ਗੰਨਾ

ਗੰਨੇ ਦੇ ਪੱਤਿਆਂ ‘ਤੇ ਅੱਖਾਂ ਵਰਗੇ ਦਾਗ਼ (ਆਈਸਪਾਟ)

Bipolaris sacchari

ਉੱਲੀ

5 mins to read

ਸੰਖੇਪ ਵਿੱਚ

  • ਸ਼ੁਰੂ ਵਿੱਚ ਪੱਤੇ ਦੇ ਦੋਵੇਂ ਪਾਸੇ ਲਾਲ ਰੰਗ ਦੀ ਭਾਅ ਵਾਲ਼ੇ ਦਾਗ਼ ਹੋਣਾ। ਅੱਗੇ ਚੱਲ ਕੇ, ਲਾਲ ਜਾਂ ਭੂਰੀ ਕਿਨਾਰੀ ਵਾਲ਼ੇ ਅੰਡਾਕਾਰ ਜ਼ਖ਼ਮ ਬਣਨਾ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਗੰਨਾ

ਲੱਛਣ

1-3 ਦਿਨਾਂ ਅੰਦਰ, ਬਾਇਪੋਲਰਿਸ ਸੈਕਚਰੀ ਨਾਂ ਦੀ ਉੱਲੀ ਤੋਂ ਪ੍ਰਭਾਵਿਤ ਬੂਟਿਆਂ ਦੇ ਪੱਤਿਆਂ ਦੇ ਦੋਵੇਂ ਪਾਸੇ ਜ਼ਖ਼ਮ ਬਣ ਜਾਂਦੇ ਹਨ ਜੋ ਕਿ ਲਾਲ ਰੰਗ ਦੇ ਧੱਬਿਆਂ ਤੋਂ ਸ਼ੁਰੂ ਹੁੰਦੇ ਹਨ। ਇਹ ਧੱਬੇ ਅੰਡਾਕਾਰ ਸ਼ਕਲ ਦੇ ਹੋ ਜਾਂਦੇ ਹਨ ਅਤੇ ਪੱਤੇ ਦੀ ਕੇਂਦਰੀ ਨਾੜੀ ਦੇ ਸਮਾਂਤਰ ਰਹਿੰਦੇ ਹਨ। ਇਹਨਾਂ ਦੀ ਕਿਨਾਰੀ ਲਾਲ ਜਾਂ ਭੂਰੀ ਹੁੰਦੀ ਹੈ। ਧੱਬੇ ਦਾ ਕੇਂਦਰੀ ਹਿੱਸਾ ਸਲੇਟੀ ਜਾਂ ਭੂਰਾ ਜਿਹਾ ਹੋ ਜਾਂਦਾ ਹੈ। ਇਹ ਧੱਬੇ ਆਪਸ ਵਿੱਚ ਮਿਲ ਜਾਣ ਕਰਕੇ ਲੰਮੀਆਂ ਲਕੀਰਾਂ/ਧਾਰੀਆਂ ਵਿੱਚ ਵੀ ਤਬਦੀਲ ਹੋ ਸਕਦੇ ਹਨ। ਲਾਗ ਦੇ ਜ਼ਿਆਦਾ ਸੰਜੀਦਾ ਮਾਮਲਿਆਂ ਵਿੱਚ, ਬੀਜਣ ਦੇ 12-14 ਦਿਨਾਂ ਬਾਅਦ ਬੀਜ ਵਿੱਚੋਂ ਫੁੱਟੀ ਨਵੀਂ ਫੋਟ ਟੂਸੇ ਦੇ ਗਲ਼ਣ/ਝੁਲਸਣ ਕਰਕੇ ਮਰ ਵੀ ਸਕਦੀ ਹੈ।

