ਅੰਬ

ਅੰਬ ਦੀ ਪਪੜੀ (ਸਕੈਬ)

Elsinoë mangiferae

ਉੱਲੀ

5 mins to read

ਸੰਖੇਪ ਵਿੱਚ

  • ਫਲ਼ਾਂ ਉੱਤੇ ਛੋਟੇ, ਕਾਲ਼ੇ ਜ਼ਖ਼ਮ ਬਣਨਾ। ਲਾਗ ਵਾਲ਼ੀ ਡੰਡੀ ਸਲੇਟੀ ਜ਼ਖ਼ਮਾਂ ਸਮੇਤ ਹਲਕੀ ਜਿਹੀ ਫੁੱਲੀ ਹੋਈ ਦਿਖਾਈ ਦਿੰਦੀ ਹੈ। ਪੱਤਿਆਂ ਉੱਤੇ ਹਲਕੇ ਘੇਰੇ ਸਮੇਤ ਭੂਰੇ ਦਾਗ਼।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅੰਬ

ਲੱਛਣ

ਇਹਨਾਂ ਲੱਛਣਾਂ ਦਾ ਕਾਰਨ ਐਲਸੀਨੋਏ ਮੈਂਗੀਫ਼ੈਰੀ ਨਾਂ ਦੀ ਉੱਲੀ ਹੈ। ਲੱਛਣ ਕਈ ਕਾਰਨਾਂ ‘ਤੇ ਨਿਰਭਰ ਹਨ ਜਿਵੇਂ ਕਿ ਬੂਟੇ ਦਾ ਹਿੱਸਾ, ਲਾਗ ਲੱਗਣ ਸਮੇਂ ਟਿਸ਼ੂ ਦੀ ਉਮਰ, ਬੂਟੇ ਦੀ ਊਰਜਾ ਅਤੇ ਹਰਿਆਲੀ; ਇਸ ਕਰਕੇ ਲੱਛਣਾਂ ਵਿੱਚ ਵੇਖਰੇਵਾਂ ਵੀ ਵੇਖਣ ਨੂੰ ਮਿਲ ਸਕਦਾ ਹੈ। ਛੋਟੇ, ਕਾਲ਼ੇ ਜ਼ਖ਼ਮ ਕੱਚੇ ਫਲ਼ਾਂ ‘ਤੇ ਦਿਸਦੇ ਹਨ। ਲਾਗ ਦੇ ਵਧਣ ਨਾਲ਼ ਪੱਤਿਆਂ ਉੱਤੇ ਗੋਲ਼ ਜਾਂ ਬੇ-ਅਕਾਰ ਭੂਰੇ ਤੋਂ ਸਲੇਟੀ ਰੰਗ ਦੇ ਜ਼ਖ਼ਮ ਬਣਦੇ ਹਨ।ਪੱਤਿਆਂ ਵਿੱਚ ਭਾਨ ਪਾਈ ਜਾਂਦੀ ਹੈ, ਅਕਾਰ ਵਿਗੜ ਜਾਂਦਾ ਹੈ ਅਤੇ ਪੱਤੇ ਝੜ ਜਾਂਦੇ ਹਨ। ਜ਼ਖ਼ਮ ਹਲਕੇ ਭੂਰੇ ਰੰਗ ਦੀ ਪਪੜੀ ਜਾਂ ਦਾਗ਼ੀ ਟਿਸ਼ੂ ਦਾ ਰੂਪ ਧਾਰ ਲੈਂਦੇ ਹਨ। ਭੂਰੀ ਤਰ੍ਹਾਂ ਪ੍ਰਭਾਵਿਤ ਫਲ਼ ਬਿਨਾਂ ਪੱਕਿਆਂ ਡਿੱਗ ਪੈਂਦੇ ਹਨ;ਬੂਟੇ ‘ਤੇ ਲੱਗੇ ਰਹਿ ਜਾਣਵਾਲ਼ੇ ਫਲ਼ਾਂ ‘ਤੇਦਾਗ਼ੀ ਟਿਸ਼ੂ ਪੈਦਾ ਹੋ ਜਾਂਦੇ ਹਨ ਜਿਸ ਕਰਕੇ ਫਲ਼ ਮੰਡੀਕਰਨ ਦੇ ਲਾਇਕ ਨਹੀਂ ਰਹਿੰਦਾ। ਡੰਡੀਆਂ ਉੱਤੇ ਥੋੜੇ ਜਿਹੇ ਉੱਭਰੇ ਹੋਏ ਸਲੇਟੀ ਰੰਗ ਦੇ ਅੰਡਾਕਾਰ ਜ਼ਖ਼ਮ ਹੋ ਜਾਂਦੇ ਹਨ। ਭੂਰੇ ਰੰਗ ਦੇ ਵੱਡੇ ਕੌਰਕੀ ਖੇਤਰ ਵੀ ਡੰਡੀਆਂ ਉੱਤੇ ਵੇਖਣ ਵਿੱਚ ਆਏ ਹਨ। ਵਿਰਲੇ ਮਾਮਲਿਆਂ ਵਿੱਚ ਜ਼ਖ਼ਮ ਪੱਤਿਆਂ ਉੱਤੇ ਵੀ ਹੋ ਜਾਂਦੇ ਹਨ। ਘੇਰਿਆਂ ਵਾਲ਼ੇ ਭੂਰੇ ਦਾਗ਼ ਨਿੱਕਲ ਆਉਂਦੇ ਹਨ ਅਤੇ ਪੱਤਿਆਂ ਦੇ ਕਿਨਾਰਿਆਂ ‘ਤੇ ਵੀ ਜ਼ਖ਼ਮ ਹੋ ਜਾਂਦੇ ਹਨ। ਪੱਤਿਆਂ ਦੀ ਹੇਠਲੀ ਸਤਹ ‘ਤੇ ਵੀ ਕੌਰਕੀ ਜ਼ਖ਼ਮ ਵੇਖਣ ਵਿੱਚ ਆਏ ਹਨ।ਬਹੁਤ ਜ਼ਿਆਦਾ ਲਾਗ ਵਾਲ਼ੇ ਮਾਮਲਿਆਂ ਵਿੱਚ ਪੱਤੇ ਝੜ ਵੀ ਸਕਦੇ ਹਨ।

