Mycosphaerella sp.
ਉੱਲੀ
ਪਹਿਲੇ ਲੱਛਣ ਦੋਨਾਂ ਸਿਗਾਟੋਕਾ ਫੰਗੀਆਂ ਲਈ ਤੀਜੇ ਅਤੇ ਚੋਥੇ ਖੁੱਲ੍ਹੇ ਪੱਤੇ 'ਤੇ ਪਾਏ ਜਾ ਸਕਦੇ ਹਨ। ਛੋਟੇ, ਹਲਕੇ ਪੀਲੇ ਚਟਾਕ (1-2 ਮਿਲੀਮੀਟਰ ਲੰਬੇ) ਉਪਰਲੇ ਪੱਤਿਆਂ ਦੇ ਬਲੇਡ 'ਤੇ ਦਿਖਾਈ ਦਿੰਦੇ ਹਨ, ਸਕੈਂਡਰੀ ਨਾੜੀਆਂ (ਪੀਲੇ ਸਿਗਾਟੋਕਾ) ਦੇ ਸਮਾਨਤਰ ਅਤੇ ਹੇਠਾਂ ਤੋਂ (ਕਾਲਾ ਸਿਗਾਟੋਕਾ) ਲਾਲ-ਭੂਰੇ ਰੰਗ ਦੇ ਫਲੈਕਸ। ਇਹ ਚਟਾਕ ਬਾਅਦ ਵਿਚ ਸਪਿੰਡਲ ਆਕਾਰ ਦੇ ਨਾਲ ਤੰਗ, ਭੂਰੇ ਜਾਂ ਗੂੜ੍ਹੇ ਹਰੇ ਚਟਾਕਾਂ ਵੱਜੋਂ ਵਿਕਸਤ ਹੁੰਦੇ ਹਨ। ਇਹ ਜਖਮ ਨਾੜੀਆਂ ਦੇ ਸਮਾਨਾਂਤਰ ਹੋਰ ਵੀ ਫੈਲ ਜਾਂਦੇ ਹਨ ਅਤੇ ਪਾਣੀ ਨਾਲ ਭਿੱਜੇ ਹੋਏ ਕੇਂਦਰਾਂ ਅਤੇ ਪੀਲੇ ਰੰਗ ਦੇ ਆਭਾਮੰਡਲ(ਲੰਬਾਈ ਵਿਚ 4 ਤੋਂ 12 ਮਿਲੀਮੀਟਰ) ਦੇ ਨਾਲ ਲੰਬਾਕਾਰ ਜੰਗ ਲੱਗੇ ਵਰਗੀਆਂ ਲਾਲ ਲਕੀਰਾਂ ਬਣਾਉਂਦੇ ਹਨ। ਰੇਖਾਵਾਂ ਦੇ ਕੇਂਦਰ ਹੌਲੀ-ਹੌਲੀ ਸਲੇਟੀ-ਭੂਰੇ ਤੋਂ ਭੂਰੇ, ਨਾਕਰੋਸਿਸ ਦਾ ਸੰਕੇਤ ਬਣ ਜਾਂਦੇ ਹਨ। ਪੱਤਿਆਂ ਦੇ ਹਾਸ਼ੀਏ ਦੇ ਨਾਲ, ਉਹ ਵੱਡਾ, ਕਾਲਾ ਜਾਂ ਭੂਰਾ ਪੀਲੇ ਰੰਗ ਦੇ ਆਭਾਮੰਡਲ ਵਾਲੀ ਨੇਕਰੋਟਿਕ ਜਖਮ ਬਣਾਉਣ ਲਈ ਇਕੱਠੇ ਹੁੰਦੇ ਹਨ। ਪੱਤਿਆਂ ਦੀ ਚੀਰ-ਫੁੱਟ ਉਨ੍ਹਾਂ ਨੂੰ ਇੱਕ ਫਟੀ ਹੋਈ ਦਿੱਖ ਦਿੰਦੀ ਹੈ।
ਟ੍ਰਾਈਕੋਡਰਮਾ ਐਟ੍ਰੋਵੀਰਾਇਡ ‘ਤੇ ਆਧਾਰਿਤ ਜੈਵਿਕ ਉੱਲੀਨਾਸ਼ਕਾਂ ਨਾਲ ਕੀਤਾ ਜਾਣ ਵਾਲੇ ਜੈਵਿਕ ਨਿਯੰਤਰਣ ਵਿੱਚ ਬੀਮਾਰੀ ਨੂੰ ਕਾਬੂ ਕਰਨ ਦੀ ਸਮਰੱਥਾ ਹੁੰਦੀ ਹੈ ਅਤੇ ਖੇਤਾਂ ਵਿੱਚ ਇਸਦੀ ਸੰਭਾਵੀ ਵਰਤੋਂ ਦੀ ਜਾਂਚ ਕੀਤੀ ਜਾ ਰਹੀ ਹੈ। ਪੌਦੇ ਦੀ ਛੰਗਾਈ ਕੀਤੇ ਵੱਖ ਵੱਖ ਹਿੱਸਿਆਂ 'ਤੇ ਬੋਰਡੀਓਕਸ ਸਪਰੇਅ ਦੀ ਵਰਤੋਂ, ਬਿਮਾਰੀ ਦੇ ਫੈਲਾਅ ਨੂੰ ਰੋਕ ਸਕਦੀ ਹੈ।
ਜੇ ਉਪਲੱਬਧ ਹੋਵੇ ਤਾਂ ਹਮੇਸ਼ਾ ਜੈਵਿਕ ਇਲਾਜ ਨਾਲ ਰੋਕਥਾਮ ਦੇ ਉਪਾਵਾਂ ਵਾਲੇ ਇੱਕ ਏਕੀਕ੍ਰਿਤ ਤਰੀਕੇ ਤੇ ਵਿਚਾਰ ਕਰੋ। ਜਿਸ ਵੇਲੇ ਬਿਮਾਰੀ ਵੱਡੇ ਪੱਧਰ ਤੱਕ ਨਹੀਂ ਫੈਲੀ ਹੋਵੇ ਤਾਂ, ਮੇਨਕੋਜ਼ੇਬ, ਕੈਲਿਕ੍ਸਿਨ ਜਾਂ ਕਲੋਰੋਥੇਲੋਨੀਲ ਵਾਲੇ ਉੱਲੀਨਾਸ਼ਕਾਂ ਦਾ ਪੱਤਾ ਸਪ੍ਰੇ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਪ੍ਰੌਪੀਕੋਨਾਜੋਲ, ਫੇਨਬੁਕੋਨਾਜ਼ੋਲ, ਜਾਂ ਐਜ਼ੋਕਸੀਸਟ੍ਰੋਬਿਨ ਵਰਗੇ ਪ੍ਰਣਾਲੀਗਤ ਉੱਲੀਨਾਸ਼ਕਾਂ ਦੀ ਸਪਰੇਅ ਦਾ ਚੱਕਰੀਕਰਨ ਵੀ ਚੰਗੀ ਤਰ੍ਹਾਂ ਕੰਮ ਕਰਦਾ ਹੈ। ਚੱਕਰੀਕਰਨ ਮਹੱਤਵਪੂਰਣ ਹੁੰਦਾ ਹੈ ਤਾਂ ਕਿ ਉੱਲੀ ਵਿੱਚ ਰੋਧਕਤਾ ਪੈਦਾ ਹੋਣ ਤੋਂ ਰੋਕੀ ਜਾ ਸਕੇ।
ਪੀਲੇ ਅਤੇ ਕਾਲੇ ਸਿਗਾਟੋਕਾ ਦੇ ਲੱਛਣ ਫਿੰਗੀ ਮਾਈਕੋਸਫੇਰੇਰੇਲਾ ਐਸ ਪੀ ਕਾਰਨ ਹੁੰਦੇ ਹਨ ਅਤੇ ਇਹ ਸੰਸਾਰ ਭਰ ਵਿਚ ਵਾਪਰਦਾ ਹੈ। ਇਹ ਕੇਲੇ ਦੀ ਸਭ ਤੋਂ ਵਿਨਾਸ਼ਕਾਰੀ ਬਿਮਾਰੀਆਂ ਵਿੱਚੋਂ ਇੱਕ ਹੈ। ਉੱਲੀਮਾਰ ਮਰੇ ਹੋਏ ਜਾਂ ਜੀਵਤ ਪੌਦਿਆਂ ਦੇ ਟਿਸ਼ੂਆਂ ਵਿੱਚ ਜੀਉਂਦੀ ਰਹਿੰਦੀ ਹੈ, ਅਤੇ ਉਹ ਬੀਜਾਣੂ ਪੈਦਾ ਕਰਦੀ ਹੈ ਜੋ ਹਵਾ ਜਾਂ ਮੀਂਹ ਦੇ ਛਿੱਟੇ ਦੁਆਰਾ ਫੈਲਦੇ ਹਨ। ਬਿਮਾਰੀ ਦਾ ਸੰਚਾਰ ਦਾ ਇਕ ਹੋਰ ਢੰਗ ਸੰਕਰਮਿਤ ਜੀਵਤ ਪੌਦਿਆਂ ਦੀ ਸਮੱਗਰੀ, ਪੌਦੇ ਦੇ ਕਬਾੜ ਜਾਂ ਦੂਸ਼ਿਤ ਫਲਾਂ ਦਾ ਇਧਰ-ਉਧਰ ਲਿਜਾਉਣ ਨਾਲ ਵੀ ਹੁੰਦਾ ਹੈ। ਇਹ ਵਧੇਰੇ ਉਚਾਈ ਅਤੇ ਠੰਡੇ ਤਾਪਮਾਨ, ਜਾਂ ਗਰਮ ਵਾਤਾਵਰਣ ਅਤੇ ਉੱਚ ਨਮੀ ਵਾਲੇ ਸਬਟ੍ਰੋਪਿਕਲ ਖੇਤਰਾਂ ਵਿੱਚ ਬਰਸਾਤੀ ਮੌਸਮਾਂ ਵਿੱਚ ਅਕਸਰ ਹੁੰਦਾ ਹੈ। ਉੱਲੀਮਾਰ ਲਈ ਸਰਬੋਤਮ ਵਿਕਾਸ ਦਾ ਤਾਪਮਾਨ ਲਗਭਗ 27 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਨੌਜਵਾਨ ਪੱਤੇ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦੇ ਹਨ। ਬਿਮਾਰੀ ਪੌਦੇ ਦੀ ਉਤਪਾਦਕਤਾ ਨੂੰ ਘਟਾਉਂਦੀ ਹੈ, ਜੋ ਬਦਲੇ ਵਿਚ ਗੂਛੇ ਦੇ ਅਕਾਰ ਨੂੰ ਪ੍ਰਭਾਵਤ ਕਰਦੀ ਹੈ ਅਤੇ ਫਲਾਂ ਦੇ ਪੱਕਣ ਦੇ ਸਮੇਂ ਨੂੰ ਛੋਟਾ ਕਰ ਦਿੰਦੀ ਹੈ।