Myrothecium roridum
ਉੱਲੀ
ਲੱਛਣ ਤਣੇ ਅਤੇ ਤਾਜ ਵਿਚ ਸੜਨ ਅਤੇ ਪੱਤੇ ਤੇ ਭੂਰੇ, ਗੂੜ੍ਹੇ ਧੱਬਿਆਂ ਦੀ ਮੌਜੂਦਗੀ ਦੁਆਰਾ ਪਹਿਚਾਣੇ ਜਾਂਦੇ ਹਨ। ਉੱਚ ਨਮੀ ਤੇ, ਉਭਰੇ, ਕਾਲੇ ਢਾਂਚੇ ਅਤੇ ਚਿੱਟੇ ਦਾਗ ਜ਼ਖਮਾਂ ਤੇ ਵਿਕਸਤ ਹੋ ਸਕਦੇ ਹਨ, ਜੋ ਉਨ੍ਹਾਂ ਨੂੰ ਇੱਕ ਖਾਸ ਰੂਪ ਦਿੰਦੇ ਹਨ। ਬਾਗਬਾਨੀ ਫਸਲਾਂ ਵਿਚ, ਲੱਛਣ ਆਮ ਤੌਰ 'ਤੇ ਤਾਜ ਵਿਚ ਭੂਰੀ ਜਿਹੀ ਨਰਮ ਸੜਨ ਅਤੇ ਪੱਤੀ ਡੰਡੀਆਂ ਤੋਂ ਸ਼ੁਰੂ ਹੁੰਦੇ ਹਨ। ਜਿਉਂ-ਜਿਉਂ ਜ਼ਖ਼ਮ ਤਣੇ ਦੇ ਨਾਲ ਹੌਲੀ ਹੌਲੀ ਵੱਧਦੇ ਹਨ, ਛੋਟੇ-ਛੋਟੇ ਸਫੈਦ ਦਾਗ ਪ੍ਰਭਾਵਿਤ ਟਿਸ਼ੂਆਂ 'ਤੇ ਨਜ਼ਰ ਆਉਂਦੇ ਹਨ। ਭੂਰੇ ਤੋ ਕਾਲੇ ਰੰਗ ਦੇ ਛੋਟੇ ਅਨਿਯਮਿਤ ਧੱਬੇ ਪੱਤੇ ਤੇ ਦਿਖਾਈ ਦਿੰਦੇ ਹਨ। ਧੱਬੇ ਹੌਲੀ-ਹੌਲੀ ਹੋਰ ਗੋਲ ਆਕਾਰ ਲੈ ਲੈਂਦੇ ਹਨ, ਇੱਕ ਸਪਸ਼ਟ ਪਰਿਭਾਸ਼ਿਤ ਮੱਧ-ਗੂੜੇ ਚੱਕਰ ਦੇ ਨਾਲ। ਬਾਅਦ ਵਿਚ, ਪੁਰਾਣੇ ਜ਼ਖ਼ਮ ਭਰ ਸਕਦੇ ਹਨ ਅਤੇ ਛੋਟੇ-ਛੋਟੇ ਚਿੱਟੇ ਧੱਬਿਆਂ ਨਾਲ ਢੱਕੇ ਜਾ ਸਕਦੇ ਹਨ। ਜਿਉਂ ਇਹ ਸੁੱਕ ਜਾਂਦੇ ਹਨ, ਜ਼ਖ਼ਮ ਦਾ ਕੇਂਦਰ ਕਾਗਜ ਵਰਗਾ ਅਤੇ ਚਿੱਟਾ ਹੋ ਜਾਂਦਾ ਹੈ ਅਤੇ ਅਖੀਰ ਵਿਚ ਡਿੱਗ ਸਕਦਾ ਹੈ, ਜਿਸ ਨਾਲ ਪੱਤੀਆਂ ਦੇ ਅੰਦਰ ਅਨਿਯਮਿਤ ਛੋਟੇ ਛੇਦ ਬਣ ਸਕਦੇ ਹਨ। ਪੂਰਾ ਪੌਦਾ ਬਿਮਾਰੀ ਦੇ ਬਾਅਦ ਦੇ ਪੜਾਅ ਵਿੱਚ ਖਰਾਬ ਹੋ ਸਕਦਾ ਹੈ ਪਰ ਫਲ ਘੱਟ ਹੀ ਪ੍ਰਭਾਵਿਤ ਹੁੰਦੇ ਹਨ।
ਅੱਜ ਤੱਕ, ਮੈਰੋਥੀਸੀਅਮ ਪੱਤਾ ਚਟਾਕ ਦੇ ਵਿਰੁੱਧ ਕੋਈ ਜੀਵ-ਵਿਗਿਆਨਕ ਨਿਯੰਤ੍ਰਣ ਪ੍ਰਣਾਲੀ ਨਹੀਂ ਜਾਣਿਆਂ ਜਾਂਦਾ ਹੈ। ਕਿਪ੍ਰਾ ਕਰਕੇ ਸਾਡੇ ਨਾਲ ਸੰਪਰਕ ਕਰੋ ਜੇ ਤੁਸੀਂ ਇਸ ਉੱਲੀ ਦੇ ਇਲਾਜ ਲਈ ਕਿਸੇ ਵੀ ਤਰੀਕਿਆਂ ਨੂੰ ਜਾਣਦੇ ਹੋ।