Recommendations

ਜੈਵਿਕ ਨਿਯੰਤਰਣ

ਬਦਕਿਸਮਤੀ ਨਾਲ਼, ਬਾਇਪੋਲਰਿਸ ਦਾ ਕੋਈ ਬਦਲਵਾਂ ਇਲਾਜ ਨਹੀਂ ਹੈ। ਜੇ ਤੁਸੀਂ ਕਿਸੇ ਅਜਿਹੇ ਇਲਾਜ ਬਾਰੇ ਜਾਣਦੇ ਹੋ ਜੋ ਇਸਦੀ ਰੋਕਥਾਮ ਲਈ ਅਸਰਦਾਰ ਹੈ, ਤਾਂ ਮਿਹਰਬਾਨੀ ਕਰਕੇ ਸਾਡੇ ਨਾਲ਼ ਰਾਬਤਾ ਕਰਕੇ ਸਾਨੂੰ ਦੱਸੋ। ਸਾਨੂੰ ਉਡੀਕ ਰਹੇਗੀ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। 10 ਤੋਂ 15 ਦਿਨਾਂ ਦੇ ਫ਼ਰਕ ਨਾਲ਼ 0.2% ਕੌਪਰ ਔਕਸੀਕਲੋਰਾਈਡ ਜਾਂ 0.3% ਮੈਨਕੋਜ਼ੈਬ ਦਾ ਪੱਤਿਆਂ ‘ਤੇ ਛਿੜਕਾਅ ਕਰੋ। ਛਿੜਕਾਅ ਰੋਗ ਦੀ ਸੰਜੀਦਗੀ ਮੁਤਾਬਕ ਕਰਨੇ ਚਾਹੀਦੇ ਹਨ।

ਇਸਦਾ ਕੀ ਕਾਰਨ ਸੀ

ਅੱਖ ਦੀ ਸ਼ਕਲ ਦੇ ਇਹ ਧੱਬੇ ਬੀਜਾਣੂਆਂ (ਕੋਨੀਡੀਆ) ਕਰਕੇ ਫੈਲਦੇ ਹਨ, ਜੋ ਕਿ ਪੱਤੇ ਉਤਲੇ ਜ਼ਖ਼ਮਾਂ ਵਿੱਚ ਬੇਸ਼ੁਮਾਰ ਬਣਦੇ ਹਨ ਅਤੇ ਮੀਂਹ ਜਾਂ ਹਵਾ ਨਾਲ਼ ਖਿੰਡਦੇ ਹਨ। ਜ਼ਿਆਦਾ ਨਮੀ ਅਤੇ ਤਰੇਲ ਪੈਣਾ ਉੱਲੀ ਦੇ ਬੀਜਾਂ ਦੇ ਫੁੱਟਣ ਵਿੱਚ ਮਦਦਗਾਰ ਹਨ। ਪੁਰਾਣਿਆਂ ਨਾਲ਼ੋਂ ਨਵੇਂ ਪੱਤਿਆਂ ‘ਤੇ ਇਹਨਾਂ ਦਾ ਵਾਸਾ ਜ਼ਿਆਦਾ ਤੇਜ਼ੀ ਨਾਲ਼ ਹੁੰਦਾ ਹੈ। ਬੀਜ-ਟੋਟਿਆਂ ਨਾਲ਼ ਇਹ ਨਹੀਂ ਫੈਲਦਾ। ਇਨਸਾਨੀ ਸਰਗਰਮੀਆਂ ਜਾਂ ਸੰਦਾਂ ਨਾਲ਼ ਇਹ ਨਹੀਂ ਫੈਲਦਾ।


ਰੋਕਥਾਮ ਦੇ ਉਪਾਅ

  • ਬਜ਼ਾਰ ਵਿੱਚ ਉਪਲਬਧ ਕਿਸਮਾਂ ਵਿੱਚੋਂ ਉਹ ਕਿਸਮਾਂ ਚੁਣੋ ਜੋ ਇਸ ਰੋਗ ਨਾਲ਼ ਲੜਨ ਦੀ ਸ਼ਕਤੀ ਰੱਖਦੀਆਂ ਹਨ। ਇਹ ਇਸ ਰੋਗ ਤੋਂ ਬਚਣ ਸਭ ਤੋਂ ਵਧੀਆ ਤਰੀਕਾ ਹੈ।.

ਪਲਾਂਟਿਕਸ ਡਾਊਨਲੋਡ ਕਰੋ