Phaeosphaeria maydis
ਉੱਲੀ
ਸ਼ੁਰੂਆਤੀ ਲੱਛਣ ਛੋਟੇ ਜਿਹੇ ਦਿਖਾਈ ਦਿੰਦੇ ਹਨ, ਫੀਕੇ ਹਰੇ ਤੋਂ ਪੀਲੇ ਕਲੋਰੋਟਿਕ ਚਟਾਕਾਂ ਦੇ ਰੂਪ ਵਿੱਚ ਜੋ ਕਿ ਪੂਰੇ ਪੱਤਿਆਂ ਉੱਪਰ ਖਿਲਰੇ ਹੁੰਦੇ ਹਨ। ਇਹ ਚਟਾਕ ਬਾਅਦ ਵਿੱਚ ਵਧ ਜਾਂਦੇ ਅਤੇ ਗੋਲਾਕਾਰ ਜਾਂ ਆਇਤਾਕਾਰ ਜਖਮਾਂ (3 ਤੋਂ 20 ਮਿਲੀਮੀਟਰ) ਨਾਲ ਫਿੱਕੇ ਅਤੇ ਸੁਕੇ ਹੋਏ ਕੇਂਦਰ ਅਤੇ ਗੂੜ੍ਹੇ ਭੂਰੇ ਬੇਢੰਗ ਹਾਸ਼ਿਏ ਵਿਕਸਿਤ ਕਰਦੇ ਹਨ। ਗੰਭੀਰ ਮਾਮਲਿਆਂ ਵਿਚ, ਉਹ ਸਾਰੇ ਜ਼ਖਮ ਪੱਤਿਆਂ 'ਤੇ ਇਕੱਠੇ ਹੋ ਜਾਂਦੇ ਹਨ ਅਤੇ ਸਾਰੇ ਪੱਤੇ ਝੁਲਸ ਜਾਂਦੇ ਹਨ। ਛੋਟੇ ਕਾਲੇ ਧੱਬੇ ਪੱਤਿਆਂ ਦੇ ਹੇਠਾਂ ਜਖਮਾਂ ਦੇ ਅੰਦਰ ਦਿਖਾਈ ਦਿੰਦੇ ਹਨ। ਜੇਕਰ ਲਾਗ ਪੌਦਿਆਂ ਦੇ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਵਾਪਰਦਾ ਹੈ ਅਤੇ ਉਪਰਲੇ ਪੱਤਿਆਂ ਦੁਆਰਾ ਫੁੱਲ ਦੇਣ ਤੋਂ ਪਹਿਲਾਂ ਝੁਲਸਾ ਦਿੰਦਾ ਹੈ ਤਾਂ ਇਸ ਤਰ੍ਹਾਂ ਗੰਭੀਰ ਰੂਪ ਵਿੱਚ ਪੈਦਾਵਾਰ ਦਾ ਨੁਕਸਾਨ ਹੋ ਸਕਦਾ ਹੈ।
ਮੁਆਫ ਕਰਨਾ, ਅਜੇ ਤੱਕ ਸਾਨੂੰ ਫਾਈਓਸਫੈਰਿਆ ਲੀਫ ਸਪੌਟ ਲਈ ਕੋਈ ਜੀਵ-ਵਿਗਿਆਨਕ ਇਲਾਜ ਬਾਰੇ ਨਹੀਂ ਪਤਾ ਹੈ। ਕਿਪ੍ਰਾ ਕਰਕੇ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਤੁਸੀਂ ਇਸ ਬਿਮਾਰੀ ਨਾਲ ਲੜਨ ਲਈ ਮਦਦ ਕਰ ਸਕੋ। ਤੁਹਾਡੇ ਤੋ ਸੁਝਾਅ ਸੁਣਨ ਦੀ ਉਡੀਕ ਰਹੇਗੀ।
