CMV
ਰੋਗਾਣੂ
ਲੱਛਣ ਕਈ ਕਿਸਮ ਦੇ ਪ੍ਰਭਾਵਾਂ ਅਤੇ ਵਾਤਾਵਰਣਕ ਸਥਿਤੀਆਂ 'ਤੇ ਨਿਰਭਰ ਕਰਦੇ ਹੋਏ ਕਾਫ਼ੀ ਵਿਆਪਕ ਰੂਪ ਵਿੱਚ ਬਦਲਵੇਂ ਹੁੰਦੇ ਹਨ। ਕੁਝ ਮਾਮਲਿਆਂ ਵਿੱਚ, ਇਹ ਵਾਇਰਸ ਮੌਜੂਦ ਹੋ ਸਕਦਾ ਹੈ ਪਰ ਲੱਛਣ ਲੁਕੇ ਹੋਏ ਜਾਂ ਗੁਪਤ ਰਹਿ ਸਕਦੇ ਹਨ। ਸੰਵੇਦਨਸ਼ੀਲ ਕਿਸਮਾਂ ਵਿੱਚ, ਪੀਲੇ ਪੈਚ ਜਾਂ ਹਲਕੇ ਹਰੇ ਅਤੇ ਪੀਲੇ ਧੱਬੇ ਪੱਤਿਆਂ ਅਤੇ ਫੱਲਾਂ 'ਤੇ ਵੇਖੇ ਜਾ ਸਕਦੇ ਹਨ। ਕੁਝ ਕਿਸਮਾਂ ਵਿੱਚ, ਸਪੱਸ਼ਟ ਰਿੰਗ ਵਰਗੇ ਧੱਬੇ ਦੇ ਪੈਟਰਨ ਜਾਂ ਨੈਕਰੋਟਿਕ ਲਾਈਨਾਂ ਦਿਖਾਈ ਦੇ ਸਕਦੀਆਂ ਹਨ। ਯੂਵਾ ਪੱਤੇ ਸੁੰਗੜੇ ਹੋਏ ਅਤੇ ਤੰਗ ਦਿਖਾਈ ਦਿੰਦੇ ਹਨ ਅਤੇ ਚਮੜੇ ਵਰਗੀ ਦਿੱਖ ਨਾਲ ਪੱਤੀ ਹਲਕੇ ਹਰੇ ਰੰਗ ਦੀ ਦਿਖਾਈ ਦਿੰਦੀ ਹੈ। ਸਾਰਾ ਪੋਦਾ ਬੂਰੀ ਤਰ੍ਹਾਂ ਨਾਲ ਰੁਕਿਆ ਹੋਇਆ ਅਤੇ ਖਰਾਬ ਹੁੰਦਾ ਹੈ, ਅਕਸਰ ਝਾੜੀਦਾਰ ਜਿਹਾ ਅਤੇ ਗੈਰ-ਉਤਪਾਦਕ ਹੁੰਦਾ ਹੈ। ਜੇਕਰ ਉਹ ਵਿਕਸਤ ਹੋ ਜਾਂਦੇ ਹਨ, ਤਾਂ ਫੱਲਾਂ 'ਤੇ ਕਈ ਭੂਰੇ ਚੱਕਰਾਂ ਦੇ ਨਾਲ, ਕਦੇ-ਕਦਾਈਂ ਪੀਲੇ ਪ੍ਰਕਾਸ਼ ਦੇ ਜਖਮ ਬਣ ਜਾਂਦੇ ਹਨ।
ਪੱਤੇ 'ਤੇ ਖਣਿਜ ਤੇਲ ਦੇ ਛਿੜਕਾਅ ਦੇ ਇਸਤੇਮਾਲ ਨਾਲ ਐਫੀਡਜ਼ ਨੂੰ ਖਾਣਾ ਖਾਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਇਸ ਨਾਲ ਆਬਾਦੀ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
ਹਮੇਸ਼ਾ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਤੇ ਵਿਚਾਰ ਕਰੋ ਜੇ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਬਚਾਓ ਦੇ ਉਪਾਅ ਇਕੱਠੇ ਕਰੋ।ਸੀ.ਐੱਮ.