ਨਿੰਬੂ-ਸੰਤਰਾ ਆਦਿ (ਸਿਟ੍ਰਸ)

ਨਿੰਬੂ ਜਾਤੀ ਦਾ ਕੋਹੜ ਰੋਗ

Colletotrichum gloeosporioides

ਉੱਲੀ

5 mins to read

ਸੰਖੇਪ ਵਿੱਚ

  • ਪੱਤੇ ਤੇ ਹਲਕੇ ਪੀਲੇ-ਭੂਰੇ ਰੰਗ ਦੇ ਨਿਸ਼ਾਨ। ਨਿਸ਼ਾਨਾ ਦਾ ਕੇਂਦਰ ਸਲੇਟੀ ਹੋ ਜਾਦਾ ਹੈ। ਫਲਾਂ ਤੇ ਸਥਿਰ, ਸੁੱਕੇ, ਭੂਰੇ ਤੋਂ ਕਾਲੇ ਧੱਬੇ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਨਿੰਬੂ-ਸੰਤਰਾ ਆਦਿ (ਸਿਟ੍ਰਸ)

ਲੱਛਣ

ਪੱਤੇ ਜਿਆਦਾ ਜਾਂ ਘੱਟ ਗੋਲਾਕਾਰ ਧੱਬੇ ਪ੍ਰਦਰਸ਼ਿਤ ਕਰਦੇ ਹਨ ਜੋ ਹਲਕੇ ਭੂਰੇ ਹੁੰਦੇ ਹਨ ਅਤੇ ਜਿਸਦੇ ਕਿਨਾਰੇ ਜਾਮਨੀ ਹੁੰਦੇ ਹਨ। ਇਹਨਾਂ ਧੱਬਿਆਂ ਦੇ ਕੇਂਦਰ ਹੌਲੀ-ਹੌਲੀ ਸਲੇਟੀ ਹੋ ਜਾਂਦੇ ਹਨ ਅਤੇ, ਲਾਗ ਦੇ ਬਾਅਦ ਦੇ ਪੜਾਵਾਂ ਵਿੱਚ, ਇਹ ਛੋਟੇ-ਛੋਟੇ ਫੈਲੇ ਹੋਏ ਨਿਸ਼ਾਨ ਦਿਖਾ ਸਕਦੇ ਹਨ। ਵਾਤਾਵਰਣ ਦੇ ਕਾਰਕਾਂ (ਜਿਵੇਂ ਕਿ ਕੀੜੇ-ਨੁਕਸਾਨ ਜਾਂ ਕਿਸੇ ਹੋਰ ਤਰ੍ਹਾਂ ਦੇ ਜ਼ਖ਼ਮ ਦੇ ਨੁਕਸਾਨ) ਤੋਂ ਜ਼ਖ਼ਮੀ ਹੋਣ ਵਾਲੇ ਉੱਤਕ ਕੋਹੜ ਦੀ ਉੱਲੀ ਦੇ ਉਪਨਿਵੇਸ਼ ਲਈ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਫ਼ਲ ਜੋ ਪਹਿਲਾਂ ਦੂਜੇ ਪ੍ਰਤਿਨਿਧਿਆਂ ਦੁਆਰਾ ਜ਼ਖਮੀ ਹੋਏ ਹੁੰਦੇ ਹਨ ਜਿਵੇਂ ਕਿ ਧੁੱਪ ਨਾਲ ਜਲੇ, ਕੀਟਾਂ ਨਾਲ ਨੁਕਸਾਨੇ, ਸੱਟ, ਜਾਂ ਮਾੜੇ ਭੰਡਾਰਣ ਦੀਆਂ ਸਥਿਤੀਆਂ, ਉਹ ਜਿਹੇ ਫ਼ਲ ਖਾਸ ਤੌਰ ਤੇ ਕੋਹੜ ਵਿਕਸਤ ਕਰਦੇ ਹਨ। ਫਲਾਂ ਦੇ ਲੱਛਣ ਪੱਕੇ ਅਤੇ ਸੁੱਕੇ, ਭੂਰੇ ਤੋਂ ਕਾਲੇ ਧੱਬੇ ਹੁੰਦੇ ਹਨ ਜੋ 1.5 ਮਿਲੀਮੀਟਰ ਜਾਂ ਥੋੜ੍ਹੇ ਵੱਡੇ ਵਿਆਸ ਦੇ ਹੋ ਸਕਦੇ ਹਨ। ਜਖਮਾਂ ਤੇ ਵਧਣ ਵਾਲਾ ਵਿਸ਼ਾਣੂ ਝੁੰਡ ਆਮ ਤੌਰ ਤੇ ਭੂਰੇ ਤੋਂ ਕਾਲਾ ਹੁੰਦਾ ਹੈ, ਪਰ ਨਮੀ ਵਾਲੀ ਸਥਿਤੀ ਦੇ ਤਹਿਤ, ਉਹ ਗੁਲਾਬੀ ਤੋਂ ਸੰਤਰੀ ਜਿਹੇ ਰੰਗ ਵਿੱਚ ਬਦਲ ਸਕਦੇ ਹਨ।

Recommendations

ਜੈਵਿਕ ਨਿਯੰਤਰਣ

ਬੈਕਸੀਲਸ ਸਬਟਿਲਿਸ ਜਾਂ ਬੇਸਿਲਸ ਮੀਲੋਲਿਕਫਾਇਐਂਸ ਦੇ ਆਧਾਰ ਤੇ ਜੈਵਿਕ-ਉੱਲੀਨਾਸ਼ਕ ਵਧੀਆ ਕੰਮ ਕਰਦੇ ਹਨ ਜੇਕਰ ਅਨੁਕੂਲ ਮੌਸਮ ਦੇ ਦੌਰਾਨ ਲਾਗੂ ਕੀਤਾ ਜਾਵੇ। ਬੀਜ ਜਾਂ ਫ਼ਲ (48 ਡਿਗਰੀ ਸੈਲਸੀਅਸ ਤੇ 20 ਮਿੰਟ) ਦਾ ਗਰਮ ਪਾਣੀ ਦਾ ਇਲਾਜ ਕਿਸੇ ਵੀ ਉੱਲੀ ਅਵਸ਼ੇਸ਼ ਨੂੰ ਮਾਰ ਸਕਦਾ ਹੈ ਅਤੇ ਖੇਤ ਵਿੱਚ ਜਾਂ ਪਰਿਵਹਨ ਦੇ ਦੌਰਾਨ ਬੀਮਾਰੀ ਦੇ ਹੋਰ ਫੈਲਣ ਤੋਂ ਰੋਕ ਸਕਦਾ ਹੈ। ਫੁੱਲ ਵਾਲੀ ਸਪਰੇਅ ਜਾਂ ਬੀਜ ਦੇ ਇਲਾਜ ਜਿਨ੍ਹਾਂ ਵਿੱਚ ਕੋਪਰ ਸਲਫੇਟ ਹੋਵੇ ਉਨ੍ਹਾਂ ਉੱਲੀਨਾਸ਼ਕਾਂ ਦੀ ਵਰਤੋਂ ਸੰਕਰਮਣ ਦੇ ਖ਼ਤਰੇ ਨੂੰ ਘੱਟ ਕਰਨ ਲਈ ਕੀਤੀ ਜਾ ਸਕਦੀ ਹੈ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੇਕਥਾਮ ਦੇ ਉਪਾਵਾਂ ਦੇ ਨਾਲ ਇਕਸਾਰ ਪਹੁੰਚ ਤੇ ਵਿਚਾਰ ਕਰੋ। ਏਜ਼ੌਕਸੀਸਟਰੋਬਿਨ ਜਾਂ ਕਲੋਰੋਥਾਲੋਨਿਲ ਵਾਲੇ ਉੱਲੀਨਾਸ਼ਕਾਂ ਨੂੰ ਸੰਕਰਮ ਦੇ ਜੋਖਮ ਨੂੰ ਘਟਾਉਣ ਲਈ ਨਿਯਮਿਤ ਤੌਰ ਤੇ ਛਿੜਕਾਅ ਕਰਕੇ ਵਰਤਿਆ ਜਾ ਸਕਦਾ ਹੈ। ਇਹਨਾਂ ਯੋਗਿਕਾਂ ਦੇ ਨਾਲ ਬੀਜਾਂ ਦੇ ਇਲਾਜ ਦਾ ਵੀ ਵਿਚਾਰ ਕੀਤਾ ਜਾ ਸਕਦਾ ਹੈ। ਅੰਤ ਵਿੱਚ, ਵਾਡੀ ਦੇ ਬਾਅਦ ਵਾਲੇ ਉੱਲੀਨਾਸ਼ਕਾਂ ਦੀ ਵਰਤੋਂ ਭੋਜਨ ਸ਼੍ਰੇਣੀ ਮੋਮ ਨਾਲ ਫ਼ਲਾ ਤੇ ਹੋਣ ਵਾਲੀ ਘਟਨਾਵਾਂ ਨੂੰ ਘੱਟ ਕਰਨ ਲਈ ਕੀਤੀ ਜਾ ਸਕਦੀ ਹੈ ਤਾਂ ਜੋ ਉਨ੍ਹਾਂ ਨੂੰ ਵਿਦੇਸ਼ੀ ਬਾਜ਼ਾਰ ਵਿੱਚ ਭੇਜਿਆਂ ਜਾ ਸਕੇ।

