ਅਨਾਰ

ਸਿਰਕੋਸਪੋਰਾ ਫਲ ਅਤੇ ਪੱਤੇ ਦਾ ਦਾਗ

Pseudocercospora punicae

ਉੱਲੀ

ਸੰਖੇਪ ਵਿੱਚ

  • ਗਿੱਲੀਆਂ, ਪੱਤਿਆਂ ਅਤੇ ਸੈਪਲ 'ਤੇ ਛੋਟੇ ਛੋਟੇ ਚਟਾਕ। ਸੈਪਲ 'ਤੇ ਚਟਾਕ ਵਿਸ਼ਾਲ ਅਤੇ ਗੂੜੇ ਹੋ ਜਾਂਦੇ ਹਨ। ਪੱਤਿਆਂ 'ਤੇ ਦਾਗਾਂ ਦੇ ਪੀਲੇ ਹਾਸ਼ੀਏ ਹੁੰਦੇ ਹਨ। ਪੱਤੇ ਫ਼ਿੱਕੇ ਹਰੇ ਹੋ ਜਾਂਦੇ ਹਨ, ਪੀਲੇ ਹੋ ਜਾਂਦੇ ਹਨ, ਡਿੱਗ ਜਾਂਦੇ ਹਨ। ਟੁੰਡਾਂ ਵੀ ਸੰਕਰਮਿਤ ਹੋ ਸਕਦੀਆਂ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅਨਾਰ

ਲੱਛਣ

ਲੱਛਣ ਪਹਿਲਾਂ ਫੁੱਲ ਦੇ ਬਾਹਰੀ ਪਾਸਿਆਂ 'ਤੇ ਵੇਖੇ ਜਾ ਸਕਦੇ ਹਨ। ਛੋਟੇ, ਗੋਲਾਕਾਰ ਅਤੇ ਭੂਰੇ ਤੋਂ ਕਾਲੇ ਚਟਾਕ ਉਥੇ ਦਿਖਾਈ ਦਿੰਦੇ ਹਨ। ਚਟਾਕ ਬਾਅਦ ਵਿਚ ਵੱਡੇ, ਇਕੱਠੇ ਅਤੇ ਗੂੜ੍ਹੇ ਹੋ ਜਾਂਦੇ ਹਨ। ਸ਼ਕਲ ਅਨਿਯਮਿਤ ਹੋ ਜਾਂਦੀ ਹੈ ਅਤੇ ਧੱਬੇ ਵਿਆਸ ਦੇ 1 ਤੋਂ 12 ਮਿਲੀਮੀਟਰ ਦੇ ਆਕਾਰ ਤੱਕ ਪਹੁੰਚ ਸਕਦੇ ਹਨ। ਫਲ 'ਤੇ, ਚਟਾਕ ਬੈਕਟਰੀਅਲ ਝੁਲਸ ਦੇ ਦੌਰਾਨ ਵੇਖੇ ਗਏ ਜਖਮਾਂ ਦੇ ਸਮਾਨ ਹੁੰਦੇ ਹਨ ਪਰ ਇਹ ਗਹਿਰੇ ਕਾਲੇ, ਭੱਜੇ, ਭਾਂਤ-ਭਾਂਤ ਦੇ ਅਕਾਰ ਦੇ ਹੁੰਦੇ ਹਨ, ਬਿਨਾਂ ਤ੍ਰੇੜਾਂ ਅਤੇ ਬਿਨਾਂ ਕੋਈ ਚਿਪਕਪਨ ਦੇ। ਪੱਤਿਆਂ 'ਤੇ, ਧੱਬੇ ਖਿੰਡੇ ਹੋਏ, ਗੋਲਾਕਾਰ ਜਾਂ ਅਨਿਯਮਿਤ, ਗੂੜ੍ਹੇ ਲਾਲ ਭੂਰੇ ਰੰਗ ਤੋਂ, ਫੈਲੇ ਹੋਏ ਪੀਲੇ ਹਾਸ਼ੀਏ ਦੇ ਨਾਲ ਲਗਭਗ ਕਾਲੇ ਹੋ ਜਾਂਦੇ ਹਨ। ਚਟਾਕ 0.5 ਤੋਂ 5 ਮਿਲੀਮੀਟਰ ਦੇ ਵਿਆਸ ਦੇ ਹੁੰਦੇ ਹਨ ਅਤੇ ਇਕੱਠੇ ਨਹੀਂ ਹੁੰਦੇ। ਚਟਾਕ ਵਾਲੇ ਪੱਤੇ ਫ਼ਿੱਕੇ ਹਰੇ ਹੋ ਜਾਂਦੇ ਹਨ, ਪੀਲੇ ਹੋ ਜਾਂਦੇ ਹਨ ਅਤੇ ਡਿੱਗ ਜਾਂਦੇ ਹਨ। ਕਾਲੇ ਅੰਡਾਕਾਰ ਚਟਾਕ ਟੁੰਡਾਂ 'ਤੇ ਦਿਖਾਈ ਦਿੰਦੇ ਹਨ, ਵਧੇ ਹੋਏ ਹਾਸ਼ਿਏ ਨਾਲ ਚਪਟੇ ਅਤੇ ਦੱਬੇ ਜਾਂਦੇ ਹਨ। ਸੰਕਰਮਿਤ ਟੁੰਡਾਂ ਸੁੱਕ ਜਾਂਦੀਆਂ ਹਨ ਅਤੇ ਮਰ ਜਾਂਦੀਆਂ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਮੁਆਫ ਕਰਨਾ, ਅਸੀਂ ਇਸ ਬਿਮਾਰੀ ਲਈ ਅਜੇ ਜੈਵਿਕ ਨਿਯੰਤਰਣ ਏਜੰਟਾਂ ਬਾਰੇ ਕੁਝ ਵੀ ਨਹੀਂ ਲੱਭ ਸਕੇ। ਅਸੀਂ ਇਸ ਖਾਲੀ ਥਾਂ ਨੂੰ ਪੂਰਾ ਕਰਨ ਲਈ ਇੰਤਜ਼ਾਰ ਕਰ ਰਹੇ ਹਾਂ।

