ਹੋਰ

ਗੂੰਦਦਾਰੋਗ(ਗਮੋਸਿਸ)

Botryosphaeria dothidea

ਉੱਲੀ

ਸੰਖੇਪ ਵਿੱਚ

  • ਨਵੇਂ ਸੱਕ ਦੀ ਜਾਲੀ ਦੁਆਲੇ ਉੱਭਰੇ ਹੋਏ ਛਾਲੇ ਪੈਦਾ ਹੋਣਾ। ਛਾਲਿਆਂ ਦਾ ਗਲ਼ੇ ਜ਼ਖ਼ਮਾਂ ਵਿੱਚ ਬਾਦਲ ਜਾਣਾ ਅਤੇ ਸੁਨਹਿਰੀ-ਭੂਰੇ ਰੰਗ ਦੀ ਗੂੰਦ ਰਿਸਣਾ। ਪੁਰਾਣੇ ਸੱਕ ਉੱਤੇ ਜ਼ਖ਼ਮਾਂ ਦਾ ਇਕੱਠੇ ਹੋ ਕੇ ਝੁਲਸੇ ਹੋਏ ਰੂਪ ਬਣਨਾ।.

ਵਿੱਚ ਵੀ ਪਾਇਆ ਜਾ ਸਕਦਾ ਹੈ

7 ਫਸਲਾਂ
ਬਦਾਮ
ਸੇਬ
ਖੜਮਾਨੀ
ਅੰਬ
ਹੋਰ ਜ਼ਿਆਦਾ

ਹੋਰ

ਲੱਛਣ

ਇਸ ਰੋਗ ਦਾ ਨਾਂ, ਬੂਟੇ ਦੇ ਸੱਕ ‘ਚੋਂ ਵੱਡੀ ਮਿਕਦਾਰ ਵਿੱਚ ਨਿੱਕਲਣ ਵਾਲੀ ਗੂੰਦ ਕਰਕੇ ਪਿਆ। ਸ਼ੁਰੂ ਦੇ ਲੱਛਣਾਂ ਵਿੱਚ ਉੱਭਰੇ ਹੋਏ 1-6 ਮਿਮੀ ਵਿਆਸ ਦੇ ਛਾਲੇ ਹਨ, ਜੋ ਕਿ ਬੂਟੇ ਦੇ ਤਣੇਅਤੇ ਟਾਹਣੀਆਂ ‘ਤੇ ਦਿਖਾਈ ਦਿੰਦੇ ਹਨ। ਇਹਨਾਂ ਛਾਲਿਆਂ ਦੇ ਕੇਂਦਰ ਵਿੱਚ ਇੱਕ ਨਿਸ਼ਾਨ (ਲੈਨਟੀਸੈੱਲ) ਹੁੰਦਾ ਹੈ ਜੋ ਕਿ ਜਰਾਸੀਮ ਦੇ ਦਾਖ਼ਲੇ ਦੀ ਅਸਲੀ ਜਗ੍ਹਾ ਦੇ ਮੁਤਾਬਕ ਹੁੰਦਾ ਹੈ। ਲਾਗ ਸੀਜ਼ਨ ਦੇ ਸ਼ੁਰੂ ਵਿੱਚ ਲੱਗ ਸਕਦੀ ਹੈ ਪਰ ਇਸਦੇ ਲੱਛਣ ਸਿਰਫ਼ ਅਗਲੇ ਸਾਲ ਹੀ ਦਿਖਾਈ ਦੇ ਸਕਦੇ ਹਨ। ਜਿਵੇਂ-ਜਿਵੇਂ ਬੂਟਾ ਵਧਦਾ ਹੈ, ਲੈਨਟੀਸੈੱਲ ਗ਼ਾਇਬ ਹੁੰਦਾ ਜਾਂਦਾ ਹੈ ਪਰ ਇਸਦੇ ਦੁਆਲੇ ਦੀ ਜਗ੍ਹਾ ਬੇ-ਰੰਗ ਹੋ ਜਾਂਦੀ ਹੈ ਅਤੇ ਗਲ਼ ਜਾਂਦੀ ਹੈ। ਇਹਨਾਂ ਜ਼ਖ਼ਮਾਂ ਵਿੱਚ ਬਹੁਤ ਮਿਕਦਾਰ ਵਿੱਚ ਸੁਨਹਿਰੀ-ਭੂਰੀ ਗੂੰਦ ਨਿੱਕਲਦੀ ਹੈ ਜਿਹੜੀ ਕਿ ਖ਼ਾਸ ਤੌਰ ‘ਤੇ ਮੀਂਹ ਤੋਂ ਬਾਅਦ ਸਪਸ਼ਟ ਦਿਖਾਈ ਦਿੰਦੀ ਹੈ। ਇਹ ਗੂੰਦ ਬਾਅਦ ਵਿੱਚ ਸੁੱਕ ਕੇ ਗੂੜ੍ਹੇ ਭੂਰੇ ਜਾਂ ਕਾਲ਼ੇ ਰੰਗ ਦੀ ਹੋ ਜਾਂਦੀ ਹੈ। ਜਦੋਂ 2 ਸੈਮੀ ਤੋਂ ਵੱਡੇ ਜ਼ਖ਼ਮ ਮਿਲ ਜਾਣ ਤਾਂ ਇੱਕ ਝੁਲਸਿਆ ਹੋਏਥਾਂ ਦਿਖਾਈ ਦਿੰਦੇਹਨ। ਜ਼ਿਆਦਾ ਲਾਗ ਵਾਲ਼ੇ ਮਾਮਲਿਆਂ ਵਿੱਚ ਗਲ਼ੇ ਹੋਏ ਥਾਂ ਫੈਲ ਕੇ ਅੰਦਰੂਨੀ ਟਿਸ਼ੂਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਸਾਰੀ ਟਾਹਣੀ ਦਾ ਘੇਰਾ ਘੱਤ ਲੈਂਦੇ ਹਨ ਅਤੇ ਆਖ਼ਰ ਇਸਨੂੰ ਮਾਰ ਦਿੰਦੇ ਹਨ। ਫੁੱਲਾਂ, ਪੱਤਿਆਂ ਅਤੇ ਫਲ਼ਾਂ ਨੂੰ ਆਮ ਤੌਰ ‘ਤੇ ਇਹ ਲਾਗ ਨਹੀਂ ਲਗਦੀ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਇਸ ਰੋਗ ਲਈ ਕੋਈ ਜੈਵਿਕ ਇਲਾਜ ਮੌਜੂਦ ਨਹੀਂ ਹੈ। ਦਰਮਿਆਨਾ ਬਲੀਚ (10%) ਜਾਂ ਅਲਕੋਹਲ ਮਲਣਾ ਕਟਾਈ ਦੇ ਸੰਦਾਂ ਨੂੰ ਲਾਗ ਰਹਿਤ ਕਰਨ ਲਈ ਕਾਫ਼ੀ ਹੁੰਦਾ ਹੈ ਅਤੇ ਇਸ ਤਰ੍ਹਾਂ ਉੱਲੀ ਨੂੰ ਬਾਗ਼ ਵਿੱਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਰਸਾਇਣਕ ਨਿਯੰਤਰਣ