ਹਮੇਸ਼ਾ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ 'ਤੇ ਵਿਚਾਰ ਕਰੋ ਜੇ ਉਪਲੱਬਧ ਹੋ ਸਕੇ ਤਾਂ ਜੈਵਿਕ ਨਿਯੰਤ੍ਰਣ ਦੇ ਉਪਾਵਾਂ ਦੇ ਨਾਲ ਬਚਾਓ ਦੇ ਉਪਾਅ ਇਕੱਠੇ ਕਰੋ। ਮੈਨਕੋਜ਼ੇਬ, ਪਾਇਰੇਕਲੋਸਟ੍ਰੋਬਿਨ ਵਰਗੇ ਉੱਲੀਨਾਸ਼ਕਾਂ ਨੂੰ ਰੋਗ ਕਾਬੂ ਕਰਨ ਲਈ ਪੱਤਿਆਂ 'ਤੇ ਛਿੜਕਿਆ ਜਾ ਸਕਦਾ ਹੈ।
ਇਹ ਬਿਮਾਰੀ ਫਾਈਓਸਫੈਰਿਆ ਮੈਡੀਸ ਉੱਲੀ ਦੇ ਕਾਰਨ ਹੁੰਦੀ ਹੈ, ਜੋ ਫਸਲ ਦੇ ਮਲਬੇ ਵਿੱਚ ਜਾੜਾ ਬਿਤਾਉਂਦੀ ਹੈ। ਅਨੁਕੂਲ ਹਾਲਤਾਂ ਦੇ ਦੌਰਾਨ, ਇਸ ਦੇ ਬਿਜਾਣੂਆਂ ਨੂੰ ਨਵੇਂ ਪੌਦਿਆਂ 'ਤੇ ਮੀਂਹ ਅਤੇ ਹਵਾ ਨਾਲ ਫੈਲਾਇਆ ਜਾਂਦਾ ਹੈ। ਇਹ ਨਵੇਂ ਪੱਤਿਆਂ 'ਤੇ ਅੰਕੁਰਿਤ ਹੁੰਦੇ ਅਤੇ ਲਾਗ ਦੇ ਇੱਕ ਦੂਸਰੇ ਪੜਾਅ ਨੂੰ ਸ਼ੁਰੂ ਕਰ ਦਿੰਦੇ ਹਨ। ਜ਼ਿਆਦਾ ਮੀਂਹ ਅਤੇ ਉੱਚ ਅਨੁਪਾਤਕ ਨਮੀ (70% ਤੋਂ ਉੱਪਰ), ਦੇ ਨਾਲ ਰਾਤ ਦੇ ਸਮੇਂ ਦੇ ਘੱਟ ਤਾਪਮਾਨ (ਲਗਭਗ 15 ਡਿਗਰੀ ਸੈਲਸੀਅਸ) ਨਾਲ, ਬਿਮਾਰੀ ਦੀ ਪ੍ਰਸਾਰ ਪ੍ਰਕਿਰਿਆ ਵਧਦੀ ਹੈ। ਇਹ ਹਾਲਾਤ ਉੱਚੇ ਇਲਾਕਿਆਂ ਵਿਚ ਜਿਆਦਾ ਬਣਦੇ ਹਨ। ਇਹ ਰੋਗ ਪੌਦਿਆਂ ਦੀ ਉਤਪਾਦਕਤਾ ਦਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉੱਪਜ ਨੂੰ ਕੇਵਲ ਵਿਸ਼ੇਸ਼ ਮਾਮਲਿਆਂ ਵਿੱਚ ਹੀ ਪ੍ਰਭਾਵਿਤ ਕਰਦਾ ਹੈ। ਆਮ ਤੌਰ 'ਤੇ, ਇਸਨੂੰ ਦੇਰ ਦੇ ਮੋਸਮ ਨਾਲ ਹੋਣ ਵਾਲੀ ਘੱਟ ਮਹੱਤਤਾ ਵਾਲੀ ਬਿਮਾਰੀ ਦੇ ਤੌਰ 'ਤੇ ਮੰਨਿਆ ਜਾਂਦਾ ਹੈ।