Stemphylium solani
ਉੱਲੀ
5 mins to read
ਸਟੈਂਮਫੀਲਿਅਮ ਪੱਤੇ ਦਾ ਚਟਾਕ ਤਕਰੀਬਨ 2 ਸੈਂਟੀਮੀਟਰ ਵਿਆਸ ਦਾ ਹੋ ਸਕਦਾ ਹੈ, ਆਕਾਰ ਵਿਚ ਗੋਲ ਅਤੇ ਜਾਮਨੀ ਕਿਨਾਰੇ ਵਾਲਾ। ਜਿਵੇਂ ਉਹ ਪੱਕਦਾ ਹੈ, ਉਸ 'ਤੇ ਇੱਕ ਗੁੰਝਲਦਾਰ ਜਿਹੇ ਪੈਟਰਨ ਬਣ ਜਾਂਦੇ ਹਨ ਅਤੇ ਇੱਕ ਵਚਿੱਤਰ ਸਫੇਦ ਰੰਗ ਦਾ ਕੇਂਦਰ ਜਖਮਾਂ ਦੇ ਵਿਚਕਾਰ ਵਿਕਸਤ ਹੁੰਦਾ ਹੈ, ਜੋ ਬਾਅਦ ਵਿੱਚ ਤਰੇੜਿਆ ਜਾ ਸਕਦਾ ਅਤੇ ਡਿੱਗ ਸਕਦਾ ਹੈ, ਜੋ ਕਿ ਇੱਕ "ਪੱਤਾ-ਛੇਦ" ਦੀ ਦਿੱਖ ਪ੍ਰਦਾਨ ਕਰ ਸਕਦਾ ਹੈ। ਜ਼ਖ਼ਮ ਆਮ ਤੌਰ 'ਤੇ ਛੱਤਰੀ ਵਿਚਲੇ ਉਪਰਲੇ ਪੱਤਿਆਂ ਉੱਤੇ ਬਣਦੇ ਹਨ ਅਤੇ ਪੱਤਿਆਂ ਦੇ ਕਿਨਾਰੇ ਤੋਂ ਸ਼ੁਰੂ ਹੁੰਦੇ ਹੋਏ ਅਤੇ ਅੰਦਰ ਵੱਲ ਵੱਧਦੇ ਜਾਂਦੇ ਹਨ। ਦੇਰ ਸਮੇਂ ਕਲੀ ਨਿਕਲਣ ਦੇ ਪੜਾਅ ਵਿੱਚ ਪੌਦੇ ਦੇ ਉੱਪਰਲੇ ਪੱਤਿਆਂ ਵਿੱਚ ਸੰਕਰਮਣ ਦਾ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ, ਕਿਉਂਕਿ ਉਸ ਸਮੇਂ ਪੌਸ਼ਟਿਕ ਤੱਤਾਂ ਦੀ ਮੰਗ ਬਹੁਤ ਜਿਆਦਾ ਹੁੰਦੀ ਹੈ। ਇਹ ਬਿਮਾਰੀ ਸੈਕੰਡਰੀ ਹੈ ਜੇਕਰ ਸਮੇਂ 'ਤੇ ਖੋਜ ਲਈ ਜਾਂਦੀ ਹੈ ਤਾਂ K ਦੀ ਮਦਦ ਨਾਲ ਇਸਦਾ ਇਲਾਜ ਕਰ ਦਿੱਤਾ ਜਾਂਦਾ ਹੈ। ਪਰ ਜੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਵੱਡੇ ਪੱਧਰ ਦੀ ਸਮੇਂ ਤੋਂ ਪਹਿਲਾਂ ਹੋਣ ਵਾਲੀ ਪਤਝੜ ਵੱਲ ਅਤੇ ਉਪਜ ਦੀ ਕਮੀ ਵੱਲ ਵਧ ਸਕਦੀ ਹੈ।
ਅੱਜ ਤੱਕ, ਇਸ ਬਿਮਾਰੀ ਦੇ ਵਿਰੁੱਧ ਕੋਈ ਜੀਵ-ਵਿਗਿਆਨਕ ਨਿਯੰਤ੍ਰਣ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਬਚਣ ਲਈ ਰੋਕਥਾਮ ਦੇ ਉਪਾਵਾਂ ਦੀ ਪਾਲਣਾ ਕਰੋ।
