Puccinia substriata
ਉੱਲੀ
ਪੱਤਿਆਂ ਦੇ ਦੋਵਾਂ ਪਾਸਿਆਂ ‘ਤੇ, ਪੀਲੇ ਤੋਂ ਚਿੱਟੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ। ਇਹ ਧੱਬੇ ਉੱਭਰ ਸਕਦੇ ਹਨ। ਜਿਉਂ-ਜਿਉਂ ਬਿਮਾਰੀ ਵੱਧਦੀ ਜਾਂਦੀ ਹੈ, ਧੱਬੇ ਮਿਲਦੇ ਜਾਂਦੇ ਹਨ ਅਤੇ ਲਾਲ-ਸੰਤਰੀ ਅਤੇ ਜੰਗ ਵਰਗੇ (ਰਸਟੀ) ਦਾਣੋ ਬਣਾਉਂਦੇ ਹਨ। ਦਾਣਿਆਂ ਦੇ ਕਿਨਾਰੇ ਪੀਲੇ ਰੰਗ ਦੇ ਹੋ ਸਕਦੇ ਹਨ। ਬਾਅਦ ਵਿੱਚ ਦਾਣੇ ਗੂੜ੍ਹੇ ਹੋ ਜਾਂਦੇ ਹਨ। ਸੰਕ੍ਰਮਣ ਦੇ ਕਾਰਨ ਪੱਤਿਆਂ ਦੀ ਮੌਤ ਹੋ ਸਕਦੀ ਹੈ ਅਤੇ ਗੰਭੀਰ ਮਾਮਲਿਆਂ ਵਿੱਚ ਪੌਦੇ ਡਿੱਗ ਵੀ ਸਕਦੇ ਹਨ।
ਮੁਆਫ ਕਰਨਾ, ਅਸੀਂ ਪੁਕਿਨਿਆ ਸਬਸਟਰਾਇਟਾ ਦੇ ਖਿਲਾਫ ਕਿਸੇ ਵੀ ਵਿਕਲਪਿਕ ਇਲਾਜ ਬਾਰੇ ਨਹੀਂ ਜਾਣਦੇ। ਕ੍ਰਿਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜੇ ਤੁਸੀਂ ਅਜਿਹੀ ਕਿਸੇ ਚੀਜ਼ ਬਾਰੇ ਜਾਣਦੇ ਹੋ ਜੋ ਇਸ ਬਿਮਾਰੀ ਨਾਲ ਲੜਨ ਲਈ ਮਦਦ ਕਰ ਸਕਦੀ ਹੈ। ਅਸੀਂ ਇਸ ਬਾਰੇ ਤੁਹਾਡੇ ਰਾਇ ਸੁਣਨ ਲਈ ਇੰਤਜ਼ਾਰ ਕਰ ਰਹੇ ਹਾਂ।
ਬਾਜਰੇ ‘ਤੇ ਜੰਗ (ਰਸਟ) ਨੂੰ ਨਿਯੰਤਰਣ ਕਰਨ ਲਈ ਤਾਂਬੇ ਦੇ ਮਿਸ਼ਰਣ, ਕਲੋਰੋਥੈਲੋਨਿਲ, ਸਲਫਰ ਜਾਂ ਮੈਨਕੋਜ਼ੇਬ ਵਰਗੇ ਉੱਲੀਮਾਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਛੋਟੇ ਧਾਰਕਾਂ ਲਈ, ਉੱਲੀਨਾਸ਼ਕ ਜ਼ਿਆਦਾਤਰ ਮਾਮਲਿਆਂ ਵਿੱਚ ਆਰਥਿਕ ਤੌਰ 'ਤੇ ਸਸਤੇ ਨਹੀਂ ਹੁੰਦੇ।
ਰੋਗਾਣੂਆਂ ਕੋਲ ਕਈ ਕਿਸਮ ਦੇ ਵਿਕਲਪਿਕ ਮੇਜ਼ਬਾਨ ਹਨ ਜਿਵੇਂ ਕਿ ਬੈਂਗਣ ਅਤੇ ਬਹੁਤ ਸਾਰੀਆਂ ਘਾਹ ਦੀਆਂ ਕਿਸਮਾਂ। ਉੱਲੀ ਹਵਾ ਦੁਆਰਾ ਲੰਬੀ ਦੂਰੀ ਤੱਕ ਫੈਲ ਸਕਦੀ ਹੈ। ਇਸ ਤੋਂ ਇਲਾਵਾ, ਰੋਗਾਣੂ ਮਿੱਟੀ ਵਿੱਚ, ਪੌਦਿਆਂ ਦੀ ਰਹਿੰਦ-ਖੂੰਹਦ ‘ਤੇ ਅਤੇ ਵਿਕਲਪਿਕ ਮੇਜ਼ਬਾਨਾਂ ਉੱਤੇ ਜਿਊਂਦੇ ਰਹਿੰਦੇ ਹਨ। ਠੰਡੀਆਂ ਰਾਤਾਂ ਅਤੇ ਨਿੱਘੇ ਦਿਨ ਉੱਲੀ ਲਈ ਅਨੁਕੂਲ ਹਾਲਾਤ ਹੁੰਦੇ ਹਨ, ਜਿਵੇਂ ਕਿ ਪੱਤਿਆਂ ‘ਤੇ ਤ੍ਰੇਲ ਵਿਕਸਿਤ ਹੋ ਸਕਦੀ ਹੈ। ਇਸਦੇ ਕਾਰਨ ਸੰਕ੍ਰਮਣ ਦਾ ਖਤਰਾ ਵੱਧ ਜਾਂਦਾ ਹੈ।

Put your product in front of farmers the moment they diagnose ਬਾਜਰੇ ਦਾ ਕੁੰਗੀ ਰੋਗ/ਜੰਗਾਲ ਲੱਗਣਾ — right when they need a solution.
Explore
Explore the live agronomic data that powers Plantix disease pages.
Discover