ਮੱਕੀ

ਸਿੱਟੇ / ਵੱਲੀ ਦਾ ਗਲਣਾ

Fusarium verticillioides

ਉੱਲੀ

ਸੰਖੇਪ ਵਿੱਚ

  • ਇਹ ਬਿਮਾਰੀ ਆਮ ਕਰਕੇ ਦੇਰ ਦੇ ਮੌਸਮ ਦੌਰਾਨ ਅਤੇ ਭੰਡਾਰਨ ਦੇ ਦੌਰਾਨ ਵਿਕਸਿਤ ਹੁੰਦੀ ਹੈ। ਕੁੱਝ ਦਾਣਿਆਂ 'ਤੇ ਚਿੱਟੇ, ਗੁਲਾਬੀ-ਰੰਗੀ ਉੱਲੀ ਲੱਗੀ ਹੁੰਦੀ ਹੈ। ਪੀਲੇ-ਭੂਰੀ ਜਾਂ ਭੂਰੀਆਂ ਧਾਰੀਆਂ ਜੋ ਕਿ ਦਾਣਿਆਂ ਦੇ ਉੱਪਰ ਇੱਕ ਰੇਡਿਅਲ ਪੈਟਰਨ ਬਣਾਉਣਦੀਆਂ ਹਨ, ਦੇਖਣ ਨੂੰ ਮਿਲਦੀਆਂ ਹਨ। ਸਾਰੇ ਗੁੱਲ ਮੁਰਝਾਏ ਹੋਏ ਦਿਖਾਈ ਦਿੰਦੇ ਹਨ ਹੈ ਅਤੇ ਸੜਨ ਦੁਆਰਾ ਸਾਰੇ ਦਾਣੇ ਖਰਾਬ ਹੋ ਗਏ ਵਿਖਾਈ ਦਿੰਦੇ ਹਨ। ਉੱਲੀ ਜਹਿਰ ਪੈਦਾ ਕਰਦੀ ਹੈ, ਜਿਸ ਨਾਲ ਗੁੱਲ(ਛੱਲੀ) ਖੁਰਾਕ ਵਜੋਂ ਇਸਤੇਮਾਲ ਕਰਨ ਯੋਗ ਨਹੀ ਨਹੀ ਰਹਿ ਜਾਂਦੀ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਮੱਕੀ

ਲੱਛਣ

ਲੱਛਣ ਮੱਕੀ ਦੀ ਕਿਸਮ, ਵਾਤਾਵਰਣ ਅਤੇ ਬਿਮਾਰੀ ਦੀ ਤੀਬਰਤਾ ਦੇ ਆਧਾਰ ਤੇ ਵੱਖੋ ਵੱਖਰੇ ਹੋ ਸਕਦੇ ਹਨ। ਇਹ ਬਿਮਾਰੀ ਆਮ ਕਰਕੇ ਦੇਰ ਦੇ ਮੌਸਮ ਅਤੇ ਭੰਡਾਰਨ ਦੌਰਾਨ ਵਿਕਸਿਤ ਹੁੰਦੀ ਹੈ। ਸਫੇਦ, ਗੁਲਾਬੀ ਰੰਗ ਦੇ ਉੱਲੀ ਵਾਲੇ ਬਿਮਾਰ ਦਾਣੇ ਤੰਦਰੁਸਤ ਦਿੱਖਣ ਵਾਲਿਆਂ ਦੇ ਵਿਚਕਾਰ ਫੈਲੇ ਹੁੰਦੇ ਹਨ। ਉਹ ਬੇਰੰਗ ਵੀ ਦਿਖਾਈ ਦੇ ਸਕਦੇ ਹਨ। ਇਹ ਪੀਲੇ-ਭੂਰੇ ਜਾਂ ਭੂਰੇ ਰੰਗ਼ ਵਿੱਚ ਬਦਲ ਸਕਦੇ ਹਨ। ਬੇਰੰਗੇ ਦਾਣਿਆਂ ਦੇ ਉਪਰੋਂ ਇੱਕ ਰੇਡਿਅਲ ਪੈਟਰਨ ਦਿਖਾਈ ਦਿੰਦਾ ਹੈ। ਜੇ ਹਾਲਾਤ ਬਿਮਾਰੀ ਦੇ ਵਿਕਾਸ (ਨਿੱਘੇ ਅਤੇ ਖ਼ੁਸ਼ਕ ਮੌਸਮ, ਕੀੜਿਆਂ ਦੀ ਹੋਂਦ) ਲਈ ਅਨੁਕੂਲ ਹੋਣ, ਤਾਂ ਹੋ ਸਕਦਾ ਹੈ ਕਿ ਗੁੱਲ ਪੂਰੀ ਤਰ੍ਹਾਂ ਉੱਲੀ ਦੁਆਰਾ ਬਸਤੀਦਾਰ ਕੀਤੇ ਜਾ ਚੁਕੇ ਹੋਵੇ ਅਤੇ ਉੱਲੀ ਦੀ ਭਰਪੂਰ ਵਿਕਾਸ ਦਰ ਦਿਖਾਈ ਦੇ ਸਕਦੀ ਹੈ। ਸਾਰੀ ਗੁੱਲ(ਛੱਲੀ) ਮੁਰਝਾਈ ਦਿਖਾਈ ਦਿੰਦੀ ਹੈ ਅਤੇ ਦਾਣੇ ਪੂਰੀ ਤਰ੍ਹਾਂ ਖਰਾਬ ਹੋ ਸਕਦੇ ਹਨ। ਅਨਾਜ ਦੀ ਪੈਦਾਵਾਰ ਘੱਟ ਹੋ ਜਾਂਦੀ ਹੈ। ਉੱਲੀ ਜਹਰੀਲੇ ਪਦਾਰਥ ਪੈਦਾ ਕਰਦੀ ਹੈ, ਜਿਸ ਨਾਲ ਛੱਲੀ ਖਾਣ ਦੇ ਅਯੋਗ ਹੋ ਜਾਂਦੀ ਹੈ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਬੈਕਟੀਰੀਆ ਸਿਊਡੋਮੋਨਾਸ ਫਲਿਯੁਰੋਸੇਨਸ 'ਤੇ ਅਧਾਰਿਤ ਮਿਸ਼ਰਣ ਬੀਜ ਦੇ ਇਲਾਜ ਦੇ ਤੌਰ 'ਤੇ ਅਤੇ ਸਪਰੇਅ ਵਜੋਂ ਬਿਮਾਰੀ ਦੀਆਂ ਘਟਨਾਵਾਂ ਨੂੰ ਘਟਾਉਣ ਅਤੇ ਜ਼ਹਿਰੀਲੇ ਪਦਾਰਥਾਂ ਦਾ ਉਤਪਾਦਨ ਘੱਟ ਕਰਨ ਲਈ ਵਰਤੇ ਜਾ ਸਕਦੇ ਹਨ।

ਰਸਾਇਣਕ ਨਿਯੰਤਰਣ

ਜੇ ਉਪਲੱਬਧ ਹੋਵੇ ਤਾਂ ਜੈਵਿਕ ਇਲਾਜਾਂ ਦੇ ਨਾਲ ਹਮੇਸ਼ਾਂ ਬਚਾਓਪੂਰਨ ਉਪਾਅ ਦੀ ਇੱਕ ਸੰਗਠਿਤ ਪਹੁੰਚ 'ਤੇ ਵਿਚਾਰ ਕਰੋ। ਸੀਜ਼ਨ ਦੇ ਸ਼ੁਰੂ ਵਿੱਚ ਲਾਗੂ ਕੀਤੇ ਜਾਣ ਵਾਲੇ ਉੱਲੀਨਾਸ਼ਕ ਗੁੱਲ ਦੀ ਉੱਲੀ ਨੂੰ ਸੀਮਿਤ ਕਰ ਸਕਦੇ ਹਨ। ਜਦੋ ਉੱਲੀ ਗੁੱਲ ਵਿੱਚ ਨੁਕਸਾਨ ਪਹੁੰਚ ਚੁੱਕਾ ਹੋਵੇ, ਤਾਂ ਉੱਲੀਨਾਸ਼ਕ ਬਿਮਾਰੀ ਨਾਲ ਲੜਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਨਹੀਂ ਰਹਿ ਜਾਂਦੇ ਹਨ। ਕੀੜੇ-ਮਕੌੜਿਆਂ 'ਤੇ ਕਾਬੂ ਪਾਉਣ ਬਾਰੇ ਵਿਚਾਰ ਕਰੋ ਜੋ ਛੱਲੀ ਨੂੰ ਜ਼ਖ਼ਮੀ ਕਰਦੇ ਹਨ ਅਤੇ ਉੱਲੀ ਦੇ ਵਿਕਾਸ ਨੂੰ ਤਰਜੀਹ ਦਿੰਦੇ ਹਨ। ਪ੍ਰੋਪੀਕੋਨਾਜ਼ੋਲ 1 ਮਿ.ਲੀ. / ਲੀ. ਵਾਲੇ ਉਤਪਾਦਾਂ ਦਾ ਇਸਤੇਮਾਲ ਅਨਾਜ ਦੇ ਸਖ਼ਤ ਹੋਣ ਦੇ ਸਮੇਂ ਉੱਲੀ ਨੂੰ ਨਿਯੰਤ੍ਰਿਤ ਕਰਨ ਲਈ ਵਰਤਿਆ ਜਾ ਸਕਦਾ ਹੈ।

