Mycosphaerella areola
ਉੱਲੀ
ਲੱਛਣ ਆਮ ਤੌਰ ਤੇ ਵਧਣ ਵਾਲੇ ਮੌਸਮ ਦੇ ਅੰਤ ਵਿੱਚ ਦਿਖਾਈ ਦਿੰਦੇ ਹਨ। ਛੋਟੇ ਪੱਤੇ ਗੋਲਾਕਾਰ, ਪਾਣੀ-ਭਰੇ, ਪੀਲੇ ਹਰੇ ਧੱਬੇ ਦਿਖਾਉਂਦੇ ਹਨ। ਅਖੀਰ ਉਹ ਕਲੋਰੋਟਿਕ ਬਣ ਜਾਂਦੇ ਹਨ ਅਤੇ ਧੱਬਿਆਂ ਦੇ ਲਾਲ ਤੋਂ ਭੂਰੇ ਵਿੱਚ ਬਦਲਣ ਨਾਲ ਉਹ ਮੁਰਝਾ ਜਾਂਦੇ ਹਨ। ਪ੍ਰਭਾਮੰਡਲ ਬਹੁਤ ਘੱਟ ਮੌਜੂਦ ਹੁੰਦੇ ਹਨ। ਪੁਰਾਣੇ ਪੱਤਿਆਂ ਤੇ, ਛੋਟੇ, ਹਲਕੇ ਹਰੇ ਤੋਂ ਪੀਲੇ, ਕੋਣੀ ਧੱਬੇ, ਜੋ ਕਿ ਨਾੜੀਆਂ ਦੁਆਰਾ ਸੀਮਿਤ ਹੁੰਦੇ ਹਨ, ਉਪਰਲੇ ਪਾਸੇ ਦਿਖਾਈ ਦਿੰਦੇ ਹਨ। ਉੱਚ ਨਮੀ ਦੇ ਦੌਰ ਦੇ ਦੌਰਾਨ, ਅੰਦਰਲਾ ਪਾਸਾ ਚਾਂਦੀ-ਚਿੱਟੇ ਰੰਗ ਦੀ ਉੱਲੀ ਦੇ ਵਿਕਾਸ ਨਾਲ ਢੱਕਿਆ ਜਾਂਦਾ ਹੈ। ਗੰਭੀਰ ਤੌਰ ਤੇ ਪ੍ਰਭਾਵਿਤ ਪੱਤੇ ਨੈਕਰੋਟਿਕ, ਘੁੰਗਰਾਲੇ ਅਤੇ ਸੁੱਕੇ ਬਣ ਜਾਂਦੇ ਹਨ, ਇੱਕ ਲਾਲ-ਭੂਰਾ ਰੰਗ ਦਿਖਾਉਂਦੇ ਹਨ ਅਤੇ ਅਚਨਚੇਤ ਗਿਰ ਜਾਂਦੇ ਹਨ। ਝੜਨ ਪੌਦੇ ਅਤੇ ਇਸ ਦੀ ਉਤਪਾਦਕਤਾ ਨੂੰ ਕਮਜ਼ੋਰ ਕਰਦੀ ਹੈ। ਵਾਢੀ ਦੀ ਘਾਟ ਵੱਧ ਜਾਂਦੀ ਹੈ ਜਿਵੇਂ ਹੀ ਸੰਕਰਮਿਤ ਬੋਲਸ ਦੀ ਤਾਕਤ ਘੱਟ ਜਾਂਦੀ ਹੈ, ਫਿਰ ਇਹ ਸਮੇਂ ਤੋਂ ਪਹਿਲਾਂ ਹੀ ਖੁਲ੍ਹ ਜਾਂਦੀਆਂ ਹਨ ਜਾਂ ਖਿਚਣ ਦੌਰਾਨ ਟੁੱਟ ਜਾਂਦੀਆਂ ਹਨ ਅਤੇ ਵਾਡੀ ਦੇ ਦੌਰਾਨ ਗਾਹ ਦਿੱਤੀਆਂ ਜਾਦੀਆਂ ਹਨ।
ਸਿਉਡੋਮੋਨਸ ਫਲੂਰੇਸਸੇਨਸ (10 ਗ੍ਰਾਮ / ਕਿਲੋਗ੍ਰਾਮ ਬੀਜ) ਨਾਲ ਬੀਜਾਂ ਦਾ ਇਲਾਜ ਅਤੇ ਹਰ 10 ਦਿਨਾਂ ਵਿੱਚ 0.2% ਯੋਗਿਕ ਦੇ ਛਿੜਕਾਅ ਨਾਲ ਸੰਕਰਮਣ ਨੂੰ ਕਾਫੀ ਘਟਾਇਆ ਜਾ ਸਕਦਾ ਹੈ। ਉੱਲੀਵਿਰੋਧੀ ਵਿਸ਼ਾਣੂ ਬੈਸੀਲਸ ਸਰਕੁਲੈਨਸ ਅਤੇ ਸੈਰਾਟਿਆ ਮਾਰਸੇਨਸ ਦੀ ਵਰਤੋਂ ਹੋਰਨਾਂ ਮਾਈਕੋਸਫਾਏਰੇਲਾ ਦੀਆਂ ਕਿਸਮਾਂ ਨੂੰ ਨਿਯੰਤਰਤ ਕਰਨ ਅਤੇ ਦੂਜੀ ਫਸਲਾਂ ਵਿਚ ਸੰਬੰਧਿਤ ਬੀਮਾਰੀਆਂ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ।
ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੇਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਬੀਮਾਰੀ ਦੇ ਸ਼ੁਰੂਆਤੀ ਪੜਾਅ ਵਿਚ ਵੇਟੈਬਲ ਗੰਧਕ ਨੂੰ ਲਾਗੂ ਕਰੋ। ਬਾਅਦ ਦੇ ਪੜਾਅ ਵਿੱਚ, ਗੰਧਕ ਪਾਊਡਰ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਹੋਰ ਪ੍ਰਕਾਰ ਦੇ ਉੱਲੀਨਾਸ਼ਕ ਜਿਸ ਵਿੱਚ ਹੇਕਸਾਕੋਨਾਜ਼ੋਲ ਹੋਵੇ ਉਹ ਵੀ ਲਾਗੂ ਕੀਤੇ ਜਾ ਸਕਦੇ ਹਨ।
ਲੱਛਣ ਉੱਲੀ ਮਾਈਕੋਸਫਾਏਰੇਲਾ ਐਰਿਔਲਾ ਕਾਰਨ ਹੁੰਦੇ ਹਨ, ਜੋ ਕਿ ਸੰਕਰਮਿਤ ਪੌਦੇ ਦੇ ਉੱਤਕਾਂ ਵਿੱਚ ਬੀਜਾਣੂਆਂ ਜਾਂ ਵਾਲਾਂ ਵਾਲੀ ਉੱਲੀ (ਮਾਈਸਿਲੀਅਮ) ਦੇ ਰੂਪ ਵਿੱਚ ਜਿਉਂਦੇ ਹਨ। ਇਨੋਕੁਲਮ ਦਾ ਮੁੱਖ ਸਰੋਤ ਅਸਲ ਵਿੱਚ ਪਿਛਲੇ ਮੌਸਮ ਦੇ ਅਵਸ਼ੇਸ਼ ਹੁੰਦੇ ਹਨ। 20-30 ਡਿਗਰੀ ਸੈਂਲਸਿਅਸ ਵਿੱਚ ਦੇ ਤਾਪਮਾਨ, ਉੱਚ ਰਾਤ ਦੀ ਨਮੀ ਅਤੇ ਦਿਨ ਵਿੱਚ ਘੱਟ ਪਰ ਲੰਮੇ ਸਮੇਂ ਤੱਕ ਨਮੀ, ਬੀਮਾਰੀ ਦੇ ਸੰਕਰਮਣ ਅਤੇ ਪ੍ਰਗਤੀ ਨੂੰ ਵਧਾਉਂਦੇ ਹਨ। ਬੀਜਾਣੂ ਪੱਤੇ ਦੇ ਜ਼ਖ਼ਮਾਂ ਵਿਚ ਪੈਦਾ ਹੁੰਦੇ ਹਨ ਅਤੇ ਬਾਅਦ ਵਿਚ ਹਵਾ ਵਾਲੇ ਬਣ ਜਾਂਦੇ ਹਨ, ਨਤੀਜੇ ਵਜੋਂ ਦੁਸਰੇ ਸੰਕਰਮਣ ਹੋ ਜਾਂਦੇ ਹਨ। ਇਹ ਬਿਮਾਰੀ ਗਿੱਲੀ, ਨਮੀ ਵਾਲੀਆਂ ਸਥਿਤੀਆਂ ਵਿੱਚ ਬਹੁਤ ਗੰਭੀਰ ਹੁੰਦੀ ਹੈ।