Gibberella fujikuroi
ਉੱਲੀ
ਬਕਾਨੇ ਵਿਸ਼ੇਸ਼ ਤੌਰ ਤੇ ਇੱਕ ਬੀਜ ਦੀ ਬਿਮਾਰੀ ਹੈ, ਪਰ ਇਹ ਪੌਦੇ ਦੇ ਵਿਕਾਸ ਦੇ ਹਰ ਪੜਾਅ ਤੇ ਵਿਖ ਸਕਦੀ ਹੈ। ਉੱਲੀ ਪੌਦੇ ਨੂੰ ਜੜ੍ਹਾਂ ਤੋਂ ਲਾਗ ਕਰਦੀ ਹੈ ਅਤੇ ਫਿਰ ਪੌਦੇ ਵਿੱਚ ਨਿਯਮਤ ਤੌਰ ਤੇ ਤਣੇ ਤੇ ਵੱਧਦੀ ਹੈ। ਜੇ ਉਹ ਪਹਿਲੇ ਚਰਣ ਦੇ ਲਾਗ ਤੋਂ ਬਚ ਜਾਦੇ ਹਨ, ਤਾਂ ਇਹ ਬੀਜ ਪੀਲੇ, ਕਮਜ਼ੋਰ ਅਤੇ ਸੁੱਕੇ ਪੱਤਿਆਂ ਅਤੇ ਘੱਟ ਸ਼ਾਖਾਵਾਂ ਵਾਲੇ ਅਸਾਧਾਰਨ ਤੌਰ ਤੇ ਲੰਬੇ ਪੌਦੇ ਬਣ ਜਾਂਦੇ ਹਨ। ਤਣੇ ਦਾ ਅੰਦਰਲਾ ਹਿੱਸਾ ਸੜ ਜਾਂਦਾ ਹੈ ਅਤੇ ਤਣੇ ਦੇ ਉਪਰਲੀਆਂ ਗੰਡਾਂ ਤੋਂ ਨਵੀਆਂ ਜੜ੍ਹਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਹਨ। ਭੂਰੇ ਰੰਗ ਦੇ ਧੱਬੇ ਲਾਗ ਵਾਲੇ ਪੌਦਿਆਂ ਦੇ ਤਣੇ ਤੇ ਵਿਕਸਿਤ ਹੋ ਜਾਂਦੇ ਹਨ। ਜੇ ਪੌਦਾ ਵਿਕਸਿਤ ਹੋਣ ਦੀ ਸਥਿਤੀ ਤੱਕ ਜਿਉਂਦਾ ਰਹਿੰਦਾ ਹੈ, ਤਾਂ ਉਸ ਵਿਚ ਕੁੱਝ ਹੱਦ ਤੱਕ ਭਰੇ ਹੋਏ, ਬੰਜਰ ਜਾਂ ਖਾਲੀ ਦਾਣੇ ਪੈਦਾ ਹੁੰਦੇ ਹਨ। ਇਸ ਤਰ੍ਹਾਂ ਦੇ ਪੌਦਿਆਂ ਵਿੱਚ, ਸਭ ਤੋਂ ਉੱਪਰ ਦੀ ਪੱਤੀ ਉਸ ਦੀ ਉਚਾਈ ਅਤੇ ਵਧੇਰੇ ਖਤਿਜੀ ਝੁਕਾਓ ਕਾਰਨ ਪਛਾਣੀ ਜਾ ਸਕਦੀ ਹੈ।
ਅੱਜੇ ਇਸ ਰੋਗ ਦਾ ਕੋਈ ਜੈਵਿਕ ਇਲਾਜ ਦਾ ਪਤਾ ਨਹੀਂ ਲੱਗਿਆ। ਭਿਗਾਓਣ ਦੇ ਸਮੇਂ ਨਮਕ ਦੇ ਪਾਣੀ ਦੀ ਵਰਤੋਂ ਹਲਕੇ ਲਾਗੀ(ਸੰਕਰਮਿਤ) ਬੀਜ ਤੋਂ ਚੰਗੇ ਬੀਜ ਨੂੰ ਵੱਖ ਕਰਨ ਲਈ ਕੀਤੀ ਜਾ ਸਕਦੀ ਹੈ।
