ਮੱਕੀ

ਕੁੰਗੀ ਰੋਗ/ਜੰਗ ਲੱਗਣਾ

Physopella zeae

ਉੱਲੀ

5 mins to read

ਸੰਖੇਪ ਵਿੱਚ

  • ਗੋਲ ਤੋਂ ਅੰਡਾਕਾਰ ਫੁੰਸੀਆਂ ਗੁੱਛਿਆਂ ਵਿੱਚ ਇੱਕਠਿਆਂ ਹੋਇਆਂ ਪੱਤੇ ਦੇ ਦੋਨਾਂ ਪਾਸੇ ਦੀਆਂ ਨਾੜੀਆਂ ਦੇ ਸਮਾਨਾਂਤਰ ਦਿਖਾਈ ਦਿੰਦੀਆਂ ਹਨ। ਜਿਵੇਂ-ਜਿਵੇਂ ਇਹ ਵੱਡੀਆਂ ਹੁੰਦੀਆਂ ਹਨ, ਉਨ੍ਹਾਂ ਫੁੰਸੀਆਂ ਦੇ ਕੇਂਦਰ ਵਿੱਚ ਇੱਕ ਖਾਸ ਚਮਕੀਲੇ ਖੁੱਲੇ ਕਾਲੇ ਜਖਮ ਬਣ ਜਾਂਦੇ ਹਨ। ਗੰਭੀਰ ਲਾਗ ਦੋਰਾਨ, ਫੁੰਸੀਆਂ ਸੰਗਠਿਤ ਹੋ ਜਾਂਦੀਆਂ ਹਨ, ਜਿਸ ਨਾਲ ਅਚਨਚੇਤ ਪੱਤਾ ਡਿੱਗ ਜਾਂਦਾ ਹੈ ਅਤੇ ਪੈਦਾਵਾਰ ਦਾ ਗੰਭੀਰ ਨੁਕਸਾਨ ਹੁੰਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਮੱਕੀ

ਲੱਛਣ

ਰੋਗ ਦੇ ਲੱਛਣ ਮੁੱਖ ਤੌਰ ਤੇ ਪੱਤੇ ਦੇ ਸਤਹ 'ਤੇ ਗੋਲ ਜਾਂ ਅੰਡਾਕਾਰ ਫੁੰਸੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਫੁੰਸੀਆਂ ਗੁਛਿਆਂ ਵਿੱਚ ਇੱਕਠਿਆਂ ਹੋਇਆਂ ਪੱਤੇ ਦੇ ਦੋਨਾਂ ਪਾਸੇ ਨਾੜੀਆਂ ਦੇ ਸਮਾਨਾਂਤਰ ਦਿਖਾਈ ਦਿੰਦੀਆਂ ਹਨ। ਜਿਵੇਂ ਇਹ ਵੱਡੀਆਂ ਹੁੰਦੀਆ ਹਨ, ਉਹ ਜਾਮਨੀ ਤੋਂ ਕਾਲੇ ਰੰਗ ਦੇ ਹੋ ਜਾਂਦੇ ਹਨ ਅਤੇ ਅਖੀਰ ਵਿਚ ਫੱਟ ਜਾਂਦੇ ਹਨ, ਉਹ ਫੁੰਸੀਆਂ ਦੇ ਕੇਂਦਰ ਵਿੱਚ ਇੱਕ ਖਾਸ ਚਮਕੀਲੇ ਖੁੱਲੇ ਕਾਲੇ ਜਖਮ ਛੱਡ ਜਾਂਦੇ ਹਨ। ਜਦੋਂ ਹਮਲਾ ਤੇਜ਼ ਹੋ ਜਾਂਦਾ ਹੈ, ਤਾਂ ਫੁੰਸੀਆਂ ਇੱਕਠੀਆਂ ਹੋ ਜਾਂਦੀਆਂ ਹਨ, ਜਿਸ ਨਾਲ ਅਚਾਨਕ ਪੱਤੇ ਡਿੱਗ ਜਾਂਦੇ ਹਨ। ਉੱਲੀ ਬਹੁਤ ਵਿਨਾਸ਼ਕਾਰੀ ਹੁੰਦੀ ਹੈ ਅਤੇ ਗੰਭੀਰ ਨੁਕਸਾਨ ਦਾ ਕਾਰਣ ਬਣ ਸਕਦੀ ਹੈ ਜੇਕਰ ਇਹ ਫੁੱਲਾਂ ਦੇ ਪੜਾਅ ਤੋਂ ਪਹਿਲਾਂ ਪੋਦੇ ਸੰਕਰਮਿਤ ਕਰ ਦੇਵੇ।