Recommendations

ਜੈਵਿਕ ਨਿਯੰਤਰਣ

ਹਾਲ ਦੀ ਘੜੀ, ਇਸ ਉੱਲੀ ਨੂੰ ਕਾਬੂ ਕਰਨ ਲਈ ਕੋਈ ਬਾਇਓ-ਕੰਟਰੋਲ ਤਰੀਕੇ ਈਜਾਦ ਨਹੀਂ ਕੀਤੇ ਗਏ। ਹਾਲਾਂਕਿ, ਲਾਗ ਵਾਲ਼ੇ ਬੂਟਿਆਂ ਅਤੇ ਬੂਟੇ ਦੇ ਹਿੱਸਿਆਂ ਦੇ ਇਲਾਜ ਲਈ ਤਾਂਬੇ ਵਾਲ਼ੇ ਉੱਲੀਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਘੱਟੋ-ਘੱਟ ਡੋਡੀਆਂ ਦੇ ਨਿੱਕਲਣ ਤੋਂ ਲੈ ਕੇ ਫੁੱਲ ਪੈਣ ਦੇ ਪੜਾਅ ਤੱਕ ਦੋ ਤੋਂ ਤਿੰਨ ਹਫ਼ਤਿਆਂ ਦੇ ਫ਼ਰਕ ਨਾਲ਼ ਔਕਸੀਕਲੋਰਾਇਡ ਅਤੇ ਹਾਇਡ੍ਰੋਆਕਸਾਇਡ ਜਾਂ ਅਕਸਾਇਡ ਯੁਕਤ ਕਾਪਰ (ਤਾਂਬੇ) ਉੱਲੀਨਾਸ਼ਕਾਂ ਦੀ ਵਰਤੋਂ ਕਰੋ। ਫੁੱਲ ਪੈਣ ਦੇ ਦੌਰਾਨ ਅਤੇ ਫਲ਼ ਪੈਣਾ ਸ਼ੁਰੂ ਹੋਣ ਵੇਲ਼ੇ ਕਾਪਰ ਦੀ ਜਗ੍ਹਾ ਮੈਨਕੋਜ਼ੈਬ ਦਾ ਛਿੜਕਾਅ ਕਰੋ। ਕਿਉਂਕਿ ਨਮੀ ਵਾਲੀਆਂ ਹਾਲਤਾਂ ਉੱਲੀ ਲਈ ਮਦਦਗਾਰ ਹਨ, ਇਸ ਲਈ ਉੱਲੀਨਾਸ਼ਕਾਂ ਦੀ ਛੇਤੀ-ਛੇਤੀ ਵਰਤੋਂ ਦੀ ਜ਼ਰੂਰਤ ਹੈ। ਇਸ ਤਰ੍ਹਾਂ ਕਰਨਾ ਧੋਤੇ ਗਏ ਛਿੜਕਾਵਾਂ ਦੀ ਪੂਰਤੀ ਕਰਦਾ ਹੈ ਅਤੇ ਇਲਾਜ ਨੂੰ ਵੀ ਵਧੇਰੇ ਅਸਰਦਾਰ ਬਣਾਉਂਦਾ ਹੈ।

