ਅੰਬ

ਫੋਮਾ ਝੁਲਸ ਰੋਗ

Peyronellaea glomerata

ਉੱਲੀ

5 mins to read

ਸੰਖੇਪ ਵਿੱਚ

  • ਪੁਰਾਣੇ ਪੱਤਿਆਂ ‘ਤੇ ਪੀਲੇ ਤੇ ਭੂਰੇ ਰੰਗ ਦੇ ਬੇਢੰਗੇ ਜ਼ਖਮ। ਸਮੇਂ ਦੇ ਨਾਲ, ਜ਼ਖਮ ਸੜ ਕੇ ਸਲੇਟੀ ਰੰਗ ਦੇ ਕੇਂਦਰਾਂ ਦੇ ਨਾਲ ਵੱਡੇ ਧੱਬੇ ਬਣਾਉਂਦੇ ਹਨ। ਪੱਤੇ ਸੁੱਕਣਾ ਸ਼ੁਰੂ ਹੋ ਜਾਂਦੇ ਹਨ, ਜੋ ਕਿ ਇਨ੍ਹਾਂ ਦੇ ਡਿੱਗਣ ਦਾ ਕਾਰਨ ਬਣਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਅੰਬ

ਲੱਛਣ

ਫੋਮਾ ਝੁਲਸ ਲਾਗ ਦੇ ਲੱਛਣ ਕੇਵਲ ਪੁਰਾਣੇ ਪੱਤਿਆਂ ‘ਤੇ ਨਜ਼ਰ ਆਉਂਦੇ ਹਨ। ਪ੍ਰਭਾਵਿਤ ਪੱਤਿਆਂ ‘ਤੇ ਕੋਣੀ ਰੂਪ ਵਿੱਚ ਪੂਰੇ ਲੈਮਿਨਾ ‘ਤੇ ਪੀਲੇ ਤੋਂ ਭੂਰੇ ਰੰਗ ਦੇ ਖਿੰਡੇ ਹੋਏ ਜ਼ਖਮ ਨਜ਼ਰ ਆਉਂਦੇ ਹਨ। ਜਿਉਂ-ਜਿਉਂ ਬਿਮਾਰੀ ਵੱਧਦੀ ਜਾਂਦੀ ਹੈ ਜ਼ਖਮ ਵੱਧਦੇ ਜਾਂਦੇ ਹਨ ਅਤੇ ਸਲੇਟੀ ਰੰਗ ਦੇ ਕੇਂਦਰਾਂ ਤੇ ਕਿਨਾਰਿਆਂ ਵਾਲੇ ਵੱਡੇ ਧੱਬੇ ਬਣਾਉਂਦੇ ਹਨ। ਅੰਤ ਵਿੱਚ, ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਡਿੱਗਣਾ ਸ਼ੁਰੂ ਹੋ ਜਾਂਦੇ ਹਨ। ਵਿਕਲਪਿਕ ਮੇਜ਼ਬਾਨ ਪੌਦਿਆਂ ਵਿੱਚ ਆਮ ਬੇਲ (ਵੀਟਿਸ ਵਿਨੀਫੇਰਾ) ਅਤੇ ਕੈਂਟਕੀ ਘਾਹ (ਪੋਆ ਪ੍ਰਾਟੈਨਸੀਸ) ਸ਼ਾਮਿਲ ਹਨ।

Recommendations

ਜੈਵਿਕ ਨਿਯੰਤਰਣ

ਪਹਿਲੇ ਲੱਛਣਾਂ ਦੇ ਦਿਖਾਈ ਦੇਣ ‘ਤੇ ਅਤੇ ਬਾਅਦ ਵਿੱਚ 20 ਦਿਨਾਂ ਦੇ ਅੰਤਰਾਲਾਂ ‘ਤੇ, ਬਿਮਾਰੀ ਨੂੰ ਕਾੱਪਰ ਓਕਸੀਕਲੋਰਾਇਡ (0.3%) ਦੀ ਸਪਰੇਅ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਨੀਮ ਪੱਤੇ ਦੇ ਕਣਾਂ ਅਤੇ ਠੰਢੇ ਸਟੋਰੇਜ਼ ਦੇ ਸੁਮੇਲ ਨਾਲ ਫਲਾਂ ਦਾ ਇਲਾਜ ਕਰਨ ਨਾਲ ਸਟੋਰੇਜ ਦੇ ਦੌਰਾਨ ਫਲ਼ਾਂ ‘ਤੇ ਜੀਵਾਣੂਆਂ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ।

