Botryosphaeria rhodina
ਉੱਲੀ
ਬੌਟ੍ਰਾਇਅਸਫੇਰੀਆ ਰੋਡੀਨਾ ਨਾਂ ਦੀ ਉੱਲੀ ਦੀ ਲਾਗ ਖ਼ੁਸ਼ਕ ਟਾਹਣੀਆਂ ਵਿੱਚ ਪ੍ਰਗਟ ਹੁੰਦੀ ਹੈ ਅਤੇ ਪੱਤਿਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਸਕਦੀ ਹੈ। ਰੋਗ ਦੇ ਪਹਿਲੇ ਪੜਾਅ ‘ਤੇ ਬੂਟੇ ਦੇ ਸੱਕ ਦਾ ਰੰਗ ਬਦਲ ਜਾਂਦਾ ਹੈ ਅਤੇ ਕਾਲ਼ਾ ਹੋ ਜਾਂਦਾ ਹੈ। ਅਗਲੇ ਪੜਾਵਾਂ ਵਿੱਚ ਟਾਹਣੀਆਂ ਮੁੱਢ ਤੋਂ ਕੁਮਲਾਉਣ ਲਗਦੀਆਂ ਹਨ, ਰੋਗ ਫੈਲਦਾ ਹੈ ਜਦ ਤੱਕ ਪੱਤੇ ਪ੍ਰਭਾਵਿਤ ਨਹੀਂ ਹੁੰਦੇ। ਪੱਤਿਆਂ ਦੀਆਂ ਨਸਾਂ ਭੂਰੀਆਂ ਹੋ ਜਾਂਦੀਆਂ ਹਨ, ਪੱਤੇ ਉੱਤੇ ਵੱਲ ਮੁੜ ਜਾਂਦੇ ਹਨ ਅਤੇ ਆਖ਼ਰ ਬੂਟੇ ਤੋਂ ਟੁੱਟ ਕੇ ਹੇਠਾਂ ਡਿੱਗ ਪੈਂਦੇ ਹਨ। ਰੋਗ ਦੇ ਆਖ਼ਰੀ ਪੜਾਵਾਂ ਵਿੱਚ ਟਾਹਣੀਆਂ ਵਿੱਚੋਂ ਚਿਪਚਿਪਾ ਪਦਾਰਥ ਨਿੱਕਲਦਾ ਹੈ। ਸ਼ੁਰੂ ਵਿੱਚ ਇਸ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਵਿਖਾਈ ਦਿੰਦਿਆਂ ਹਨ ਪਰ ਜਿਵੇਂ-ਜਿਵੇਂ ਰੋਗ ਵਧਦਾ ਹੈ ਤਾਂ ਸਾਰੀ ਟਾਹਣੀ ਇਸ ਨਾਲ਼ ਢਕੀ ਜਾ ਸਕਦੀ ਹੈ। ਸੰਜੀਦਾ ਮਾਮਲਿਆਂ ਵਿੱਚ ਬੂਟੇ ਦਾ ਸੱਕ ਜਾਂ ਸਾਰੀਆਂ ਟਾਹਣੀਆਂ ਮਰ ਜਾਂਦੀਆਂ ਹਨ ਅਤੇ ਤਿੜ ਜਾਂਦੀਆਂ ਹਨ।
ਬੂਟੇ ਦੇ ਲਾਗ ਵਾਲ਼ੇ ਹਿੱਸਿਆਂ ਨੂੰ ਤੁਰੰਤ ਹਟਾਓ ਅਤੇ ਨਸ਼ਟ ਕਰ ਦਿਓ। ਜਰਾਸੀਮ ਦਾ ਮੁਕੰਮਲ ਖ਼ਾਤਮਾ ਯਕੀਨੀ ਬਣਾਉਣ ਲਈ ਆਸ-ਪਾਸ ਦੀਆਂ ਕੁਝ ਸਿਹਤਮੰਦ ਟਾਹਣੀਆਂ ਵੀ ਕੱਟ ਦਿਓ।
