CMV
ਰੋਗਾਣੂ
ਲਾਗ ਰੁੱਖ ਨੂੰ ਕਿੱਸੇ ਵੀ ਵਿਕਾਸ ਦੇ ਪੱਧਰ ਤੇ ਹੋ ਸਕਦੀ ਹੈ ਜੋ ਕਿ ਪੱਤਿਆਂ ਤੇ ਮੁੱਖ ਤੌਰ ਤੇ ਦਿਖਾਈ ਦਿੰਦ ਹੈ। ਸ਼ੁਰੂਆਤੀ ਲੱਛਣ ਲਗਾਤਾਰ ਜਾਂ ਛੋਟਿਆਂ ਰੇਖਾਵਾਂ ਦੀ ਬਨਾਵਟ ਦੇ ਰੂਪ ਵਿੱਚ ਪੱਤੀ ਦੀਆਂ ਨਾੜਿਆਂ ਤੇ ਦੇਖੇ ਜਾ ਸਕਦੇ ਹਨ। ਪੱਤੀਆਂ ਕਈ ਸਾਰੀਆਂ ਰੇਖਾਵਾਂ ਦੀ ਬਨਾਵਟ ਧਾਰਣ ਕਰ ਲੈਂਦੀਆਂ ਹਨ। ਸਮੇਂ ਦੇ ਨਾਲ, ਪੱਤੇ ਦੀ ਲੈਮਿਨਾਂ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਪਾਉਦੀਆਂ ਅਤੇ ਪੱਤੀ ਦੇ ਕਿਨਾਰੇ ਅਜੀਬ ਰੂਪ ਨਾਲ ਮੁੱੜੇ ਹੋਏ ਦਿਖਾਈ ਦਿੰਦੇ ਹਨ ਜੋ ਕਿ ਨੈਕਰੋਟਿਕ ਦੇ ਨਿਸ਼ਾਨ ਦਿਖਾਂ ਸਕਦੇ ਹਨ। ਨਵੇਂ ਪੱਤੇ ਆਕਾਰ ਵਿਚ ਵੀ ਘੱਟ ਸਕਦੇ ਹਨ। ਸੜਨ ਦੇ ਨਿਸ਼ਾਨ ਪੱਤੀ ਦੀ ਡੰਡੀ ਤੇ ਵੇਖੇ ਜਾ ਸਕਦੇ ਹਨ ਅਤੇ ਅੰਦਰ ਤੱਕ ਫੈਲ ਸਕਦੇ ਹਨ। ਪੁਰਾਣੇ ਪੱਤੇ ਨੈਕਰੋਸਿਸ ਦੇ ਚਿੰਨ੍ਹ ਨੂੰ ਕਾਲੇ ਜਾਂ ਜਾਮਨੀ ਰੇਖਾਵਾਂ ਦੇ ਰੂਪ ਵਿੱਚ ਦਿਖਾਉਂਦੇ ਹਨ ਅਤੇ ਛੱਡ ਦਿੱਤੇ ਜਾਂਦੇ ਹਨ। ਸੰਕਰਮਿਤ ਪੋਦੇ ਪੱਕਣ ਯੋਗ ਨਹੀਂ ਰਹਿੰਦੇ ਅਤੇ ਉਹ ਗੁਛੇ ਨਹੀਂ ਬਣਾ ਪਾਉੰਦੇ। ਫਲ ਹਮੇਸ਼ਾ ਲੱਛਣ ਨਹੀਂ ਦਿਖਾਉਂਦੇ ਪਰ ਉਹ ਆਮ ਤੌਰ ਤੇ ਆਕਾਰ ਵਿਚ ਛੋਟੇ ਹੁੰਦੇ ਹਨ ਅਤੇ ਉਨ੍ਹਾਂ 'ਤੇ ਕਲੋਰੋਟਿਕ ਰੇਖਾਵਾਂ ਹੁੰਦਿਆਂ ਹਨ ਜਾਂ ਉਹ ਸੜੇ ਹੋਏ ਹੁੰਦੇ ਹਨ।
ਲਾਗ ਰੋਗਾਂ ਦੇ ਸਿੱਧੇ ਇਲਾਜ ਸੰਭਵ ਨਹੀਂ ਹਨ, ਪਰ ਐਫਿਡ ਕੀੜੇ ਦੁਆਰਾ ਹੋਣ ਵਾਲੀ ਲਾਗ ਦੇ ਜੋਖਮ ਨੂੰ ਘੱਟ ਕਰਨਾ ਸੰਭਵ ਜਰੂਰ ਹੈ। ਇੱਥੇ ਵੱਖੋ-ਵੱਖਰੇ ਕੁਦਰਤੀ ਦੁਸ਼ਮਣ ਹਨ ਜੋ ਐਫਿਡ ਕੀੜੇ ਦੀਆਂ ਪਰਜਾਤਿਆਂ ਜਿਵੇਂ ਕਿ ਪੈਰਾਸਾਈਟਾਇਡ, ਪੈਰਾਸੀਟਿਕ ਜਾਂ ਪੈਰੀਡੇਟਰੀ ਅਤੇ ਫੰਗੀ ਪਰਜਾਤਿਆਂ ਦੇ ਵਿਰੁੱਧ ਅਸਰਦਾਰ ਤਰੀਕੇ ਨਾਲ ਵਰਤੇ ਜਾ ਸਕਦੇ ਹਨ। ਇੱਕ ਦਿਨ ਲਈ 40 ਡਿਗਰੀ ਸੈਂਲਸਿਅਸ ਦਾ ਗਰਮੀ ਵਾਲੇ ਇਲਾਜ ਦੀ ਵਰਤੋਂ ਨਾਲ ਜੜ ਚੁਸਕਾਂ ਦੁਆਰਾ ਹੋਣ ਵਾਲੀ ਲਾਗ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।
ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਹਮੇਸ਼ਾਂ ਰੋਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ 'ਤੇ ਵਿਚਾਰ ਕਰੋ। ਲਾਗ ਸੰਬੰਧੀ ਬੀਮਾਰੀਆਂ ਦੇ ਸਿੱਧੇ ਇਲਾਜ ਸੰਭਵ ਨਹੀਂ ਹਨ, ਪਰ ਵਿਕਲਪਕ ਹੋਸਟ ਅਤੇ ਵੈਕਟਰ ਕੁਝ ਹੱਦ ਤਕ ਕੰਟਰੋਲ ਕੀਤੇ ਜਾ ਸਕਦੇ ਹਨ। ਜੇ ਕੀਟਨਾਸ਼ਕ ਦੀ ਜ਼ਰੂਰਤ ਪੈਂਦੀ ਹੈ, ਜਿਸ ਵਿਚ ਡੀਮੈਟਨ-ਮਿਥਾਈਲ, ਡੈਮੇਥੋਅਟ ਅਤੇ ਮਲੇਥੇਓਨ ਸ਼ਾਮਲ ਹਨ ਇਸ ਦੀ ਵਰਤੋਂ ਸਪਰੇਅ ਵਜੋਂ ਕੀਤੀ ਜਾ ਸਕਦੀ ਹੈ। ਕ੍ਰਿਪਾ ਕਰਕੇ ਇਹ ਗੱਲ ਧਿਆਨ ਵਿੱਚ ਰੱਖੋ ਕਿ ਸੂਚਿਤ ਰਸਾਇਣ ਬਹੁਤ ਜ਼ਹਿਰੀਲੇ ਹਨ ਜੋ ਮਨੁੱਖੀ ਸਿਹਤ ਅਤੇ ਜਾਨਵਰਾਂ ਲਈ ਬਹੁਤ ਹੀ ਹਾਨੀਕਾਰਕ ਅਤੇ ਮਾਰੂ ਹਨ।
ਲੱਛਣ ਸੰਕਰਮਣ ਕਾਰਨ ਆਉਦੇ ਹਨ। ਮੁੱਖ ਲਾਗ ਆਮ ਤੌਰ 'ਤੇ ਅਜਿਹੀ ਪੌਦੇ ਦੀ ਸਮੱਗਰੀ ਨਾਲ ਹੁੰਦਾ ਹੈ ਜੋ ਆਪਣੇ ਨਾਲ ਹੋਰ ਵੀ ਚੀਜ਼ਾਂ ਲਿਆਉਦੇ ਹਨ ਜਿਵੇਂ ਕਿ ਤਣਾਂ ਚੂਸਕ। ਐਫਿਡ ਕੀਟ ਪਰਜਾਤੀਆਂ ਦੂਜੇ ਸੰਕਰਮਣ ਲਈ ਵੈਕਟਰ ਵਾਗੂ ਕੰਮ ਕਰਦੀਆਂ ਹਨ ਜੋ ਕਿ ਲਾਗ ਦੇ ਛੋਟੇ ਕਣਾਂ ਨੂੰ ਦੂਜੇ ਪੌਦਿਆਂ ਜਾਂ ਖੇਤਾਂ ਵਿਚ ਫੈਲਾਉਦੀਆਂ ਹਨ। ਖੀਰੇ ਅਤੇ ਟਮਾਟਰ ਲਾਗ ਲਈ ਮੇਜਬਾਨ ਪੌਦੇ ਹਨ, ਜੋ ਕਿ ਕਿਸੇ ਵੀ ਲੱਛਣ ਨੂੰ ਵਿਕਸਤ ਕੀਤੇ ਬਿਨਾਂ ਵਾਇਰਲ ਕਣਾਂ ਨੂੰ ਹਾਰਬਰ ਬਣਾ ਸਕਦੇ ਹਨ। ਸੰਕਰਮਣ ਖਾਸ ਮੌਸਮ ਜਿਵੇਂ ਕਿ ਅਕਸਰ ਬਾਰਸ਼, ਉਦਾਹਰਨ ਲਈ ਮੌਨਸੂਨ ਵਿੱਚ ਦੇਰ ਜਾਂ ਮੌਨਸੂਨ ਦੇ ਬਾਅਦ ਵਿੱਚ ਵੱਧ ਸਕਦਾ ਹੈ। ਇਹ ਬੀਮਾਰੀ ਕੇਲੇ ਦੇ ਪੌਦਿਆਂ ਨੂੰ ਗੰਭੀਰ ਹਾਨੀ ਪਹੁੰਚਾ ਸਕਦੀ ਹੈ ਅਤੇ ਇਸ ਨਾਲ ਭਾਰੀ ਉਪਜ ਦਾ ਨੁਕਸਾਨ ਹੋ ਸਕਦਾ ਹੈ।