ਹਮੇਸ਼ਾ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਤੇ ਵਿਚਾਰ ਕਰੋ ਜੇਕਰ ਉਪਲਬਧ ਹੋ ਸਕੇ ਤਾਂ ਬਚਾਅ ਦੇ ਉਪਾਅ ਅਤੇ ਜੀਵ-ਵਿਗਿਆਨਕ ਇਲਾਜ ਇਕੱਠੇ ਕਰੋ। ਉੱਲੀਨਾਸ਼ਕ ਇਸ ਬਿਮਾਰੀ (ਪੇਰਾਕਲੋਸਟ੍ਰੋਬਿਨ, ਪੇਰਾਕਲੋਸਟ੍ਰੋਬਿਨ + ਮੇਟਕੋਨਾਜ਼ੋਲ) ਦੇ ਇਲਾਜ ਲਈ ਉਪਲਬਧ ਹਨ ਪਰ ਆਮ ਤੌਰ 'ਤੇ ਇਸ ਦੇ ਨਾਲ ਨਿਯੰਤ੍ਰਣ ਕਰਨ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਆਰਥਿਕ ਤੌਰ 'ਤੇ ਮਹਿੰਗੇ ਹੁੰਦੇ ਹਨ।
ਲੱਛਣ ਸਟੈਂਮਫੀਲਿਅਮ ਸੋਲਾਨੀ ਉੱਲੀ ਦੇ ਕਾਰਨ ਹੁੰਦੇ ਹਨ। ਇਸਦੀ ਘਟਨਾ ਅਤੇ ਬਿਮਾਰੀ ਦੇ ਵਿਕਾਸ ਲਈ ਉੱਚ ਨਮੀ, ਅਕਸਰ ਹੋਣ ਵਾਲੀ ਬਾਰਿਸ਼ ਅਤੇ ਲੰਮੇ ਸਮੇਂ ਦਾ ਸੋਕਾ ਲਾਹੇਵੰਦ ਹੁੰਦਾ ਹੈ। ਪਰਤੀ ਜਾਂ ਪੋਸ਼ਣ ਸੰਬੰਧੀ ਤਣਾਅ ਵੀ ਇਕ ਮਹੱਤਵਪੂਰਨ ਤੱਤ ਹੈ, ਖਾਸ ਕਰਕੇ ਫੁੱਲ ਨਿਕਲਣ ਜਾਂ ਬੋਲ ਬਣਨ ਦੇ ਸਮੇਂ ਦੌਰਾਨ। ਪੋਟਾਸ਼ੀਅਮ ਦੀ ਘਾਟ ਮੁੱਖ ਕਾਰਕ ਹੈ ਪਰ ਇਸ ਨੂੰ ਸੋਕੇ, ਕੀੜਿਆਂ ਦੇ ਦਬਾਅ ਜਾਂ ਮਿੱਟੀ ਵਿੱਚ ਦੇ ਨੇਮਟੌਡਜ ਦੀ ਮੌਜੂਦਗੀ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ। ਹਵਾ ਇਨ੍ਹਾਂ ਉੱਲੀ ਦੇ ਜਿਵਾਣੂਆਂ ਨੂੰ ਹੋਰਨਾਂ ਪੌਦਿਆਂ 'ਤੇ ਫੈਲਣ ਵਿੱਚ ਵੀ ਮਦਦ ਕਰਦੀ ਹੈ। 20-30 ਡਿਗਰੀ ਸੈਲਸੀਅਸ ਦੇ ਤਾਪਮਾਨ ਰੋਗਾਂ ਦੇ ਵਿਕਾਸ ਲਈ ਅਨੁਕੂਲ ਹੁੰਦੇ ਹਨ। ਇਹ ਉੱਲੀ ਅਲਟਰਨੇਰੀਆ ਅਤੇ ਸੀਰਕੋਸਪੋਰਾ ਜਿਨ ਦੀ ਉੱਲੀ ਦੇ ਨਾਲ ਮਿਲ ਕੇ ਇੱਕ ਜਟਿਲ ਬਿਮਾਰੀ ਪੈਦਾ ਕਰ ਸਕਦੀ ਹੈ ਅਤੇ ਇਸਨੂੰ ਉਸੇ ਹੀ ਖੇਤ ਦੇ ਅੰਦਰ ਵੇਖਿਆ ਵੀ ਜਾ ਸਕਦਾ ਹੈ। ਵਿਕਲਪਕ ਮੇਜ਼ਬਾਨਾਂ ਵਿੱਚ ਕਪਾਹ, ਟਮਾਟਰ, ਆਲੂ ਅਤੇ ਬੈਂਗਣ ਸ਼ਾਮਲ ਹਨ।