ਕੇਲਾ

ਕੇਲੇ ਦੇ ਫਲ ਦਾ ਆਖ਼ਰ ਤੋਂ ਗਲਣਾ

Trachysphaera fructigena

ਉੱਲੀ

5 mins to read

ਸੰਖੇਪ ਵਿੱਚ

  • ਫਲਾਂ ਦੇ ਸਿਰੇ ‘ਤੇ ਇੱਕ ਸੁੱਕੇ, ਭੂਰੇ ਤੋਂ ਕਾਲੇ ਰੰਗ ਦਾ ਇੱਕ ਸੜਿਆ ਹੋਇਆ ਹਿੱਸਾ ਪੈਦਾ ਹੁੰਦਾ ਹੈ। ਪ੍ਰਭਾਵਿਤ ਖੇਤਰ ਭੂਰੀ-ਕਾਲੀ ਉੱਲੀ ਨਾਲ ਢੱਕਿਆ ਹੁੰਦਾ ਹੈ ਜੋ ਕਿ ਸਿਗਾਰ ਦੇ ਆਖਰੀ ਹਿੱਸੇ ਵਿੱਚ ਮੌਜੂਦ ਰਾਖ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਸਟੋਰੇਜ ਜਾਂ ਆਵਾਜਾਈ ਦੇ ਕਾਰਨ ਬਿਮਾਰੀ ਸਾਰੇ ਫੱਲਾਂ ਵਿੱਚ ਫੈਲ ਸਕਦੀ ਹੈ। ਫਲਾਂ ਦਾ ਆਕਾਰ ਬੇਢੰਗਾ ਹੋ ਜਾਂਦਾ ਹੈ, ਉਹਨਾਂ ਦੀ ਸਤ੍ਹਾ 'ਤੇ ਉੱਲੀ ਸਪੱਸ਼ਟ ਤੌਰ' ਤੇ ਦਿਖਾਈ ਦਿੰਦੀ ਹੈ ਅਤੇ ਛਿਲਕੇ ਉੱਤੇ ਖਰਾਬ ਹਿੱਸੇ ਸਪੱਸ਼ਟ ਤੌਰ 'ਤੇ ਦਿਖਾਈ ਦਿੰਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਕੇਲਾ

ਲੱਛਣ

ਇਸ ਰੋਗ ਨੂੰ ਫਲਾਂ ਦੇ ਸਿਰੇ ਤੇ ਸੁੱਕੇ, ਭੂਰੇ ਤੋਂ ਕਾਲੇ ਰੰਗ ਦੇ ਸੜਨ ਵਾਲੇ ਸਥਾਨਾਂ ਦੇ ਦੁਆਰਾ ਪਛਾਣਿਆ ਜਾਂਦਾ ਹੈ। ਉੱਲੀ ਅਸਲ ਵਿੱਚ ਫੁੱਲਾਂ ਦੇ ਖਿਲਣ ਦੇ ਸਮੇਂ ਦੌਰਾਨ ਪੈਦਾ ਹੁੰਦੀ ਹੈ ਅਤੇ ਫਲਾਂ ਦੇ ਪੱਕਣ ਦੀ ਪ੍ਰਕਿਰਿਆ ਦੌਰਾਨ ਲਗਾਤਾਰ ਵੱਧਦੀ ਜਾਂਦੀ ਹੈ। ਪ੍ਰਭਾਵਿਤ ਸਥਾਨ ਭੂਰੇ-ਕਾਲੇ ਰੰਗ ਦੀ ਉੱਲੀ ਦੇ ਨਾਲ ਢੱਕਿਆ ਹੁੰਦਾ ਹੈ ਜੋ ਸਿਗਾਰ ਦੇ ਸੜੇ ਹੋਏ ਸਿਰੇ ਵਰਗਾ ਲਗਦਾ ਹੈ, ਜਿਸ ਕਾਰਨ ਇਸ ਨੂੰ ਇਹ ਨਾਮ ਪਿਆ ਹੈ। ਸਟੋਰੇਜ ਜਾਂ ਆਵਾਜਾਈ ਦੇ ਦੌਰਾਨ ਰੋਗ ਸਾਰੇ ਫਲਾਂ ਵਿੱਚ ਫੈਲ ਸਕਦਾ ਹੈ, ਨਤੀਜੇ ਵਜੋਂ "ਸੁੱਕਣ" ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਫ਼ਲ ਦਾ ਆਕਾਰ ਅਸਧਾਰਨ ਹੋ ਜਾਂਦਾ ਹੈ, ਉਨ੍ਹਾਂ ਦੀ ਸਤ੍ਹਾ 'ਤੇ ਉੱਲੀ ਦੀ ਪਰਤ ਦਿਖਾਈ ਦਿੰਦੀ ਹੈ ਅਤੇ ਉਹਨਾਂ ਦੇ ਛਿਲਕੇ ‘ਤੇ ਸਪੱਸ਼ਟ ਰੂਪ ਨਾਲ ਜ਼ਖਮ ਦਿਖਾਈ ਦਿੰਦੇ ਹਨ।