ਜੇ ਉਪਲਬਧ ਹੋਵੇ ਤਾਂ ਜੈਵਿਕ ਇਲਾਜਾਂ ਦੇ ਨਾਲ ਬਚਾਓ ਉਪਾਵਾਂ ਦੇ ਨਾਲ ਹਮੇਸ਼ਾਂ ਇਕ ਏਕੀਕ੍ਰਿਤ ਪਹੁੰਚ ਤੇ ਵਿਚਾਰ ਕਰੋ। ਝੁਲਸੇ ਹੋਏ ਥਾਵਾਂ ਉੱਤੇ ਬਾਹਰੀ ਲੱਛਣ ਘਟਾਉਣ ਲਈ ਉੱਲੀਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਹ ਇਸ ਜਰਾਸੀਮ ਦੀ ਲੰਬੇ ਸਮੇਂ ਤੱਕ ਰੋਕਥਾਮ ਨਹੀਂ ਕਰ ਪਾਉਂਦੇ। ਕ੍ਰੇਸੋਕਸਿਮ-ਮੈਥਅਲ ਅਤੇ ਟ੍ਰਾਈਫ਼ਲੌਕਸਿਸਟ੍ਰੋਬਿਨ‘ਤੇ ਅਧਾਰਤ ਉੱਲੀਨਾਸ਼ਕਾਂ ਦਾ ਛਿੜਕਾਅ ਜਦੋਂ ਪੱਤਿਆਂ ਲਈ ਸਿਫ਼ਰਸ਼ਸ਼ੁਦਾ ਦਰ ਨਾਲ਼ ਕੀਤਾ ਜਾਵੇ ਤਾਂ ਇਹ ਝੁਲਸੇ ਥਾਵਾਂ ਦਾ ਅਕਾਰ ਘਟਾਉਂਦੇ ਹਨ। ਕ੍ਰੇਸੋਕਸਿਮ-ਮੈਥਅਲ ਦਾ ਛਿੜਕਾਅ ਏਅਰ-ਬਲਾਸਟ ਸਪਰੇਅਰ ਨਾਲ਼ ਕਰੇ ਜਾਣ ‘ਤੇ ਵੀ ਇਹ ਅਸਰਦਾਰ ਹੈ।

ਇਸਦਾ ਕੀ ਕਾਰਨ ਸੀ

ਲੱਛਣ ਮੁੱਖ ਤੌਰ ‘ਤੇ ਬੌਟ੍ਰਾਇਅਸਫ਼ੇਰੀਆ ਡੌਥੀਡੀਆ ਨਾਂ ਦੀ ਉੱਲੀ ਦੇ ਕਾਰਨ ਹੁੰਦੇ ਹਨ, ਹਾਲਾਂਕਿ ਇਸੇ ਪਰਵਾਰ ਦੀ ਹੋਰ ਉੱਲੀ ਵੀ ਸ਼ਾਮਲ ਹੋ ਸਕਦੀ ਹੈ। ਇਹ ਜਰਾਸੀਮ ਬਿਮਾਰ ਸੱਕ ਅਤੇ ਮਰੀਆਂ ਹੋਈਆਂ ਟਾਹਣੀਆਂ ਵਿੱਚ ਜਿਉਂਦੇ ਰਹਿੰਦੇ ਹਨ। ਬਸੰਤ ਰੁੱਤ ਵਿੱਚ ਇਹ ਬਿਜਾਣੂ ਪੈਦਾ ਕਰਨਾ ਸ਼ੁਰੂ ਕਰਦੇ ਹਨ ਅਤੇ ਇੱਕ ਸਾਲ ਤੱਕ ਕਰਦੇ ਰਹਿੰਦੇ ਹਨ। ਫਿਰ ਇਹ ਬਿਜਾਣੂ ਮੀਂਹ ਜਾਂ ਸਿੰਜਾਈ ਦੇ ਪਾਣੀ ਨਾਲ਼ ਸਾਰੇ ਬਾਗ਼ ਵਿੱਚ ਫੈਲ ਜਾਂਦੇ ਹਨ। ਨਵੇਂ ਬੂਟਿਆਂ ਨੂੰ ਇਹ ਆਮ ਤੌਰ ‘ਤੇ ਪਹਿਲਾਂ ਤੋਂ ਹੀ ਮੌਜੂਦ ਜ਼ਖ਼ਮਾਂ ਜਾਂ ਸੱਕ ਉਤਲੇ ਕੁਦਰਤੀ ਛੇਕਾਂ (ਲੈਨਟੀਸੈੱਲ) ਦੁਆਰਾ ਪ੍ਰਭਾਵਿਤ ਕਰਦੇ ਹਨ। ਸਿੱਲ੍ਹੇ ਅਤੇ ਨਮੀ ਵਾਲ਼ੇ ਲੰਬੇ ਮੌਸਮ ਲਾਗ ਨੂੰ ਹੋਰ ਸਹਾਰਾ ਦਿੰਦੇ ਹਨ।ਗਮੋਸਿਸ ਲਈ ਕੁਦਰਤੀ ਅਤੇ ਰਸਾਇਣੀ ਸੱਟਾਂ ਤੋਂ ਬਿਨਾਂ ਹੋਰ ਗ਼ੈਰ-ਜਰਾਸੀਮੀ ਕਾਰਨ (ਜਿਵੇਂ ਕਿ ਪਾਣੀ ਦੀ ਘਾਟ) ਵੀ ਜ਼ਿੰਮੇਵਾਰ ਹੋ ਸਕਦੇ ਹਨ। ਮਾੜੀ ਸਾਂਭ-ਸੰਭਾਲ ਵਾਲ਼ੇ ਬਾਗ਼ਾਂ ਦੀ ਇਸ ਰੋਗ ਦੀ ਲਪੇਟ ਵਿੱਚ ਆਉਣ ਦੀ ਸੰਭਾਵਨਾ ਜ਼ਿਆਦਾ ਹੈ। ਬੂਟਿਆਂ ਦੀ ਉਪਲਬਧ ਕਿਸਮਾਂ ਵਿੱਚੋਂ ਹੁਣ ਤੱਕ ਕੋਈ ਵੀ ਇਸ ਰੋਗ ਪ੍ਰਤੀ ਕਾਮਯਾਬੀ ਨਾਲ਼ ਲੜ ਸਕਣ ਦੇ ਲਾਇਕ ਨਹੀਂ।


