ਨਿੰਬੂ-ਸੰਤਰਾ ਆਦਿ (ਸਿਟ੍ਰਸ)

ਨਿੰਬੂ ਜਾਤੀ ਦਾ ਛਪਾਕੀ ਰੋਗ

Citrus leprosis virus sensu lato

ਰੋਗਾਣੂ

ਸੰਖੇਪ ਵਿੱਚ

  • ਪੱਤੀ ਉੱਤੇ ਕੇਂਦਰ ਵਿੱਚ ਕੀਟ ਦੇ ਖਾਣ ਦੇ ਨਿਸ਼ਾਨਾ ਨਾਲ ਗੋਲਾਕਾਰ ਜ਼ਖ਼ਮ। ਤਣੇ ਉੱਤੇ ਛੋਟੇ, ਕਲੋਰੋਟਿਕ ਜ਼ਖ਼ਮ। ਫਲ ਤੇ ਬਹੁਤ ਸਾਰੇ, ਗੂੜੇ ਦਬੇ ਹੋਏ ਜ਼ਖ਼ਮ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਨਿੰਬੂ-ਸੰਤਰਾ ਆਦਿ (ਸਿਟ੍ਰਸ)

ਲੱਛਣ

ਵਿਸ਼ਾਣੂ ਪੌਦੇ, ਤਣੇ ਅਤੇ ਫ਼ਲਾਂ ਦੇ ਸਥਾਨਿਕ ਲੱਛਣ ਪੈਦਾ ਕਰਦਾ ਹੈ। ਪੱਤਿਆਂ ਵਿੱਚ, ਵਿਸ਼ੇਸ਼ ਤੌਰ ਤੇ ਜ਼ਖ਼ਮ ਅਕਸਰ ਵੱਡੇ ਹੁੰਦੇ ਹਨ ਅਤੇ ਗੋਲ ਹੁੰਦੇ ਹਨ (5 ਤੋਂ 12 ਮਿਲੀਮੀਟਰ ਵਿਆਸ ਵਿੱਚ), ਗੂੜ੍ਹੇ ਭੂਰੇ ਤੋਂ ਹਲਕੇ ਪੀਲੇ ਅਤੇ 2-3 ਮਿਲੀਮੀਟਰ ਦੇ ਵਿਆਸ ਦੇ ਕੇਂਦਰੀ ਨੈਕਰੋਟਿਕ ਧੱਬੇ ਦੇ ਨਾਲ। ਇਹ ਖੁਰਾਕ ਸਥਾਨ ਕਲੋਰੋਟਿਕ ਚੱਕਰ ਨਾਲ ਘਿਰੇ ਹੋਏ ਹੁੰਦੇ ਹਨ ਜੋ 1-3 ਦੇ ਮੋਟੀ ਘਣਤਾ ਦੇ ਛੱਲੇ ਬਣਾ ਸਕਦੇ ਹਨ ਜੋ ਸੰਗਠਿਤ ਹੋ ਸਕਦੇ ਹਨ। ਪੁਰਾਣੇ ਜ਼ਖਮਾਂ ਵਿਚ, ਗੂੜ੍ਹੇ ਕੇਂਦਰੀ ਬਿੰਦੂ ਵੀ ਵੇਖੇ ਜਾ ਸਕਦੇ ਹਨ। ਛੋਟੇ ਤਣਿਆਂ ਵਿੱਚ ਜ਼ਖ਼ਮ ਛੋਟੇ, ਕਲੋਰੋਟਿਕ ਅਤੇ ਖ਼ਾਲੀ ਹੁੰਦੇ ਹਨ। ਸਮੇਂ ਦੇ ਨਾਲ, ਉਹ ਤਣੇ ਦੇ ਨਾਲ ਫੈਲ ਜਾਂਦੇ ਹਨ ਅਤੇ ਸੰਗਠਿਤ ਹੋ ਕੇ, ਸੁੱਕੇ, ਗੂੜ੍ਹੇ ਭੂਰੇ ਜਾਂ ਲਾਲ ਰੰਗ ਦੇ ਬਣ ਜਾਂਦੇ ਹਨ। ਵਿਸਥਾਰ ਧੁਰੇ ਦੇ ਨਾਲ ਕੱਟਣ ਤੇ ਪਤਾ ਚਲਦਾ ਹੈ ਕਿ ਜ਼ਖ਼ਮ ਟਾਹਲੀ ਦੇ ਅੰਦਰ ਤੱਕ ਫੈਲਦੇ ਹਨ। ਫਲਾਂ ਵਿੱਚ, ਗੂੜ੍ਹੇ ਅਤੇ ਰੁੱਖੇ ਜ਼ਖ਼ਮ ਵੱਡੀ ਗਿਣਤੀ ਵਿੱਚ ਮਿਲਦੇ ਹਨ ਅਤੇ ਕੇਵਲ ਬਾਹਰੀ ਭਾਗ ਨੂੰ ਪ੍ਰਭਾਵਿਤ ਕਰਦੇ ਹਨ। ਫ਼ਲ ਗਿਰ ਸਕਦੇ ਹਨ ਜਾਂ ਬਸ ਬੇਕਾਰ ਹੋ ਸਕਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਲਾਗ ਫੈਲਾਉਣ ਵਾਲੇ ਕੀਟਾਂ ਦੇ ਸ਼ਿਕਾਰੀ ਅਕਸਰ ਬਰੈਵੀਪਾਲਪਸ ਪ੍ਰਜਾਤੀਆਂ ਦੇ ਸਾਮਾਨ ਵਾਤਾਵਰਨ ਵਿੱਚ ਪਾਏ ਜਾਂਦੇ ਹਨ। ਫਾਇਟੋਸਿਆਈਡੇ ਪਰਿਵਾਰ ਦੇ ਕੀਟ ਜਿਵੇਂ ਕਿ ਜੀਨਸ ਯੂਸੀਅਸ, ਅੰਬੀਸੇਈਊ, ਫਾਇਟੋਸੀਏਲਸ ਜਾਂ ਇਫਸੀਓਡੀਜਜ਼ ਜ਼ੁਲੁਗਈ ਦੀਆਂ ਪ੍ਰਜਾਤਿਆਂ ਲਾਗ ਫੈਲਾਉਣ ਵਾਲੇ ਕੀਟ ਬੀ ਫੋਈਨੀਕਸੀਸ ਦੀਆਂ ਸਭ ਤੋਂ ਮਹੱਤਵਪੂਰਨ ਨਿੰਬੂ ਜਾਤੀ ਦੇ ਦਰੱਖਤਾਂ ਦੀ ਕੁਦਰਤੀ ਦੁਸ਼ਮਣਾਂ ਹਨ। ਜੀਨਸ ਮੈਟਾਰਹੀਜ਼ਿਅਮ ਜਾਂ ਹਿਰਸੁਟੀਲਾ ਥੋਂਪੋਂਨੀ ਦੇ ਏਨਟੋਮੋਪੈਥੋਜੈਨਿਕ ਉੱਲੀ ਵਾਲੇ ਯੋਗਕ ਦੀ ਵਰਤੋਂ ਆਬਾਦੀ ਨੂੰ ਘੱਟ ਕਰਨ ਲਈ ਕਿੱਤੀ ਜਾ ਸਕਦੀ ਹੈ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੇਕਥਾਮ ਦੇ ਉਪਾਵਾਂ ਦੇ ਨਾਲ ਇਕਸਾਰ ਪਹੁੰਚ ਤੇ ਵਿਚਾਰ ਕਰੋ। ਮਿਟੀਸਾਇਟਾਂ ਦੇ ਯੋਗਿਕ ਜਿਸ ਵਿੱਚ ਸਰਗਰਮ ਤੱਤ ਐਕਰੀਨਾਟ੍ਰੀਨ, ਅਜ਼ੋਸੀਲੋਟਿਨ, ਬਿਫੰਟ੍ਰੀਨ, ਸਾਈਐਕਸਟਿਨ, ਡੀਸੀਫੋਲ, ਹੈੈਕਸਿਥਿਆਜ਼ੋਕਸ, ਫੈਨਬੂਟੈਟਿਨ ਆਕਸੀਾਈਡ ਮੌਜੂਦ ਹੌਣ ਦੀ ਵਰਤੋਂ ਨਿੰਬੂ ਜਾਤੀ ਦੇ ਲੈਪਰੋਸਿਸ ਬਿਜਾਣੂ ਫੈਲਾਉਣ ਵਾਲੇ ਕੀਟਾਂ ਦੇ ਵਿਰੁੱਧ ਕਰਨ ਦੀ ਸਿਫਾਰਿਸ਼ ਕਿੱਤੀ ਗਈ ਹੈ।

ਇਸਦਾ ਕੀ ਕਾਰਨ ਸੀ

ਲੱਛਣ ਅਸਲ ਵਿੱਚ ਤਿੰਨ ਵਿਸ਼ਾਣੂਆਂ ਦੇ ਸਮੂਹ ਦੁਆਰਾ ਹੁੰਦੇ ਹਨ, ਜੋ ਕਿ ਨਿੰਬੂ ਜਾਤੀ ਦੇ ਮੇਜ਼ਬਾਨਾਂ ਵਿੱਚ ਇੱਕੋ ਤਰ੍ਹਾਂ ਦੇ ਲੱਛਣ ਪੈਦਾ ਕਰਦੇ ਹਨ। ਇਹ ਵਿਸ਼ਾਣੂ ਜਿਨਸ ਬ੍ਰੀਵਪੈਲਪਸ ਕੀਟ ਦੁਆਰਾ ਜ਼ਿਆਦਾ ਜਾਂ ਘੱਟ ਕੁਸ਼ਲਤਾ ਨਾਲ ਸੰਚਾਰਿਤ ਹੁੰਦੇ ਹਨ। ਉਦਾਹਰਨ ਲਈ ਕੈਲੀਫੋਰਨੀਆ ਵਿੱਚ ਤਿੰਨ ਕੀਟ ਬੀ. ਕੈਲੀਫੋਰਨਿਸਿਅਸ, ਬੀ. ਔਬੋਵਾਟਸ ਅਤੇ ਬੀ. ਫੋਅਨਿਸਿਸ ਰੋਗ ਨੂੰ ਪ੍ਰਸਾਰਤ ਕਰਨ ਲਈ ਜਾਣੇ ਜਾਂਦੇ ਹਨ, ਬਾਅਦ ਵਾਲਿਆਂ ਨੂੰ ਮੁੱਖ ਬੀਮਾਰੀ ਦੇ ਸੰਚਾਰਕ ਮੰਨਿਆ ਜਾਂਦਾ ਹੈ। ਨਿੰਬੂ ਜਾਤੀ ਦੇ ਕੋਲ, ਉਨ੍ਹਾਂ ਕੋਲ ਇੱਕ ਵਿਆਪਕ ਮੇਜਬਾਨ ਸੀਮਾ ਵੀ ਹੁੰਦੀ ਹੈ ਅਤੇ ਵਿਆਪਕ ਤੌਰ ਤੇ ਵੰਡੇ ਜਾਂਦੇ ਹਨ। ਕੀਟਾਂ ਦੇ ਸਾਰੇ ਕਿਰਿਆਸ਼ੀਲ ਪੜਾਅ (ਲਾਰਵਾ, ਨਿੰਫ, ਅਤੇ ਵਿਅਸਕ) ਵਿਸ਼ਾਣੂ ਨੂੰ ਪ੍ਰਾਪਤ ਅਤੇ ਪ੍ਰਸਾਰਿਤ ਕਰ ਸਕਦੇ ਹਨ, ਹਾਲਾਂਕਿ ਇਹ ਪਤਾ ਲੱਗਾ ਹੈ ਕਿ ਲਾਰਵੇ ਵਿਸ਼ਾਣੂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਾਰਿਤ ਕਰਦੇ ਹਨ।


ਰੋਕਥਾਮ ਦੇ ਉਪਾਅ

  • ਪ੍ਰਮਾਣਿਤ ਸਰੋਤਾਂ ਤੋਂ ਬੀਜ ਅਤੇ ਛੋਟਿਆਂ ਸ਼ਾਖਾਵਾ ਪ੍ਰਾਪਤ ਕਰੋ। ਪ੍ਰਭਾਵਿਤ ਦਰੱਖਤਾਂ ਨੂੰ ਹਟਾਓ ਜਾਂ ਬੀਮਾਰ ਸ਼ਾਖਾਵਾ ਦੀ ਛਟਾਈ ਕਰੋ। ਬਗੀਚੇ ਦੇ ਵਿੱਚ ਅਤੇ ਆਲੇ ਦੁਆਲੇ ਦੇ ਜੰਗਲੀ ਬੂਟਿਆਂ ਤੇ ਨਿਯੰਤਰਣ ਪਾਓ। ਕੀਟਾ ਨੂੰ ਫੈਲਣ ਤੋਂ ਰੋਕਣ ਲਈ ਹਵਾ ਤੋਂ ਬਚਾਅ ਵਾਲੀਆਂ ਝਾੜੀਆਂ ਬਣਾਉ। ਕਾਮਿਆਂ ਅਤੇ ਔਜ਼ਾਰਾ ਵਿਚਕਾਰ ਉੱਚ ਪੱਧਰ ਦੀ ਸਫਾਈ ਕਾਇਮ ਰੱਖੋ। ਸੰਕਰਮਿਤ ਨਿੰਬੂ ਜਾਤੀ ਦੇ ਦਰੱਖਤਾਂ ਦੀ ਸਮੱਗਰੀ ਦੀ ਆਵਾਜਾਈ ਨੂੰ ਨਿਯੰਤ੍ਰਿਤ ਕਰੋ।.

ਪਲਾਂਟਿਕਸ ਡਾਊਨਲੋਡ ਕਰੋ