ਨਿੰਬੂ-ਸੰਤਰਾ ਆਦਿ (ਸਿਟ੍ਰਸ)

ਨਿੰਬੂ ਜਾਤੀ ਦਾ ਟਰਿਸਟੈਜ਼ਾ ਵਿਸ਼ਾਣੂ ਰੋਗ

CTV

ਰੋਗਾਣੂ

ਸੰਖੇਪ ਵਿੱਚ

  • ਤਣੇ ਅਤੇ ਟਾਹਲੀ ਵਿੱਚ ਖੱਡਿਆਂ ਦਾ ਬਣਨਾ। ਪੱਤਿਆਂ ਦਾ ਪੀਲਾ ਹੌਣਾਂ ਅਤੇ ਦਰੱਖਤਾਂ ਦੀ ਆਮ ਗਿਰਾਵਟ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਨਿੰਬੂ-ਸੰਤਰਾ ਆਦਿ (ਸਿਟ੍ਰਸ)

ਲੱਛਣ

ਸੀਟੀਵੀ ਸੰਕਰਮਣ ਦੇ ਲੱਛਣ ਬਹੁਤ ਜ਼ਿਆਦਾ ਪਰਿਵਰਤਨਸ਼ੀਲ ਹੁੰਦੇ ਹਨ ਅਤੇ ਕਈ ਕਾਰਕਾਂ ਤੇ ਨਿਰਭਰ ਕਰਦੇ ਹਨ ਜਿਵੇਂ, ਮੇਜਬਾਨ, ਵਿਸ਼ੇਸ਼ ਵਿਸ਼ਾਣੂ ਦੀ ਪਰਚੰਡਤਾ, ਅਤੇ ਵਾਤਾਵਰਣ ਦੀਆਂ ਸਥਿਤੀਆਂ। ਤਿੰਨ ਮੁੱਖ ਲੱਛਣ ਹਨ: ਰੁੱਖ ਵਿੱਚ ਗਿਰਾਵਟ ("ਟਰਿਸਟੇਜ਼ਾ"), ਸਕੰਧ ਅਤੇ ਤਣੇ ਵਿਚ ਖੱਡਿਆਂ ਦਾ ਵਿਕਾਸ ਅਤੇ ਪੱਤਿਆਂ ਦਾ ਪੀਲਾ ਹੋਣਾ। ਗਿਰਾਵਟ ਵਿੱਚ ਕਲੋਰੋਟਿਕ ਪੱਤੇ ਅਤੇ ਸੰਕਰਮਿਤ ਦਰੱਖਤਾਂ ਦਾ ਮਰਨਾ ਸ਼ਾਮਿਲ ਹੁੰਦਾ ਹੈ। ਪਹਿਲੇ ਲੱਛਣਾਂ ਨੂੰ ਦੇਖਿਆ ਜਾਣ ਪਿੱਛੋਂ ਇਹ ਕਈ ਮਹੀਨਿਆਂ ਤੋਂ ਸਾਲਾਂ ਤੱਕ ਸਥਾਈ ਹੋ ਸਕਦਾ ਹੈ। ਗਿਰਾਵਟ ਤੇਜ਼ ਵੀ ਹੋ ਸਕਦੀ ਹੈ, ਜਿਸਦੇ ਸਿੱਟੇ ਵਜੋਂ ਪਹਿਲੇ ਲੱਛਣਾਂ ਨੂੰ ਦੇਖਿਆ ਜਾਣ ਤੋਂ ਕੁਝ ਦਿਨ ਬਾਅਦ ਹੀ ਮੇਜਬਾਨ ਦੀ ਮੌਤ ਹੋ ਜਾਂਦੀ ਹੈ। ਸੰਵੇਦਨਸ਼ੀਲ ਪੌਦੇ ਆਪਣੇ ਦੌਨਾਂ ਆਧਾਰਾਂ ਅਤੇ ਤਣਿਆਂ ਤੇ ਬੜੀ ਸੰਖਿਆਂ ਵਿੱਚ ਖੱਡੇ ਵਿਕਸਿਤ ਕਰਦੇ ਹਨ। ਕੁਝ ਕਿਸਮਾਂ ਫ਼ੱਲਾਂ ਉਪਰ ਪਪੜੀ ਤੇ ਤੇਲ ਦੇ ਧੱਬੇ, ਜਾਂ ਭੂਰੇ ਧੱਬੇ ਗੂੰਦ ਦੇ ਨਾਲ ਵਿਕਸਿਤ ਕਰਦੀਆ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਪਰਜੀਵੀ ਭਰਿੰਡਾਂ ਜਾਂ ਛੋਟੇ ਮੱਛਰਾਂ ਦੇ ਨਾਲ ਕੁੱਝ ਖੇਤ ਪ੍ਰਯੋਗ ਚੱਲ ਰਹੇ ਹਨ, ਜੋ ਕਿ ਕੁਦਰਤੀ ਤੌਰ ਤੇ ਨਿੰਬੂ ਜਾਤੀ ਦੇ ਦਰੱਖਤਾਂ ਵਿੱਚ ਕੁਝ ਐਫੀਡ ਕੀਟਾਂ ਨੂੰ ਨਿਯੰਤਰਿਤ ਕਰ ਸਕਦੇ ਹਨ। ਆਬਾਦੀ ਨੂੰ ਨਿਯੰਤ੍ਰਿਤ ਕਰਨ ਲਈ ਵਪਾਰਕ ਤੌਰ ਤੇ ਉਪਲੱਬਧ ਯੋਗਿਕ (ਕੁਦਰਤੀ ਪਾਈਰੇਥ੍ਰਮ, ਗਾੜੇ ਤੇਜ਼ਾਬ), ਕੀਟਨਾਸ਼ਕ ਸਾਬਨਾਂ ਜਾਂ ਬਾਗਬਾਨੀ ਤੇਲ (ਪੌਦੇ ਜਾਂ ਮੱਛੀ ਦੇ ਤੇਲ) ਦੀ ਵਰਤੋਂ ਕਰੋ। ਪਾਣੀ ਦੇ ਹਲਕੇ ਯੋਗਿਕ ਅਤੇ ਸਰਫ ਦੇ ਕੁਝ ਤੁਪਕਿਆਂ ਨੂੰ ਪੌਦੇ ਦੀਆਂ ਪੱਤੀਆਂ ਉੱਤੇ ਛਿੜਕ ਕੇ ਵੀ ਐਫੀਡ ਕੀਟ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੇਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਵਿਸ਼ਾਣੂਆਂ ਨੂੰ ਰਸਾਇਣਿਕ ਵਿਕਲਪਾਂ ਰਾਹੀਂ ਸਿੱਧਾ ਨਿਯੰਤਰਿਤ ਨਹੀਂ ਕੀਤਾ ਜਾ ਸਕਦਾ। ਐਫਿਡ ਕੀਟਾਂ ਦੇ ਰਸਾਇਣਕ ਨਿਯੰਤਰਣ ਲਈ ਆਕੜਿਆਂ ਦੇ ਕੋਸ਼ ਦੀ ਜਾਂਚ ਕਰੋ।

