ਕੇਲਾ

ਕੇਲੇ ਦਾ ਨਰਮ ਸਾੜਾ

Pectobacterium carotovorum

ਬੈਕਟੀਰਿਆ

ਸੰਖੇਪ ਵਿੱਚ

  • ਛੋਟੇ ਪੌਦਿਆਂ ਵਿੱਚ ਅੰਦਰੂਨੀ ਉਤਕਾਂ ਦਾ ਸੜਨਾ। ਗੰਦੇ ਮੁਸਕ। ਕਾਲਰ ਖੇਤਰ ਅਤੇ ਪੱਤੇ ਦੀ ਨੀਂਵ ਤੇ ਭੂਰੇ ਜਾਂ ਪੀਲੇ ਪਾਣੀ ਸੋਖੇ ਹੋਏ ਖੇਤਰ। ਤਣੇ ਦੀ ਨੀਂਵ ਸੁੱਜ ਸਕਦੀ ਹੈ ਅਤੇ ਵੱਖਰੀ ਹੋ ਸਕਦੀ ਹੈ। ਪੱਤਿਆਂ ਦਾ ਸੁੱਕਣਾ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਕੇਲਾ

ਲੱਛਣ

ਹਾਲ ਹੀ ਵਿਚ ਲਾਏ ਗਏ ਛੋਟੇ ਪੌਦਿਆਂ ਵਿਚ ਸ਼ੁਰੂਆਤੀ ਲੱਛਣ ਸੂਡੋਸਟੇਮਸ ਅਤੇ ਜੜ੍ਹਾਂ ਦੇ ਅੰਦਰੂਨੀ ਉਤਕਾਂ ਦੀ ਸੜਨ ਦੇ ਰੂਪ ਵਿੱਚ ਦਿੱਖਦੇ ਹਨ। ਇਹ ਅੰਦਰੂਨੀ ਟਿਸ਼ੂ ਵਿੱਚ ਗੂੜੇ ਭੂਰੇ ਜਾਂ ਪੀਲੇ ਪਾਣੀ ਭਰੇ ਖੇਤਰਾਂ ਅਤੇ ਇੱਕ ਗੰਦੀ ਬਦਬੂ ਨਾਲ ਦਰਸਾਇਆ ਜਾਂਦਾ ਹੈ। ਜਦੋਂ ਪ੍ਰਭਾਵਿਤ ਪੌਦੇ ਕੋਲਰ(ਗੱਲਾ) ਵਾਲੇ ਖੇਤਰਾਂ ਵਿੱਚੋਂ ਖੁੱਲ੍ਹੇ ਹੁੰਦੇ ਹਨ, ਤਾਂ ਪੀਲੇ ਤੋਂ ਲਾਲ ਰੰਗ ਦੇ ਰਿਸਣ ਦੇ ਖੇਤਰ ਦਿਖਾਈ ਦਿੰਦੇ ਹਨ। ਕੋਲਰ ਖੇਤਰ ਦੇ ਸੜਨ ਤੋਂ ਬਾਅਦ ਪੱਤੇ ਦੀ ਅਚਨਚੇਤ ਤਾਕਤ ਦਾ ਨੁਕਸਾਨ ਹੁੰਦਾ ਹੈ, ਜੋ ਬਾਅਦ ਵਿੱਚ ਪੂਰੀ ਤਰ੍ਹਾਂ ਸੁੱਕ ਜਾਂਦਾ ਹੈ। ਬਿਮਾਰੀ ਦੇ ਬਾਅਦ ਦੇ ਪੜਾਅ ਤੇ, ਤਣੇ ਦੀ ਨੀਂਵ ਸੁੱਜ ਜਾਂਦੀ ਹੈ ਅਤੇ ਵੱਡੀ ਜਾਂਦੀ ਹੈ। ਪੁਰਾਣੇ ਪੌਦਿਆਂ ਵਿੱਚ, ਸੜਨ ਕੋਲਰ ਵਾਲੇ ਖੇਤਰ ਅਤੇ ਪੱਤਿਆਂ ਦੀ ਨੀਂਵ ਤੇ ਹੁੰਦੀ ਹੈ। ਜੇ ਪ੍ਰਭਾਵਿਤ ਪੌਦੇ ਕੱਢੇ ਜਾਂਦੇ ਹਨ, ਤਾਂ ਉਹ ਜੜ੍ਹਾਂ ਨੂੰ ਮਿੱਟੀ ਵਿੱਚ ਛੱਡਦੇ ਹੋਏ ਕੋਲਰ ਵਾਲੇ ਖੇਤਰ ਦੇ ਪੱਧਰ ਤੋਂ ਟੁੱਟ ਜਾਂਦੇ ਹਨ। ਪੌਦੇ ਲਗਾਉਣ ਤੋਂ 3-5 ਮਹੀਨੇ ਬਾਅਦ ਪ੍ਰਕੋਪ ਨੂੰ ਦੇਖਿਆਂ ਜਾਂਦਾ ਹੈ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਇਸ ਬਿਮਾਰੀ ਦੇ ਇਲਾਜ ਲਈ ਹਜੇ ਕੋਈ ਜੀਵ-ਵਿਗਿਆਨਕ ਇਲਾਜ ਉਪਲੱਬਧ ਨਹੀਂ ਹੈ। ਇਕ ਵਾਰ ਬਿਮਾਰੀ ਦਾ ਪਤਾ ਲੱਗਣ ਤੇ ਲਾਗ ਵਾਲੇ ਪੌਦਿਆਂ ਨੂੰ ਠੀਕ ਕਰਨ ਜਾਂ ਲਾਗ ਨੂੰ ਘਟਾਉਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਹੈ। ਕਿਰਪਾ ਕਰਕੇ ਸਾਨੂੰ ਸੰਪਰਕ ਕਰੋ ਜੇ ਤੁਸੀਂ ਕਿਸੇ ਵੀ ਜੀਵ-ਵਿਗਿਆਨ ਇਲਾਜ ਦੇ ਬਾਰੇ ਜਾਣਦੇ ਹੋ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਹਮੇਸ਼ਾਂ ਰੋਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਜੇਕਰ ਇੱਕ ਵਾਰੀ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਲਾਗ ਵਾਲੇ ਪੌਦਿਆਂ ਨੂੰ ਠੀਕ ਕਰਨ ਜਾਂ ਲਾਗ ਨੂੰ ਘਟਾਉਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਕਿਰਪਾ ਕਰਕੇ ਸਾਨੂੰ ਸੰਪਰਕ ਕਰੋ ਜੇ ਤੁਸੀਂ ਕਿਸੇ ਰਸਾਇਣਕ ਇਲਾਜ ਬਾਰੇ ਜਾਣਦੇ ਹੋ।

ਇਸਦਾ ਕੀ ਕਾਰਨ ਸੀ

ਇਹ ਬਿਮਾਰੀ ਮਿੱਟੀ ਤੋਂ ਪੈਦਾ ਹੋਣ ਵਾਲੇ ਜੀਵਾਣੂ ਦੀ ਉਪ-ਪ੍ਰਜਾਤੀ ਪੈਕਟੋਬੈਕਟੀਰੀਅਮ ਕੈਰੀਟੋਵੋਰਮ ਕਾਰਨ ਹੁੰਦੀ ਹੈ। ਇਹ ਗਿੱਲੀ ਮਿੱਟੀ ਅਤੇ ਫਸਲਾਂ ਦੇ ਮਲਬੇ ਵਿੱਚ ਰਹਿੰਦੀ ਹੈ। ਇਹ ਰੁੱਖਾਂ ਦੇ ਵਿਚਕਾਰ ਮੀਹ ਅਤੇ ਸਿੰਚਾਈ ਦੇ ਪਾਣੀ ਦੁਆਰਾ ਫੈਲਦੀ ਹੈ ਪਰੰਤੂ ਇਹ ਲਾਗੀ ਪੌਦੇ ਦੀ ਸਮੱਗਰੀ ਰਾਹੀਂ ਵੀ ਫੈਲ ਸਕਦੀ ਹੈ। ਮੁੱਖ ਤੌਰ ਤੇ ਛੋਟੇ ਪੌਦੇ (ਰੂਟ ਸਕਰਜ਼) ਇਸ ਬਿਮਾਰੀ ਨਾਲ ਪ੍ਰਭਾਵਿਤ ਹੁੰਦੇ ਹਨ। ਰੋਗਾਣੂ ਪੌਦੇ ਦੇ ਉਤਕਾਂ ਵਿਚ ਕੁਦਰਤੀ ਅਤੇ ਗੈਰ-ਕੁਦਰਤੀ ਜ਼ਖ਼ਮਾਂ ਰਾਹੀਂ ਜੜ੍ਹ ਪ੍ਰਣਾਲੀ ਵਿੱਚ ਦਾਖ਼ਲ ਹੁੰਦੇ ਹਨ। ਲੱਛਣ ਤਣੇ ਦੇ ਅੰਦਰੂਨੀ ਉਤਕਾਂ ਦੇ ਸੜਨ ਅਤੇ ਪਾਣੀ ਅਤੇ ਪੌਸ਼ਟਿਕ ਪਰਿਵਹਨ ਦੇ ਨੁਕਸਾਨ ਕਾਰਨ ਆਉਂਦੇ ਹਨ। ਉੱਚ ਉਮਸ ਅਤੇ ਅਕਸਰ ਬਾਰਸ਼ ਜੀਵਾਣੂਆਂ ਦੀ ਵਿਕਾਸ ਦਰ ਨੂੰ ਵਧਾਉਦੇ ਹਨ। ਗਰਮੀਆਂ ਦੌਰਾਨ ਗਰਮ, ਗਿੱਲਾ ਮੌਸਮ ਵਿੱਚ ਇਹ ਸੰਕ੍ਰਮਣ ਬਹੁਤ ਬੁਰਾ ਹੋ ਜਾਂਦਾ ਹੈ। ਜਦੋਂ ਇਹ ਬਿਮਾਰੀ ਗੁੱਛਿਆਂ ਦੇ ਗਠਨ ਦੇ ਦੌਰਾਨ ਹੁੰਦੀ ਹੈ ਉਸ ਸਮੇਂ ਆਰਥਿਕ ਨੁਕਸਾਨ ਬਹੁਤ ਗੰਭੀਰ ਹੁੰਦਾ ਹੈ।


