Puccinia melanocephala
ਉੱਲੀ
ਗੰਨੇ ਦੀ ਜ਼ੰਗ ਦੇ ਸ਼ੁਰੂਆਤੀ ਲੱਛਣਾਂ ਵਿੱਚ ਪੱਤਿਆਂ ‘ਤੇ ਲੰਬੇ, ਪੀਲੇ ਧੱਬੇ ਪੈ ਜਾਂਦੇ ਹਨ ਜੋ ਕਿ 1-4 ਮਿਮੀ ਲੰਬੇ ਹੁੰਦੇ ਹਨ। ਬਿਮਾਰੀ ਵਧਣ ਨਾਲ਼ ਇਹ ਧੱਬੇ (ਪਹਿਲੇ-ਪਹਿਲੇ ਪੱਤੇ ਦੇ ਹੇਠਲੇ ਪਾਸੇ) ਪੱਤੇ ਦੀਆਂ ਨਾੜੀਆਂ ਦੇ ਨਾਲ਼-ਨਾਲ਼ ਲੰਬੇ ਹੁੰਦੇ ਜਾਂਦੇ ਹਨ। ਇਹ 20 ਮਿਮੀ ਤੱਕ ਲੰਬੇ ਅਤੇ 1-3 ਮਿਮੀ ਤੱਕ ਚੌੜੇ ਹੋ ਸਕਦੇ ਹਨ। ਇਹ ਹਲਕੇ ਪਰ ਸਪਸ਼ਟ ਛੱਲੇ ਵਾਲ਼ੇ, ਸੰਤਰੀ-ਭੂਰੇ ਜਾਂ ਲਾਲ-ਭੂਰੇ ਧੱਬਿਆਂ ਵਿੱਚ ਵੀ ਤਬਦੀਲ ਹੋ ਜਾਂਦੇ ਹਨ। ਬਾਅਦ ਵਿੱਚ ਜ਼ੰਗ ਦੇ ਇਹ ਜ਼ਖ਼ਮ ਇੱਕ ਹੋ ਜਾਂਦੇ ਹਨ। ਇਸ ਨਾਲ਼ ਪੱਤੇ ਦੀ ਉੱਪਰੀ ਚਮੜੀ ਫਟ ਜਾਂਦੀ ਹੈ ਅਤੇ ਗਲ਼ਣ ਦੇ ਜ਼ਖ਼ਮ ਬਣ ਜਾਂਦੇ ਹਨ। ਪੱਤੇ ਦੇ ਸਿਰੇ ‘ਤੇ ਇਹਨਾਂ ਜ਼ਖ਼ਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜੋ ਪੱਤੇ ਦੇ ਮੁੱਢ ਵੱਲ ਨੂੰ ਘਟਦੀ ਜਾਂਦੀ ਹੈ।
ਮਾਫ਼ ਕਰਨਾ, ਅਸੀਂ ਪਕਸੀਨੀਆ ਮੈਲਾਨੋਸੇਫ਼ੈਲਾ ਦਾ ਕੋਈ ਬਦਲਵਾਂ ਇਲਾਜ ਨਹੀਂ ਜਾਣਦੇ। ਜੇਕਰ ਤੁਸੀਂ ਕਿਸੇ ਅਜਿਹੇ ਇਲਾਜ ਬਾਰੇ ਜਾਣਦੇ ਹੋ ਜੋ ਇਸ ਰੋਗ ਨਾਲ਼ ਲੜਨ ਵਿੱਚ ਮਦਦ ਕਰ ਸਕਦਾ ਹੈ ਤਾਂ ਮਿਹਰਬਾਨੀ ਕਰਕੇ ਸਾਡੇ ਨਾਲ਼ ਰਾਬਤਾ ਕਰਕੇ ਸਾਨੂੰ ਦੱਸੋ। ਸਾਨੂੰ ਉਡੀਕ ਰਹੇਗੀ।
ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਉੱਲੀਨਾਸ਼ਕਾਂ ਨਾਲ਼ ਇਸਦਾ ਇਲਾਜ ਆਰਥਿਕ ਅਤੇ ਅਮਲੀ ਪੱਖੋਂ ਠੀਕ ਨਹੀਂ।
98% ਨਮੀ, ਠੰਢੀਆਂ ਰਾਤਾਂ ਪਿੱਛੋਂ ਨਿੱਘੇ ਦਿਨ ਅਤੇ 20 ਤੋਂ 25 ਡਿਗਰੀ ਸੈਲਸੀਅਸ ਦੇ ਤਾਪਮਾਨ ਇਸ ਦੇ ਪੱਖ ਵਿੱਚ ਹਨ। ਪੱਤਿਆਂ ਦਾ ਲਗਾਤਾਰ ਗਿੱਲੇ ਹੁੰਦੇ ਰਹਿਣਾ (9 ਜਾਂ ਇਸ ਤੋਂ ਜ਼ਿਆਦਾ ਘੰਟਿਆਂ ਲਈ) ਵੀ ਬਿਮਾਰੀ ਲਈ ਮਦਦਗਾਰ ਹੈ। ਪੱਖ ਦੀਆਂ ਹਾਲਤਾਂ ਵਿੱਚ ਇਸ ਜ਼ੰਗ (ਪਕਸੀਨੀਆ ਮੈਲਾਨੋਸੇਫ਼ੈਲਾ) ਦਾ ਲਾਗ ਚੱਕਰ 14 ਦਿਨਾਂ ਤੋਂ ਘੱਟ ਹੁੰਦਾ ਹੈ। 2 ਤੋਂ 6 ਮਹੀਨੇ ਦੇ ਬੂਟੇ ਜ਼ੰਗ ਲਈ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ।