ਸੋਰਗਮ

ਪੱਤਿਆਂ ਦਾ ਕੋਹੜ ਰੋਗ

Colletotrichum graminicola

ਉੱਲੀ

ਸੰਖੇਪ ਵਿੱਚ

  • ਛੋਟੇ, ਗੋਲ, ਪਾਣੀ ਨਾਲ ਭਰੇ ਜਖਮ ਹੇਠਲੀਆਂ ਪੱਤਿਆਂ 'ਤੇ, ਪੱਤੇ ਦੀ ਨੋਕ ਜਾਂ ਮੱਧਨਾੜੀ ਦੇ ਨੇੜੇ ਦਿਖਾਈ ਦਿੰਦੇ ਹਨ। ਭੂਰੇ ਮੱਧ ਅਤੇ ਜਾਮਣੀ ਕਿਨਾਰੇ ਦੇ ਨਾਲ ਧੱਬੇ। ਝੁਲਸ ਦੇ ਪੈਚ ਦਾਆਰਾ ਪੂਰੇ ਪੱਤੇ ਨੂੰ ਢੱਕਣਾ। ਨੌਕ ਦਾ ਮਰਨਾ। ਤਣੇ ਦੀ ਸੜਨ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਸੋਰਗਮ

ਲੱਛਣ

ਪੌਦੇ ਦੀ ਕਿਸਮ, ਵਾਤਾਵਰਣਕ ਸਥਿਤੀਆਂ ਅਤੇ ਰੋਗਾਣੂਆਂ ਦੀ ਤਾਕਤ ਲਾਗ ਦੇ ਨਤੀਜੇ ਦਾ ਪਤਾ ਲਗਾਉਂਦੀ ਹੈ। ਸੰਵੇਦਨਸ਼ੀਲ ਕਿਸਮਾਂ 'ਤੇ, ਲਾਗ ਨੂੰ ਤਿੰਨ ਵੱਖ-ਵੱਖ ਪੜਾਵਾਂ ਨਾਲ ਦਰਸਾਇਆ ਜਾਂਦਾ ਹੈ: ਪੱਤੇ ਦੇ ਝੁਲਸਣ, ਚੋਟੀ ਦੀ ਮੌਤ ਅਤੇ ਡੰਡੀ ਦੀ ਸੜਨ। ਛੋਟੇ, ਗੋਲ, ਪਾਣੀ ਨਾਲ ਭਰੇ ਜਖਮ ਹੇਠਲੀਆਂ ਪੱਤਿਆਂ 'ਤੇ, ਪੱਤੇ ਦੀ ਨੋਕ ਜਾਂ ਮੱਧਨਾੜੀ ਦੇ ਨੇੜੇ ਦਿਖਾਈ ਦਿੰਦੇ ਹਨ। ਉਹ ਪੀਲੇ-ਭੂਰੇ ਕੇਂਦਰਾਂ ਅਤੇ ਜਾਮਨੀ ਹਾਸ਼ੀਏ ਨਾਲ ਪਾਰਦਰਸ਼ੀ ਦਾਗਾਂ ਵਿੱਚ ਵਿਕਸਿਤ ਹੁੰਦੇ ਹਨ ਅਤੇ ਝੁਲਸ ਦੇ ਧੱਬੇ ਬਣਾਉਣ ਲਈ ਵਿੱਚ ਘੁੱਲ-ਮਿੱਲ ਸਕਦੇ ਹਨ ਜੋ ਕਿ ਸਾਰੇ ਪੱਤੇ 'ਤੇ ਫੈਲ ਜਾਂਦੇ ਹਨ (ਪੱਤੇ ਦੀ ਝੁਲਸ)। ਪੌਦਿਆਂ ਦੇ ਵਿਕਾਸ ਦੇ ਬਾਅਦ ਦੇ ਪੜਾਵਾਂ 'ਤੇ, ਗੂੜੇ, ਉਭਰੇ ਹੋਏ ਬਿੰਦੂ ਮਰੇ ਹੋਏ ਟਿਸ਼ੂਆਂ 'ਤੇ ਦਿਖਾਈ ਦਿੰਦੇ ਹਨ ਜੇਕਰ ਹਾਲਾਤ ਅਨੁਕੂਲ ਹੋਣ।ਡੰਡੀਆਂ ਅਤੇ ਤਣਿਆਂ ਦੀਆਂ ਸੱਟਾਂ ਅੰਦਰੂਨੀ ਟਿਸ਼ੂਆਂ 'ਤੇ ਬਸਤੀ ਬਣਾਉਣ ਨੂੰ ਇਜਾਜ਼ਤ ਦੇ ਦਿੰਦੀਆਂ ਹਨ, ਜੋ ਕਿ ਹੋਰਨਾਂ ਲੱਛਣਾਂ ਦਾ ਕਾਰਮ ਬਣਦਾ ਹੈ ਜਿਵੇਂ ਚੋਟੀ ਦੀ ਮੌਤ ਅਤੇ ਡੰਡੀ ਦੀ ਸੜਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਸਾਨੂੰ ਕੋਲੇਟੋਟ੍ਰਿਚੁਮ ਗ੍ਰਾਮਿਨੀਕੋਲਾ ਦੇ ਵਿਰੁੱਧ ਕੋਈ ਪ੍ਰਭਾਵੀ ਇਲਾਜ ਬਾਰੇ ਨਹੀਂ ਪਤਾ ਹੈ। ਕਿਪ੍ਰਾ ਕਰਕੇ ਸਾਡੇ ਨਾਲ ਸੰਪਰਕ ਕਰੋ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜੋ ਇਸ ਬਿਮਾਰੀ ਨਾਲ ਲੜਨ ਲਈ ਮਦਦ ਕਰ ਸਕੇ। ਤੁਹਾਡੇ ਉੱਤਰ ਦੀ ਉਡੀਕ ਰਹੇਗੀ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਰੋਕਥਾਮ ਦੇ ਉਪਾਵਾਂ ਤੇ ਇਕੱਠੇ ਵਿਚਾਰ ਕਰੋ। ਹੁਣ ਤੱਕ, ਕੋਈ ਅਸਰਦਾਰ ਉੱਲੀਨਾਸ਼ਕ ਉਪਲਬਧ ਨਹੀਂ ਹੈ।

