ਮੱਕੀ

ਮੱਕੀ ਦੇ ਪੱਤਿਆਂ 'ਤੇ ਧਾਰੀਆਂ ਪੈਦਾ ਕਰਨ ਵਾਲਾ ਵਿਸ਼ਾਣੂ ਰੋਗ

MSV

ਰੋਗਾਣੂ

ਸੰਖੇਪ ਵਿੱਚ

  • ਸ਼ੁਰੂਆਤੀ ਲਾਗ ਦੇ ਪੜਾਅ ਵਿੱਚ, ਨੌਜਵਾਨ ਪੱਤਿਆਂ ਦੇ ਅਧਾਰ 'ਤੇ ਛੋਟੇ, ਕਲੋਰੋਟਿਕ, ਚੱਕਰੀ ਆਕਾਰ ਦੇ ਚਟਾਕ ਮਿਲਦੇ ਹਨ। ਫਿਰ ਚਟਾਕਾਂ ਦੀ ਗਿਣਤੀ ਵਧਦੀ ਹੈ ਅਤੇ ਉਹ ਇਕਜੁਟ ਹੁੰਦੇ ਹਨ। ਉਹ ਤੰਗ, ਚਿੱਟੇ ਤੋਂ ਪੀਲੇ ਰੰਗ ਦੀਆਂ ਧਾਰੀਆਂ ਵਿੱਚ ਵਿਕਸਿਤ ਹੁੰਦੇ ਹਨ ਜੋ ਪੱਤੇ ਦੀਆਂ ਨਾੜੀਆਂ ਦੇ ਸਮਾਨਾਂਤਰ ਬਣੀਆਂ ਹੁੰਦੀਆਂ ਹਨ। ਉਹ ਪੂਰੇ ਪੱਤੇ ਨੂੰ ਕਵਰ ਕਰ ਸਕਦੇ ਹਨ ਅਤੇ ਪੌਦੇ ਨੂੰ ਰੁਕ ਜਾਣ, ਗੁੱਲ ਦਾ ਅੱਧਾ-ਅਧੁਰਾ ਵਿਕਾਸ ਅਤੇ ਮਾੜੇ ਅਨਾਜ ਭਰਨ ਦਾ ਕਾਰਣ ਬਣ ਸਕਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

5 ਫਸਲਾਂ
ਜੌਂ
ਮੱਕੀ
ਸੋਰਗਮ
ਗੰਨਾ
ਹੋਰ ਜ਼ਿਆਦਾ

ਮੱਕੀ

ਲੱਛਣ

ਲੱਛਣ ਪੌਦਿਆਂ ਦੀਆਂ ਵੱਖ ਵੱਖ ਕਿਸਮਾਂ ਅਤੇ ਵਾਤਾਵਰਣ ਦੀਆਂ ਸਥਿਤੀਆਂ 'ਤੇ ਨਿਰਭਰ ਕਰਦੇ ਹਨ। ਸ਼ੁਰੂਆਤੀ ਲਾਗ ਦੇ ਪੜਾਅ ਵਿੱਚ, ਛੋਟੇ, ਕਲਰੋਟਿਕ, ਚੱਕਰੀ ਵਾਲੇ ਧੱਬੇ ਛੋਟੇ ਪੱਤੇ ਦੇ ਅਧਾਰ 'ਤੇ ਦੇਖੇ ਜਾ ਸਕਦੇ ਹਨ। ਜਿਉਂ ਜਿਉਂ ਬਿਮਾਰੀ ਵਧਦੀ ਜਾਂਦੀ ਹੈ, ਚਟਾਕਾਂ ਦੀ ਗਿਣਤੀ ਵਧਦੀ ਜਾਂਦੀ ਹੈ ਅਤੇ ਉਹ ਇੱਕਠੇ ਹੁੰਦੇ ਜਾਂਦੇ ਹਨ। ਸੰਵੇਦਨਸ਼ੀਲ ਪੋਦੇ ਦੀਆਂ ਕਿਸਮਾਂ ਵਿੱਚ, ਉਹ ਤੰਗ, ਚਿੱਟੇ ਤੋਂ ਪੀਲੇ ਰੰਗ ਦੀਆਂ ਧਾਰੀਆਂ ਵਿੱਚ ਵਿਕਸਿਤ ਹੁੰਦੇ ਹਨ ਜੋ ਪੱਤੇ ਦੀਆਂ ਨਾੜੀਆਂ ਦੇ ਸਮਾਨਾਂਤਰ ਬਣੀਆਂ ਹੁੰਦੀਆਂ ਹਨ। ਜੇਕਰ ਪੋਦੇ ਦੇ ਵਿਕਾਸ ਪੜਾਅ ਦੌਰਾਨ ਇਹ ਸੰਕਰਮਣ ਹੁੰਦਾ ਹੈ, ਤਾਂ ਧਾਰੀਆਂ ਸਾਰੇ ਪੱਤੇ ਨੂੰ ਢੱਕ ਲੈਂਦੀਆਂ ਹਨ ਅਤੇ ਪੌਦੇ ਦੇ ਰੁਕ ਜਾਣ, ਗੁੱਲ ਦੇ ਅੱਧੇ-ਅਧੁਰੇ ਵਿਕਾਸ ਅਤੇ ਮਾੜੇ ਅਨਾਜ ਭਰਨ ਦਾ ਕਾਰਣ ਬਣ ਸਕਦੀ ਹੈ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਅਫਸੋਸ ਹੈ, ਅਸੀਂ ਐਮ.ਐਸ.ਵੀ. ਦੇ ਵਿਰੁੱਧ ਕਿਸੇ ਵੀ ਵਿਕਲਪਕ ਇਲਾਜ ਬਾਰੇ ਨਹੀਂ ਜਾਣਦੇ। ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜੇਕਰ ਤੁਸੀਂ ਅਜਿਹੀ ਕੋਈ ਚੀਜ਼ ਬਾਰੇ ਜਾਣਦੇ ਹੋ ਜੋ ਇਸ ਬਿਮਾਰੀ ਨਾਲ ਲੜਨ ਲਈ ਮਦਦ ਕਰ ਸਕਦੀ ਹੈ। ਤੁਹਾਡੇ ਵੱਲੋਂ ਸੁਣਨ ਦੀ ਉਡੀਕ ਵਿੱਚ।

