ਕਰੇਲਾ

ਕੱਦੂ ਤੇ ਰੂੰਈਦਾਰ ਉੱਲੀ

Pseudoperonospora cubensis

ਉੱਲੀ

ਸੰਖੇਪ ਵਿੱਚ

  • ਪੱਤੇ ਦੇ ਉਪਰਲੇ ਪਾਸੇ ਤੇ ਪੀਲੇ, ਕੋਣੀ ਪੱਤੀ ਦੇ ਧੱਬਿਆਂ ਦਾ ਵਿਕਾਸ ਜੋ ਮੁੱਖ ਨਾੜੀਆਂ (ਨਾੜੀਆਂ ਵਿੱਚਲਾ ਕਲੋਰੋਸਿਸ) ਤੋਂ ਅੱਗੇ ਨਹੀਂ ਵੱਧਦਾ। ਪੱਤਿਆਂ ਦੇ ਹੇਠਲੇ ਪਾਸੇ ਤੇ ਠੰਢੇ ਤਾਪਮਾਨ ਅਤੇ ਉੱਚ, ਲੰਮੀ ਨਮੀ ਦੇ ਦੌਰਾਨ ਮਖਮਲੀ ਅਤੇ ਧੁੰਦਲਾਂ ਵਿਕਾਸ ਪ੍ਰਕਟ ਹੁੰਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

