ਹੋਰ

ਕੱਦੂ ਜਾਤੀ ਦਾ ਝੁਲਸ ਰੋਗ

Alternaria cucumerina

ਉੱਲੀ

ਸੰਖੇਪ ਵਿੱਚ

  • ਪੱਤੇ ਤੇ ਚਿੱਟੇ ਕੇਦਰਾਂ ਦੇ ਨਾਲ ਛੋਟੇ, ਗੋਲਾਕਾਰ, ਜਲਣ ਦੇ ਧੱਬੇ, ਬਾਅਦ ਵਿੱਚ ਹਲਕੇ ਭੂਰੇ, ਵੱਧਦੇ ਅਤੇ ਸੰਕੇਂਦਰਿਤ ਛੱਲੇ ਦਿਖਾਉਂਦੇ ਹਨ। ਫ਼ੱਲ ਦੀ ਸਤ੍ਹਾ ਤੇ ਗੂੜੇ ਜੈਤੂਨ ਰੰਗ ਤੋਂ ਕਾਲੇ ਰੰਗ ਦੇ ਪਾਊਡਰ ਵਰਗੀ ਪਰਤ।.

ਵਿੱਚ ਵੀ ਪਾਇਆ ਜਾ ਸਕਦਾ ਹੈ

5 ਫਸਲਾਂ
ਖੀਰਾ
ਖਰਬੂਜਾ
ਬਾਜਰਾ
ਕੱਦੂ
ਹੋਰ ਜ਼ਿਆਦਾ

ਹੋਰ

ਲੱਛਣ

ਲੱਛਣ ਪਹਿਲਾਂ ਪੌਦੇ ਦੇ ਵਿਚਕਾਰਲੇ ਅਤੇ ਉਪਰਲੇ ਭਾਗਾਂ ਵਿੱਚ ਪੁਰਾਣੇ ਪੱਤਿਆਂ ਤੇ ਦਿਖਾਈ ਦਿੰਦੇ ਹਨ ਜਿਵੇਂ ਕਿ ਚਿੱਟੇ ਕੇਂਦਰਾਂ ਦੇ ਨਾਲ ਛੋਟੇ, ਗੋਲਾਕਾਰ, ਜਲਣ ਦੇ ਧੱਬਿਆਂ ਦੇ ਰੂਪ ਵਿੱਚ। ਇਹ ਧੱਬੇ ਵੱਢੇ ਹੁੰਦੇ ਹਨ, ਹਲਕੇ ਭੂਰੇ ਵਿੱਚ ਬਦਲਦੇ ਹਨ ਅਤੇ ਥੋੜਾ ਜਿਹਾ ਮੁਰਝਾ ਵੀ ਸਕਦੇ ਹਨ। ਗੂੜੇ ਧੱਬੇ ਦੇ ਅੰਦਰ ਛੋਟੀ ਪੱਤੀ ਦੀਆਂ ਨਾੜੀਆਂ, ਜਿਸਦੇ ਸਿੱਟੇ ਵਜੋਂ ਜਾਲ ਵਰਗੀ ਉਪਸਥਿਤੀ ਬਣਦੀ ਹੈ। ਸਮੇਂ ਦੇ ਨਾਲ-ਨਾਲ, ਸੰਕੇਂਦ੍ਰਿਤ ਛੱਲੇ ਵਿਕਸਿਤ ਹੁੰਦੇ ਹਨ ਜੋ ਉੱਪਰਲੀ ਪੱਤੀਆਂ ਦੀ ਸਤ੍ਹ ਤੇ ਹੀ ਦਿਖਾਈ ਦਿੰਦੇ ਹਨ, ਜਿਸ ਨਾਲ ਧੱਬਿਆਂ ਦੇ ਨਿਸ਼ਾਨ ਵਰਗੀ ਦਿੱਖ ਮਿਲਦੀ ਹੈ। ਇਹ ਗੋਲਾਕਾਰ ਧੱਬੇ ਅਖੀਰ ਪੂਰੇ ਪੱਤੇ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਪੱਤੇ ਝੜ ਸਕਦੇ ਹਨ। ਗੋਲਾਕਾਰ, ਭੂਰੇ ਧੱਬੇ ਜ਼ਖ਼ਮ ਸੰਕਰਮਿਤ ਫ਼ੱਲਾਂ ਤੇ ਦਿਖਾਈ ਦਿੰਦੇ ਹਨ, ਜੋ ਬਾਅਦ ਵਿੱਚ ਇੱਕ ਗੂੜੇ ਜੈਤੂਨ ਰੰਗ ਤੋਂ ਕਾਲੇ ਰੰਗ ਦੇ ਪਾਊਡਰ ਪਰਤ ਦੁਆਰਾ ਢੱਕੇ ਜਾ ਸਕਦੇ ਹਨ। ਵਾਢੀ ਹੋਣ ਸਮੇਂ ਪਤਾ ਨਾ ਲੱਗਣ ਵਾਲੇ ਫ਼ਲ ਦੇ ਸੰਕਰਮਣ ਕਾਰਨ ਭੰਡਾਰਨ ਜਾਂ ਫਸਲ ਦੀ ਢੋਆ-ਢੁਆਈ ਦੌਰਾਨ ਨੁਕਸਾਨ ਹੋ ਸਕਦਾ ਹੈ। ਪੌਦੇ ਦੇ ਹੋਰ ਹਿੱਸੇ ਸਿੱਧੇ ਤੌਰ ਤੇ ਪ੍ਰਭਾਵਿਤ ਨਹੀਂ ਹੁੰਦੇ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਤੂੜੀ ਦੇ ਕਣਾਂ ਦੀ ਵਰਤੋਂ ਬੀਜਣ ਦੇ ਤੁਰੰਤ ਬਾਅਦ, ਮਿੱਟੀ ਵਿੱਚੋਂ ਹੋਰ ਪੱਤਿਆਂ ਤੇ ਏ. ਕੁਕੂਮਰਿਨਾ ਦੇ ਬੀਜਾਣੂਆਂ ਦੇ ਫੈਲਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਂਦੀ ਹੈ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੋਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਏਜ਼ੌਕਸੀਸਟਰੋਬਿਨ, ਬੌਸਕਾਲਿਡ, ਕਲੋਰੋਥਾਲੋਨਿਲ, ਤਾਬਾ ਹਾਈਡ੍ਰੋਕਸਾਈਡ, ਮੈਨਕੋਜ਼ੇਬ, ਮੈਨੇਬ ਜਾਂ ਪੋਟਾਸ਼ਿਅਮ ਬਾਈਕਾਰਬੋਨੇਟ ਵਾਲੇ ਉੱਲੀਨਾਸ਼ਕ ਬੀਮਾਰੀ ਨੂੰ ਕਾਬੂ ਕਰ ਸਕਦੇ ਹਨ। ਹਾਲਾਂਕਿ, ਕਲੋਰੋਥਾਲੋਨਿਲ ਵਾਲੇ ਉਤਪਾਦਾਂ ਨੂੰ ਆਮ ਤੌਰ ਤੇ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਸਾਮੱਗਰੀ ਉਨ੍ਹਾਂ ਦੇ ਯੰਤਰ ਕਾਰਜਕ੍ਰਮ ਅਤੇ ਆਵ੍ਰਤਿ ਤੋਂ ਵੱਖਰੀ ਹੁੰਦੀ ਹੈ। ਪਹਿਲਾਂ ਵਰਤੋਂ ਦੀਆਂ ਹਦਾਇਤਾਂ ਦਾ ਅਧਿਐਨ ਕਰਨਾ ਯਕੀਨੀ ਬਣਾਓ।