ਰੋਕਥਾਮ ਦੇ ਉਪਾਅ

  • ਬੂਟੇ ਦੀ ਕੁਦਰਤੀ ਰੋਗ ਰੋਧਕ ਸ਼ਕਤੀ ਬਣਾਏ ਰੱਖਣ ਲਈ ਸੰਤੁਲਿਸ ਖਾਦ ਪਾਉਂਦੇ ਰਹੋ। ਸਿੰਜਾਈ ਦੇ ਉਹ ਤਰੀਕੇ ਨਾ ਵਰਤੋ ਜੋ ਤਣੇ ਨੂੰ ਗਿੱਲਾ ਨਹੀਂ ਕਰਦੇ। ਕਟਾਈ ਵਾਲ਼ੇ ਸੰਦਾਂ ਨੂੰ ਲਾਗ ਰਹਿਤ ਕਰ ਲਓ ਜਾਂ ਲਾਗ ਵਾਲ਼ੇ ਬੂਟਿਆਂ ਦੀ ਕਟਾਈ ਹੀ ਆਖ਼ਰ ਵਿੱਚ ਕਰੋ। ਮੀਂਹ ਜਾਂ ਸਿੰਜਾਈ ਤੋਂ ਤੁਰੰਤ ਬਾਅਦ,ਜਾਂ ਜਿੰਨਾਂ ਚਿਰ ਪੱਤੇ ਗਿੱਲੇ ਹੋਣ,ਓਨਾ ਚਿਰ ਕਟਾਈ ਤੋਂ ਪਰਹੇਜ਼ ਕਰੋ। ਕਟਾਈ ਦਾ ਅਜਿਹਾ ਤਰੀਕਾ ਵਰਤੋਂ ਜਿਸ ਨਾਲ਼ ਪੱਤਿਆਂ ਨੂੰ ਵਧੀਆ ਹਵਾ ਲੱਗ ਸਕੇ। ਬਾਗ਼ ਦੇ ਅੰਦਰ ਅਤੇ ਆਲੇ-ਦੁਆਲੇ ਨਦੀਨਾਂ ਨੂੰ ਨਾ ਰਹਿਣ ਦਿਓ। ਸਰਦੀ ਦੀ ਕਟਾਈ ਵੇਲ਼ੇ ਬੇਕਾਰ ਅਤੇ ਬਿਮਾਰ ਲੱਕੜ ਅਤੇ ਟਾਹਣੀਆਂ ਆਦਿ ਨੂੰ ਸਾੜ ਕੇ ਜਾਂ ਬਾਗ਼ ਤੋਂ ਦੂਰ ਦੱਬ ਕੇ ਨਸ਼ਟ ਕਰ ਦਿਓ।.

ਪਲਾਂਟਿਕਸ ਡਾਊਨਲੋਡ ਕਰੋ