ਅੰਬ

ਅੰਬ ਦੀ ਵਿਕਾਸ-ਖ਼ਰਾਬੀ (ਮੈਲਫ਼ਾਰਮੇਸ਼ਨ)

Fusarium mangiferae

ਉੱਲੀ

5 mins to read

ਸੰਖੇਪ ਵਿੱਚ

  • ਟਾਹਣੀਆਂ,ਪੱਤਿਆਂ ਅਤੇ ਫੁੱਲਾਂ ਦਾ ਠੀਕ ਵਿਕਾਸ ਨਾ ਹੋਣਾ (ਗ਼ੈਰ-ਮਾਮੂਲੀ ਵਿਕਾਸ)। ਗੁੱਛੇਦਾਰ ਦਿੱਖ। ਵਿਕਾਸ ਦਾ ਰੁਕ ਜਾਣਾ। ਵਿਕਾਸ-ਖ਼ਰਾਬੀ ਦੀਆਂ ਦੋ ਸ਼੍ਰੇਣੀਆਂ ਹਨ: ਬਨਸਪਤਿਕਖ਼ਰਾਬੀ ਅਤੇ ਫੁੱਲਾਂ ਦੀ ਖ਼ਰਾਬੀ। ਨੁਕਸ ਟਾਹਣੀਆਂ ਅਤੇ ਫੁੱਲਾਂ ਵਿੱਚ ਜ਼ਿਆਦਾ ਫੈਲਿਆ ਹੁੰਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅੰਬ

ਲੱਛਣ

ਇਹ ਰੋਗ ਉੱਲੀ ਪ੍ਰਜਾਤੀ, ਫ਼ਿਊਜ਼ੈਰੀਅਮ ਮੈਂਗੀਫ਼ੈਰੀ ਕਾਰਨ ਹੁੰਦਾ ਹੈ। ਬਨਸਪਤਿਕ ਵਿਕਾਸ-ਖ਼ਰਾਬੀ ਆਮ ਤੌਰ ‘ਤੇ ਨਵੇਂ ਪੁੰਗਰੇ ਬੂਟਿਆਂ (ਅੰਕੂਰਾਂ) ਵਿੱਚ ਪਾਈ ਜਾਂਦੀ ਹੈ। ਇਹਨਾਂ ਬੂਟਿਆਂ ਦੀਆਂਟਾਹਣੀਆਂ ਅਤੇ ਪੱਤੇ ਅਕਾਰ ਵਿੱਚ ਛੋਟੇ ਨਿਕਲਦੇ ਹਨ ਅਤੇ ਟਾਹਣੀ ਦੇ ਸਿਰੇ ਉੱਤੇ ਗੁੱਛੇਦਾਰ ਦਿੱਖ ਨਜ਼ਰ ਆਉਂਦੀ ਹੈ। ਇਹਨਾਂ ਦਾ ਵਿਕਾਸ ਰੁਕਿਆ ਰਹਿੰਦਾ ਹੈ ਅਤੇ ਆਖ਼ਰ ਇਹ ਮਰ ਜਾਂਦੇ ਹਨ। ਫੁੱਲਾਂ ਦੀ ਖ਼ਰਾਬੀ ਵਿੱਚ ਮੰਜਰੀ ਵਿੱਚ ਤਬਦੀਲੀ ਵੇਖਣ ਨੂੰ ਮਿਲਦੀ ਹੈ।ਵੱਡੇ ਫੁੱਲਾਂ ਕਰਕੇ, ਭਾਰੀ ਖ਼ਰਾਬੀ ਵਾਲ਼ੀਮੰਜਰੀ ਭਚੀੜੀਹੋਈ ਹੁੰਦੀ ਹੈ। ਲਾਗ ਵਾਲ਼ੇ ਬੂਟਿਆਂ ਵਿੱਚ ਗ਼ੈਰ-ਮਾਮੂਲੀ ਗੰਢ ਵਾਲ਼ੀਆਂ ਟਾਹਣੀਆਂ ਅਤੇ ਫੁੱਲ ਲਗਦੇ ਹਨ।ਬੂਟੇ ਦੇ ਵਧ ਰਹੇ ਹਿੱਸੇ, ਜਿਵੇਂ ਕਿ ਪੱਤੇ ਅਤੇ ਡੰਡੀ ਦੀਆਂ ਡੋਡੀਆਂ, ਵਿੱਚੋਂ ਖ਼ਰਾਬ ‘ਤੇ ਛੋਟੀਆਂ ਗੰਢਾਂ (ਅੱਖ) ਅਤੇ ਕੜਕ ਪੱਤੇ ਨਿੱਕਲਦੇ ਹਨ। ਇਹਨਾਂ ਦੇ ਪੱਤੇ, ਸਿਹਤਮੰਦ ਬੂਟਿਆਂ ਦੇ ਪੱਤਿਆਂ ਨਾਲ਼ੋਂ ਕਾਫ਼ੀ ਛੋਟੇ ਹੁੰਦੇ ਹਨ। ਆਮ ਅਤੇ ਗ਼ੈਰ-ਮਾਮੂਲੀ ਵਾਧਾ ਇੱਕ ਬੂਟੇ ਵਿੱਚ ਇੱਕੋ ਵੇਲ਼ੇ ਵੀ ਵੇਖਣ ਨੂੰ ਮਿਲ ਸਕਦਾ ਹੈ।

Recommendations

ਜੈਵਿਕ ਨਿਯੰਤਰਣ

ਲਾਗ ਨੂੰ ਘਟਾਉਣ ਲਈ ਧਤੂਰਾ, ਅੱਕ ਜਾਂ ਨਿੰਮ ਦੇ ਪੱਤਿਆਂ ਦਾ ਰਸ ਵਰਤੋ। ਟ੍ਰੀਕੋਡਰਮਾ ਹਾਰਜ਼ੀਅਨਮ ਵੀ ਜਰਾਸੀਮ ਦੇ ਵਾਧੇ ਨੂੰ ਕਾਬੂ ਕਰਨ ਵਿੱਚ ਅਸਰਦਾਰ ਹੈ। ਰੋਗ ਵਾਲ਼ੇ ਬੂਟਿਆਂ ਨੂੰ ਨਸ਼ਟ ਕਾਰ ਦੇਣਾ ਚਾਹੀਦਾ ਹੈ। ਰੋਗ-ਰਹਿਤ ਸੰਦਾਂ ਦੀ ਵਰਤੋਂ ਕਰੋ। ਲਾਗ ਵਾਲ਼ੇ ਬੂਟਿਆਂ ਦੇ ਹਿੱਸੇ ਪਿਓਂਦ ਲਈ ਨਹੀਂ ਵਰਤਣੇ ਚਾਹੀਦੇ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਕਪਤਾਨ 0.1% ਰੋਗ ਦੇ ਫੈਲਾਓ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ। ਕਾਬੂ ਪਾਉਣ ਦੇ ਉਪਾਵਾਂ ਵਜੋਂ ਫ਼ੋਲੀਡੌਲਜਾਂ ਮੈਟਾਸਿਸਟੌਕਸ ਵਰਗੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਫੁੱਲ ਪੈਣ ਵੇਲ਼ੇ 10, 15 ਜਾਂ 30 ਦਿਨਾਂ ਦੇ ਫ਼ਰਕ ਨਾਲ਼ ਕਾਰਬੈਨਡਾਜ਼ਿਮ 0.1% ਦਾ ਛਿੜਕਾਅ ਕਰੋ।100 ਜਾਂ 200 ਪੀਪੀਐਮ ਨੈਫ਼ਥਾਲੀਨ ਅਸੀਟਿਕ ਐਸਿਡ ਅਗਲੀ ਰੁੱਤ ਵਿੱਚ ਰੋਗ ਦਾ ਹੋਣਾ ਘਟਾਉਂਦਾ ਹੈ। ਫੁੱਲ ਖਿੜਨ ਤੋਂ ਪਹਿਲਾਂ ਅਤੇ ਫਲ਼ਾਂ ਦੀ ਤੁੜਾਈ ਤੋਂ ਬਾਅਦ ਜ਼ਿੰਕ, ਬੋਰੋਨ ਅਤੇ ਤਾਂਬੇ ਦੇ ਤੱਤਾਂ ਵਾਲ਼ਾ ਛਿੜਕਾਅ, ਵਿਕਾਸ-ਖ਼ਰਾਬੀ ਨੂੰਕਾਬੂ ਕਰਨ ਜਾਂ ਇਸ ਨੂੰ ਘਟਾਉਣ ਲਈ ਕਾਮਯਾਬ ਸਾਬਤ ਹੋ ਚੁੱਕਿਆ ਹੈ।

ਇਸਦਾ ਕੀ ਕਾਰਨ ਸੀ

ਇਹ ਰੋਗ ਲਾਗ ਵਾਲ਼ੇ ਬੂਟੇ ਅਤੇ ਬੂਟੇ ਦੇ ਹਿੱਸਿਆਂ ਤੋਂ ਫੈਲਦਾ ਹੈ। ਮਿੱਟੀ ਵਿੱਚ ਬਹੁਤ ਜ਼ਿਆਦਾ ਨਮੀ,ਸਿਉਂਕ ਦਾ ਹਮਲਾ, ਉੱਲੀ ਦੀ ਲਾਗ, ਵਾਇਰਸ, ਜੜੀ-ਬੂਟੀਆਂ ਮਾਰਨ ਵਾਲ਼ੀਆਂ ਦਵਾਈਆਂ ਅਤੇ ਹੋਰ ਜ਼ਹਿਰੀਲੇ ਮਿਸ਼ਰਨ ਉੱਲੀ ਦੇ ਵਾਧੇ ਵਿੱਚ ਮਦਦ ਕਰਦੇ ਹਨ।ਲੋਹੇ, ਜ਼ਿੰਕ ਜਾਂ ਤਾਂਬੇ ਦੀ ਘਾਟ ਵੀ ਵਿਕਾਸ-ਖ਼ਰਾਬੀ ਦਾ ਕਾਰਨ ਹੋ ਸਕਦੀ ਹੈ।ਲਾਗ ਪ੍ਰਭਾਵਿਤ ਬਾਗ਼ਾਂ ਵਿੱਚ ਰੋਗ ਹੌਲ਼ੀ ਫੈਲਦਾ ਹੈ।ਫੁੱਲ ਪੈਣ ਵੇਲ਼ੇ 10 ਤੋਂ 15 ਡਿਗਰੀ ਸੈਲਸੀਅਸ ਤਾਪਮਾਨ ਇਸਦੇ ਵਾਧੇ ਵਿੱਚ ਮਦਦ ਕਰਦੇ ਹਨ।


ਰੋਕਥਾਮ ਦੇ ਉਪਾਅ

  • ਰੋਗ-ਰਹਿਤ ਬੂਟਿਆਂ ਦੀ ਚੋਣ ਕਰੋ। ਕਿਸੇ ਵੀ ਨੁਕਸਦਾਰ ਬੂਟੇ ਦੀ ਪਛਾਣ ਲਈ ਆਪਣੇ ਬਾਗ਼ ਦਾ ਬਾਕਾਇਦਾ ਜਾਇਜ਼ਾ ਲੈਂਦੇ ਰਹੋ। ਖ਼ਰਾਬ ਮੰਜਰੀ (ਨਕਾਰਾ ਫੁੱਲਾਂ ਦਾਗੁੱਛਾ)ਦੀ ਕਟਾਈ, ਆਉਣ ਵਾਲ਼ੇ ਸਾਲਾਂ ਵਿੱਚ ਇਸ ਰੋਗ (ਫੁੱਲਾਂ ਦੀ ਖ਼ਰਾਬੀ) ਨੂੰ ਘਟਾ ਸਕਦੀ ਹੈ। ਬੂਟੇ ਦੇ ਲਾਗ ਵਾਲ਼ੇ ਹਿੱਸਿਆਂ ਨੂੰ ਹਟਾਓ ਅਤੇ ਪੂਰੀ ਤਰ੍ਹਾਂ ਨਸ਼ਟ ਕਰ ਦਿਓ। ਫੁੱਲ ਖਿੜਨ ਤੋਂ ਪਹਿਲਾਂ ਅਤੇ ਫਲ਼ਾਂ ਦੀ ਤੁੜਾਈ ਤੋਂ ਬਾਅਦ ਜ਼ਿੰਕ, ਬੋਰੋਨ ਅਤੇ ਤਾਂਬੇਦੇ ਤੱਤਾਂ ਵਾਲ਼ਾ ਛਿੜਕਾਅ,ਇਸ ਖ਼ਰਾਬੀਦੇਖ਼ਾਤਮੇ ਜਾਂ ਇਸ ਨੂੰ ਘਟਾਉਣ ਲਈ ਕਾਮਯਾਬ ਸਾਬਤ ਹੋ ਚੁੱਕਿਆ ਹੈ। ਇੱਕ ਮਾਮਲੇ ਦੇਅਧਿਐਨ ਵਿੱਚ ਨਾਈਟ੍ਰੋਜਨ ਦੀ ਮਿਕਦਾਰ ਨੂੰ ਵਧਾਉਣਾ ਵੀਮੰਜਰੀ ਦੀ ਖ਼ਰਾਬੀ ਨੂੰ ਘਟਾਉਣ ਵਿੱਚ ਕਾਮਯਾਬ ਪਾਇਆ ਗਿਆ।ਉੱਲੀ ਅਤੇ ਇਸਦੇ ਵਾਧੇ ਤੋਂ ਬਚਣ ਲਈ ਬਾਗ਼ ਅਤੇ ਸੰਦਾਂ ਦਾ ਚੰਗਾ ਸਫ਼ਾਈ ਪ੍ਰਬੰਧ ਜ਼ਰੂਰੀ ਹੈ। ਰੋਗ ਦੇ ਵਾਧੇ ਨੂੰ ਘਟਾਉਣ ਲਈ ਆਪਣੇ ਕਟਾਈ ਵਾਲ਼ੇ ਸੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।.

ਪਲਾਂਟਿਕਸ ਡਾਊਨਲੋਡ ਕਰੋ