ਇਸਦਾ ਕੀ ਕਾਰਨ ਸੀ

ਇਹ ਬਿਮਾਰੀ ਮੁੱਖ ਤੌਰ 'ਤੇ ਫਿਊਸਾਰਿਅਮ ਵਰਟੀਸਿਲਿਓਈਡਜ਼ ਉੱਲੀ ਕਾਰਨ ਹੁੰਦੀ ਹੈ, ਪਰ ਫਿਊਸਾਰਿਅਮ ਦੀਆਂ ਹੋਰ ਪ੍ਰਜਾਤੀਆਂ ਇੱਕੋ ਜਿਹੇੇ ਲੱਛਣਾਂ ਨੂੰ ਹੀ ਟ੍ਰਿਗਰ ਕਰ ਸਕਦੀਆਂ ਹਨ। ਇਹ ਬੀਜਾਂ, ਫਸਲਾਂ ਦੀ ਰਹਿੰਦ-ਖੂੰਹਦ ਜਾਂ ਬਦਲਵੇਂ ਮੇਜਬਾਨਾਂ ਜਿਵੇਂ ਕਿ ਘਾਹ 'ਤੇ ਜਿਉਂਦਾ ਰਹਿੰਦੀ ਹੈ। ਬਿਜਾਣੂ ਮੁੱਖ ਤੌਰ 'ਤੇ ਹਵਾ ਦੁਆਰਾ ਫੈਲਦਾ ਹੈ। ਇਹ ਮੱਕੀ ਦੇ ਗੁੱਲ ਵਿੱਚ ਮੁੱਖ ਤੌਰ 'ਤੇ ਗੜਿਆਂ ਦੀ ਮਾਰ ਦੁਆਰਾ ਹੋਏ ਜ਼ਖਮਾਂ ਰਾਹੀਂ ਜਾਂ ਕੀੜੇ-ਮਕੌੜਿਆਂ ਅਤੇ ਪੰਛੀਆਂ ਦੀ ਖੁਰਾਕ ਕਰਨ ਪਿੱਛੋਂ ਹੋਏ ਜ਼ਖਮਾਂ, ਜਾਂ ਖੇਤ ਮਜ਼ਦੂਰੀ ਦੇ ਦੌਰਾਨ ਹੋਏ ਜ਼ਖ਼ਮਾਂ ਰਾਹੀਂ ਅੰਦਰ ਜਾ ਕੇ ਨੁਕਸਾਨ ਪਹੁੰਚਾਉਂਦੇ ਹਨ। ਇਹ ਪੁੰਗਰਦੀ ਹੈ ਅਤੇ ਹੌਲੀ-ਹੌਲੀ ਪ੍ਰਵੇਸ਼ ਪੁਆਇੰਟਾਂ ਤੋਂ ਦਾਣਿਆਂ ਦੇ ਵਿੱਚ ਬਸਤੀਵਾਦ ਕਰਦੀ ਹੈ। ਇਸ ਦੇ ਉਲਟ, ਇਹ ਪੌਦੇ ਨੂੰ ਜੜ੍ਹਾਂ ਤੋਂ ਬਸਤੀਵਾਦ ਕਰਨਾ ਵੀ ਸ਼ੁਰੂ ਕਰ ਸਕਦੀ ਹੈ ਅਤੇ ਪ੍ਰਣਾਲੀਗਤ ਤਰੀਕੇ ਨਾਲ ਵਿਕਾਸ ਰਾਹੀਂ ਪੌਦੇ ਦੇ ਉੱਪਰ ਵੱਲ ਵੱਧ ਸਕਦੀ ਹੈ। ਪੌਦਿਆਂ ਨੂੰ ਵਾਤਾਵਰਣ ਦੀਆਂ ਕਈ ਸਾਰੀਆਂ ਸਥਿਤੀਆਂ ਦੌਰਾਨ ਲਾਗ ਲੱਗ ਸਕਦੀ ਹੈ, ਪਰ ਲੱਛਣ ਵਿਸ਼ੇਸ਼ ਤੌਰ 'ਤੇ ਗੰਭੀਰ ਬਣ ਜਾਂਦੇ ਹਨ ਜਦੋਂ ਮੌਸਮ ਨਿੱਘਾ ਅਤੇ ਖੁਸ਼ਕ ਹੁੰਦਾ ਹੈ ਅਤੇ ਪੌਦੇ ਫੁੱਲਾਂ ਦੇ ਪੜਾਅ ਤੱਕ ਪਹੁੰਚ ਚੁੱਕੇ ਹੁੰਦੇ ਹਨ। ਇਹ ਮੱਕੀ ਵਿਚ ਹੋਣ ਵਾਲੀ ਸਭ ਤੋਂ ਆਮ ਉੱਲੀ ਹੈ।