Recommendations

ਜੈਵਿਕ ਨਿਯੰਤਰਣ

ਉੱਲੀ ਨੂੰ ਕਾਬੂ ਕਰਨ ਲਈ ਬੇਕਿੰਗ ਸੋਢਾ ‘ਤੇ ਆਧਾਰਿਤ ਛਿੜਕਾਅ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਛਿੜਕਾਅ ਨੂੰ ਬਣਾਉਣ ਲਈ, 100 ਗ੍ਰਾਮ ਬੇਕਿੰਗ ਸੋਢੇ ਨੂੰ 2 ਲੀਟਰ ਪਾਣੀ ਵਿੱਚ 50 ਗ੍ਰਾਮ ਸਾਬਣ ਨਾਲ ਮਿਲਾਓ। ਸੰਕ੍ਰਮਣ ਨੂੰ ਰੋਕਣ ਲਈ, ਇਸ ਮਿਸ਼ਰਣ ਨੂੰ ਸੰਕ੍ਰਮਿਤ ਸ਼ਾਖਾਵਾਂ ਅਤੇ ਉਨ੍ਹਾਂ ਦੀਆਂ ਨੇੜਲੀਆਂ ਸ਼ਾਖਾਵਾਂ 'ਤੇ ਛਿੜਕ ਦਿਓ। ਇਹ ਉਂਗਲਾਂ ਦੀ ਸਤਹਿ ਦੇ ਪੀਐਚ ਪੱਧਰ ਨੂੰ ਵਧਾਉਂਦਾ ਹੈ ਅਤੇ ਉੱਲੀਮਾਰ ਦੇ ਵਿਕਾਸ ਨੂੰ ਰੋਕਦਾ ਹੈ। ਕਾਪਰ ਉੱਲੀਮਾਰ ਸਪਰੇਅ ਵੀ ਅਸਰਦਾਰ ਹੋ ਸਕਦੇ ਹਨ।