5 ਫਸਲਾਂ
ਕਰੇਲਾ
ਖੀਰਾ
ਖਰਬੂਜਾ
ਕੱਦੂ
ਹੋਰ ਜ਼ਿਆਦਾ

ਕਰੇਲਾ

ਲੱਛਣ

ਫਸਲਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੋਣ ਦੇ ਬਾਵਜੂਦ, ਕੱਦੂ ਜਾਤੀ ਦੀ ਰੂੰਈਦਾਰ ਉੱਲੀ ਆਮ ਤੌਰ ਤੇ ਪੱਤਿਆਂ ਦੇ ਉਪਰਲੇ ਹਿੱਸੇ ਤੇ ਪੀਲੇ, ਕੋਣੀ ਪੱਤੀ ਦੇ ਧੱਬਿਆਂ ਦੇ ਵਿਕਾਸ ਦੁਆਰਾ ਪਛਾਣੀ ਜਾਂਦੀ ਹੈ ਜੋ ਮੁੱਖ ਨਾੜੀਆਂ ਤੋਂ ਜ਼ਿਆਦਾ ਨਹੀਂ ਵੱਧਦੀ ਹੈ। ਨਾੜੀਆਂ ਵਿਚਲਾ ਇਹ ਕਲੋਰੋਸਿਸ ਹੌਲੀ-ਹੌਲੀ ਪੀਲੇ ਤੋਂ ਭੂਰੇ ਰੰਗ ਦੀ ਬਿੰਦੂਦਾਰ ਆਕ੍ਰਿਤੀ ਬਣਾਉਂਦਾ ਹੈ ਜਿਸਨੂੰ ਵਿਸ਼ਾਣੂ ਸੰਕਰਮਨ ਨਾਲ ਮਿਲਾਇਆ ਨਹੀਂ ਜਾਣਾ ਚਾਹੀਦਾ। ਹੇਠਲੇ ਪੱਤਿਆਂ ਵੱਲ, ਪਾਣੀ ਭਰੇ ਜ਼ਖ਼ਮ ਜੋ ਕਿ ਇਹਨਾਂ ਧੱਬਿਆਂ ਦੇ ਹੇਠਾਂ ਦਿਖਾਈ ਦਿੰਦੇ ਹਨ ਹੌਲੀ-ਹੌਲੀ ਠੰਢੇ ਤਾਪਮਾਨ ਅਤੇ ਉੱਚ, ਲੰਮੀ ਨਮੀ ਦੇ ਦੌਰਾਨ ਹਲਕੇ-ਸਲੇਟੀ, ਮਖਮਲੀ ਅਤੇ ਧੁੰਦਲੀ ਦਿੱਖ ਪ੍ਰਾਪਤ ਕਰਦੇ ਹਨ। ਕਿਉਂਕਿ ਉੱਲੀ ਪੌਦਿਆਂ ਤੋਂ ਪੌਸ਼ਟਿਕ ਤੱਤ ਕੱਢਦੀ ਹੈ, ਇਸ ਨਾਲ ਛੋਟੀ ਕਲੀਆਂ, ਫੁੱਲ ਜਾਂ ਫ਼ਲ ਛੋਟੇ ਹੀ ਰਹਿ ਸਕਦੇ ਹਨ ਜਾਂ ਮਰ ਸਕਦੇ ਹਨ ਅਤੇ ਰੁਕੇ ਵਿਕਾਸ ਅਤੇ ਘੱਟ ਪੈਦਾਵਾਰ ਵੱਲ ਵੱਧਦੇ ਹਨ। ਪੋਡਰ ਵਰਗੀ ਉੱਲੀ ਦੇ ਉਲਟ, ਪਰਤ ਪੱਤੇ ਦੇ ਹੇਠਲੇ ਪਾਸੇ ਤੇ ਵਿਸ਼ੇਸ਼ ਤੌਰ ਤੇ ਪ੍ਰਗਟ ਹੁੰਦੀ ਹੈ ਅਤੇ ਇਸਦਾ ਵਿਕਾਸ ਮੁੱਖ ਨਾੜੀਆਂ ਦੁਆਰਾ ਸੀਮਿਤ ਹੁੰਦਾ ਹੈ। ਇਸਦੇ ਇਲਾਵਾ, ਇਸ ਨੂੰ ਆਸਾਨੀ ਨਾਲ ਹਟਾਇਆ ਨਹੀ ਜਾ ਸਕਦਾ ਹੈ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਰੂੰਈਦਾਰ ਉੱਲੀ ਨਾਲ ਲੜਨ ਲਈ ਵਿਵਸਾਇਕ ਜੈਵਿਕ ਇਲਾਜ ਉਪਲੱਬਧ ਹਨ। ਮਾਮੂਲੀ ਮਾਮਲਿਆਂ ਵਿੱਚ, ਕੁੱਝ ਨਾ ਕਰਨਾ ਅਤੇ ਮੌਸਮ ਵਿੱਚ ਸੁਧਾਰ ਹੋਣ ਦੀ ਉਡੀਕ ਕਰਨੀ ਅਕਸਰ ਬਿਹਤਰ ਹੁੰਦੀ ਹੈ। ਕੁੱਝ ਮਾਮਲਿਆਂ ਵਿੱਚ, ਸੰਕਰਮਨ ਤੋਂ ਪਹਿਲਾਂ ਦੇ ਜੈਵਿਕ ਉੱਲੀਨਾਸ਼ਕ ਪੌਦਿਆਂ ਦੇ ਦੂਸ਼ਿਤ ਹੋਣ ਤੋਂ ਬਚਣ ਵਿੱਚ ਮਦਦ ਕਰ ਸਕਦੇ ਹਨ ਅਤੇ ਤਾਂਬੇ ਅਧਾਰਿਤ ਉੱਲੀਨਾਸ਼ਕ, ਜਿਵੇਂ ਬੋਰਡਿਅਕਸ ਮਿਸ਼ਰਨ ਨੂੰ ਸ਼ਾਮਿਲ ਕਿੱਤਾ ਜਾ ਸਕਦਾ ਹੈ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੋਕਥਾਮ ਦੇ ਉਪਾਵਾਂ ਦੇ ਨਾਲ ਇਕਸਾਰ ਪਹੁੰਚ ਤੇ ਵਿਚਾਰ ਕਰੋ। ਸੰਰਕਸ਼ਕ ਉੱਲੀਨਾਸ਼ਕ ਪੌਦਿਆਂ ਦੇ ਦੂਸ਼ਿਤ ਹੋਣ ਨੂੰ ਰੋਕਣ ਲਈ ਮਦਦ ਕਰ ਸਕਦੇ ਹਨ ਪਰੰਤੂ ਉਨ੍ਹਾਂ ਨੂੰ ਪੱਤਿਆਂ ਦੇ ਹੇਠਲੇ ਪਾਸੇ ਤੇ ਠੀਕ ਢੰਗ ਨਾਲ ਛਿੜਕਣਾ ਪਵੇਗਾ। ਮੈਨਕੋਜ਼ੇਬ, ਕਲੋਰੌਥੈਲੋਨਿਲ ਜਾਂ ਤਾਂਬਾ-ਅਧਾਰਿਤ ਤੱਤਾਂ ਤੇ ਆਧਾਰਿਤ ਉੱਲੀਨਾਸ਼ਕ ਮਿਸ਼ਰਣ ਵਰਤੇ ਜਾਂ ਸਕਦੇ ਹਨ। ਸੰਕਰਮਨ ਦੇ ਬਾਅਦ ਵਾਲੇ ਉੱਲੀਨਾਸ਼ਕਾਂ ਨੂੰ ਪਹਿਲੇ ਲੱਛਣ ਦਾ ਪਤਾ ਲੱਗਣ ਦੇ ਬਾਅਦ ਤੁਰੰਤ ਲਾਗੂ ਕਿੱਤਾ ਜਾਣਾ ਚਾਹੀਦਾ ਹੈ। ਆਮ ਤੌਰ ਤੇ ਵਰਤੇ ਜਾਂਦੇ ਸੰਕਰਮਨ ਦੇ ਬਾਅਦ ਵਾਲੇ ਉੱਲੀਨਾਸ਼ਕਾਂ ਵਿੱਚ ਮੇਫਿਨੌਕਸਾਮ, ਸਟਰੋਬਿਲੁਰਿਨਸ, ਫਲੂਔਪਿਕੋਲਾਈਡ, ਫੈਮੋਕਸਾਡੋਨ + ਸਿਮੌਕਸੀਨਿਲ, ਸਾਈਜ਼ੋਫਾਮਿਡ, ਅਤੇ ਜ਼ੌਕਸਾਮਾਈਡ ਸ਼ਾਮਲ ਹੁੰਦਾ ਹੈ। ਇਨ੍ਹਾਂ ਵਿੱਚੋਂ ਕੁਝ ਉਤਪਾਦਾਂ ਦਾ ਪ੍ਰਤਿਰੋਧ ਦੇਖਿਆਂ ਗਿਆ ਹੈ।

