ਗੰਨਾ

ਗੰਨੇ ਦਾ ਚਿਤਕਬਰਾ ਰੋਗ

SCMV

ਰੋਗਾਣੂ

ਸੰਖੇਪ ਵਿੱਚ

  • ਨਵੇਂ ਪੱਤਿਆਂ ਉੱਤੇ ਧੱਬੇਦਾਰ ਡਿਜ਼ਾਇਨ। ਫਿੱਕੇ ਹਰੇ ਰੰਗ ਦੀਆਂ, ਨਾੜੀਆਂ ਦੇ ਨਾਲ਼-ਨਾਲ਼ ਚਲਦੀਆਂ ਤੰਗ ਧਾਰੀਆਂ। ਪ੍ਰਭਾਵਿਤ ਪੁਰਾਣੇ ਪੱਤਿਆਂ ਉੱਤੇ ਸੜਨ। ਪੁਰਾਣੇ ਪੱਤਿਆਂ ਦੇ ਹਿੱਸੇ ਲਾਲ ਰੰਗ ਦੇ ਹੋ ਜਾਣੇ। ਰੁਕਿਆ ਹੋਇਆ ਵਿਕਾਸ ਅਤੇ ਬਾਂਝ ਤਣੇ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਗੰਨਾ

ਲੱਛਣ

ਨਵੇਂ ਬੂਟਿਆਂ ‘ਤੇ ਇਸਦੇ ਲੱਛਣ ਸਭ ਤੋਂ ਵੱਧ ਸਾਫ਼ ਅਤੇ ਚੰਗੀ ਤਰ੍ਹਾਂ ਦਿਸਦੇ ਹਨ। ਪ੍ਰਭਾਵਿਤ ਬੂਟੇ ਉੱਤੇ ਫਿੱਕੇ ਹਰੇ ਤੋਂ ਪੀਲੇ ਰੰਗ ਦੇ ਧੱਬਿਆਂ ਦਾ ਇੱਕ ਖ਼ਾਸ ਤਰ੍ਹਾਂ ਦਾ ਡਿਜ਼ਾਇਨ ਜਿਹਾ ਬਣ ਜਾਂਦਾ ਹੈ। ਕਦੇ-ਕਦੇ ਇਹ ਡਿਜ਼ਾਇਨ ਵਿੱਚ ਪੱਤੇ ਦੀਆਂ ਨਾੜੀਆਂ ਦੇ ਨਾਲ਼-ਨਾਲ਼ ਚੱਲਣ ਵਾਲ਼ੀਆਂ ਫਿੱਕੇ ਹਰੇ ਰੰਗ ਦੀਆਂ ਜਾਂ ਗਲ਼ੀਆਂ/ਸੜੀਆਂ ਧਾਰੀਆਂ ਵੀ ਰਲ਼ ਜਾਂਦੀਆਂ ਹਨ। ਕੁਝ ਮਾਮਲਿਆਂ ਵਿੱਚ ਨਵੇਂ ਤਣੇ (ਗੰਨੇ) ਉੱਤੇ ਵੀ ਇਸ ਤਰ੍ਹਾਂ ਦੀਆਂ ਧਾਰੀਆਂ ਵੇਖਣ ਵਿੱਚ ਆਉਂਦੀਆਂ ਹਨ। ਅੱਗੇ ਚੱਲ ਕੇ ਪੱਤਿਆਂ ਦਾ ਰੰਗ ਫਿੱਕਾ ਪੈ ਜਾਂਦਾ ਹੈ (ਫ਼ੋਟੋਸਿੰਥਸਿਸ ਦੀ ਕਮੀ ਕਰਕੇ) ਅਤੇ ਧਾਰੀਆਂ ਬਹੁਤ ਵਧ ਜਾਂਦੀਆਂ ਹਨ। ਜਿਵੇਂ-ਜਿਵੇਂ ਬੂਟਾ ਪੱਕਣ ਵੱਲ ਵਧਦਾ ਹੈ, ਪੱਤੇ ਉੱਤੇ ਕਿਤੇ-ਕਿਤੇ ਲਾਲੀ ਜਾਂ ਗਲ਼ਣ/ਸੜਨ ਨਜ਼ਰ ਆਉਂਦੀ ਹੈ। ਲਾਗ ਦੇ ਸਮੇਂ ‘ਤੇ ਨਿਰਭਰ ਕਰਦਿਆਂ, ਬੂਟੇ ਬਹੁਤ ਛੋਟੇ ਰਹਿ ਸਕਦੇ ਹਨ ਜਾਂ ਬਾਂਝ ਹੋ ਸਕਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਇਸ ਵਾਇਰਸ ਦੇ ਹੋਰ ਮੇਜ਼ਬਾਨ ਬੂਟਿਆਂ ਜਿਵੇਂ ਕਿ ਨਦੀਨਾਂ ਆਦਿ ਨੂੰ ਖੇਤ ਵਿੱਚੋਂ ਅਤੇ ਖੇਤ ਦੇ ਆਲੇ-ਦੁਆਲਿਓਂ ਖ਼ਤਮ ਕਰ ਦਿਓ। ਜੂੰਆਂ ਦੀ ਅਬਾਦੀ ਦਾ ਜਾਇਜ਼ਾ ਲਓ ਅਤੇ ਇਹਨਾਂ ਦੀ ਰੋਕਥਾਮ ਕਰੋ ਕਿਉਂਕਿ ਇਹ ਤੰਦਰੁਸਤ ਬੂਟੇ ਵਿੱਚ ਇਹ ਵਾਇਰਸ ਫੈਲਾਉਂਦੀਆਂ ਹਨ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਜੂੰਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਇਸਨੂੰ ਰੋਕਣ ਵਿੱਚ ਨਾਕਾਮ ਰਹੀਆਂ ਹਨ।