ਜੇ ਉਪਲਬਧ ਹੋਵੇ ਤਾਂ ਜੈਵਿਕ ਇਲਾਜਾ ਦੇ ਨਾਲ ਰੋਕਥਾਮ ਦੇ ਉਪਾਵਾ ਤੇ ਹਮੇਸ਼ਾ ਇਕਸਾਰ ਪਹੁੰਚ ਤੇ ਵਿਚਾਰ ਕਰੋ। ਪੰਜ ਘੰਟਿਆਂ ਲਈ ਤ੍ਰਿਫਲੁਮਿਜ਼ੋਲੇ, ਪ੍ਰੋਪੀਕੋਨਾਜ਼ੋਲੇ, ਪ੍ਰੋਚੋਲੇਜ਼ (ਇਕੱਲੇ ਜਾਂ ਥਿਰਮ ਨਾਲ ਮਿਲਾਕੇ) ਵਾਲੇ ਉੱਲੀਨਾਸ਼ਕਾਂ ਯੋਗਿਕਾਂ ਵਿੱਚ ਬੀਜਾਂ ਨੂੰ ਡੁਬੋ ਕੇ ਰੱਖਣਾ ਵੀ ਲਾਭਦਾਇਕ ਸਾਬਤ ਕੀਤਾ ਗਿਆ ਹੈ। ਸੋਡੀਅਮ ਹਾਈਪੋਰਾਇਰਾਇਟ (ਬਲੀਚ) ਨਾਲ ਬੀਜਾਂ ਦਾ ਇਲਾਜ ਵੀ ਇਸ ਬੀਮਾਰੀ ਦੀਆਂ ਘਟਨਾਵਾਂ ਨੂੰ ਘਟਾਉਣ ਤੇ ਅਸਰ ਪਾਉਂਦਾ ਹੈ। ਹਫ਼ਤੇ ਵਿੱਚ ਦੋ ਵਾਰ ਤਪਸ਼ਲੀ ਪੜਾਅ ਦੇ ਦੌਰਾਨ ਮਿਸ਼ਰਣਾਂ ਦੇ ਛਿੜਕਾਅ ਵੀ ਰੋਗ ਨੂੰ ਕਾਬੂ ਕਰਨ ਵਿੱਚ ਮਦਦ ਕਰਦੇ ਹਨ।
ਬਕਾਨੇ ਇਕ ਬੀਜਾਂ ਤੋਂ ਹੋਣ ਵਾਲਾ ਉੱਲੀ ਰੋਗ ਹੈ। ਇਹ ਰੋਗ ਬਹੁਤਾ ਕਰਕੇ ਲਾਗੀ (ਭਾਵ, ਫੰਗਸ ਛਿਦਰਾਂ ਨਾਲ ਭਰੇ ਹੋਏ ਬੀਜ) ਬੀਜਾਂ ਦੀ ਵਰਤੋ ਕਰਕੇ ਹੁੰਦਾ ਹੈ, ਪਰ ਇਹ ਬੀਜਾਣੂਆਂ ਦੇ ਪੌਦਿਆਂ ਦੇ ਅਵਸ਼ੇਸ਼ਾਂ ਜਾਂ ਮਿੱਟੀ ਵਿੱਚ ਮੌਜੂਦ ਹੋਣ ਕਾਰਨ ਵੀ ਹੋ ਸਕਦਾ ਹੈ। ਇਸਦਾ ਪ੍ਰਦੂਸ਼ਣ ਹਵਾ ਅਤੇ ਪਾਣੀ ਨਾਲ ਹੁੰਦਾ ਹੈ ਜੋ ਕਿ ਉੱਲੀ ਛਿਦਰਾਂ ਨੂੰ ਇੱਕ ਪੌਦਾ ਤੋਂ ਦੂਜੇ ਪੌਦੇ ਤੱਕ ਲੈ ਜਾਂਦਾ ਹੈ। ਬਕਾਨੇ ਦਾ ਪ੍ਰਸਾਰ ਖੇਤੀਬਾੜੀ ਦੇ ਕੰਮਾਂ ਦੁਆਰਾ, ਜਿਵੇਂ ਕਿ ਲਾਗੀ ਪੌਦਿਆਂ ਨੂੰ ਕੱਟਦੇ ਸਮੇਂ ਉੱਲੀ ਛਿਦਰਾਂ ਦਾ ਤੰਦੁਰਸਤ ਪੌਦਿਆਂ ਤੱਕ ਫੈਲਣਾ, ਅਤੇ ਬੀਜ਼ਾਂ ਨੂੰ ਉੱਲੀ ਵਾਲੇ ਪਾਣੀ ਵਿੱਚ ਭਿੰਗੋਣ ਤੋਂ ਵੀ ਹੋ ਸਕਦਾ ਹੈ। 30 ਤੋਂ 35 ਡਿਗਰੀ ਤੋਂ ਉੱਚ ਤਾਪਮਾਨ ਰੋਗ ਦੇ ਵਿਸਥਾਰ ਵਿੱਚ ਸਹਾਇਕ ਹੈ |