ਗੰਨਾ

ਗੰਨੇ ਦੀ ਆਮ ਜ਼ੰਗ

Puccinia melanocephala

ਉੱਲੀ

5 mins to read

ਸੰਖੇਪ ਵਿੱਚ

  • ਸ਼ੁਰੂਆਤੀ ਲੱਛਣ ਹਨ, ਪੱਤਿਆਂ ‘ਤੇ ਲੰਬੇ, ਪੀਲੇ ਧੱਬੇ। ਧੱਬੇ ਹੌਲ਼ੀ-ਹੌਲ਼ੀ ਲਾਲ-ਭੂਰੇ ਰੰਗ ਦੇ ਹੋ ਜਾਂਦੇ ਹਨ। ਜ਼ਿਆਦਾ ਪ੍ਰਭਾਵਿਤ ਪੱਤੇ ਗਲ਼ ਸਕਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਗੰਨਾ

ਲੱਛਣ

ਗੰਨੇ ਦੀ ਜ਼ੰਗ ਦੇ ਸ਼ੁਰੂਆਤੀ ਲੱਛਣਾਂ ਵਿੱਚ ਪੱਤਿਆਂ ‘ਤੇ ਲੰਬੇ, ਪੀਲੇ ਧੱਬੇ ਪੈ ਜਾਂਦੇ ਹਨ ਜੋ ਕਿ 1-4 ਮਿਮੀ ਲੰਬੇ ਹੁੰਦੇ ਹਨ। ਬਿਮਾਰੀ ਵਧਣ ਨਾਲ਼ ਇਹ ਧੱਬੇ (ਪਹਿਲੇ-ਪਹਿਲੇ ਪੱਤੇ ਦੇ ਹੇਠਲੇ ਪਾਸੇ) ਪੱਤੇ ਦੀਆਂ ਨਾੜੀਆਂ ਦੇ ਨਾਲ਼-ਨਾਲ਼ ਲੰਬੇ ਹੁੰਦੇ ਜਾਂਦੇ ਹਨ। ਇਹ 20 ਮਿਮੀ ਤੱਕ ਲੰਬੇ ਅਤੇ 1-3 ਮਿਮੀ ਤੱਕ ਚੌੜੇ ਹੋ ਸਕਦੇ ਹਨ। ਇਹ ਹਲਕੇ ਪਰ ਸਪਸ਼ਟ ਛੱਲੇ ਵਾਲ਼ੇ, ਸੰਤਰੀ-ਭੂਰੇ ਜਾਂ ਲਾਲ-ਭੂਰੇ ਧੱਬਿਆਂ ਵਿੱਚ ਵੀ ਤਬਦੀਲ ਹੋ ਜਾਂਦੇ ਹਨ। ਬਾਅਦ ਵਿੱਚ ਜ਼ੰਗ ਦੇ ਇਹ ਜ਼ਖ਼ਮ ਇੱਕ ਹੋ ਜਾਂਦੇ ਹਨ। ਇਸ ਨਾਲ਼ ਪੱਤੇ ਦੀ ਉੱਪਰੀ ਚਮੜੀ ਫਟ ਜਾਂਦੀ ਹੈ ਅਤੇ ਗਲ਼ਣ ਦੇ ਜ਼ਖ਼ਮ ਬਣ ਜਾਂਦੇ ਹਨ। ਪੱਤੇ ਦੇ ਸਿਰੇ ‘ਤੇ ਇਹਨਾਂ ਜ਼ਖ਼ਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜੋ ਪੱਤੇ ਦੇ ਮੁੱਢ ਵੱਲ ਨੂੰ ਘਟਦੀ ਜਾਂਦੀ ਹੈ।