ਜੇਕਰ ਉਪਲਬੱਧ ਹੋਵੇ ਤਾਂ ਰੋਕਥਾਮ ਉਪਾਅ, ਸੱਭਿਆਚਾਰਕ ਅਭਿਆਸਾਂ ਅਤੇ ਜੈਵਿਕ ਇਲਾਜ ਨਾਲ ਇੱਕ ਸੰਗਠਿਤ ਪਹੁੰਚ 'ਤੇ ਵਿਚਾਰ ਕਰੋ। ਸ਼ੁਰੂ ਵਿੱਚ ਲੱਛਣਾਂ ਦੇ ਦਿਖਣ ਤੇ, 2 ਕਿਲੋਗ੍ਰਾਮ / ਹੈਕਟੇਅਰ 'ਤੇ ਮਾਨਕੋਜ਼ੇਬ ਜਾਂ ਕੌਪਰ ਆਕਸੀਕਲੋਰਾਇਡ ਸਪਰੇਅ ਦੀ ਵਰਤੋਂ ਕਰੋ ਅਤੇ 15 ਦਿਨ ਦੇ ਅੰਤਰਾਲ ਤੇ ਇਸਨੂੰ ਦੋ ਤੋਂ ਤਿੰਨ ਵਾਰ ਦੁਹਰਾਓ। ਜੇ ਸੀਜ਼ਨ ਵਿਚ ਦੇਰੀ ਨਾਲ ਲਾਗ ਲੱਗਦੀ ਹੈ, ਤਾਂ ਇਸ ਗੱਲ ਨੂੰ ਧਿਆਨ ਵਿਚ ਰੱਖੋ ਕਿ ਇਸ ਬਾਰੇ ਵਿਚਾਰ ਕਰਨ ਲਈ ਪੂਰਵ ਫਸਲ ਅੰਤਰਾਲ ਹੈ।
ਲੱਛਣ ਉੱਲੀ ਮਾਈਰੋਥਸੀਅਮ ਰੋਰਿਦਮ ਕਾਰਨ ਹੁੰਦੇ ਹਨ, ਜੋ ਇੱਕ ਬੀਜਾਣੂ ਹੈ ਜੋ ਸਮੇਂ-ਸਮੇਂ ਤੇ ਆਰਥਿਕ ਤੌਰ ਤੇ ਮਹੱਤਵਪੂਰਨ ਫਸਲਾਂ ਅਤੇ ਸਜਾਵਟੀ ਪੌਦਿਆਂ ਦੀ ਲੜੀ ਤੇ ਤਾਜ ਅਤੇ ਤਣੇ ਦੀ ਸੜਨ ਪੈਦਾ ਕਰਦਾ ਹੈ। ਇਹ ਬਿਮਾਰੀ ਕਈ ਤਰੀਕਿਆਂ ਨਾਲ ਫੈਲਦੀ ਹੈ, ਜਿਵੇਂ ਕਿ ਟ੍ਰਾਂਸਪਲਾਂਟਿੰਗ, ਵੱਧ ਸਿੰਚਾਈ, ਮਕੈਨੀਕਲ ਜਾਂ ਕੀੜੇ-ਮਾਰਨ ਦੇ ਦੌਰਾਨ ਬੁਰੀ ਪ੍ਰਥਾਵਾਂ ਦੀ ਵਰਤੋ ਕਰਨ ਨਾਲ। ਜ਼ਖਮੀ ਹੋਏ ਟਿਸ਼ੂ ਇਕ ਐਂਟਰੀ ਪੁਆਇੰਟ ਬਣ ਜਾਂਦੇ ਹਨ ਜਿਸ ਰਾਹੀਂ ਉੱਲੀ ਪੌਦੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬਿਮਾਰੀ ਦੇ ਲੱਛਣ ਅਤੇ ਲੱਛਣਾਂ ਦੀ ਗੰਭੀਰਤਾ ਦੋਂਨੋਂ ਗਰਮ, ਗਿੱਲੇ ਮੌਸਮ ਅਤੇ ਉੱਚ ਨਮੀ ਦੇ ਹਾਲਤਾਂ ਵਿੱਚ ਵੱਧ ਜਾਦੇ ਹਨ। ਵੱਧ ਖਾਦੀਕਰਣ ਨਾਲ ਵੀ ਲਸ਼ ਪੱਤੀਆਂ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਬਿਮਾਰੀ ਦੇ ਹੋਰ ਜ਼ਿਆਦਾ ਵਿਗਾੜ ਆ ਸਕਦੇ ਹਨ।