ਇਸਦਾ ਕੀ ਕਾਰਨ ਸੀ

ਉੱਲੀ ਪੋਦੇ ਦੀ ਰਹਿੰਦ-ਖੂੰਹਦ ਵਾਲੀ ਮਿਟ੍ਟੀ ਵਿਚ ਜਿਉਂਦੀ ਹੈ, ਜਿੱਥੋਂ ਇਹ ਹੇਠਲੇ ਪੱਤਿਆਂ ਵਿਚ ਹਵਾ ਅਤੇ ਬਾਰਿਸ਼ਾਂ ਰਾਹੀਂ ਫੈਲ ਜਾਂਦੀ ਹੈ। ਪੱਤੇ ਦੇ ਬਲੇਡਾਂ 'ਤੇ ਵਿਕਸਿਤ ਹੋਏ ਜ਼ਖਮਾਂ ਨੂੰ ਦੂਸਰੇ ਦਰਜੇ ਦੇ ਉਪਰਲੇ ਪੱਤਿਆਂ ਜਾਂ ਤਣਿਆਂ ਤੱਕ ਫੈਲਾਉਂਦੇ ਹਨ। ਡੰਡੀ ਦੀ ਸੱਟ ਅੰਦਰੂਨੀ ਟਿਸ਼ੂਆਂ ਦੀ ਬਸਤੀਵਾਦ ਦੀ ਸੰਭਾਵਨਾ ਵਧਾਉਦੀ ਹੈ। ਜੇਕਰ ਵਾਤਾਵਰਣਿਕ ਸਥਿਤੀਆਂ ਅਨੂਕੁਲ ਹੋਣ ਤਾਂ ਫਲਸਰੂਪ ਚੋਟੀ ਦੀ ਮੌਤ ਅਤੇ ਡੰਡੀ ਦੀ ਸੜਨ ਦੇਖਣ ਨੂੰ ਮਿਲਦੀ ਹੈ। ਉੱਲੀ (ਅਤੇ ਬਿਮਾਰੀ) ਦੇ ਜੀਵਨ ਚੱਕਰ ਨੂੰ ਨਿੱਘੇ ਤਾਪਮਾਨਾਂ (20 ਤੋਂ 30 ਡਿਗਰੀ ਸੈਲਸੀਅਸ), ਲੰਬੇ ਸਮੇਂ ਦੀ ਵਧੇਰੇ ਉੱਚਿਤ ਨਮੀ ਅਤੇ ਅਕਸਰ ਬਾਰਿਸ਼ਾਂ ਦੁਆਰਾ ਸਮਰਥਨ ਦਿੱਤਾ ਗਿਆ ਹੁੰਦਾ ਹੈ। ਉੱਲੀ ਪੌਦਿਆਂ ਨੂੰ ਬੀਜ ਦੇ ਪੜਾਅ 'ਤੇ ਪ੍ਰਭਾਵਿਤ ਕਰ ਸਕਦੀ ਹੈ ਪਰ ਇਹ ਮਹੱਤਵਪੂਰਨ ਰੂਪ ਵਿੱੱਚ ਕਾਫੀ ਘੱਟ ਹੀ ਉਪਜ ਦੇ ਨੁਕਸਾਨ ਦਾ ਕਾਰਣ ਬਣਦੀ ਹੈ ਜੇਕਰ ਖੇਤਾਂ ਨੂੰ ਯੋਗਿਕ ਤੌਰ 'ਤੇ ਉਪਜਾਊ ਰੱਖਿਆ ਗਿਆ ਹੋਵੇ। ਤੇਜ਼ ਗਤਿ ਨਾਲ ਵੱਧ ਰਹਿਆਂ ਪੱਤਿਆਂ ਵੱਧ ਰਹੇ ਲੱਛਣਾਂ ਦੇ ਪ੍ਰਤੀ ਘੱਟ ਹੀ ਸੰਵੇਦਨਸ਼ੀਲ ਹੁੰਦੀਆਂ ਹਨ।