ਇਸਦਾ ਕੀ ਕਾਰਨ ਸੀ

ਚੇਪੇ ਵਾਇਰਸ ਨੂੰ ਖਾਣਾ ਖਾਣ ਦੁਆਰਾ ਸੰਚਾਰਿਤ ਕਰਦੇ ਹਨ ਅਤੇ ਕੁਝ ਦਿਨਾਂ ਵਿੱਚ ਸਿਹਤਮੰਦ ਪੌਦਿਆਂ ਨੂੰ ਸੰਕਰਮਿਤ ਕਰ ਸਕਦੇ ਹਨ। ਬੂਟੇ ਦੇ ਜ਼ਖ਼ਮਾਂ/ਚੋਟਾਂ ਜ਼ਰੀਏ ਇਹ ਵਾਇਰਸ ਇੱਕ ਬੂਟੇ ਤੋਂ ਦੂਜੇ ਬੂਟੇ ਵਿੱਚ ਵੀ ਫੈਲ ਸਕਦਾ ਹੈ। ਸੰਦਾਂ ਜ਼ਰੀਏ ਇਸ ਵਾਇਰਸ ਦਾ ਫੈਲਣਾ ਮੁਮਕਿਨ ਨਹੀਂ ਕਿਉਂਕਿ ਬੂਟੇ ਤੋਂ ਬਾਹਰ ਇਹ ਵਾਇਰਸ ਜ਼ਿਆਦਾ ਦੇਰ ਤੱਕ ਜਿਉਂਦਾ ਨਹੀਂ ਰਹਿ ਸਕਦਾ।


ਰੋਕਥਾਮ ਦੇ ਉਪਾਅ

  • ਉਹ ਕਿਸਮਾਂ ਉਗਾਓ ਜੋ ਇਸ ਰੋਗ ਨਾਲ਼ ਲੜਨ ਦੀ ਸ਼ਕਤੀ ਰੱਖਦੀਆਂ ਹਨ। ਮਨਜ਼ੂਰਸ਼ੁਦਾ ਸਰੋਤਾਂ ਤੋਂ ਲਏ ਬੀਜ ਹੀ ਵਰਤੋ। ਜੂੰਆਂ ਨੂੰ ਖਾਣ ਵਾਲ਼ੇ ਮਿੱਤਰ ਕੀੜਿਆਂ ਦੀ ਚੰਗੀ ਗਿਣਤੀ ਯਕੀਨੀ ਬਣਾਓ। ਪ੍ਰਭਾਵਿਤ ਬੂਟਿਆਂ ਦੀ ਗਿਣਤੀ ਦਾ ਜਾਇਜ਼ਾ ਲਓ। ਬੂਟਿਆਂ ਨੂੰ ਕਿਸੇ ਕਿਸਮ ਦਾ ਨੁਕਸਾਨ ਜਾਂ ਚੋਟ ਪਹੁੰਚਾਉਣ ਤੋਂ ਬਚੋ।.

ਪਲਾਂਟਿਕਸ ਡਾਊਨਲੋਡ ਕਰੋ