ਇਸਦਾ ਕੀ ਕਾਰਨ ਸੀ

ਲੱਛਣ ਨਿੰਬੂ ਜਾਤੀ ਦੇ ਟ੍ਰਿਸਟਿਜ਼ਾ ਵਿਸ਼ਾਣੂ ਕਾਰਨ ਹੁੰਦੇ ਹਨ, ਜੋ ਨਿੰਬੂ ਦੇ ਦਰੱਖਤਾਂ ਵਿੱਚ ਖਾਸ ਤੌਰ ਤੇ ਖਤਰਨਾਕ ਅਤੇ ਵਿਨਾਸ਼ਕਾਰੀ ਵਿਸ਼ਾਣੂ ਹੁੰਦਾ ਹੈ। ਇਹ ਮੁੱਖ ਤੌਰ ਤੇ ਕਾਲੇ ਨਿੰਬੂ ਜਾਤੀ ਦੇ ਐਫੀਡ ਕੀਟ, ਟੋਕਸੋਪਟੇਰਾ ਦੁਆਰਾ ਅਨਿਯੰਤਰਿਤ ਤਰਿੱਕੇ ਨਾਲ ਪ੍ਰਸਾਰਿਤ ਹੁੰਦਾ ਹੈ। ਇਹ ਐਫਿਡ ਕੀਟ 5-60 ਮਿੰਟ ਲਈ ਲਾਗ ਵਾਲੇ ਪੌਦਿਆਂ ਤੇ ਭੋਜਨ ਦੌਰਾਨ ਵਿਸ਼ਾਣੂ ਪ੍ਰਾਪਤ ਕਰ ਸਕਦਾ ਹੈ, ਪਰ ਇਹ 24 ਘੰਟਿਆਂ ਬਾਅਦ ਇਸਨੂੰ ਪ੍ਰਸਾਰਿਤ ਕਰਨ ਦੀ ਸਮਰੱਥਾ ਗੁਆ ਦਿੰਦਾ ਹੈ। ਇਸ ਪਰਿਵਾਰ ਦੇ ਹੋਰ ਕੀੜੇ ਵੀ ਇਸ ਦੇ ਫੈਲਣ ਲਈ ਯੋਗਦਾਨ ਪਾ ਸਕਦੇ ਹਨ (ਉਦਾਹਰਨ ਲਈ ਕਪਾਹ ਅਐਫਿਡ, ਐਪਹਿਸ ਗੌਸੀਪੀ)। ਦੂਸ਼ਿਤ ਸਮੱਗਰੀ ਦੀ ਕਲਮ ਬੰਨਣਾਂ ਵੀ ਦੂਸਰੇ ਖੇਤਾਂ ਵਿੱਚ ਵਿਸ਼ਾਣੂਆਂ ਨੂੰ ਫੈਲਾਣ ਵਿੱਚ ਯੋਗਦਾਨ ਪਾਉਂਦੀ ਹੈ। ਲੱਛਣਾਂ ਦੀ ਤੀਬਰਤਾ ਵਿਸ਼ਾਣੂ ਦੀ ਤੀਬਰਤਾ ਤੇ ਨਿਰਭਰ ਕਰਦੀ ਹੈ। ਕੁਝ ਕਿਸਮਾਂ ਨਜ਼ਰ ਆਉਣ ਵਾਲੇ ਲੱਛਣ ਨਹੀਂ ਪੈਦਾ ਕਰਦੀਆਂ ਹਨ। ਹੋਰ ਕਿਸਮਾਂ ਦਰੱਖਤ ਦੀ ਗੰਭੀਰ ਕਮੀ ਅਤੇ ਮੌਤ ਜਾਂ ਤਣੇ ਅਤੇ ਆਧਾਰ ਵਿਚ ਡੂੰਘੇ ਖੱਡਿਆਂ ਦਾ ਕਾਰਨ ਬਣ ਰਹੀਆਂ ਹਨ। ਵਿਸ਼ਾਣੂ ਦੇ ਸੰਕਰਮਣ ਅਤੇ ਗੁਣਾ ਲਈ ਸਰਵੋਤਮ ਤਾਪਮਾਨ 20-25 ਡਿਗਰੀ ਸੈਂਲਸਿਅਸ ਹੈ।