ਰੋਕਥਾਮ ਦੇ ਉਪਾਅ

  • ਸਖ਼ਤ ਸੰਗਰੋਧਕ ਉਪਾਵਾਂ ਦਾ ਪਾਲਣ ਕਰੋ। ਭਰੋਸੇਮੰਦ ਸਰੋਤਾਂ ਤੋਂ ਜਾਂ ਤੰਦਰੁਸਤ ਜੜ੍ਹ ਭੰਡਾਰ ਤੋਂ ਤੰਦਰੁਸਤ ਪੌਦਿਆਂ ਦੀ ਵਰਤੋਂ ਕਰੋ। ਪੌਦਿਆਂ ਵਿਚਾਲੇ ਸਹੀ ਜਗ੍ਹਾ ਰੱਖੋ। ਖੇਤ ਵਿੱਚ ਪਾਣੀ ਇਕੱਠਾ ਹੋਣ ਤੋਂ ਬਚਣ ਲਈ ਚੰਗੀ ਜਲ ਨਿਕਾਸੀ ਨੂੰ ਯਕੀਨੀ ਬਣਾਓ। ਸਿਰਫ ਉਪਜਾਊ ਜੈਵਿਕ ਪਦਾਰਥ ਹੀ ਵਰਤੋਂ। ਬਿਮਾਰੀ ਦੇ ਕਿਸੇ ਵੀ ਨਿਸ਼ਾਨ ਲਈ ਨਿਯਮਤ ਤੌਰ ਤੇ ਆਪਣੇ ਪੌਦਿਆਂ ਜਾਂ ਖੇਤਾਂ ਦੀ ਜਾਂਚ ਕਰੋ। ਖੇਤ ਦੇ ਕੰਮ ਤੋਂ ਬਾਅਦ ਬਲੀਚ ਦੇ ਨਾਲ ਸਾਜ਼-ਸਾਮਾਨ ਅਤੇ ਸੰਦਾਂ ਨੂੰ ਰੋਗਾਣੂ ਮੁਕਤ ਕਰੋ। ਘੱਟੋ ਘੱਟ ਤਿੰਨ ਸਾਲਾਂ ਲਈ ਲਚਕੀਲਿਆਂ ਅਤੇ ਗ਼ੈਰ-ਮੇਜਬਾਨ ਫਸਲਾਂ ਦੇ ਨਾਲ ਬਦਲੀ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਕਾਸ਼ਤ ਦੇ ਦੌਰਾਨ ਧਿਆਨ ਨਾਲ ਪਰਬੰਧਨ ਯਕੀਨੀ ਬਣਾਓ। ਯੰਤਰਿਕ ਸੱਟਾਂ ਤੋਂ ਬਚੋ। ਜਦੋਂ ਪੱਤਿਆਂ ਗਿੱਲਿਆਂ ਹੋਣ ਉਦੋ ਖੇਤਾਂ ਵਿਚ ਕੰਮ ਨਾ ਕਰੋ ਜਾਂ ਖਾਦ ਨਾ ਪਾਓ। ਖੁਸ਼ਕ ਮੌਸਮ ਦੇ ਦੌਰਾਨ ਵਾਢੀ ਕਰੋ। ਲਾਗ ਵਾਲੇ ਪੌਦਿਆਂ ਨੂੰ ਹਟਾ ਦਿਓ ਅਤੇ ਇਨ੍ਹਾਂ ਨੂੰ ਸਾੜ ਕੇ ਖਤਮ ਕਰ ਦੇਵੋ।.

ਪਲਾਂਟਿਕਸ ਡਾਊਨਲੋਡ ਕਰੋ