Recommendations

ਜੈਵਿਕ ਨਿਯੰਤਰਣ

ਫਾਇਸੋਫੇਲਾ ਜੀਏ ਦੇ ਵਿਰੁੱਧ ਕੋਈ ਵਿਕਲਪਕ ਇਲਾਜ ਜਾਣਕਾਰੀ ਵਿੱਚ ਨਹੀਂ ਹੈ। ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜੇਕਰ ਤੁਸੀਂ ਕਿਸੇ ਅਜਿਹੇ ਜੀਵ-ਵਿਗਿਆਨਕ ਇਲਾਜ ਬਾਰੇ ਜਾਣਦੇ ਹੋ ਤਾਂ ਜੋ ਇਸ ਬਿਮਾਰੀ ਨਾਲ ਲੜਨ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕੇ।

ਰਸਾਇਣਕ ਨਿਯੰਤਰਣ

ਜਦੋਂ ਵੀ ਸੰਭਵ ਹੋ ਸਕੇ, ਉਪਲਬਧ ਜੈਵਿਕ ਇਲਾਜਾਂ ਦੇ ਨਾਲ ਰੋਕਥਾਮ ਦੇ ਉਪਾਵਾਂ ਨਾਲ ਇਲਾਜ ਕਰਨ ਦੀ ਇੱਕ ਸੰਗਠਿਤ ਪਹੁੰਚ 'ਤੇ ਵਿਤਾਰ ਕਰੋ। ਕੀਟਨਾਸ਼ਕਾਂ ਦਾ ਪੱਤਿਆਂ 'ਤੇ ਲਾਗੂ ਕੀਤਾ ਜਾਣਾ ਪ੍ਰਭਾਵਸ਼ਾਲੀ ਹੋ ਸਕਦਾ ਹੈ ਜਦੋਂ ਪਹਿਲੇ ਲੱਛਣ ਜਿਆਦਾ ਮੁਲ ਵਾਲੀਆਂ ਫਸਲਾਂ ਵਿੱਚ ਪ੍ਰਗਟ ਹੁੰਦੇ ਹਨ। ਏਜ਼ੌਕਸੀਟ੍ਰੋਬਿਨ, ਟਿਬੂਕੋਨਾਜ਼ੋਲ, ਪ੍ਰੋਪੀਕਨਾਜ਼ੋਲ ਵਾਲੇ ਉੱਲੀਨਾਸ਼ਕ ਜਾਂ ਇਹਨਾਂ ਦੇ ਮਿਸ਼ਰਣ ਰੋਗ ਦੇ ਫੈਲਣ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੇ ਹਨ।

