ਆਲੂ

ਆਲੂ ਦਾ ਪੱਤਾ ਲਪੇਟ ਵਿਸ਼ਾਣੂ ਰੋਗ

PLRV

ਰੋਗਾਣੂ

ਸੰਖੇਪ ਵਿੱਚ

  • ਨਵੇਂ ਪੱਤਿਆਂ ਦੇ ਕਿਨਾਰੇ ਉੱਪਰ ਵੱਲ ਮੁੜੇ ਹੋਏ ਹੁੰਦੇ ਹਨ ਅਤੇ ਨਾੜੀਆਂ ਵਿੱਚ ਘੱਟ ਹਰਾਪਨ ਦਿਖਾਈ ਦਿੰਦਾ ਹੈ। ਪੁਰਾਣੀਆਂ ਪੱਤੀਆਂ ਵੀ ਉੱਪਰ ਵੱਲ ਨੂੰ ਮੁੜੀਆਂ ਹੋਈਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਹੇਠਲੇ ਹਿੱਸੇ ਬੈਂਗਣੀ ਰੰਗ ਦੇ, ਸ਼ਖਤ ਅਤੇ ਭੂਰਭੁਰੇ ਹੋ ਜਾਂਦੇ ਹਨ। ਪੌਦੇ ਦਾ ਵਾਧਾ ਹੋਣਾ ਰੁੱਕ ਜਾਂਦਾ ਹੈ ਅਤੇ ਡੰਡਲ ਸ਼ਖਤ ਅਤੇ ਉੱਪਰ ਵੱਲ ਇਸ਼ਾਰਾ ਕਰਦੇ ਹਨ। ਉੱਚ ਪੱਧਰ ਦਾ ਲਾਗ ਆਲੂ ਦੀ ਪੈਦਾਵਾਰ ਅਤੇ ਉਸਦੀ ਵਿਕਰੀ ਦੀ ਯੋਗਤਾ ਘੱਟਾ ਦਿੰਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਆਲੂ

ਲੱਛਣ

ਦਿਖਾਈ ਦੇਣ ਵਾਲੇ ਲੱਛਣ, ਪੌਦੇ ਦੀ ਭਿੰਨਤਾ, ਵਾਤਾਵਰਣ ਸਥਿਤੀਆਂ ਅਤੇ ਲਾਗ ਦੀਆਂ ਕਿਸਮਾਂ ਦੇ ਆਧਾਰ 'ਤੇ ਵੱਖਰੇ-ਵੱਖਰੇ ਹੁੰਦੇ ਹਨ। ਚੇਪੇ ਦੇ ਕਾਰਨ ਹੋਣ ਵਾਲਾ ਸ਼ੂਰੁਆਤੀ ਲਾਗ, ਜ਼ਿਆਦਾਤਰ ਨਵੇਂ ਪੱਤਿਆਂ 'ਤੇ ਦਿਖਾਈ ਦਿੰਦਾ ਹੈ। ਪੱਤੇ ਕਿਨਾਰਿਆਂ ਤੋਂ ਮੁੜਨੇ ਸ਼ੁਰੂ ਹੋ ਜਾਂਦੇ ਹਨ, ਅਤੇ ਸੁੱਕਣੇ, ਫਿੱਕੇ ਪੈਣੇ ਸ਼ੁਰੂ ਹੋ ਜਾਂਦੇ ਹਨ ਜਾਂ ਇੰਟਰਵਿਨਲ ਕਲੋਰੋਸਿਸ ਹੋ ਜਾਂਦਾ ਹੈ। ਲਾਗੀ ਕੰਦਾਂ (ਦੂਸਰੇ ਦਰਜੇ ਦਾ ਲਾਗ) ਤੋਂ ਉਗੇ ਪੌਦਿਆਂ ਦੀਆਂ, ਪੁਰਾਣੀ ਪੱਤਿਆਂ ਮੁੜੀਆਂ ਹੋਈਆਂ, ਸਖ਼ਤ ਅਤੇ ਭੁਰਭਰੀਆਂ ਹੋਣ ਦੇ ਨਾਲ ਇੱਕ ਪਾਸੇ ਤੋਂ ਬੈਂਗਣੀ ਜਾਂ ਲਾਲ ਰੰਗ ਦੀਆਂ ਹੋ ਜਾਂਦੀਆਂ ਹਨ, ਜਦ ਕਿ ਨਵੀਆਂ ਪੱਤਿਆਂ ਸਿਧੀਆਂ ਅਤੇ ਪੀਲੇ-ਹਰੇ ਰੰਗ ਦੀਆਂ ਜਾਂ ਕਲੋਰੋਟਿਕ ਹੁੰਦੀਆਂ ਹਨ। ਪੌਦਿਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਡੰਡਲ ਉੱਪਰ ਵੱਲ ਨੂੰ ਇਸ਼ਾਰਾ ਕਰਦੇ ਹਨ। ਉੱਚ ਦਰਜੇ ਦਾ ਲਾਗ ਕੰਦਾਂ ਦੀ ਪੈਦਾਵਾਰ ਅਤੇ ਵਿਕਰੀ ਯੋਗਤਾ ਘਟਾਉਂਦਾ ਹੈ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਵਾਇਰਸ ਦਾ ਸਿੱਧਾ ਇਲਾਜ ਸੰਭਵ ਨਹੀਂ ਹੈ, ਪਰ ਸ਼ਿਕਾਰੀਆਂ ਜਾਂ ਪਰਜੀਵੀਆਂ ਰਾਹੀਂ ਚੇਪੇ ਦੀ ਆਬਾਦੀ ਨੂੰ ਘੱਟ ਕਰਨਾ ਇੱਕ ਉਪਯੋਗੀ ਤਕਨੀਕ ਹੈ। ਲੇਡੀਬਰਡ, ਸੋਲਰ ਬੀਟਲਸ, ਲੇਸਵਿੰਗਸ, ਅਤੇ ਕੁਝ ਕਿਸਮ ਦੇ ਛੋਟੇ ਕੀੜੇ (ਮਿਜ) ਅਤੇ ਮੱਖੀਆਂ ਬਾਲਗ ਚੇਪੇ ਅਤੇ ਲਾਰਵੇ ਖਾਂਦੇ ਹਨ। ਪਰਜੀਵੀ ਕੀੜਿਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