ਇਸਦਾ ਕੀ ਕਾਰਨ ਸੀ

ਲੱਛਣ ਪਾਣੀ ਦੀ ਉੱਲੀ ਦੇ ਸਮੂਹ ਦੀ ਉੱਲੀ ਕਰਕੇ ਹੁੰਦੇ ਹਨ, ਸਿਉਡੋਪ੍ਰੋਨੋਸਪੋਰਾ ਕਿਊਬਨਸਿਸ। ਇਹ ਇੱਕ ਲਾਚਾਰ ਪਰਜੀਵੀ ਹੈ ਜਿਸ ਨੂੰ ਜਿਉਂਦੇ ਰਹਿਣ ਲਈ ਹਰੇ ਪੌਦੇ ਦੇ ਉੱਤਕ ਦੀ ਲੋੜ ਹੁੰਦੀ ਹੈ। ਇਹ ਖਾਸ ਤੌਰ ਤੇ ਠੰਢੀ, ਗਿੱਲੀ ਅਤੇ ਨਮੀ ਵਾਲੀਆਂ ਸਥਿਤੀਆਂ (ਭਾਰੀ ਔਸ, ਧੁੰਦ, ਮੀਂਹ) ਅਤੇ ਤਾਪਮਾਨ 15-23 ਡਿਗਰੀ ਸੈਂਲਸਿਅਸ ਦੇ ਨਾਲ ਛਾਇਆਂ ਵਾਲੇ ਖੇਤਰਾਂ ਵਿੱਚ ਵਿਨਾਸ਼ਕਾਰੀ ਹੈ। ਉੱਲੀ ਸੰਕਰਮਿਤ ਪੌਦਿਆਂ ਦੇ ਮਲਬੇ ਜਾਂ ਕਲੀਆਂ ਜਾਂ ਵਿਕਲਪਕ ਮੇਜਬਾਨ (ਫਸਲਾਂ ਅਤੇ ਜੰਗਲੀ ਬੂਟੀਆਂ) ਵਿੱਚ ਜਿਆਦਾ ਬਿਤਾਉਦੀ ਹੈ। ਹਵਾ, ਪੋਣਾਂ ਅਤੇ ਬਾਰਿਸ਼ ਦੇ ਛਿਟੇ ਚੰਗੇ ਹਾਲਾਤਾਂ ਦੇ ਦੌਰਾਨ ਬੀਜਾਣੂਆਂ ਨੂੰ ਤੰਦਰੁਸਤ ਬੂਟੇ ਦੇ ਉੱਤਕਾਂ ਵਿੱਚ ਫੈਲਾਉਦੇ ਹਨ। ਇਕ ਵਾਰ ਜਦੋਂ ਉਹ ਸੰਵੇਦਨਸ਼ੀਲ ਮੇਜਬਾਨਾਂ ਤੇ ਆ ਜਾਂਦੇ ਹਨ, ਤਾਂ ਬੀਜਾਣੂ ਅੰਕੁਰਿਤ ਹੁੰਦੇ ਹਨ ਅਤੇ ਉਨ੍ਹਾਂ ਪਦਾਰਥਾਂ ਦਾ ਉਤਪਾਦਨ ਕਰਦੇ ਹਨ ਜੋ ਪੱਤਿਆਂ ਦੇ ਹੇਠਲੇ ਪਾਸੇ ਵਾਲੇ ਕੁੱਦਰਤੀ ਸੁਖਮ ਛੇਕਾਂ ਦੁਆਰਾ ਪੌਦੇ ਦੇ ਉੱਤਕਾਂ ਵਿੱਚ ਦਾਖਲ ਹੁੰਦੇ ਹਨ। ਉੱਥੇ ਇਹ ਫੈਲਣਾ ਸ਼ੁਰੂ ਹੋ ਜਾਂਦੇ ਹਨ, ਅਖੀਰ ਵਿੱਚ ਅੰਦਰੂਨੀ ਉੱਤਕ ਤੇ ਵਿਕਾਸ ਕਰਦੇ ਹਨ ਅਤੇ ਬਾਹਰ ਵੱਲ ਪਛਾਣਯੋਗ ਉੱਲੀ ਦੀ ਪਰਤ ਨੂੰ ਬਣਾਉਂਦੇ ਹਨ। ਉੱਥੇ, ਬੀਜਾਣੂ ਪੈਦਾ ਕੀਤੇ ਜਾਂਦੇ ਹਨ ਜੋ ਬੀਮਾਰੀ ਨੂੰ ਹੋਰ ਫੈਲਾਉਦੇ ਹਨ।