ਰੋਕਥਾਮ ਦੇ ਉਪਾਅ

  • ਆਪਣੇ ਬਾਜ਼ਾਰ ਵਿੱਚੋਂ ਉਪਲਬਧ ਹੋਣ ਵਾਲੀਆਂ ਸਹਿਣਸ਼ੀਲ ਜਾਂ ਰੋਧਕ ਕਿਸਮਾਂ ਦੀ ਵਰਤੋਂ ਕਰੋ। ਉਹ ਪੌਦੇ ਬੀਜੋ ਜੋ ਸਥਾਨਕ ਮੌਸਮ ਦੇ ਹਾਲਾਤਾਂ ਮੁਤਾਬਕ ਢਲੇ ਹੋਏ ਹੋਣ। ਖੇਤਾਂ ਵਿਚ ਸੰਘਣੇ ਪੌਦੇ ਲਗਾਉਣ ਤੋਂ ਬਚੋ। ਪੌਦੇ ਲਈ ਬਾਅਦ ਦੇ ਵਿਕਾਸ ਪੜਾਅ ਦੇ ਦੌਰਾਨ ਇੱਕ ਚੰਗੀ ਖਾਦ ਪ੍ਰਣਾਲੀ ਯਕੀਨੀ ਬਣਾਓ। ਘੱਟ ਤੋਂ ਘੱਟ ਇੱਕ ਸਾਲ ਲਈ ਗੈਰ-ਵਿਕਲਪਕ ਪੌਦਿਆਂ ਦੇ ਨਾਲ ਫਸਲ ਚੱਕਰੀਕਰਨ ਕਰੋ। ਵਾਢੀ ਦੇ ਬਾਅਦ ਖੇਤ ਨੂੰ ਜੋਤੋ ਅਤੇ ਫਸਲ ਦੇ ਰਹਿੰਦ-ਖੂੰਹਦ ਨੂੰ ਦਫਨਾ ਦਿਓ। ਘੱਟ ਨਮੀ ਅਤੇ ਘੱਟ ਤਾਪਮਾਨ ਵਿੱਚ ਅਨਾਜ ਦਾ ਭੰਡਾਰਨ ਕਰੋ। ਵਾਢੀ ਦੇ ਦੌਰਾਨ ਛੱਲੀ ਨੂੰ ਸੱਟ ਨਾ ਲੱਗੇ ਇਹ ਯਕੀਨੀ ਬਣਾਓ। ਆਪਣੀਆਂ ਭੰਡਾਰਣ ਦੀਆਂ ਸਹੂਲਤਾਂ ਨੂੰ ਚੰਗੀ ਤਰ੍ਹਾਂ ਸਾਫ-ਸੁਥਰਾ ਰੱਖੋ। ਸੰਕਰਮਿਤ ਅਨਾਜ ਨੂੰ ਸਾਫ ਕਰੋ ਅਤੇ ਜ਼ਹਿਰੀਲੇ ਪਦਾਰਥਾਂ ਦੇ ਉਤਪਾਦਨ ਤੋਂ ਬਚਣ ਲਈ ਸਾਫ ਸੰਕਿਤ ਹੋਏ ਅਨਾਜ ਨੂੰ ਵੱਖਰੇ ਤੌਰ 'ਤੇ ਸਟੋਰ ਕਰੋ। ਫਸਲਾਂ ਨੂੰ ਕੱਟਣ ਤੋਂ ਪਹਿਲਾਂ ਮੌਸਮ ਦੀ ਭਵਿੱਖਬਾਣੀ ਬਾਰੇ ਜਾਣਕਾਰੀ ਦੀ ਪਾਲਣਾ ਕਰੋ ਤਾਂ ਜੋ ਖੇਤ ਨੂੰ ਨਮ ਹੋਂਣ ਤੋਂ ਰੋਕਿਆ ਜਾ ਸਕੇ।.

ਪਲਾਂਟਿਕਸ ਡਾਊਨਲੋਡ ਕਰੋ