ਰੋਕਥਾਮ ਦੇ ਉਪਾਅ

  • ਰੋਗ ਦੇ ਸੰਚਾਰ ਤੋਂ ਬਚਣ ਲਈ ਖੇਤਰ ਵਿੱਚ ਸੰਗਰੋਧ ਨਿਯਮਾਂ ਦੀ ਜਾਂਚ ਕਰੋ। ਪ੍ਰਮਾਣਿਤ ਸਰੋਤਾਂ ਤੋਂ ਪੌਦਾ ਸਮੱਗਰੀ ਵਰਤੋਂ। ਰੋਧਕ ਕਿਸਮਾਂ ਦੀ ਵਰਤੋਂ ਕਰੋ (ਕੁਝ ਮਿਸ਼ਰਿਤ ਪ੍ਰਜਾਤਿਆਂ ਵਿਸ਼ਾਣੂ ਪ੍ਰਤੀ ਸਹਿਣਸ਼ੀਲ ਹਨ)। ਨਰਸਰੀਆਂ ਅਤੇ ਗ੍ਰੀਨਹਾਉਸਾਂ ਨੂੰ ਕੀਟ ਰੋਗਵਾਹਕਾਂ ਤੋਂ ਮੁਕਤ ਰੱਖੋ। ਸ਼ੱਕੀ ਨਿੰਬੂ ਜਾਤੀ ਦੀ ਸਮਗਰੀ ਨੂੰ ਦੂਜੇ ਖੇਤਾਂ ਵਿੱਚ ਨਾ ਲਿਜਾਉ। ਬੀਮਾਰੀ ਦੀਆਂ ਨਿਸ਼ਾਨੀਆਂ ਲਈ ਨਿਯਮਿਤ ਤੌਰ ਤੇ ਨਿੰਬੂ ਜਾਤੀ ਦੇ ਦਰੱਖਤਾਂ ਦੀ ਜਾਂਚ ਕਰੋ। ਇਹ ਯਕੀਨੀ ਬਣਾਓ ਕਿ ਤੁਸੀਂ ਲੱਛਣਾਂ ਅਤੇ ਕੀੜੇ-ਮਕੌੜਿਆਂ ਤੋਂ ਜਾਣੂ ਹੋ, ਜੋ ਇਸ ਨੂੰ ਫੈਲਾਉਂਦੇ ਹਨ। ਲਾਗ ਵਾਲੇ ਦਰੱਖਤਾਂ ਨੂੰ ਹਟਾਓ ਅਤੇ ਨਸ਼ਟ ਕਰੋ। ਆਪਣੇ ਪੌਦਿਆਂ ਤੋਂ ਐਫਿਡ ਕੀਟ ਨੂੰ ਦੂਰ ਰੱਖਣ ਲਈ ਪਹਿਲੇ ਸਥਾਨ ਤੇ ਸਾਥੀ ਪੌਦਿਆਂ ਦੀ ਬਿਜਾਈ ਦਾ ਇਸਤੇਮਾਲ ਕਰੋ।.

ਪਲਾਂਟਿਕਸ ਡਾਊਨਲੋਡ ਕਰੋ