ਰਸਾਇਣਕ ਨਿਯੰਤਰਣ

ਜੇ ਉਪਲਬਧ ਹੋਵੇ ਤਾਂ ਇਲਾਜ ਲਈ ਜੈਵਿਕ ਇਲਾਜਾਂ ਦੇ ਨਾਲ ਬਚਾਓ ਵਾਲੇ ਉਪਾਵਾਂ ਵਾਲੀ ਹਮੇਸ਼ਾਂ ਇਕ ਏਕੀਕ੍ਰਿਤ ਪਹੁੰਚ ਬਾਰੇ ਵਿਚਾਰ ਕਰੋ। ਜੇ ਆਰਥਿਕ ਹੱਦ ਨਜਦੀਕ ਪਹੁੰਚ ਜਾਂਦੀ ਹੈ, ਤਾਂ ਨਿਯੰਤਰਣ ਉਪਾਅ ਪੇਸ਼ ਕੀਤੇ ਜਾਣੇ ਜ਼ਰੂਰੀ ਹਨ। ਫਲਾਂ ਦੇ ਬਣਨ ਤੋਂ ਬਾਅਦ ਉੱਲੀਨਾਸ਼ਕ ਦਾ 15 ਦਿਨਾਂ ਦੇ ਅੰਤਰਾਲ ਤੇ ਦੋ ਤੋਂ ਤਿੰਨ ਵਾਰ ਛਿੜਕਾਅ ਕਰਨਾ ਬਿਮਾਰੀ ਨੂੰ ਚੰਗੀ ਤਰ੍ਹਾਂ ਕੰਟਰੋਲ ਕਰਦਾ ਹੈ। ਕਿਰਿਆਸ਼ੀਲ ਤੱਤ ਮੈਨਕੋਜ਼ੇਬ, ਕਨਾਜ਼ੋਲ, ਜਾਂ ਕਿਟਾਜ਼ੀਨ ਹਨ। ਅਨਾਰ ਲਈ ਅਸਲ ਰਜਿਸਟ੍ਰੇਸ਼ਨ ਦੇ ਨਾਲ ਸਿਰਫ ਸਪ੍ਰੇਅ ਵਾਲੇ ਉਲੀਨਾਸ਼ਕ ਵਰਤੋ। ਨਿਰਧਾਰਿਤ ਇਕਾਗਰਤਾ ਦਾ ਪਾਲਣ ਕਰਨਾ ਅਤੇ ਪ੍ਰਤੀਰੋਧਕਤਾ ਪੈਦਾ ਹੋਣ ਨੂੰ ਰੋਕਣ ਲਈ ਵੱਖੋ-ਵੱਖਰੀਆਂ ਕਿਰਿਆਵਾਂ ਨਾਲ ਉਲੀਨਾਸ਼ਕਾਂ ਦੀ ਵਰਤੋਂ ਕਰਨਾ ਮਹੱਤਵਪੂਰਨ ਹੈ। ਉਡੀਕ ਅਵਧੀ ਦਾ ਆਦਰ ਕਰਨਾ ਵੀ ਬਹੁਤ ਮਹੱਤਵਪੂਰਨ ਹੈ।

