Colletotrichum musae
ਉੱਲੀ
ਉੱਲੀ ਕਾਰਨ ਪ੍ਰਭਾਵਿਤ ਫ਼ਲਾਂ ਦੇ ਛਿੱਲਕੇ 'ਤੇ ਗੂੜੇ ਭੂਰੇ ਤੋਂ ਕਾਲੇ ਧੱਬੇ, ਛਿਲਕੇ 'ਤੇ ਧੱਸੇ ਹੋਏ ਧੱਬੇ ਬਣ ਜਾਂਦੇ ਹਨ। ਸ਼ੁਰੂਆਤ ਵਿੱਚ ਲੱਛਣ ਹਰੇ ਫਲ਼ਾਂ ਤੇ ਦਿਖਾਈ ਦਿੰਦੇ ਹਨ, ਅਤੇ ਇਹ ਗੂੜੇ ਭੂਰੇ ਤੋਂ ਕਾਲੇ ਰੰਗ ਦੇ ਧੱਬੇਦਾਰ ਜਖਮ ਪੀਲੇ ਕਿਨਾਰਿਆਂ ਦੇ ਨਾਲ ਛਿਲਕੇ 'ਤੇ ਨਜਰ ਆਉਂਦੇ ਹਨ। ਪੀਲੇ ਹੋ ਰਹੇ ਫ਼ਲਾਂ ਤੇ, ਇਹ ਜਖਮ ਵੱਖਰੇ-ਵੱਖਰੇ ਅਕਾਰਾਂ ਦੇ ਹੁੰਦੇ ਹਨ ਅਤੇ ਇੱਕਠੇ ਹੋਕੇ ਵੱਡਾ ਕਾਲਾ ਧੱਬੇਦਾਰ ਜ਼ਖਮ ਬਣ ਜਾਂਦੇ ਹਨ। ਸੰਤਰੀ ਤੋਂ ਗੁਲਾਬੀ ਰੰਗ ਦੀ ਉੱਲੀ ਇਸਦੇ ਕੇਂਦਰ ਵਿੱਚ ਵੱਧਦੀ ਹੋਈ ਦਿੱਸਦੀ ਹੈ। ਲੱਛਣ ਫਲ ਦੀ ਨੋਕ 'ਤੇ ਵੀ ਦਿਖਾਈ ਦੇਣੇ ਸ਼ੁਰੂ ਹੋ ਸਕਦੇ ਹਨ ਅਤੇ ਇਹ ਨਤੀਜਾ ਪੁਰਾਣੇ ਪ੍ਰਭਾਵਿਤ ਫੁੱਲਾਂ ਦੇ ਉੱਲੀ ਕਾਰਨ ਦੇਖਣ ਨੂੰ ਮਿਲਦਾ ਹੈ। ਪ੍ਰਭਾਵਿਤ ਫਲ ਸਮੇਂ ਤੋਂ ਪਹਿਲਾਂ ਪੱਕ ਸਕਦੇ ਹਨ, ਨਾਲ ਹੀ ਗੁੱਦਾ ਸੜਨ ਨਾਲ ਪ੍ਰਭਾਵਿਤ ਹੁੰਦਾ ਹੈ। ਸ਼ੁਰੂਆਤੀ ਲੱਛਣ ਵਾਢੀ ਤੋਂ ਲੰਬੇ ਸਮੇਂ ਦੇ ਬਾਅਦ ਵੀ ਆਵਾਜਾਈ ਜਾਂ ਭੰਡਾਰਨ ਦੇ ਦੌਰਾਨ ਦਿੱਖ ਸਕਦੇ ਹਨ।
10% ਅਰੇਬਿਕ ਗਮ ਦੇ ਨਾਲ 1.0% ਚੀਟੋਸੈਨ (ਚੀਤਿੰਨ ਦਾ ਯੋਗਿਕ) ਤੇ ਅਧਾਰਿਤ ਜੈਵਿਕ ਕੀਟਨਾਸ਼ਕ ਫ਼ਲਾਂ ਦੇ ਇਲਾਜ ਲਈ ਵਰਤੋ ਜੋ ਕਿ ਭੰਡਾਰਨ ਦੌਰਾਨ ਇਸ ਬਿਮਾਰੀ ਨੂੰ ਥੋੜਾ ਜਿਹਾ ਕਾਬੂ ਕਰਨ ਲਈ ਵਰਤਿਆ ਜਾਂਦਾ ਦਿਖਾਇਆ ਗਿਆ ਹੈ। ਰੋਗਾਣੂਆਂ ਦੇ ਵਿਕਾਸ ਤੋਂ ਬਚਣ ਲਈ ਪੌਦਾ ਅਧਾਰਿਤ ਮਿਸ਼ਰਣਾਂ ਦੀਆਂ ਵੱਖਰੀਆਂ ਕਿਸਮਾਂ ਦੀ ਵਰਤੋਂ ਕੀਤੀ ਜਾ ਚੁਕੀ ਹੈ, ਜਿਸ ਵਿੱਚ ਸਿਟਰਿਕ ਐਕਸਟਰੇਕਟ, ਜ਼ਿਨਜੀਬਰ ਔਫਿਸੀਨਾਲੇ ਰਹੀਜ਼ੋਮ ਅਰਕ ਨਾਲ ਹੀ ਨਾਲ ਅਕਾਸੀਆਂ ਐਲਬੀਡਾਂ, ਪੋਲਯਾਲਥੀਆਂ ਲੌਂਗੀਫੋਲਿਆ ਅਤੇ ਕਲੈਰੋਡੈਨਡਰਮ ਇਨੈਰੇਮ ਦੀਆਂ ਪੱਤੀਆਂ ਦੇ ਅਰਕਾਂ ਦੀ ਵੀ ਵਰਤੋਂ ਕੀਤੀ ਗਈ ਹੈ। ਇਸ ਜਾਣਕਾਰੀ ਦੀ ਹਾਲਾਂਕਿ ਖੇਤ ਦੇ ਪ੍ਰਯੋਗਾਂ ਵਿੱਚ ਪੁਸ਼ਟੀ ਕਰਨ ਦੀ ਜ਼ਰੂਰਤ ਰਹਿੰਦੀ ਹੈ। 55 ਡਿਗਰੀ ਸੈਂਲਸਿਅਸ ਤੇ 2 ਮਿੰਟ ਲਈ ਗਰਮ ਪਾਣੀ ਵਿਚ ਹਰੇ ਫਲਾਂ ਨੂੰ ਰੱਖਣਾ ਵੀ ਇਹਨਾਂ ਘੱਟਨਾਵਾਂ ਨੂੰ ਘਟਾਉਂਦਾ ਹੈ।
ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਹਮੇਸ਼ਾਂ ਰੋਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ 'ਤੇ ਵਿਚਾਰ ਕਰੋ। ਸਿੰਚਾਈ ਦੇ ਦੌਰਾਨ, ਕੇਲੇ ਦੇ ਗੁੱਛਿਆਂ 'ਤੇ ਮੈਨਕੋਜ਼ੇਬ (0.25%) ਜਾਂ ਬੈਂਜਿਮਿਡਾਜ਼ੋਲਜ਼ (0.05%) ਵਾਲੇ ਉਤਪਾਦਾਂ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਅਤੇ ਬਾਅਦ ਵਿੱਚ ਕਿਸੇ ਵੀ ਲਾਗ ਤੋਂ ਬਚਣ ਲਈ ਢੱਕਿਆ ਜਾ ਸਕਦਾ ਹੈ। ਕਟਾਈ ਵਾਲੇ ਫ਼ਲਾਂ ਨੂੰ ਬੈਂਨਜਿਮਿਡਾਜ਼ੋਲਜ਼ ਵਾਲੇ ਕੀਟਨਾਸ਼ਕਾਂ ਵਿਚ ਡੋਬਿਆ ਜਾਂ ਉਸਦੀ ਸਪਰੇਅ ਕੀਤੀ ਜਾ ਸਕਦੀ ਹੈ। ਫੂਡ-ਗਰੇਡ ਰਸਾਇਣ ਬਾਇਟਲੇਟਿਡ ਹਾਈਡ੍ਰੋਕਸਿਆਨਸੋਲ (ਬੀ.ਐਚ.ਏ.) ਨੂੰ ਫਲਾਂ 'ਤੇ ਲਗਾਉਣ ਨਾਲ ਕੀਟਨਾਸ਼ਕਾਂ ਦੀ ਕਾਰਜਸ਼ੀਲਤਾ ਵੀ ਵੱਧ ਸਕਦੀ ਹੈ।
ਕੋਹੜ ਰੋਗ ਉੱਲੀ ਕੋਲੇਟੋਟਰੀਚਮ ਮਾਸਏ ਕਾਰਨ ਹੁੰਦੀ ਹੈ, ਜੋ ਕਿ ਮੁਰਦਾ ਜਾਂ ਸੜ ਰਹੇ ਪੱਤਿਆਂ ਅਤੇ ਫਲਾਂ ਤੇ ਜਿਉਂਦੀ ਰਹਿੰਦੀ ਹੈ। ਇਸ ਦੇ ਵਿਸ਼ਾਣੂ ਹਵਾ, ਪਾਣੀ ਅਤੇ ਕੀੜਿਆਂ ਦੇ ਨਾਲ ਕੇਲਿਆਂ 'ਤੇ ਪੰਛੀ ਅਤੇ ਚੂਹਿਆਂ ਦੇ ਕੇਲੇ ਖਾਣ ਨਾਲ ਵੀ ਫੈਲ ਸਕਦੇ ਹਨ। ਉਹ ਫ਼ਲ ਵਿਚ ਛਿੱਲਕੇ ਤੇ ਛੋਟੇ ਜ਼ਖ਼ਮਾਂ ਦੇ ਨਾਲ ਅੰਦਰ ਜਾਂਦੇ ਹਨ ਅਤੇ ਬਾਅਦ ਵਿਚ ਲੱਛਣਾਂ ਨੂੰ ਪੈਦਾ ਕਰਨ ਲੱਗ ਜਾਂਦੇ ਹਨ। ਕਿਸੇ ਲਾਗ ਦੇ ਲਈ ਅਨੁਕੂਲ ਵਾਤਾਵਰਣਕ ਸਥਿਤੀਆਂ ਉੱਚੀਤ ਤਾਪਮਾਨ, ਉੱਚ ਨਮੀ ਅਤੇ ਅਕਸਰ ਬਾਰਸ਼ ਦੇ ਮੌਸਮ ਆਦਿ ਹੁੰਦੇ ਹਨ। ਇਹ ਲੱਛਣ ਦਰੱਖਤਾਂ ਉਪਰ ਗੱਲ ਰਹੇ ਫ਼ਲਾ ਦੇ ਗੁਛਿਆਂ ਤੇ ਜਾਂ ਵਾਢੀ ਦੇ ਬਾਅਦ ਭੰਡਾਰਨ ਕਰਨ ਵਕਤ ਵਿਕਸਿਤ ਹੋ ਸਕਦੇ ਹਨ। ਆਵਾਜਾਈ ਅਤੇ ਭੰਡਾਰਨ ਦੌਰਾਨ ਕੇਲੇ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਨ ਵਾਲੀ ਇਹ ਮੁੱਖ ਬਿਮਾਰੀ ਹੈ।