ਇਸਦਾ ਕੀ ਕਾਰਨ ਸੀ

ਅੰਬ ਦੀ ਪਪੜੀ ਨੀਵੇਂ, ਖੋਭੇ ਵਾਲ਼ੇ (ਦਲਦਲੀ) ਬਾਗ਼ਾਂ ਵਿੱਚ ਹੁੰਦੀ ਹੈ। ਫੁੱਲ ਪੈਣ ਵੇਲ਼ੇ ਅਤੇ ਫਲ਼ ਪੈਣ ਦੇ ਸ਼ੁਰੂ ਦੇ ਪੜਾਵਾਂ ਵਿੱਚ ਲੰਬੀ ਬਾਰਿਸ਼ ਇਸਦੇ ਹੋਣ ਦਾ ਕਾਰਨ ਬਣ ਸਕਦੀ ਹੈ। ਸਿਰਫ਼ ਨਵੇਂ ਟਿਸ਼ੂ ਹੀ ਇਸ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਫਲ਼ ਜੋ ਇੱਕ ਵਾਰ ਆਪਣੇ ਅੱਧੇ ਅਕਾਰ ਤੱਕ ਪਹੁੰਚ ਗਿਆ, ਇਸਦੇ ਪ੍ਰਤੀ ਰੋਧਕ ਹੋ ਜਾਂਦਾ ਹੈ। ਇਹ ਸਿਰਫ਼ ਜ਼ਿੰਦਾ ਟਿਸ਼ੂਆਂ ‘ਤੇ ਹੀ ਜਿਉਂਦੀ ਰਹਿ ਸਕਦੀ ਹੈ। ਉੱਲੀ ਦੇ ਬਿਜਾਣੂ ਮੀਂਹ ਜਾਂ ਹਵਾ ਜ਼ਰੀਏ ਫੈਲ ਸਕਦੇ ਹਨ, ਜਿਸ ਕਰਕੇ ਦੂਜੀ ਵਾਰ ਵੀ ਲਾਗ ਲੱਗ ਸਕਦੀ ਹੈ। ਇਹ ਮਿੱਟੀ ਦੇ ਮਲਬੇ ਵਿੱਚ ਵੀ ਜਿਉਂਦੀ ਰਹਿੰਦੀ ਹੈ। ਇਸਦੇ ਲੱਛਣ ਐਨਥਰੈਕਨੋਸ ਦੇ ਲੱਛਣਾਂ ਨਾਲ਼ ਮਿਲਦੇ ਹੋਣ ਕਰਕੇ ਉਲਝਣ ਵੀ ਲੱਗ ਸਕਦੀ ਹੈ। ਫ਼ਰਕ ਇੰਨਾ ਹੈ ਕਿ ਇਸਦੀ ਲਾਗ ਦੀ ਬਨਾਵਟ ਉੱਭਰੀ ਹੋਈ ਹੁੰਦੀ ਹੈ ਜਦਕਿ ਐਨਥਰੈਕਨੋਸ ਦੀ ਲਾਗ ਦੀ ਬਨਾਵਟ ਉੱਭਰੀ ਹੋਈ ਨਹੀਂ ਹੁੰਦੀ।


ਰੋਕਥਾਮ ਦੇ ਉਪਾਅ

  • ਬੁਰੀ ਤਰ੍ਹਾਂ ਪ੍ਰਭਾਵਿਤ ਬੂਟਿਆਂ ਵਿੱਚ ਰੋਗ ਨੂੰ ਘੱਟ ਕਰਨ ਲਈ ਲਾਗ ਵਾਲ਼ੇ ਹਿੱਸੇ ਜਾਂ ਡੰਡੀ ਨੂੰ ਕੱਟ ਦੇਣਾ ਹੀ ਫ਼ਾਇਦੇਮੰਦ ਹੈ। ਲਾਗ ਅਤੇ ਰੋਗ ਦੇ ਫੈਲਾਓ ਨੂੰ ਰੋਕਣ ਲਈ ਮਰੇ ਹੋਏ ਟਿਸ਼ੂਆਂ, ਜੋ ਮਿੱਟੀ ਵਿੱਚ ਜੀਵਿਤ ਰਹਿ ਸਕਦੇ ਹਨ, ਨੂੰ ਹਟਾਓ ਅਤੇ ਨਸ਼ਟ ਕਰ ਦਿਓ।ਕਿਉਂਕਿ ਬਿਜਾਣੂ ਮੀਂਹ ਨਾਲ਼ ਅਸਾਨੀ ਨਾਲ਼ ਫੈਲ ਸਕਦੇ ਹਨ, ਇਸ ਲਈ ਇਸਦੇ ਫੈਲਾਓ ਨੂੰ ਰੋਕਣ ਲਈ ਮਰੇ ਹੋਏ ਫੁੱਲਾਂ, ਫਲ਼ਾਂ ਅਤੇ ਟਹਿਣੀਆਂ/ਡੰਡੀਆਂ ਨੂੰ ਕੱਟਣ ਦੀ ਸਲਾਹ ਦਿੱਤੀ ਜਾਂਦੀ ਹੈ।.

ਪਲਾਂਟਿਕਸ ਡਾਊਨਲੋਡ ਕਰੋ