ਰਸਾਇਣਕ ਨਿਯੰਤਰਣ

ਹਮੇਸ਼ਾ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ 'ਤੇ ਵਿਚਾਰ ਕਰੋ ਜੇਕਰ ਉਪਲੱਬਧ ਹੋ ਸਕੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਬਚਾਓ ਦੇ ਉਪਾਅ ਇਕੱਠੇ ਕਰੋ। ਫੈਲਿਆਂ ਹੋਈਆਂ ਬੀਮਾਰੀਆਂ ਦਾ ਕੈਮੀਕਲ ਇਲਾਜ ਸੰਭਵ ਨਹੀਂ ਹੈ। ਪਰ, ਚੇਪੇ ਦੀ ਜਨਸੰਖਿਆ ਨੂੰ ਕੁਝ ਹੱਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ। ਉਦਾਹਰਨ ਲਈ, ਫਸਲਾਂ ਦੇ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਕੀਟਨਾਸ਼ਕ ਸ਼ਾਮਲ ਕਰੋ।

ਇਸਦਾ ਕੀ ਕਾਰਨ ਸੀ

ਸ਼ੁਰੂਆਤੀ ਪ੍ਰਸਾਰ ਉਦੋਂ ਹੁੰਦਾ ਹੈ ਜਦੋਂ ਪੌਦੇ ਸੰਕ੍ਰਮਿਤ ਹੋ ਜਾਂਦੇ ਹਨ ਅਤੇ ਵਾਈਰਸ ਦੁਆਰਾ ਲਿਆਏ ਗਏ ਚੇਪੇ ਉਨ੍ਹਾਂ 'ਤੇ ਭੋਜਨ ਕਰਨਾ ਸ਼ੁਰੂ ਕਰ ਦਿੰਦੇ ਹਨ। ਦੂਸਰੇ ਦਰਜੇ ਦਾ ਲਾਗ ਉਦੋਂ ਹੁੰਦਾ ਹੈ ਜਦੋਂ ਦੂਸ਼ਿਤ ਕੰਦਾਂ ਨੂੰ ਉਗਾਇਆ ਜਾਂਦਾ ਹੈ, ਅਤੇ ਉਹਨਾਂ ਤੋਂ ਹੋਰ ਕਈ ਆਲੂ ਦੇ ਪੌਦੇ ਉਗਦੇ ਹਨ। ਚੇਪੇ ਲਾਗ ਨੂੰ ਹੋਰ ਚੰਗੇ ਪੌਦਿਆਂ ਤੱਕ ਫੈਲਾ ਦਿੰਦੇ ਹਨ। ਵਾਇਰਸ ਚੇਪੇ ਦੇ ਪੂਰੇ ਜੀਵਨ ਤੱਕ ਲਈ ਨਾਲ ਰਹਿੰਦਾ ਹੈ, ਇਸ ਲਈ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ। ਵਾਇਰਸ ਦਾ ਪ੍ਰਸਾਰਣ ਕਰਨ ਲਈ, ਕੀੜਿਆਂ ਨੂੰ ਘੱਟੋ ਘੱਟ 2 ਘੰਟੇ ਤੱਕ ਪੌਦੇ 'ਤੇ ਭੋਜਨ ਕਰਨ ਦੀ ਜ਼ਰੂਰਤ ਹੁੰਦੀ ਹੈ। ਨਮ ਮਿੱਟੀ ਲਾਗ ਦੇ ਖਤਰੇ ਨੂੰ ਵਧਾਉਂਦੀ ਹੈ।


ਰੋਕਥਾਮ ਦੇ ਉਪਾਅ

  • ਸਿਹਤਮੰਦ ਪੌਦਿਆਂ ਤੋਂ ਲਏ ਗਏ ਬੀਜਾਂ ਦੀ ਵਰਤੋਂ ਕਰੋ ਜਾਂ ਪ੍ਰਮਾਣਿਤ ਥਾਂ ਤੋਂ ਬੀਜ ਪ੍ਰਾਪਤ ਕਰੋ। ਜੇ ਉਪਲਬਧ ਹੋਵੇ, ਤਾਂ ਰੋਧਕ ਕਿਸਮ ਦੀਆਂ ਬੀਜਾਂ ਨੂੰ ਬੀਜੋ। ਖੇਤ ਦੀ ਨਿਗਰਾਨੀ ਕਰੋ, ਬਿਮਾਰ ਪੌਦੇ ਚੁੱਕੋ ਅਤੇ ਨਸ਼ਟ ਕਰੋ। ਨਦੀਨ ਅਤੇ ਸਵੈ-ਉੱਗੇ ਪੋਦੇ ਨਸ਼ਟ ਕਰੋ, ਜੋ ਵਾਇਰਸ ਲਈ ਮੇਜ਼ਬਾਨ ਬਣ ਸਕਦੇ ਹਨ ਅਤੇ ਚੇਪੇ ਲਈ ਭੋਜਨ ਬਣ ਸਕਦੇ ਹਨ।.

ਪਲਾਂਟਿਕਸ ਡਾਊਨਲੋਡ ਕਰੋ