ਰਸਾਇਣਕ ਨਿਯੰਤਰਣ

ਹਮੇਸ਼ਾ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਤੇ ਵਿਚਾਰ ਕਰੋ ਜੇ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਬਚਾਓ ਦੇ ਉਪਾਅ ਇਕੱਠੇ ਕਰੋ। ਵਿਸ਼ਾਣੂ ਰੋਗਾਂ ਲਈ ਕੋਈ ਕੈਮੀਕਲ ਇਲਾਜ ਨਹੀਂ ਹੁੰਦਾ। ਰੋਗਾਣੂ-ਵਾਹਕਾਂ ਦੀ ਆਬਾਦੀ ਦੀ ਕਮੀ ਹੀ ਆਮ ਤੌਰ 'ਤੇ ਬਿਮਾਰੀ ਸੰਚਾਰ ਨੂੰ ਘਟਾਉਂਦੀ ਹੈ। ਡਾਇਮੇਥੋਏਟ ਜਾਂ ਮੇਲੇਥਿਓਨ 'ਤੇ ਅਧਾਰਿਤ ਉਤਪਾਦਾਂ ਨੂੰ ਪੱਤਿਆਂ ਉੱਤੇ ਲਾਗੂ ਕੀਤਾ ਜਾ ਸਕਦਾ ਹੈ ਪਰ ਇਸ ਉਪਾਅ ਦਾ ਇਸਤੇਮਾਲ ਸੰਭਾਵੀ ਉਪਜ ਦੇ ਨੁਕਸਾਨ ਦੇ ਮੁੱਲ ਵਿਰੁੱਧ ਧਿਆਨ ਨਾਲ ਤੋਲ-ਮੋਲ ਕੇ ਕੀਤਾ ਜਾਣਾ ਚਾਹੀਦਾ ਹੈ, ਅਤੇ ਬਿਮਾਰੀ ਦੇ ਵਿਗਾੜ ਬਾਰੇ ਅਨਿਸ਼ਚਿਤਤਾ ਵੀ ਹੋ ਸਕਦੀ ਹੈ।