ਕਟਾਈ ਤੋਂ ਬਾਅਦ ਕੌਪਰ ਆਕਸੀਕਲੋਰਾਇਡ ਨੂੰ 0.3% ਦੀ ਮਿਕਦਾਰ ਵਿੱਚ ਜ਼ਖ਼ਮਾਂ ‘ਤੇ ਲਾਓ। ਲਾਗ ਦੀ ਦਰ ਘਟਾਉਣ ਲਈ ਸਾਲ ਵਿੱਚ ਦੋ ਵਾਰ ਬੋਰਦੋ (Bordeaux) ਮਿਸ਼ਰਨ ਵਰਤੋ। ਥਿਓਫ਼ਅਨੇਟ ਮੈਥਅਲ ਯੁਕਤ ਛਿੜਕਾਅ ਬੌਟ੍ਰਾਇਅਸਫੇਰੀਆ ਰੋਡੀਨਾ ਦੇ ਖ਼ਿਲਾਫ਼ ਅਸਰਦਾਰ ਸਾਬਤ ਹੋ ਚੁੱਕੇ ਹਨ। ਸੱਕ ਦੇ ਕੀਟਾਂ ਦੀ ਰੋਕਥਾਮ ਲਈ ਬੂਟਿਆਂ ‘ਤੇ ਬਾਇਫ਼ੈਨਥ੍ਰਿਨ ਦੀ ਵਰਤੋਂ ਕਰੋ।
ਬੌਟ੍ਰਾਇਅਸਫ਼ੇਰੀਆ ਰੋਡੀਨਾ ਬੂਟੇ ਦੇ ਗਲ਼ੇ ਹੋਏ ਟਿਸ਼ੂਆਂ ਵਿੱਚ ਲੰਬੇ ਸਮੇਂ ਤੱਕ ਜਿਉਂਦੀ ਰਹਿੰਦੀ ਹੈ। ਬੂਟੇ ਦੇ ਤਣੇ ਅਤੇ ਟਾਹਣੀਆਂ ਦੇ ਜ਼ਖ਼ਮਾਂ ਵਿਚਦੀ ਦਾਖ਼ਲ ਹੋ ਕੇ ਇਹ ਬੂਟੇ ਦੇ ਨਾੜੀ ਢਾਂਚੇ ‘ਤੇ ਹਮਲਾ ਕਰਦੀ ਹੈ। ਲਾਗ ਦਾ ਢਾਂਚਾ ਹਾਲੇ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ। ਇਸਦੇ ਬੂਟੇ ਵਿੱਚ ਦਾਖ਼ਲੇ ਦੇ ਸੰਭਾਵਿਤ ਥਾਂ ਕੀੜਿਆਂ (ਭੂੰਡਾਂ) ਦੇ ਕੀਤੇ ਜ਼ਖ਼ਮ ਹਨ ਜਾਂ ਕੰਮ ਕਰਨ ਦੌਰਾਨ ਸੰਦਾਂ ਨਾਲ਼ ਲੱਗੀਆਂ ਟੱਕ ਆਦਿ। ਲਾਗ ਦਾ ਮੁੱਖ ਸਰੋਤ ਟਾਹਣੀਆਂ ਦੇ ਮਰੇ ਸੱਕ ਵਿੱਚ ਪਏ ਬਿਜਾਣੂ ਹਨ। ਇਹ ਵਾਧੇ ਵਾਲ਼ੇ ਮੌਸਮ ਵਿੱਚ ਬੂਟੇ ‘ਤੇ ਪਏ ਰਹਿੰਦੇ ਹਨ ਅਤੇ ਫਲ਼ ਦੀ ਤੁੜਾਈ ਦੇ ਮੌਸਮ ਵਿੱਚ ਫੈਲਦੇ ਹਨ। ਲੋਹੇ, ਜ਼ਿੰਕ ਅਤੇ ਮੈਂਗਨੀਜ਼ ਦੀ ਘਾਟ ਰੋਗ ਦੇ ਵਾਧੇ ਨੂੰ ਸਹਾਰਾ ਦੇ ਸਕਦੀ ਹੈ। ਪਾਣੀ ਅਤੇ ਠੰਢ ਦੇ ਨੁਕਸ ਵੀ ਇਸ ਰੋਗ ਨਾਲ਼ ਸਬੰਧਿਤ ਹਨ। ਇਹ ਰੋਗ ਸਾਲ ਦੇ ਕਿਸੇ ਵੀ ਵਕਤ ਹੋ ਸਕਦਾ ਹੈ ਪਰ ਵਿਕਾਸ ਦੇ ਆਖ਼ਰੀ ਪੜਾਵਾਂ ਦੌਰਾਨ ਇਹ ਸਭ ਤੋਂ ਵੱਧ ਸਪਸ਼ਟ ਹੁੰਦਾ ਹੈ।