ਰਸਾਇਣਕ ਨਿਯੰਤਰਣ

ਜੇ ਉਪਲੱਬਧ ਹੋਵੇ ਤਾਂ ਹਮੇਸ਼ਾ ਜੈਵਿਕ ਇਲਾਜ ਨਾਲ ਰੋਕਥਾਮ ਦੇ ਉਪਾਅ ਕਰਨ ਦੇ ਇੱਕ ਏਕੀਕ੍ਰਿਤ ਤਰੀਕੇ ਤੇ ਵਿਚਾਰ ਕਰੋ। ਅਕਸਰ ਇਸ ਬਿਮਾਰੀ ਦੀ ਮਹੱਤਤਾ ਬਹੁਤ ਘੱਟ ਹੈ ਅਤੇ ਇਸ ਨੂੰ ਹਮੇਸ਼ਾ ਰਸਾਇਣਾਂ ਦੁਆਰਾ ਬਿਮਾਰੀ ਦੇ ਨਿਯੰਤਰਣ ਦੀ ਲੋੜ ਨਹੀਂ ਹੁੰਦੀ। ਮੇਨਕੋਜ਼ੇਬ, ਟ੍ਰਾਈਓਫਾਨੇਟ ਮਿਥਾਇਲ ਜਾਂ ਮੇਟਲੇਕਸਿਲ ਨੂੰ ਪ੍ਰਭਾਵਿਤ ਗੁੱਛਿਆਂ ਤੇ ਇੱਕ ਵਾਰੀ ਛਿੜਕਿਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਇਨ੍ਹਾਂ ਨੂੰ ਪਲਾਸਟਿਕ ਦੀਆਂ ਸਲੀਵਜ਼ ਨਾਲ ਢੱਕਿਆ ਜਾ ਸਕਦਾ ਹੈ।

ਇਸਦਾ ਕੀ ਕਾਰਨ ਸੀ

ਸਿਗਾਰ ਏਂਡ ਰੋਟ ਕੇਲਿਆਂ ਵਿੱਚ ਹੋਣ ਵਾਲੀ ਇੱਕ ਅਜਿਹੀ ਬਿਮਾਰੀ ਹੈ ਜੋ ਮੁੱਖ ਤੌਰ ਤੇ ਟ੍ਰਾਚੀਸਫੇਰਾ ਫ੍ਰਕਟਿਜਨਾ ਅਤੇ ਕਈ ਵਾਰੀ ਹੋਰ ਉੱਲੀਮਾਰ (ਵਰਟੀਸਿਲਿਅਮ ਥੀਓਬੋਰੋਮੀ) ਕਾਰਨ ਹੁੰਦਾ ਹੈ। ਇਹ ਹਵਾ ਜਾਂ ਬਾਰਿਸ਼ ਦੁਆਰਾ ਤੰਦਰੁਸਤ ਟਿਸ਼ੂਆਂ ਤੱਕ ਪਹੁੰਚਦਾ ਹੈ। ਬਰਸਾਤੀ ਫੁੱਲਾਂ ਦੇ ਖਿਲਣ ਦੇ ਸਮੇਂ ਦੌਰਾਨ ਇਹ ਕੇਲੇ ਉੱਤੇ ਹਮਲਾ ਕਰਦਾ ਹੈ। ਇਹ ਫੁੱਲ ਦੇ ਦੁਆਰਾ ਕੇਲੇ ਨੂੰ ਸੰਕ੍ਰਮਿਤ ਕਰਦਾ ਹੈ। ਉੱਥੇ ਤੋਂ, ਬਾਅਦ ਵਿੱਚ ਇਹ ਫਲ ਦੇ ਅੰਤ ਤੱਕ ਫੈਲਦਾ ਹੈ ਅਤੇ ਸਿਗਾਰ ਦੀ ਰਾਖ ਦੇ ਸਮਾਨ ਇੱਕ ਸੁੱਕੀ ਸੜਨ ਪੈਦਾ ਕਰਦਾ ਹੈ, ਜਿਸ ਕਰਕੇ ਇਸ ਬਿਮਾਰੀ ਦਾ ਇਹ ਨਾਮ ਪਿਆ। ਫਲਾਂ ਦੇ ਉੱਗਣ ਵਾਲੇ ਸ਼ੁਰੂਆਤੀ ਦਿਨਾਂ ਵਿੱਚ ਅਤੇ ਗਰਮ ਨਮੀ ਵਾਲੇ ਹਾਲਤਾਂ ਵਿੱਚ, ਖ਼ਾਸ ਕਰਕੇ ਉੱਚੇ ਇਲਾਕਿਆਂ ਅਤੇ ਛਾਂ ਵਾਲੇ ਖੇਤਰਾਂ ਦੇ ਪੌਦਿਆਂ ਵਿੱਚ ਇਹ ਆਮ ਹੁੰਦਾ ਹੈ।