ਰੋਕਥਾਮ ਦੇ ਉਪਾਅ

  • ਇਹ ਯਕੀਨੀ ਬਣਾਉ ਕਿ ਬੀਜ ਅਤੇ ਪਰਤਿਆਰੋਪਣ ਬੀਮਾਰੀ ਤੋਂ ਮੁਕਤ ਹੋਣ। ਮੌਸਮ ਦੀ ਸ਼ੁਰੂਆਤ ਵਿੱਚ ਹੀ ਕੱਦੂ ਜਾਤੀ ਦੀ ਫਸਲ ਨੂੰ ਬੀਜੋ। ਪੌਦਿਆਂ ਦੇ ਵਿੱਚਕਾਰ ਚੰਗੀ ਥਾਂ ਛੱਡੋ। ਅਜਿਹੀ ਥਾਂਵਾ ਤੇ ਬੀਜਾਈ ਕਰੋ ਜਿੱਥੇ ਸੂਰਜ ਪੂਰੀ ਤਰ੍ਹਾਂ ਸੰਪਰਕ ਵਿੱਚ ਆਉਦਾ ਹੋਵੇ ਅਤੇ ਸਹੀ ਸਥਿਤੀ ਚੁਣੋ। ਜੇਕਰ ਉਪਲੱਬਧ ਹੋਵੇ ਤਾਂ ਰੋਧਕ ਕਿਸਮਾਂ ਦੀ ਚੋਣ ਕਰੋ। ਆਪਣੇ ਪੌਦੇ ਨੂੰ ਸੁੱਕਾ ਰੱਖੋ, ਉਦਾਹਰਨ ਲਈ ਚੰਗੀ ਹਵਾ ਦੇ ਨਾਲ। ਸ਼ਾਮ ਦੀ ਬਜਾਏ ਸਵੇਰ ਵੇਲੇ ਪਾਣੀ ਦੇਵੋ। ਇਹ ਪੱਕਾ ਕਰੋ ਕਿ ਮਿੱਟੀ ਚੰਗੀ ਤਰ੍ਹਾਂ ਸੁੱਕੀ ਹੋਵੇ ਅਤੇ ਪੱਤਿਆਂ ਦੇ ਗਿੱਲੇ ਹੋਣ ਦੀ ਸਥਿੱਤੀ ਵਿੱਚ ਖੇਤਾਂ ਵਿਚ ਕੰਮ ਨਾ ਕਰੋ। ਵੇਲਾਂ ਨੂੰ ਜ਼ਮੀਨ ਤੋਂ ਦੂਰ ਰੱਖੋ ਅਤੇ ਸਹੀ ਤਰ੍ਹਾਂ ਬੰਨ੍ਹੋ। ਪੌਦਿਆਂ ਦੀ ਤਾਕਤ ਲਈ ਸੰਤੁਲਿਤ ਖਾਦ ਪਾਉਣਾ ਯਕੀਨੀ ਬਣਾਓ। ਪੋਸ਼ਕ ਤੱਤਾਂ ਨੂੰ ਪੌਦੇ ਦੀ ਸਿਹਤ ਨੂੰ ਮਜ਼ਬੂਤ ​​ਕਰਨ ਲਈ ਵਰਤਿਆ ਜਾ ਸਕਦਾ ਹੈ। ਖੇਤ ਵਿੱਚ ਅਤੇ ਇਸ ਦੇ ਆਲੇ-ਦੁਆਲੇ ਵਾਲੀ ਜੰਗਲੀ ਬੂਟੀਆਂ ਨੂੰ ਨਿਯੰਤਰਿਤ ਕਰੋ। ਖੇਤ ਵਿੱਚੋ ਪੌਦੇ ਦੇ ਅਵਸ਼ੇਸ਼ਾਂ ਨੂੰ ਹਟਾਉ। ਯੰਤਰ ਅਤੇ ਸਾਜ਼ੋ-ਸਾਮਾਨ ਧੋਵੋ ਅਤੇ ਯਕੀਨੀ ਬਣਾਓ ਕਿ ਖੇਤ ਵਿੱਚ ਕੰਮ ਕਰਨ ਵਾਲੇ ਇੱਕ ਖੇਤ ਤੋਂ ਦੂਜੇ ਤੱਕ ਜਾਣ ਤੋਂ ਪਹਿਲਾਂ ਆਪਣੇ ਹੱਥ ਧੋਣ। ਖੇਤ ਤੋਂ ਖੇਤ ਵਿੱਚਕਾਰ ਸੰਕਰਮਿਤ ਮਿੱਟੀ ਅਤੇ ਪੌਦਿਆਂ ਦੀ ਸਮੱਗਰੀ ਦੀ ਵੰਡ ਤੋਂ ਬਚੋ।.

ਪਲਾਂਟਿਕਸ ਡਾਊਨਲੋਡ ਕਰੋ