ਇਸਦਾ ਕੀ ਕਾਰਨ ਸੀ

ਲੱਛਣ ਸੂਡੋਓਸਰਕਸਪੋਰਾ ਪਨੋਕਾਏ ਉੱਲੀ ਦੇ ਕਾਰਨ ਹੁੰਦੇ ਹਨ। ਇਹ ਪੌਦੇ ਦੇ ਮਲਬੇ ਅਤੇ ਪੌਦੇ ਦੇ ਸੰਕਰਮਿਤ ਤਣੇ ਦੇ ਹਿੱਸਿਆਂ ਵਿਚ ਬਚ ਸਕਦਾ ਹੈ। ਇਹ ਹਵਾ ਨਾਲ ਪੈਦਾ ਹੋਣ ਵਾਲੇ ਬਿਜਾਣੂਆਂ ਦੁਆਰਾ ਫੈਲਦਾ ਹੈ। ਬਿਮਾਰੀ ਦਾ ਫੈਲਾਓ ਮੀਂਹ ਅਤੇ ਪਾਣੀ ਨਾਲ ਭਿੱਜੀ ਮਿੱਟੀ ਦੇ ਅਨੁਕੂਲਿਤ ਹੁੰਦਾ ਹੈ। ਇਸ ਲਈ ਨਮੀ ਅਤੇ ਬਰਸਾਤੀ ਹਾਲਤਾਂ ਦੌਰਾਨ ਲਾਗ ਦੀ ਪ੍ਰਕਿਰਿਆ ਅਤੇ ਬਿਮਾਰੀ ਫੈਲਦੀ ਹੈ। ਪੱਤੇ ਦੇ ਚਟਾਕ ਅਸਿੱਧੇ ਢੰਗ ਨਾਲ ਉਪਜ ਨੂੰ ਘਟਾ ਸਕਦੇ ਹਨ। ਉਹ ਖੇਤਰ ਨੂੰ ਘਟਾਉਂਦੇ ਹਨ ਜੋ ਪ੍ਰਕਾਸ਼ ਸੰਸ਼ੋਧਨ ਕਰ ਸਕਣ ਦੇ ਕਾਰਨ ਉਰਜਾ ਦਾ ਉਤਪਾਦਨ ਕਰਨ ਦੇ ਯੋਗ ਹੁੰਦਾ ਹੈ। ਲਾਗ ਵਾਲੇ ਪੱਤੇ ਚਾਹ ਦੇ ਉਤਪਾਦਨ ਜਾਂ ਕਿਸੇ ਹੋਰ ਚੀਜ਼ ਲਈ ਅੱਗੇ ਨਹੀਂ ਵੇਚੇ ਜਾ ਸਕਦੇ। ਫਲ ਦੇ ਚਟਾਕ ਦੇ ਨਤੀਜੇ ਵਜੋਂ ਮਾਰਕੀਟ ਉਤਪਾਦ ਦਾ ਆਰਥਿਕ ਨੁਕਸਾਨ ਹੁੰਦਾ ਹੈ। ਸੰਕਰਮਿਤ ਫਲ ਵੇਚੇ ਨਹੀਂ ਜਾ ਸਕਦੇ।