ਰੋਕਥਾਮ ਦੇ ਉਪਾਅ

  • ਜੇ ਉਪਲੱਬਧ ਹੋਵੇ ਤਾਂ ਸਹਿਣਸ਼ੀਲ ਪ੍ਰਜਾਤੀਆਂ ਦੀ ਵਰਤੋਂ ਕਰੋ। ਚੰਗੀ ਛੱਤਰੀ ਦੇ ਨਾਲ ਪੌਦੇ ਹਵਾਦਾਰ ਬਣਾਈ ਰੱਖੋ। ਖੇਤ ਵਿੱਚ ਕੰਮ ਕਰਦੇ ਸਮੇਂ ਪੌਦੇ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚੋ। ਕੰਮ ਕਰਨ ਅਤੇ ਸਟੋਰੇਜ ਦੇ ਦੌਰਾਨ ਫੈਲਣ ਵਾਲੀ ਬਿਮਾਰੀ ਦੀ ਸੰਭਾਵਨਾ ਨੂੰ ਘਟਾਉਣ ਲਈ, ਔਜਾਰਾਂ ਅਤੇ ਸਟੋਰੇਜ ਸਾਧਨਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰੋ। ਕੇਲੇ ਨੂੰ ਮੀਂਹ ਤੋਂ ਬਚਾਉਣ ਲਈ ਪਲਾਸਟਿਕ ਦੀਆਂ ਬਾਹਾਂ ਦੀ ਵਰਤੋਂ ਕਰੋ। ਪੌਦਿਆਂ ਦੀ ਛੱਤਰੀ ਵਿੱਚੋਂ ਨਮੀ ਨੂੰ ਘਟਾਉਣ ਲਈ, ਕੇਲੇ ਦੇ ਪੱਤਿਆਂ ਨੂੰ ਛੰਗੋ(ਝਾੜੋ)। ਗੁੱਛਿਆਂ ਦੇ ਬਣਨ ਤੋਂ ਬਾਅਦ, ਫਲਾਂ ਦੇ ਸਾਰੇ ਬਚੇ ਹੋਏ ਹਿੱਸਿਆਂ ਨੂੰ ਹਟਾ ਦਿਓ। ਨਿਯਮਿਤ ਤੌਰ ਤੇ, ਬਰਸਾਤੀ ਮੌਸਮ ਦੌਰਾਨ, ਸਾਰੇ ਮਰ ਰਹੀਆਂ ਜਾਂ ਮਰ ਚੁੱਕੀਆਂ ਪੱਤੀਆਂ ਨੂੰ ਹਟਾਓ। ਪੌਦਿਆਂ ਦੇ ਧੱਬੇ ਵਾਲੇ ਹਿੱਸਿਆਂ ਨੂੰ ਸਾੜੋ ਜਾਂ ਉਨ੍ਹਾਂ ਨੂੰ ਅਜਿਹੀ ਥਾਂ ‘ਤੇ ਦੱਬ ਦਿਓ, ਜਿੱਥੇ ਕੇਲੇ ਦੀ ਕਾਸ਼ਤ ਨਹੀਂ ਕੀਤੀ ਜਾਂਦੀ। ਬਿਮਾਰੀ ਫੈਲਣ ਦੀ ਸੰਭਾਵਨਾ ਨੂੰ ਘਟਾਉਣ ਲਈ, ਕੇਲੇ ਠੰਢੇ (14°C ‘ਤੇ ਠੰਢਾ ਤਾਪਮਾਨ), ਸੁੱਕੇ ਸਥਾਨਾਂ 'ਤੇ ਸਟੋਰ ਕਰੋ।.

ਪਲਾਂਟਿਕਸ ਡਾਊਨਲੋਡ ਕਰੋ