ਤੋਰੀ

ਕੱਦੂ ਜਾਤੀ ਦਾ ਕੋਹੜ ਰੋਗ

Glomerella lagenarium

ਉੱਲੀ

ਸੰਖੇਪ ਵਿੱਚ

  • ਪੱਤੇ ਤੇ ਪਾਣੀ ਭਰੇ, ਪੀਲੇ ਗੋਲਾਕਾਰ ਧੱਬੇ। ਫਲਾਂ ਤੇ ਗੋਲਾਕਾਰ, ਕਾਲੇ, ਦੱਬੇ ਹੋਏ ਧੱਬੇ।.

ਵਿੱਚ ਵੀ ਪਾਇਆ ਜਾ ਸਕਦਾ ਹੈ

4 ਫਸਲਾਂ
ਖੀਰਾ
ਖਰਬੂਜਾ
ਕੱਦੂ
ਤੋਰੀ

ਤੋਰੀ

ਲੱਛਣ

ਪੱਤੇ ਦੇ ਲੱਛਣ ਪਾਣੀ ਭਰੇ ਜ਼ਖ਼ਮ ਦੇ ਰੂਪ ਵਿੱਚ ਸ਼ੁਰੂ ਹੁੰਦੇ ਹਨ ਜੋ ਬਾਅਦ ਵਿੱਚ ਪੀਲੇ ਗੋਲਾਕਾਰ ਧੱਬੇ ਬਣ ਜਾਂਦੇ ਹਨ। ਇਹਨਾਂ ਧੱਬਿਆਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਅਨਿਯਮਿਤ ਹਨ ਅਤੇ ਗੂੜੇ ਭੂਰੇ ਜਾਂ ਕਾਲੇ ਹੋ ਜਾਂਦੇ ਹਨ, ਜਿਵੇਂ-ਜਿਵੇਂ ਉਹ ਵੱਧਦੇ ਹਨ। ਤਣਿਆਂ ਦੇ ਜ਼ਖ਼ਮ ਵੀ ਵਿਸ਼ਿਸ਼ਟ ਹਨ ਅਤੇ ਜਦੋਂ ਉਹ ਵਧਦੇ ਹਨ ਤਾਂ ਉਹ ਨਾੜੀ ਟਿਸ਼ੂ ਤੇ ਲਿਪਟ ਸਕਦੇ ਹਨ ਅਤੇ ਤਣੇ ਅਤੇ ਵੇਲਾਂ ਨੂੰ ਕਮਜ਼ੋਰ ਕਰ ਸਕਦੇ ਹਨ। ਫ਼ਲਾਂ ਤੇ, ਵੱਡੇ, ਗੋਲਾਕਾਰ, ਕਾਲੇ ਅਤੇ ਦਬੇ ਹੋਏ ਧੱਬੇ ਦਿਖਾਈ ਦਿੰਦੇ ਹਨ ਅਤੇ ਬਾਅਦ ਵਿਚ ਕੈਂਕਰ ਬਣ ਜਾਂਦੇ ਹਨ। ਤਰਬੂਜ ਤੇ ਇਹ ਧੱਬੇ 6 ਤੋਂ 13 ਮਿਲੀਮੀਟਰ ਵਿਆਸ ਅਤੇ 6 ਮਿਲੀਮੀਟਰ ਡੂੰਘੇ ਹੁੰਦੇ ਹਨ। ਨਮੀ ਮੌਜੂਦ ਹੋਣ ਤੇ, ਜ਼ਖ਼ਮ ਦੇ ਕਾਲੇ ਕੇਂਦਰ ਸੰਤਰੀ ਰੰਗ ਦੇ ਚਿਪਚਿਪੇ ਬੀਜਾਣੂ ਸ਼ਰੀਰਾਂ ਨਾਲ ਢੱਕੇ ਹੁੰਦੇ ਹਨ। ਇਸੇ ਤਰ੍ਹਾਂ ਦੇ ਜ਼ਖ਼ਮ ਖਰਬੂਜੇ ਅਤੇ ਕੱਦੂ ਤੇ ਪੈਦਾ ਹੁੰਦੇ ਹਨ। ਇਸ ਗੁਲਾਬੀ ਰੰਗ ਦੇ ਨਾਲ ਕੈਂਕਰ, ਕੱਦੂ ਜਾਤੀ ਵਿੱਚ ਬਿਮਾਰੀ ਦੇ ਸਭ ਤੋਂ ਵਿਸ਼ੇਸ਼ ਲੱਛਣ ਹੁੰਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਜੈਵਿਕ-ਢੰਗ ਨਾਲ ਮਨਜ਼ੂਰਸ਼ੁਦਾ ਤਾਂਬੇ ਦੇ ਯੋਗਿਕ ਨੂੰ ਇਸ ਬਿਮਾਰੀ ਦੇ ਵਿਰੁੱਧ ਕੱਦੂ ਜਾਤੀ ਵਿੱਚ ਛਿੜਕਿਆ ਜਾ ਸਕਦਾ ਹੈ ਅਤੇ ਇਸਨੇ ਪਿਛਲੇ ਸਮੇਂ ਵਿੱਚ ਵਧੀਆ ਨਤੀਜੇ ਦਿਖਾਏ ਹਨ। ਜੈਵਿਕ ਨਿਯੰਤਰਣ ਏਜੰਟ ਬੈਸੀਲਸ ਸਬਟਿਲਿਸ ਵਾਲੇ ਯੋਗਿਕ ਵੀ ਉਪਲਬਧ ਹਨ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੋਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਨਿਯਮਤ ਅੰਤਰਾਲਾਂ ਤੇ ਫਸਲਾਂ ਤੇ ਮਨਜ਼ੂਰਸ਼ੁਦਾ ਉੱਲੀਨਾਸ਼ਕ ਵਰਤੋਂ, ਜੇ ਅਕਸਰ ਬਾਰਿਸ਼ ਹੁੰਦੀ ਹੈ। ਉਪਲਬਧ ਉੱਲੀਨਾਸ਼ਕਾਂ ਵਿਚ ਕਲੋਰੌਥਾਲੋਨਿਲ, ਮੈਨਬ ਅਤੇ ਮਾਨਕੋਜ਼ੇਬ ਦੇ ਯੋਗਿਕ ਹਨ। ਇੱਕ ਬਹੁਤ ਪ੍ਰਭਾਵਸ਼ਾਲੀ ਫੁੱਲਾਂ ਦੀ ਸਪਰੇਅ ਦਾ ਇਲਾਜ ਮੈਨਕੋਜ਼ੇਬ ਅਤੇ ਕਲੋਰੌਥਾਲੋਨਿਲ ਦਾ ਸੁਮੇਲ ਹੈੈ।