ਰਸਾਇਣਕ ਨਿਯੰਤਰਣ

ਜੇ ਉਪਲੱਬਧ ਹੋਵੇ ਤਾਂ ਹਮੇਸ਼ਾ ਜੈਵਿਕ ਇਲਾਜ ਨਾਲ ਰੋਕਥਾਮ ਦੇ ਉਪਾਅ ਕਰਨ ਦੇ ਇੱਕ ਏਕੀਕ੍ਰਿਤ ਤਰੀਕੇ ਤੇ ਵਿਚਾਰ ਕਰੋ। ਸ਼ੁਰੂਆਤ ਵਿੱਚ ਦਿਖਾਈ ਦੇਣ ‘ਤੇ, ਬੇਨੋਮਾਇਲ ਯੁਕਤ (0.2%) ਕੀਟਨਾਸ਼ਕ ਦਾ ਛਿੜਕਾਅ ਅਤੇ 20 ਦਿਨਾਂ ਦੇ ਅੰਤਰਾਲ ‘ਤੇ 0.3% ਮਿਲਟੋਕਸ ਦਾ ਛਿੜਕਾਅ ਉੱਲੀ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ।

ਇਸਦਾ ਕੀ ਕਾਰਨ ਸੀ

ਫੋਮਾ ਝੁਲਸ ਇੱਕ ਨਵੀਂ ਬੀਮਾਰੀ ਹੈ, ਪਰ ਹੁਣ ਇਹ ਅੰਬ ਪੈਦਾ ਕਰਨ ਵਾਲੇ ਖੇਤਰਾਂ ਵਿੱਚ ਆਰਥਿਕ ਮਹੱਤਤਾ ਪ੍ਰਾਪਤ ਕਰ ਰਹੀ ਹੈ। ਇਸ ਦੇ ਲੱਛਣ ਪੇਰੋਨੀਲੀਆ ਗਲੋਮੇਰਾਟਾ ਉੱਲੀ ਦੇ ਕਾਰਨ ਹੁੰਦੀ ਹੈ, ਜਿਸ ਨੂੰ ਫੋਮਾ ਗਲੋਮੇਰਾਟਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਤਰ੍ਹਾਂ ਇਹ ਬਿਮਾਰੀ ਦਾ ਆਮ ਨਾਮ ਹੈ। ਇਹ ਇੱਕ ਸਰਵ-ਵਿਆਪੀ ਅਤੇ ਵਿਆਪਕ ਉੱਲੀਮਾਰ ਹੈ ਜੋ ਬਿਨਾਂ ਕਿਸੇ ਲੱਛਣ ਦੇ ਨਾਲ ਮਿੱਟੀ ਅਤੇ ਵੱਖੋ-ਵੱਖਰੇ ਮਰੇ ਹੋਏ ਜਾਂ ਜੀਵੰਤ ਪੌਦਿਆਂ (ਬੀਜ, ਫਲ, ਸਬਜ਼ੀਆਂ) ‘ਤੇ ਰਹਿੰਦੀ ਹੈ। ਇਸ ਨੂੰ ਲੱਕੜ, ਸੀਮੇਂਟ, ਤੇਲ ਨਾਲ ਪੇਂਟ ਕੀਤੀਆਂ ਸਤਿਹਾਂ ਅਤੇ ਕਾਗਜ਼ ਉੱਤੇ ਵੀ ਦੇਖਿਆ ਜਾ ਸਕਦਾ ਹੈ। ਇਸ ਉੱਲੀ ਨੂੰ ਆਮ ਤੌਰ ‘ਤੇ ਬਿਮਾਰ ਟਿਸ਼ੂਆਂ ਦਾ ਸੈਕੰਡਰੀ ਹਮਲਾਵਰ ਮੰਨਿਆ ਜਾਂਦਾ ਹੈ। ਹਾਲਾਂਕਿ, ਕੁਝ ਮੇਜ਼ਬਾਨਾਂ ਵਿੱਚ, ਅਤੇ ਕੁਝ ਵਾਤਾਵਰਣ ਦੀਆਂ ਸਥਿਤੀਆਂ ਵਿੱਚ, (ਨਮੀ ਮੌਸਮ ਅਤੇ ਉੱਚੇ ਤਾਪਮਾਨਾਂ), ਇਹ ਰੋਗ ਵੱਧ ਜਾਂਦਾ ਹੈ। ਵਧੇਰੇ ਵਿਕਾਸ ਅਨੁਕੂਲਿਤ ਤਾਪਮਾਨ ‘ਤੇ ਹੁੰਦਾ ਹੈ ਜੋ 26° ਸੈਂ. ਤੋਂ 37° ਸੈਂ. ਤੱਕ ਹੁੰਦੇ ਹਨ।


ਰੋਕਥਾਮ ਦੇ ਉਪਾਅ

  • ਭੰਡਾਰਨ ਦੇ ਦੌਰਾਨ ਉੱਲੀ ਦੇ ਵਾਧੇ ਤੋਂ ਬਚਣ ਲਈ ਚੰਗੀ ਤਰ੍ਹਾਂ ਸਾਫ ਸਟੋਰੇਜ ਸਹੂਲਤਾਂ ਦੀ ਵਰਤੋਂ ਕਰੋ।.

ਪਲਾਂਟਿਕਸ ਡਾਊਨਲੋਡ ਕਰੋ