Oidium mangiferae
ਉੱਲੀ
ਬੂਟੇ ਦੇ ਲਾਗ ਵਾਲ਼ੇ ਹਿੱਸਿਆਂ ਉੱਤੇ ਉੱਲੀ ਦੇ ਵਾਧੇ ਵਾਲ਼ੇ ਚਿੱਟੇ, ਪਾਊਡਰੀ ਦਾਗ਼ ਦਿਖਾਈ ਦਿੰਦੇ ਹਨ। ਰੋਗ ਦੇ ਬਾਅਦ ਵਾਲ਼ੇ ਪੜਾਅ ‘ਤੇ ਉੱਲੀ ਟਿਸ਼ੂ ਦੇ ਵੱਡੇ ਖੇਤਰ ਨੂੰ ਲਪੇਟ ਵਿੱਚ ਲੈ ਸਕਦੀ ਹੈ। ਪੁਰਾਣੇ ਪੱਤਿਆਂ ਅਤੇ ਫਲ਼ਾਂ ‘ਤੇ ਜਾਮਨੀ-ਭੂਰੇ ਰੰਗ ਦੇ ਨਿਸ਼ਾਨ ਦਿਖਾਈ ਦੇ ਸਕਦੇ ਹਨ। ਨਵੇਂ ਪੱਤੇ ਅਤੇ ਫੁੱਲ ਪੂਰੀ ਤਰ੍ਹਾਂ ਉੱਲੀ ਦੇ ਬਿਜਾਣੂਆਂ ਨਾਲ਼ ਢਕੇ ਹੋਏ ਹੋ ਸਕਦੇ ਹਨ, ਰੰਗ ਵਿੱਚ ਭੂਰੇ ਅਤੇ ਖ਼ੁਸ਼ਕ ਹੋ ਜਾਂਦੇ ਹਨ, ਅਤੇ ਆਖ਼ਰ ਮਰ ਜਾਂਦੇ ਹਨ। ਉਹਨਾਂ ਦੇ ਅਕਾਰ ਵਿੱਚ ਵਿਗਾੜ ਵੀ ਦੇਖਣ ਨੂੰ ਮਿਲ ਸਕਦਾ, ਜਿਵੇਂ ਕਿ ਪੱਤਿਆਂ ਦਾ ਹੇਠਾਂ ਨੂੰ ਮੁੜ ਜਾਣਾ। ਫਲ਼ ਚਿੱਟੇ ਪਾਊਡਰ ਨਾਲ਼ ਢਕੇ ਹੋ ਸਕਦੇ ਹਨ ਅਤੇ ਸ਼ੁਰੂ ਦੇ ਪੜਾਵਾਂ ਵਿੱਚ ਹੀ ਤਿੜ (ਫਲ਼ ਦਾ ਪਾਟ ਜਾਣਾ) ਸਕਦੇ ਹਨ ਅਤੇ ਕੌਰਕੀ ਟਿਸ਼ੂ ਵੀ ਦਿਖਾਈ ਦੇ ਸਕਦੇ ਹਨ। ਲਾਗ ਵਾਲ਼ੇ ਫਲ਼ ਅਕਾਰ ਵਿੱਚ ਵਿਗੜੇ ਹੋਏ ਅਤੇ ਛੋਟੇ ਹੀ ਰਹਿ ਜਾਂਦੇ ਹਨ ਅਤੇ ਪਰਪੱਕਤਾ ਤੱਕ ਨਹੀਂ ਪਹੁੰਚ ਪਾਉਂਦੇ।
ਬਸਿਲਿਸ ਲੈਕਿਨੀਫ਼ਾਰਮਿਸ ਯੁਕਤ ਜੈਵਿਕ-ਉੱਲੀਨਾਸ਼ਕਾਂ ਦੇ ਛਿੜਕਾਅ ਨਾਲ਼ ਉੱਲੀ ਦੀ ਲਾਗ ਘਟ ਜਾਂਦੀ ਹੈ। ਪਰਜੀਵੀ ਉੱਲੀ, ਐਂਪਿਲੋਮਾਇਸੀਸ ਕੁਇਸਕੁਆਲਿਸਇਸ ਦੇ ਵਾਧੇ ਨੂੰ ਰੋਕਣ ਵਿੱਚ ਕਾਮਯਾਬ ਸਾਬਤ ਹੋ ਚੁੱਕੀ ਹੈ। ਪੱਤਿਆਂ ‘ਤੇ ਸਲਫ਼ਰ, ਕਰਬੋਨਿਕ ਐਸਿਡ, ਨਿੰਮ ਦੇ ਤੇਲ, ਕੋਆਨਿਨ ਅਤੇ ਅਸਕੌਰਬਿਕ ਐਸਿਡ ‘ਤੇ ਅਧਾਰਤ ਛਿੜਕਾਅ ਉੱਲੀ ਦੇ ਭਾਰੀ ਵਾਧੇ ਨੂੰ ਰੋਕ ਸਕਦੇ ਹਨ। ਇਸ ਤੋਂ ਇਲਾਵਾ, ਦੁੱਧ ਇੱਕ ਕੁਦਰਤੀ ਉੱਲੀਨਾਸ਼ਕ ਹੈ। ਦਹੀਂ ਦਾ ਪਾਣੀ (whey), ਪਾਊਡਰੀ ਉੱਲੀ ਨੂੰ ਕਾਬੂ ਕਰਨ ਲਈ ਵਰਤਿਆ ਜਾ ਸਕਦਾ ਹੈ।
ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਅੰਬਾਂ ਦੀ ਪਾਊਡਰੀ ਉੱਲੀ ਦਾ ਇਲਾਜ ਕਰਨ ਵਾਸਤੇ ਮੋਨੋਪੋਟਾਸ਼ੀਅਮ ਲੂਣਾਂ, ਹਾਇਡ੍ਰੋਡੀਸਲਫ਼ਰਾਇਜ਼ਡ ਕੈਰੋਸੀਨ, ਐਲਿਫ਼ੈਟਿਕ ਪੈਟਰੋਲੀਅਮ ਘੋਲ, ਮੈਨਕੋਜ਼ੈਬਅਤੇ ਮਾਇਕਲੋਬਿਊਟਨਿਲਯੁਕਤ ਉੱਲੀਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਿਹਤਰ ਅਸਰ ਲਈ, ਇਲਾਜ ਫੁੱਲਾਂ ਤੋਂ ਪਹਿਲਾਂ ਜਾਂ ਫੁੱਲ ਪੈਣ ਦੇ ਪਹਿਲੇ ਪੜਾਵਾਂ ‘ਤੇ ਸ਼ੁਰੂ ਕਰ ਦੇਣਾ ਚਾਹੀਦਾ ਹੈ। 7 ਤੋਂ 14 ਦਿਨਾਂ ਦੇ ਫ਼ਰਕ ਨਾਲ਼ ਲਗਾਤਾਰ ਇਲਾਜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਜਰਾਸੀਮ ਪੁਰਾਣੇ ਪੱਤਿਆਂ ਜਾਂ ਸੁੱਤੀਆਂ ਡੋਡੀਆਂ ਸਹਾਰੇ ਰੁੱਤਾਂ ਵਿਚਕਾਰ ਜਿਉਂਦਾ ਰਹਿੰਦਾ ਹੈ। ਤਣੇ ਅਤੇ ਜੜ੍ਹਾਂ ਨੂੰ ਛੱਡ ਕੇ ਬੂਟੇ ਦੇ ਸਾਰੇ ਹਿੱਸਿਆਂ ਦੇ ਨਵੇਂ ਟਿਸ਼ੂ ਉੱਲੀ ਲਈ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਜਦੋਂ ਸਹੀ ਅਤੇ ਅਨੁਕੂਲ ਹਾਲਾਤ ਮਿਲ ਜਾਣ ਤਾਂ ਪੱਤਿਆਂ ਥੱਲੇ ਜਾਂ ਡੋਡੀਆਂ ਵਿੱਚ ਪਨਾਹ ਲੈ ਰਹੇ ਜਰਾਸੀਮ ਵਿੱਚੋਂ ਬਿਜਾਣੂ ਛੱਡੇ ਜਾਂਦੇ ਹਨ ਅਤੇ ਹਵਾ ਜਾਂ ਮੀਂਹ ਜ਼ਰੀਏ ਇਹ ਦੂਜੇ ਬੂਟਿਆਂ ਵਿੱਚ ਫੈਲ ਜਾਂਦੇ ਹਨ। ਗਰਮ ਦੈਨਿਕ ਤਾਪਮਾਨ 10-31ਡਿਗਰੀ ਸੈਲਸੀਅਸ ਵਿਚਕਾਰ ਅਤੇ ਘੱਟ ਰਾਤ ਦਾ ਤਾਪਮਾਨ, 60-90% ਦੇ ਅਨੁਸਾਰੀ ਨਮੀ ਦੇ ਨਾਲ, ਅਨੁਕੂਲ ਹਾਲਤਾਂ ਹਨ।