ਇਸਦਾ ਕੀ ਕਾਰਨ ਸੀ

ਪੱਤੇ ਅਤੇ ਫ਼ਲਾਂ ਤੇ ਲੱਛਣ, ਉੱਲੀ ਗਲੋਮੇਰੇਲਾ ਲਜੇਨੇਰਿਅਮ ਕਾਰਨ ਹੁੰਦੇ ਹਨ, ਜੋ ਕਿ ਪਿਛਲੀ ਫ਼ਸਲ ਦੀ ਰੋਗਗ੍ਰਸਤ ਰਹਿੰਦ-ਖੂੰਹਦ ਤੇ ਠੰਡ ਬਿਤਾਉਦੀ ਹੈ ਜਾਂ ਕੱਦੂ ਜਾਤੀ ਦੇ ਬੀਜਾਂ ਰਾਹੀ ਲਿਜਾਈ ਜਾ ਸਕਦੀ ਹੈ। ਬਸੰਤ ਵਿਚ, ਜਦੋਂ ਮੌਸਮ ਬਹੁਤ ਗਿੱਲਾ ਹੋ ਜਾਂਦਾ ਹੈ, ਤਾਂ ਉੱਲੀ ਹਵਾਈ ਬੀਜਾਣੂਆਂ ਨੂੰ ਛੱਡਦੀ ਹੈ ਜੋ ਮਿੱਟੀ ਦੇ ਨੇੜੇ ਵੇਲਾਂ ਅਤੇ ਪੱਤਿਆਂ ਨੂੰ ਪ੍ਰਭਾਵਿਤ ਕਰਦੇ ਹਨ। ਉੱਲੀ ਦਾ ਜੀਵਨ ਚੱਕਰ ਵਧੇਰੇ ਤੌਰ ਤੇ, ਵਿਆਪਕ ਨਮੀ, ਪੱਤੇ ਦੀ ਨਮੀ ਅਤੇ ਕਾਫੀ ਉੱਚ ਤਾਪਮਾਨ ਤੇ ਨਿਰਭਰ ਕਰਦਾ ਹੈ, 24 ਡਿਗਰੀ ਸੈਲਸਿਅਸ ਨੂੰ ਸਰਬੋਤਮ ਮੰਨਿਆ ਜਾ ਰਿਹਾ ਹੈ। ਬੀਜਾਣੂ 4.4 ਡਿਗਰੀ ਸੈਲਸੀਅਸ ਤੋਂ ਘੱਟ ਜਾਂ 30 ਡਿਗਰੀ ਸੈਲਸੀਅਸ ਤੋਂ ਵੱਧ ਤੇ ਅੰਕੂਰਿਤ ਨਹੀਂ ਹੁੰਦੇ ਜਾਂ ਜੇ ਨਮੀ ਦੀ ਇੱਕ ਪਰਤ ਨਾਲ ਉਪਲੱਬਧ ਨਾ ਕਰਵਾਏ ਜਾਣ। ਇਸਦੇ ਇਲਾਵਾ, ਰੋਗਾਣੂਆਂ ਦੇ ਫਲੀ ਸ਼ਰੀਰ ਤੇ ਚਿਪਚਿਪੇ ਆਵਰਨ ਨੂੰ ਮੁਕਤ ਕਰਨ ਲਈ ਪਾਣੀ ਹੋਣਾ ਚਾਹੀਦਾ ਹੈ। ਇਹ ਦੱਸਦਾ ਹੈ ਕਿ ਪੌਦੇ ਛੱਤਰ ਦੇ ਵਿਕਾਸ ਤੋਂ ਬਾਅਦ ਕੋਹੜ ਆਮ ਕਰਕੇ ਮੱਧ-ਮੌਸਮ ਵਿੱਚ ਸਥਾਪਿਤ ਹੋ ਜਾਂਦਾ ਹੈ।