ਇਸਦਾ ਕੀ ਕਾਰਨ ਸੀ

ਤਰਬੂਜ ਅਤੇ ਸਬੰਧਿਤ ਕੱਦੂ ਜਾਤੀਆਂ ਦੇ ਲੱਛਣ ਮਿੱਟੀ ਤੋਂ ਪੈਦਾ ਹੋਈ ਉੱਲੀ ਅਲਟਰਨਾਰੀਆਂ ਕੁਕੂਮਰਨਿਆਂ ਕਰਕੇ ਹੁੰਦੇ ਹਨ। ਇਹ ਮਿੱਟੀ ਵਿੱਚ ਜਾਂ ਜੰਗਲੀ ਬੂਟੀ ਅਤੇ ਹੋਰ ਕੱਦੂ ਜਾਤੀ ਦੇ ਮੇਜ਼ਬਾਨਾਂ ਵਿੱਚ ਫਸਲਾਂ ਦੇ ਮਲਬੇ ਵਿੱਚ ਰਹਿੰਦੀ ਹੈ। ਮੀਂਹ ਦੇ ਛਿੜਕਾਅ, ਬਹੁਤ ਜ਼ਿਆਦਾ ਸਿੰਚਾਈ, ਹਵਾ, ਕਾਸ਼ਤ, ਸਾਜ਼ੋ-ਸਾਮਾਨ ਅਤੇ ਖੇਤ ਮਜ਼ਦੂਰਾਂ ਨਾਲ ਬੀਮਾਰੀ ਫੈਲ ਸਕਦੀ ਹੈ। ਇਹ ਬੀਮਾਰੀ ਗਰਮ ਤਾਪਮਾਨਾਂ ਅਤੇ ਔਸ ਦੀ ਨਮੀ, ਮੀਂਹ ਜਾਂ ਉਪਰੀ ਸਿੰਚਾਈ ਕਰਕੇ ਵੱਧਦੀ ਹੈ। ਦੋ ਤੋਂ ਅੱਠ ਘੰਟਿਆਂ ਲਈ ਪੱਤੀ ਦੇ ਗਿੱਲਾ ਰਹਿਣ ਨਾਲ ਸੰਕਰਮਣ ਸ਼ੁਰੂ ਹੋ ਸਕਦਾ ਹੈ, ਪਰ ਪੱਤੇ ਦੇ ਗਿੱਲੇਪਣ ਦੇ ਵਧਣ ਤੇ ਸੰਕਰਮਣ ਦਾ ਪੱਧਰ ਵੀ ਵੱਧ ਜਾਂਦਾ ਹੈ। ਮੀਂਹ ਦੀ ਆਵ੍ਰਤਿ ਅਤੇ ਔਸ ਦੇ ਸਮੇਂ ਦੀ ਲੰਬਾਈ, ਮੀਂਹ ਪੈਣ ਦੀ ਮਾਤਰਾ ਦੀ ਤੁਲਨਾ ਵਿੱਚ ਬੀਮਾਰੀ ਦੇ ਵਿਕਾਸ ਵਿਚ ਵਧੇਰੀ ਭੂਮਿਕਾ ਨਿਭਾਉਂਦੀ ਹੈ।


ਰੋਕਥਾਮ ਦੇ ਉਪਾਅ

  • ਬਦਕਿਸਮਤੀ ਨਾਲ, ਇਸ ਬੀਮਾਰੀ ਦੇ ਲਈ ਕੋਈ ਵੀ ਰੋਧਕ ਕਿਸਮ ਉਪਲਬਧ ਨਹੀਂ ਹੈ। ਬੀਮਾਰੀ ਦੇ ਲੱਛਣਾਂ ਲਈ ਨਿਯਮਤ ਰੂਪ ਵਿੱਚ ਖੇਤ ਦੀ ਨਿਗਰਾਨੀ ਕਰੋ। 1-2 ਸਾਲ ਲਈ ਕੱਦੂ ਜਾਤੀ ਨੂੰ ਬਾਹਰ ਰੱਖਣ ਵਾਲੀ ਕਿਸਮਾਂ ਨਾਲ ਫਸਲ ਬਦਲੀ ਕਰੋ। ਫਸਲ ਤਣਾਅ ਘਟਾ ਕੇ ਘੱਟ ਤੋਂ ਘੱਟ ਕਰੋ ਉਦਾਹਰਨ ਲਈ ਸੰਤੁਲਿਤ ਪੋਸ਼ਣ ਪ੍ਰਦਾਨ ਕਰਕੇ। ਔਜ਼ਾਰਾਂ ਅਤੇ ਉਪਕਰਨਾਂ ਵਿਚ ਉੱਚ ਪੱਧਰ ਦੀ ਸਫਾਈ ਕਾਇਮ ਰੱਖੋ। ਜੇ ਹੋ ਸਕੇ ਤਾਂ ਉਪਰੀ ਫੁਹਾਰਿਆਂ ਦੀ ਬਜਾਏ ਪਾਇਪ ਵਾਲੀ ਸਿੰਚਾਈ ਦੀ ਵਰਤੋਂ ਕਰੋ। ਗਿੱਲੇ ਹੋਣ ਤੇ ਪੌਦਿਆਂ ਵਿੱਚ ਕੰਮ ਨਾ ਕਰੋ। ਮੌਸਮ ਦੇ ਅੰਤ ਤੇ ਪੌਦੇ ਦੇ ਮਲਬੇ ਨੂੰ ਹਟਾਓ। ਮਲਬੇ ਨੂੰ ਨਸ਼ਟ ਕਰਨ ਲਈ ਉਸ ਨੂੰ ਖੇਤਾਂ ਵਿਚ ਡੂੰਘਾ ਦੱਬੋ ਜਾਂ ਬਸ ਦੂਰੀ ਤੇ ਸਾੜ ਕੇ ਨਸ਼ਟ ਕਰੋ।.

ਪਲਾਂਟਿਕਸ ਡਾਊਨਲੋਡ ਕਰੋ