ਵੀ. ਦੇ ਵਿਰੁੱਧ ਕੋਈ ਅਸਰਦਾਰ ਰਸਾਇਣ ਨਹੀਂ ਹਨ, ਅਤੇ ਨਾ ਹੀ ਕੁਝ ਜੋ ਪੌਦਿਆਂ ਨੂੰ ਲਾਗ ਲੱਗਣ ਤੋਂ ਬਚਾਉਂਦਾ ਹੋਵੇ। ਸਾਈਪ੍ਰਮਾਇਥ੍ਰੀਨ ਜਾਂ ਕਲੋਰਪਾਇਰੀਫੋਸ ਵਾਲੇ ਕੀਟਨਾਸ਼ਕ ਐਫਿਡਜ਼ ਦੇ ਵਿਰੁੱਧ ਪੱਤਾ ਸਪਰੇਅ ਦੇ ਤੌਰ 'ਤੇ ਵਰਤੇ ਜਾ ਸਕਦੇ ਹਨ।
ਲੱਛਣ ਖੀਰੇ ਦੇ ਮੋਜ਼ੇਕ ਵਾਇਰਸ (ਸੀ ਐੱਮ ਐੱਮ) ਦੁਆਰਾ ਪੈਦਾ ਹੁੰਦੇ ਹਨ, ਜੋ ਕਿ ਵੱਖ ਵੱਖ ਕਿਸਮਾਂ (ਫਸਲਾਂ ਦੇ ਨਾਲ-ਨਾਲ ਬਹੁਤ ਸਾਰੇ ਫੁੱਲਾਂ, ਖਾਸ ਤੌਰ 'ਤੇ ਲਿਲੀ, ਡੈਲਫਿਨਿਅਮ, ਪ੍ਰਿਮੁੱਲਸ ਅਤੇ ਡੈਫਨੇ) ਨੂੰ ਪ੍ਰਭਾਵਿਤ ਕਰਦੇ ਹਨ। ਵਾਇਰਸ ਨੂੰ ਐਫੀਡਜ਼ ਦੀ 60 ਤੋਂ 80 ਵੱਖ ਵੱਖ ਸਪੀਸੀਜ਼ ਰਾਹੀਂ ਫੈਲਾਇਆ ਜਾ ਸਕਦਾ ਹੈ ਅਤੇ ਪ੍ਰਸਾਰਿਤ ਕੀਤਾ ਜਾ ਸਕਦਾ ਹੈ। ਪ੍ਰਸਾਰਣ ਦੇ ਹੋਰ ਤਰੀਕਿਆਂ ਵਿੱਚ ਸੰਕਰਮਿਤ ਬੀਜ ਅਤੇ ਗ੍ਰਫਟਸ, ਅਤੇ ਮਕੈਨੀਕਲ ਤਬਾਦਲਾ ਜਿਸਦੇ ਵਿੱਚ ਕਰਮਚਾਰੀਆਂ ਦੇ ਹੱਥਾਂ ਜਾਂ ਸੰਦਾਂ ਰਾਹੀਂ ਪ੍ਰਸਾਰਣ ਸ਼ਾਮਲ ਹੈ। ਸੀ.ਐੱਮ.ਵੀ. ਫੁੱਲਾਂ ਦੇ ਬਾਹਰੀ ਜੰਗਲੀ ਬੂਟੀ ਵਿੱਚ ਠੰਡ ਬਿਤਾ ਸਕਦੇ ਹਨ, ਅਤੇ ਅਕਸਰ ਫਸਲ ਵਿੱਚ, ਜੜ੍ਹਾਂ ਵਿੱਚ, ਬੀਜਾਂ ਜਾਂ ਫੁੱਲਾਂ ਵਿੱਚ ਵੀ। ਸ਼ੁਰੂਆਤੀ ਸੰਕ੍ਰਮਣ ਵਿੱਚ, ਵਾਇਰਸ ਵਿਵਸਥਿਤ ਢੰਗ ਨਾਲ ਨਵੇਂ ਉਭਰੇ ਬੀਜ ਦੇ ਅੰਦਰ ਵਧਦਾ ਹੈ ਅਤੇ ਚੋਟੀ ਦੇ ਪੱਤਿਆਂ ਤੱਕ ਜਾ ਕੇ ਸਮਾਪਤ ਹੁੰਦਾ ਹੈ। ਐਫੀਡਸ ਜੋ ਇਨ੍ਹਾਂ ਪੋਦਿਆਂ 'ਤੇ ਖਾਣਾ ਖਾਂਦੇ ਹਨ ਇਸ ਬਿਮਾਰੀ ਨੂੰ ਹੋਰਨਾਂ ਮੇਜ਼ਬਾਨਾਂ (ਸੈਕੰਡਰੀ ਇਨਫੈਕਸ਼ਨ) ਤੱਕ ਲੈ ਜਾਂਦੇ ਹਨ। ਵਾਇਰਸ ਵੱਖ ਵੱਖ ਪੌਦਿਆਂ ਦੇ ਵਿਚਕਾਰ ਦੀ ਲੰਬੀ ਦੂਰੀ ਦੀ ਆਵਾਜਾਈ ਲਈ ਮੇਜ਼ਬਾਨ ਪੋਦਿਆਂ ਦੇ ਨਾੜੀ ਟਿਸ਼ੂ ਦੀ ਵਰਤੋਂ ਕਰਦਾ ਹੈ।