ਰੋਕਥਾਮ ਦੇ ਉਪਾਅ

  • ਪ੍ਰਮਾਣਿਤ ਜਿਵਾਣੂ ਰਹਿਤ ਪੌਦੇ ਪਦਾਰਥਾਂ ਦੀ ਵਰਤੋਂ ਕਰੋ। ਆਪਣੇ ਖੇਤਰ ਵਿਚ ਉਪਲਬਧ ਸਹਿਣਸ਼ੀਲ ਕਿਸਮਾਂ ਦੀ ਵਰਤੋਂ ਕਰੋ। ਝਾੜ 'ਤੇ ਅਸਰ ਤੋਂ ਬਚਣ ਲਈ ਆਪਣੀ ਫਸਲ ਨੂੰ ਸਹੀ ਤਰੀਕੇ ਨਾਲ ਖਾਦ ਦਿਓ। ਖੇਤਾਂ ਨੂੰ ਚੰਗੀ ਨਿਕਾਸੀ ਪ੍ਰਦਾਨ ਕਰੋ। ਕਿਸੇ ਵੀ ਵਿਕਾਸ ਦੇ ਪੜਾਅ 'ਤੇ ਬਿਮਾਰੀ ਦੇ ਸੰਕੇਤ ਲਈ ਆਪਣੇ ਪੌਦੇ ਜਾਂ ਖੇਤ ਚੈੱਕ ਕਰੋ, ਖ਼ਾਸਕਰ ਫੁੱਲ ਨਿਕਲਣ ਵੇਲੇ। ਚੰਗੀ ਖੇਤ ਸਫਾਈ ਉੱਲੀ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਕਰਦੀ ਹੈ। ਬਿਮਾਰੀ ਵਾਲੇ ਫਲ ਇਕੱਠੇ ਕੀਤੇ ਅਤੇ ਨਸ਼ਟ ਕੀਤੇ ਜਾਣੇ ਚਾਹੀਦੇ ਹਨ। ਬਿਮਾਰੀ ਵਾਲੀਆਂ ਟੁੰਡਿਆਂ ਦੀ ਛਾਂਟੀ ਅਤੇ ਵਿਨਾਸ਼ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਡਿੱਗਦੇ ਪੱਤਿਆਂ ਨੂੰ ਚੁਕਣਾ ਚਾਹੀਦਾ ਹੈ। ਅਨਾਰ ਨੂੰ 5 ਡਿਗਰੀ ਸੈਲਸੀਅਸ ਤਾਪਮਾਨ 'ਤੇ ਅਤੇ ਅੱਠ ਤੋਂ ਬਾਰ੍ਹਾਂ ਹਫਤਿਆਂ ਲਈ 92% ਤੋਂ ਵੱਧ ਨਮੀ ਦੀ ਤੁਲਨਾਤਮਕ ਨਮੀ 'ਤੇ ਸਟੋਰ ਕਰੋ।.

ਪਲਾਂਟਿਕਸ ਡਾਊਨਲੋਡ ਕਰੋ