ਗੰਨਾ

ਗੰਨੇ ਦਾ ਕੁਮਲਾਉਣਾ

Gibberella fujikuroi

ਉੱਲੀ

ਸੰਖੇਪ ਵਿੱਚ

  • ਬੂਟੇ ਦਾ ਹਲਕਾ ਜਿਹਾ ਬਦਰੰਗ ਹੋ ਜਾਣਾ। ਰੁਕਿਆ ਹੋਇਆ ਵਿਕਾਸ। ਗੂੜ੍ਹੇ ਲਾਲ ਤੋਂ ਲੈ ਕੇ ਜਾਮਨੀ ਰੰਗ ਦੀਆਂ ਗੰਢਾਂ। ਖੋਖਲਾ ਅਤੇ ਖ਼ੁਸ਼ਕ ਗੰਨਾ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਗੰਨਾ

ਲੱਛਣ

ਬਿਮਾਰੀ ਜ਼ਿਆਦਾਤਰ ਵਿਕਾਸ ਦੇ ਪੜਾਅ ਦੇ ਖ਼ਤਮ ਹੋ ਜਾਣ ਤੋਂ ਬਾਅਦ ਜ਼ਾਹਰ ਹੁੰਦੀ ਹੈ। ਮੁੱਢ ਤੋਂ ਸ਼ੁਰੂ ਹੁੰਦਿਆਂ, ਪੱਤੇ ਪੀਲੇ-ਹਰੇ ਰੰਗ ਦੇ ਹੋ ਜਾਂਦੇ ਹਨ, ਮਜ਼ਬੂਤੀ ਗੁਆ ਦਿੰਦੇ ਹਨ ਅਤੇ ਆਖ਼ਰ ਸੁੱਕ ਜਾਂਦੇ ਹਨ। ਛੱਤਰ ਚਿੱਟਾ ਹੋ ਜਾਂਦਾ ਹੈ ਜਾਂ ਕੇਂਦਰੀ ਨਾੜੀ ਪੀਲੀ ਪੈ ਜਾਂਦੀ ਹੈ ਅਤੇ ਇਸਦੇ ਦੁਆਲੇ ਦਾ ਪੱਤਾ ਫਿੱਕੇ ਹਰੇ ਰੰਗ ਦਾ ਹੋ ਜਾਂਦਾ ਹੈ। ਪ੍ਰਭਾਵਿਤ ਗੰਨੇ ਛੋਟੇ, ਵਜ਼ਨ ਵਿੱਚ ਹਲਕੇ ਹੁੰਦੇ ਹਨ ਅਤੇ ਪੋਰੀਆਂ ਖੋਖਲੀਆਂ ਹੋ ਜਾਂਦੀਆਂ ਹਨ ਪਰ ਗੰਢਾਂ ਅਤੇ ਕਲੀਆਂ ‘ਤੇ ਕੋਈ ਅਸਰ ਨਹੀ ਹੁੰਦਾ। ਲੰਬਾ ਚੀਰਾ ਦੇਣ ‘ਤੇ ਪੋਰੀ ਦੇ ਸਿਰਿਆਂ ਦੇ ਕੋਲ਼ ਲਾਲ ਜਾਂ ਜਾਮਨੀ ਰੰਗ ਦਾ ਟਿਸ਼ੂ ਨਜ਼ਰ ਆਉਂਦਾ ਹੈ। ਸੰਜੀਦਾ ਮਾਮਲਿਆਂ ਵਿੱਚ, ਝਾੜ ਬਹੁਤ ਘਟ ਜਾਂਦਾ ਹੈ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਬੀਜ ਨੂੰ 54 ਡਿਗਰੀ ਸੈਲਸੀਅਸ ਤਾਪਮਾਨ ਦੀ ਗਰਮ ਹਵਾ ਵਿੱਚ 150 ਮਿੰਟਾਂ ਤੱਕ ਰੱਖੋ। ਫਿਰ ਬੀਜ ਨੂੰ 0.1% ਬਲੀਚ ਦੇ ਘੋਲ ਵਿੱਚ 10 ਤੋਂ 15 ਮਿੰਟਾਂ ਤੱਕ ਡੁਬੋ ਕੇ ਰੱਖੋ। ਮਿਹਰਬਾਨੀ ਕਰਕੇ ਸਫ਼ਾਈ ਦਾ ਖ਼ਾਸ ਖ਼ਿਆਲ ਰੱਖੋ ਅਤੇ ਦਸਤਾਨੇ ਪਹਿਨਣ ਦੇ ਨਾਲ਼-ਨਾਲ਼ ਅੱਖਾਂ ਦੀ ਹਿਫ਼ਾਜ਼ਤ ਲਈ ਐਨਕ ਵੀ ਲਾਓ। ਬਰਤਨ ਨੂੰ ਬਾਅਦ ਵਿੱਚ ਘਰ ਦੇ ਕੰਮਾਂ ਲਈ ਨਾ ਵਰਤੋ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਕੋਈ ਵੀ ਰਸਾਇਣਕ ਇਲਾਜ ਗੰਨੇ ਦੀ ਇਸ ਬਿਮਾਰੀ ਪ੍ਰਤੀ ਅਸਰਦਾਰ ਨਹੀਂ।