Recommendations

ਜੈਵਿਕ ਨਿਯੰਤਰਣ

ਮਾਫ਼ ਕਰਨਾ, ਅਸੀਂ ਪਕਸੀਨੀਆ ਮੈਲਾਨੋਸੇਫ਼ੈਲਾ ਦਾ ਕੋਈ ਬਦਲਵਾਂ ਇਲਾਜ ਨਹੀਂ ਜਾਣਦੇ। ਜੇਕਰ ਤੁਸੀਂ ਕਿਸੇ ਅਜਿਹੇ ਇਲਾਜ ਬਾਰੇ ਜਾਣਦੇ ਹੋ ਜੋ ਇਸ ਰੋਗ ਨਾਲ਼ ਲੜਨ ਵਿੱਚ ਮਦਦ ਕਰ ਸਕਦਾ ਹੈ ਤਾਂ ਮਿਹਰਬਾਨੀ ਕਰਕੇ ਸਾਡੇ ਨਾਲ਼ ਰਾਬਤਾ ਕਰਕੇ ਸਾਨੂੰ ਦੱਸੋ। ਸਾਨੂੰ ਉਡੀਕ ਰਹੇਗੀ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਉੱਲੀਨਾਸ਼ਕਾਂ ਨਾਲ਼ ਇਸਦਾ ਇਲਾਜ ਆਰਥਿਕ ਅਤੇ ਅਮਲੀ ਪੱਖੋਂ ਠੀਕ ਨਹੀਂ।

ਇਸਦਾ ਕੀ ਕਾਰਨ ਸੀ

98% ਨਮੀ, ਠੰਢੀਆਂ ਰਾਤਾਂ ਪਿੱਛੋਂ ਨਿੱਘੇ ਦਿਨ ਅਤੇ 20 ਤੋਂ 25 ਡਿਗਰੀ ਸੈਲਸੀਅਸ ਦੇ ਤਾਪਮਾਨ ਇਸ ਦੇ ਪੱਖ ਵਿੱਚ ਹਨ। ਪੱਤਿਆਂ ਦਾ ਲਗਾਤਾਰ ਗਿੱਲੇ ਹੁੰਦੇ ਰਹਿਣਾ (9 ਜਾਂ ਇਸ ਤੋਂ ਜ਼ਿਆਦਾ ਘੰਟਿਆਂ ਲਈ) ਵੀ ਬਿਮਾਰੀ ਲਈ ਮਦਦਗਾਰ ਹੈ। ਪੱਖ ਦੀਆਂ ਹਾਲਤਾਂ ਵਿੱਚ ਇਸ ਜ਼ੰਗ (ਪਕਸੀਨੀਆ ਮੈਲਾਨੋਸੇਫ਼ੈਲਾ) ਦਾ ਲਾਗ ਚੱਕਰ 14 ਦਿਨਾਂ ਤੋਂ ਘੱਟ ਹੁੰਦਾ ਹੈ। 2 ਤੋਂ 6 ਮਹੀਨੇ ਦੇ ਬੂਟੇ ਜ਼ੰਗ ਲਈ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ।


ਰੋਕਥਾਮ ਦੇ ਉਪਾਅ

  • ਫ਼ਸਲ ਦੀ ਉਹ ਕਿਸਮ ਉਗਾਓ ਜਿਸ ਵਿੱਚ ਇਸ ਰੋਗ ਨਾਲ਼ ਲੜਨ ਦੀ ਸ਼ਕਤੀ ਹੋਵੇ। ਮਿੱਟੀ ਵਿੱਚ ਖ਼ੁਰਾਕੀ ਤੱਤਾਂ ਦੀ ਸੰਤੁਲਿਤ ਮਿਕਦਾਰ ਯਕੀਨੀ ਬਣਾਓ। ਫ਼ਸਲ ਦੇ ਵਾਧੇ ਦੇ ਪੜਾਅ ਵਿੱਚ ਮਿੱਟੀ ਨੂੰ ਲੋੜ ਮੁਤਾਬਕ ਪਾਣੀ ਲਾਓ। ਬਿਜਾਈ ਲਈ ਲੰਬੇ ਸਿਆੜ ਜਾਂ ਸਿਆੜਾਂ ਦੀਆਂ ਜੋੜੀਆਂ ਵਾਲ਼ਾ ਤਰੀਕਾ ਅਪਣਾਓ। ਵਾਢੀ ਪਿੱਛੋਂ ਪ੍ਰਭਾਵਿਤ ਫ਼ਸਲ ਦੀ ਸਾਰੀ ਰਹਿੰਦ-ਖੂਹੰਦ ਨੂੰ ਸਾੜ ਦਿਓ।.

ਪਲਾਂਟਿਕਸ ਡਾਊਨਲੋਡ ਕਰੋ