ਇਸਦਾ ਕੀ ਕਾਰਨ ਸੀ

ਮੱਕੀ ਦੇ ਪੱਤਿਆਂ 'ਤੇ ਧਾਰੀਆਂ ਪੈਦਾ ਕਰਨ ਵਾਲੇ ਵਿਸ਼ਾਣੂ ਵਾਲਾ ਰੋਗ ਮੁੱਖ ਤੌਰ 'ਤੇ ਇਕ ਅਫ਼ਰੀਕੀ ਰੋਗ ਹੈ, ਪਰ ਇਹ ਦੱਖਣ-ਪੂਰਬ ਏਸ਼ੀਆ ਵਿੱਚ ਵੀ ਦਰਜ ਕੀਤਾ ਗਿਆ ਹੈ। ਇਹ ਇੱਕ ਅਜਿਹਾ ਵਿਸ਼ਾਣੂ ਹੁੰਦਾ ਹੈ ਜੋ ਸਕਾਡੁਲੀਨਾ ਟਿੱਡੀਆਂ ਦੀਆਂ ਕੁਝ ਕਿਸਮਾਂ ਰਾਹੀਂ ਫੈਲਦਾ ਹੈ। ਇਹ (ਟਿੱਡਾ) ਵਧ ਰਹੇ ਪੱਤਿਆਂ 'ਤੇ ਖੁਰਾਕ ਕਰਨ ਦੁਆਰਾ ਇਹ ਵਿਸ਼ਾਣੂ ਪ੍ਰਾਪਤ ਕਰਦਾ ਹੈ। ਮੌਸਮ ਦੀ ਸਥਿਤੀ ਦੇ ਆਧਾਰ 'ਤੇ ਇਸ ਕੀੜੇ ਦੇ ਵਿਕਾਸ ਦਾ ਚੱਕਰ 22 ਤੋਂ 45 ਦਿਨ ਤੱਕ ਦਾ ਹੁੰਦਾ ਹੈ। 20 ਤੋਂ 35 ਡਿਗਰੀ ਸੈਲਸੀਅਸ ਤਾਪਮਾਨ ਉਸ ਦੇ ਵਿਕਾਸ ਲਈ ਉਤਮ ਹੁੰਦਾ ਹੈ, ਅਤੇ ਸਿੱਟੇ ਵਜੋਂ ਫਸਲਾਂ ਲਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਅਨਾਜ ਦਾ ਇੱਕ ਵੱਡਾ ਸਮੂਹ ਵਿਸ਼ਾਣੂ ਦੇ ਲਈ ਇਕ ਵਿਕਲਪਕ ਮੇਜ਼ਬਾਨ (ਕਣਕ, ਜਈ, ਰਾਈ, ਜੌਂ, ਜਵਾਰ ... ਆਦਿ) ਦੇ ਰੂਪ ਵਿੱਚ ਕੰਮ ਕਰਦਾ ਹੈ।


ਰੋਕਥਾਮ ਦੇ ਉਪਾਅ

  • ਪ੍ਰਮਾਣਿਤ ਸਰੋਤਾਂ ਤੋਂ ਜਾਂ ਸਿਹਤਮੰਦ ਪੌਦਿਆਂ ਵਾਲੇ ਬੀਜਾਂ ਦੀ ਵਰਤੋਂ ਕਰੋ। ਜੇ ਉਪਲਬਧ ਹੋਵੇ ਤਾਂ ਸਹਿਣਸ਼ੀਲ ਜਾਂ ਰੋਧਕ ਕਿਸਮਾਂ ਦੀ ਵਰਤੋਂ ਕਰੋ। ਬਦਲਵੇਂ ਮੇਜ਼ਬਾਨਾਂ ਨਾਲ ਇੰਟਰਕ੍ਰੋਪਿੰਗ ਕਰੋ ਜੋ ਟਿੱਡੀ ਨੂੰ ਆਕਰਸ਼ਿਤ ਕਰਦੇ ਹਨ ਅਤੇ ਇਸ ਨਾਲ ਫਸਲਾਂ ਤੋਂ ਸੰਕਰਮਣ ਘੱਟਦਾ ਹੈ। ਟਿੱਡੀਆਂ ਦੀ ਗਤੀਵਿਧੀ ਨੂੰ ਸੀਮਤ ਕਰਨ ਲਈ ਰੁਕਾਵਟਾਂ ਦੀ ਵਰਤੋਂ ਕਰੋ। ਖੇਤ ਦੀ ਨਿਗਰਾਨੀ ਕਰੋ, ਕਿਸੇ ਵੀ ਤਰ੍ਹਾਂ ਦੇ ਰੋਗੀ ਪੌਦੇ ਨੂੰ ਚੁਣੋ ਅਤੇ ਨਸ਼ਟ ਕਰ ਦਿਓ। ਖੇਤ ਦੇ ਅੰਦਰ ਦੀ ਅਤੇ ਆਲੇ-ਦੁਆਲੇ ਦੀ ਜੰਗਲੀ ਬੂਟੀ 'ਤੇ ਨਿਯੰਤਰਣ ਰੱਖੋ। ਇਕੋ ਖੇਤ ਵਿਚ ਦੋ ਮੱਕੀ ਦੀਆਂ ਫ਼ਸਲਾਂ ਨੂੰ ਓਵਰਲੇਪਿੰਗ ਕਰਨ ਤੋਂ ਬਚੋ। ਫਲੀਆਂ ਵਾਲੀਆਂ ਫਸਲਾਂ ਜਿਵੇਂ ਕਿ ਬੀਨਜ਼, ਕਾਓਪਾਸ ਜਾਂ ਹੋਰ ਗੈਰ-ਮੇਜਬਾਨ ਫਸਲਾਂ ਦੇ ਨਾਲ ਫਸਲ ਚੱਕਰ ਬਣਾਓ।.

ਪਲਾਂਟਿਕਸ ਡਾਊਨਲੋਡ ਕਰੋ