ਰੋਕਥਾਮ ਦੇ ਉਪਾਅ

  • ਜੇ ਤੁਹਾਡੇ ਬਾਜ਼ਾਰ ਵਿਚ ਉਪਲਬਧ ਹੋ ਸਕਣ ਤਾਂ ਰੋਧਕ ਕਿਸਮਾਂ ਉਗਾਓ। ਗ਼ੈਰ-ਵਿਕਲਪਕ ਫਸਲਾਂ (ਗ਼ੈਰ-ਘਾਹ ਵਾਲੀਆਂ ਫਸਲਾਂ ਜਾਂ ਸੋਇਆਬੀਨ) ਦੇ ਨਾਲ ਲੰਮੇ ਸਮੇਂ ਦੀ ਫਸਲ-ਬਦਲੀ ਦੀ ਯੋਜਨਾ ਬਣਾਓ। ਲੱਛਣਾਂ ਦੀ ਹਾਜ਼ਰੀ ਦੇ ਸੰਕੇਤਾਂ ਲਈ ਖੇਤਾਂ ਦੀ ਨਿਗਰਾਨੀ ਕਰੋ, ਉਦਾਹਰਨ ਲਈ ਡੰਡੀ ਦੀ ਸੜਨ। ਮਿੱਟੀ ਦੀ ਉਪਜਾਊ ਸ਼ਕਤੀ ਅਤੇ ਸਥਿਰ ਪੀਐਚ-ਪੱਧਰ ਦਾ ਸੰਤੁਲਨ ਕਾਇਮ ਰੱਖੋ। ਖੇਤਾਂ ਨੂੰ ਚੰਗੀ ਨਿਕਾਸ ਮੁਹੱਈਆ ਕਰੋ। ਖੇਤਾਂ ਵਿੱਚ ਦੀ ਅਤੇ ਇਸਦੇ ਆਲੇ-ਦੁਆਲੇ ਦੀ ਨਦੀਨਾਂ 'ਤੇ ਨਿਯੰਤਰਣ ਰੱਖੋ। ਵਾਢੀ ਦੇ ਬਾਅਦ ਡੂੰਘੀ ਜੁਤਾਈ ਕਰੋ ਅਤੇ ਰਹਿੰਦ-ਖੂੰਹਦ ਨੂੰ ਦੱਬ ਦਿਓ।.

ਪਲਾਂਟਿਕਸ ਡਾਊਨਲੋਡ ਕਰੋ