ਇਸਦਾ ਕੀ ਕਾਰਨ ਸੀ

ਕੋਹੜ ਛਤਰੀ ਵਿਚ ਮਰੀ ਹੋਈ ਲੱਕੜੀ ਉੱਤੇ ਉੱਗਦਾ ਹੈ, ਅਤੇ ਇਹ ਮੀਂਹ ਦੇ ਛਿੜਕਾਅ, ਭਾਰੀ ਤ੍ਰੇਲ ਅਤੇ ਉੱਪਰੀ ਸਿੰਚਾਈ ਦੁਆਰਾ ਛੋਟੀਆਂ ਦੂਰੀਆਂ ਤੇ ਫੈਲਦਾ ਹੈ। ਇਸ ਤਰ੍ਹਾਂ, ਇਹ ਛੋਟੇ ਪੱਤੇ ਅਤੇ ਫਲਾਂ ਦੇ ਸੰਵੇਦਨਸ਼ੀਲ ਉਤਕਾਂ ਤੱਕ ਪਹੁੰਚਦਾ ਹੈ, ਅਤੇ ਲੱਛਣਾਂ ਨੂੰ ਚਾਲੂ ਕਰਦੇ ਹੋਏ, ਵੱਧਣ ਲੱਗਦਾ ਹੈ। ਪੱਤਿਆਂ ਅਤੇ ਫਲਾਂ ਤੇ ਧੱਬੇ ਅਤੇ ਜਖਮਾਂ ਤੇ ਵਧ ਰਹੇ ਯੋਨ ਢਾਂਚਿਆਂ ਤੇ ਵਿਸਾਣੂ ਦੇ ਨਵੇਂ ਜੱਥੇ ਦਾ ਉਤਪਾਦਨ ਕੀਤਾ ਜਾਂਦਾ ਹੈ। ਇਹ ਵਿਸ਼ਾਣੂ ਹਵਾ ਵਾਲੇ ਹੋ ਸਕਦੇ ਹਨ ਅਤੇ ਬਾਅਦ ਵਿਚ ਲੰਬੀ ਦੂਰੀ ਤੇ ਰੋਗ ਫੈਲਾ ਸਕਦੇ ਹਨ। ਇੱਕ ਵਾਰ ਵਿਸ਼ਾਣੂ ਜਦੋਂ ਅੰਕੁਰਿਤ ਹੋ ਜਾਂਦੇ ਹਨ, ਤਾਂ ਉਹ ਇੱਕ ਅਰਾਮ ਵਾਲਾ ਢਾਂਚਾ ਬਣਾਉਂਦੇ ਹਨ, ਜਦੋਂ ਤੱਕ ਸੱਟ ਨਹੀਂ ਲੱਗਦੀ ਜਾਂ ਫ਼ਲ ਦੇ ਉਪਜ ਇਲਾਜਾਂ ਤੱਕ (ਉਦਾਹਰਨ ਲਈ ਡਿਗਰਿਨਿੰਗ)। ਉੱਲੀ ਦੇ ਵਿਕਾਸ ਲਈ ਅਨੁਕੂਲ ਹਾਲਾਤ ਉੱਚ ਨਮੀ ਅਤੇ 25-28 ਡਿਗਰੀ ਸੈਲਸੀਅਸ ਦੇ ਉੱਚ ਤਾਪਮਾਨ ਹਨ, ਪਰ ਵਧੇਰੇ ਆਮ ਤੌਰ ਤੇ 20-30 ਡਿਗਰੀ ਸੈਂਲਸਿਅਸ ਵਿੱਚ ਸੰਕਰਮਣ ਵਿਕਸਿਤ ਹੋ ਸਕਦਾ ਹੈ।


ਰੋਕਥਾਮ ਦੇ ਉਪਾਅ

  • ਘੱਟ ਮੀਂਹ ਵਾਲੇ ਸਥਾਨਾਂ ਦੀ ਚੋਣ ਕਰੋ। ਰੋਧਕ ਕਿਸਮਾਂ ਬੀਜੋ ਅਤੇ ਸਿਹਤਮੰਦ ਬੀਜ ਵਰਤੋ। ਪੌਦਿਆਂ ਦੇ ਵਿਚਕਾਰ ਸਹੀ ਜਗ੍ਹਾਂ ਛੱਡੋ। ਖੇਤ ਦੇ ਆਲੇ-ਦੁਆਲੇ ਕੋਫੀ ਵਰਗੇ ਗੈਰ-ਮੇਜਬਾਨ ਦਰੱਖਤ ਲਗਾਉ। ਹਵਾਦਾਰੀ ਨੂੰ ਵਧਾਉਣ ਲਈ ਸਾਲਾਨਾ ਦਰਖ਼ਤਾਂ ਦੀ ਛੰਟਾਈ ਕਰੋ। ਗਿੱਰੇ ਹੋਏ ਪੱਤੇ ਅਤੇ ਫ਼ੱਲਾ ਨੂੰ ਖੇਤ ਵਿੱਚੋ ਹਟਾਉ। ਖੇਤ ਨੂੰ ਨਦੀਨਾਂ ਤੋਂ ਸਾਫ਼ ਰੱਖੋ। ਚੰਗੇ ਜਲ-ਨਿਕਾਸੀ ਦੇ ਤਰੀਕੇ ਲਾਗੂ ਕਰੋ। ਸਭ ਤੋਂ ਭੈੜੇ ਲੱਛਣਾਂ ਤੋਂ ਬਚਣ ਲਈ ਛੇਤੀ ਵਾਢੀ ਕਰੋਂ। ਚੰਗੀ ਤਰ੍ਹਾਂ ਹਵਾਦਾਰ ਵਾਤਾਵਰਨ ਵਿਚ ਫ਼ੱਲਾਂ ਦਾ ਭੰਡਾਰਨ ਕਰੋ।.

ਪਲਾਂਟਿਕਸ ਡਾਊਨਲੋਡ ਕਰੋ