ਇਸਦਾ ਕੀ ਕਾਰਨ ਸੀ

ਇਹ ਉੱਲੀ ਕਦੇ-ਕਦੇ ਹੁੰਦੀ ਹੈ ਅਤੇ ਅਮਰੀਕੀ ਮਹਾਂਦੀਪਾਂ ਦੇ ਕੇਵਲ ਨਿੱਘੇ, ਨਮੀ ਵਾਲੇ ਹਲਾਤਾਂ ਵਿੱਚ ਹੀ ਵਾਪਰਦੀ ਹੈ। ਇਹ ਇਕ ਨਿਰਭਰ ਪਰਜੀਵੀ ਹੈ ਜੋ ਇੱਕ ਸਹੀ ਮੇਜਬਾਨ ਦੇ ਬਿਨਾਂ ਇਸਦੇ ਜੀਵਨ ਚੱਕਰ ਨੂੰ ਪੂਰਾ ਨਹੀਂ ਕਰ ਸਕਦੀ। ਇਹ ਮਿੱਟੀ ਵਿਚ ਜਾਂ ਪੌਦਿਆਂ ਦੇ ਮਲਬੇ ਵਿਚ ਜਾੜਾ(ਠੰਡ) ਨਹੀਂ ਬੀਤਾ ਸਕਦੀ, ਇਸ ਲਈ ਉਸ ਖੇਤ ਨੂੰ ਹੋਰਨਾਂ ਮੋਸਮਾਂ ਦੋਰਾਨ ਇਸਦੇ ਲਾਗ ਤੋਂ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਇਹ ਮੁੱਖ ਰੂਪ ਵਿੱਚ ਪੌਦਾ ਤੋਂ ਪੌਦਾ ਰਾਹੀਂ ਜਾਂ ਹਵਾ ਦੁਆਰਾ ਵੱਖ ਵੱਖ ਖੇਤਰਾਂ ਵਿੱਚ ਫੈਲਦੀ ਹੈ। ਉੱਚ ਤਾਪਮਾਨ (22 ਤੋਂ 30 ਡਿਗਰੀ ਸੈਲਸੀਅਸ), ਉੱਚ ਨਮੀ ਅਤੇ ਸੂਰਜੀ ਰੇਡੀਏਸ਼ਨ ਦੇ ਉੱਚ ਪੱਧਰਾਂ ਦੁਆਰਾ ਟ੍ਰੋਪਿਕਲ ਰੱਸਟ ਨੂੰ ਫਾਇਦਾ ਮਿਲਦਾ ਹੈ। ਪੱਤੇ ਦੀ ਸਤ੍ਹ 'ਤੇ ਪਾਣੀ ਦੀ ਮੌਜੂਦਗੀ ਬਿਜਾਣੂਆਂ ਨੂੰ ਪੈਦਾ ਕਰਦੀ ਹੈ। ਆਮ ਤੌਰ 'ਤੇ ਟ੍ਰੋਪਿਕਲ ਜੰਗਾਲ ਅਜਿਹਾ ਉਦੋਂ ਹੁੰਦਾ ਹੈ ਜਦੋਂ ਮੱਕੀ ਨੂੰ ਦੇਰ ਨਾਲ ਘੱਟ ਉਚਾਈ ਵਾਲੇ ਖੇਤਰ ਵਿੱਚ ਲਗਾਇਆ ਜਾਂਦਾ ਹੈ।


ਰੋਕਥਾਮ ਦੇ ਉਪਾਅ

  • ਆਪਣੇ ਬਾਜ਼ਾਰ ਵਿੱਚ ਉਪਲਬਧ ਪ੍ਰਤੀਰੋਧਕ ਜਾਂ ਸਹਿਣਸ਼ੀਲ ਕਿਸਮਾਂ ਦੀ ਵਰਤੋਂ ਕਰੋ। ਬੀਮਾਰੀ ਦੇ ਪ੍ਰਤੀਕੂਲ ਮੋਸਮ ਦੇ ਦੋਰਾਨ ਮੱਕੀ ਦੇ ਪੋਦੇ ਲਗਾਓ। ਉੱਚੇ ਇਲਾਕਿਆਂ ਵਾਲੇ ਖੇਤਾਂ ਵਿਚ ਬੀਜਣ ਬਾਰੇ ਸੋਚੋ। ਜੰਗਲੀ ਬੂਟੀ ਨੂੰ ਕੰਟਰੋਲ ਕਰੋ ਅਤੇ ਉੱਲੀ ਦੇ ਹੋਰ ਵਿਕਲਪਕ ਮੇਜ਼ਬਾਨਾਂ ਨੂੰ ਕੰਟਰੋਲ ਕਰੋ। ਗੈਰ-ਮੇਜ਼ਬਾਨ ਪੌਦਿਆਂ ਨਾਲ ਫਸਲ ਘੁੰਮਾਓ।.

ਪਲਾਂਟਿਕਸ ਡਾਊਨਲੋਡ ਕਰੋ