ਰੋਕਥਾਮ ਦੇ ਉਪਾਅ

  • ਪ੍ਰਮਾਣਿਤ, ਬਿਮਾਰੀ-ਮੁਕਤ ਬੀਜਾਂ ਦੀ ਵਰਤੋਂ ਕਰੋ। ਜੇ ਤੁਹਾਡੇ ਖੇਤਰ ਵਿਚ ਉਪਲਬਧ ਹੋਵੇ ਤਾਂ ਪ੍ਰਤੀ ਰੋਧੀ ਕਿਸਮਾਂ ਦੀ ਚੋਣ ਕਰੋ (ਕਈਆਂ ਨੂੰ ਬਾਜ਼ਾਰ ਵਿਚ ਸ਼ਾਮਿਲ ਕੀਤਾ ਗਿਆ ਹੈ)। ਤਿੰਨ ਸਾਲਾਂ ਦੇ ਚੱਕਰ ਵਿਚ ਅਸੰਬਧਿਤ ਫ਼ਸਲਾਂ ਦੇ ਨਾਲ ਕੱਦੂ ਜਾਤੀ ਦੀਆਂ ਫਸਲਾਂ ਨੂੰ ਬਦਲੋ।ਹਰ ਮੌਸਮ ਦੇ ਅੰਤ ਵਿਚ ਫ਼ਲਾਂ ਅਤੇ ਵੇਲਾਂ ਦੇ ਹੇਠਾਂ ਜੋਤਣ ਨਾਲ ਖੇਤਾਂ ਦੀ ਚੰਗੀ ਸਫਾਈ ਦਾ ਅਭਿਆਸ ਕਰੋ।ਜਦੋਂ ਪੱਤੇ ਗਿੱਲੇ ਹੋਣ ਤਾਂ ਖੇਤਾਂ ਵਿਚ ਮਸ਼ੀਨਰੀ ਜਾਂ ਕਾਮਿਆਂ ਦੀ ਗਤੀਵਿਧੀ ਤੋਂ ਬਚੋ। ਜੇਕਰ ਉੱਪਰੀ ਸਿੰਚਾਈ ਜ਼ਰੂਰੀ ਹੋਵੇ, ਤਾਂ ਇਸਦੀ ਸਵੇਰ ਦੇ ਦੌਰਾਨ ਯੋਜਨਾ ਬਣਾਉ ਅਤੇ ਇਹ ਪੱਕਾ ਕਰੋ ਕਿ ਪੱਤੇ ਰਾਤ ਤੋਂ ਪਹਿਲਾਂ ਸੁੱਕ ਜਾਣ।.

ਪਲਾਂਟਿਕਸ ਡਾਊਨਲੋਡ ਕਰੋ