ਇਸਦਾ ਕੀ ਕਾਰਨ ਸੀ

ਬੂਟਿਆਂ ਵਿੱਚ ਇਸਦੇ ਲੱਛਣ ਮੌਨਸੂਨ ਦੇ ਦੌਰਾਨ ਜਾਂ ਬਾਅਦ ਵਿੱਚ ਨਜ਼ਰ ਆਉਂਦੇ ਹਨ। ਉੱਲੀ ਮੁੱਖ ਤੌਰ ‘ਤੇ ਦੂਜੇ ਕੀਟਾਂ ਜਿਵੇਂ ਕਿ ਤਣਾ ਛੇਦਕ, ਮਿਲੀ ਬਗ, ਸਿਉਂਕ, ਮਿਲੀਬੱਗਸ ਆਦਿ ਦੇ ਕੀਤੇ ਜ਼ਖ਼ਮਾਂ ਵਿਚ ਦੀ ਦਾਖ਼ਲ ਹੁੰਦੀ ਹੈ। ਸੋਕਾ ਜਾਂ ਪਾਣੀ ਦਾ ਜਮ੍ਹਾਂ ਹੋਣ ਵਰਗੇ ਜੈਵਿਕ ਧੱਕੇ ਬੂਟੇ ਨੂੰ ਇਸ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਬਣਾ ਦਿੰਦੇ ਹਨ। ਜ਼ਿਆਦਾ ਤਾਪਮਾਨ ਅਤੇ ਘੱਟ ਨਮੀ ਵਾਲ਼ਾ ਨਮੀ ਦਾ ਧੱਕਾ ਬੂਟਿਆਂ ਦੀ ਇਸ ਬਿਮਾਰੀ ਨਾਲ਼ ਲੜਨ ਦੀ ਸ਼ਕਤੀ ਘਟਾਉਂਦਾ ਹੈ।


ਰੋਕਥਾਮ ਦੇ ਉਪਾਅ

  • ਪ੍ਰਮਾਣਿਤ ਸਰੋਤਾਂ ਤੋਂ ਬੀਜ ਜਾਂ ਟ੍ਰਾਂਸਪਲਾਂਟ ਪ੍ਰਾਪਤ ਕਰਨਾ ਨਿਸ਼ਚਤ ਕਰੋ। ਗੈਰ ਮੇਜ਼ਬਾਨ ਪੌਦਿਆਂ ਦੇ ਨਾਲ ਫਸਲ ਘੁੰਮਣ ਦੀ ਸਿਫਾਰਸ਼ ਕੀਤੀ ਜਾਂਦੀ ਹੈ । ਖੇਤ ਵਿੱਚ ਖਾਦਾਂ, ਖ਼ਾਸਕਰ ਨਾਈਟ੍ਰੋਜਨ, ਦੀ ਹੱਦੋਂ ਵੱਧ ਵਰਤੋਂ ਤੋਂ ਪਰਹੇਜ਼ ਕਰੋ। ਕੰਮ ਕਰਦੇ ਵੇਲ਼ੇ ਬੂਟਿਆਂ ਨੂੰ ਚੋਟ ਪਹੁੰਚਾਉਣ ਤੋਂ ਬਚੋ। ਖੇਤ ਵਿੱਚ ਪਾਣੀ ਦੇ ਨਿਕਾਸ ਦਾ ਵਧੀਆ ਇੰਤਜ਼ਾਮ ਰੱਖੋ ਅਤੇ ਲੋੜ ਤੋਂ ਵੱਧ ਪਾਣੀ ਨਾ ਲਾਓ। ਵਾਢੀ ਤੋਂ ਬਾਅਦ ਪੁਰਾਣੇ ਬੂਟਿਆਂ ਦੀ ਰਹਿੰਦ-ਖੂਹੰਦ ਨੂੰ ਨਸ਼ਟ ਕਰ ਦਿਓ।.

ਪਲਾਂਟਿਕਸ ਡਾਊਨਲੋਡ ਕਰੋ