ਗੰਨਾ

ਗੰਨੇ ਦੀ ਕਾਂਗਿਆਰੀ

Sporisorium scitamineum

ਉੱਲੀ

5 mins to read

ਸੰਖੇਪ ਵਿੱਚ

  • ਬੂਟੇ ਵਿੱਚ ਕਾਲ਼ੀ, ਚਾਬੁਕ (ਛਾਂਟੇ) ਵਰਗੀ ਪੈਦਾਇਸ਼। ਬੂਟੇ ਦਾ ਰੁਕਿਆ ਹੋਇਆ ਵਿਕਾਸ। ਪਤਲੇ, ਕਰੜੇ ਪੱਤੇ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਗੰਨਾ

ਲੱਛਣ

ਗੰਨੇ ਦੀ ਪੈਦਾਇਸ਼ ਦੇ ਥਾਂ ਤੋਂ ਚਾਬੁਕ ਵਰਗੀ ਕਾਲ਼ੀ ਬਣਤਰ ਨਿਕਲਦੀ ਹੈ ਜਿਹੜੀ ਕਿ ਪ੍ਰਭਾਵਿਤ ਬੂਟੇ ਦੀ ਟੀਸੀ ਤੱਕ ਜਾਂਦੀ ਹੈ। ਇਹ ਬਣਤਰ ਬੂਟੇ ਅਤੇ ਉੱਲੀ ਦੇ ਟਿਸ਼ੂਆਂ ਦਾ ਮਿਸ਼ਰਨ ਹੁੰਦੀ ਹੈ। ਉੱਲੀ ਦੇ ਬੀਜਾਣੂ ਇਸ ਚਾਬੁਕ ਦੇ ਟਿਸ਼ੂ ਵਿੱਚ ਜਮ੍ਹਾਂ ਰਹਿੰਦੇ ਹਨ। ਜਦੋਂ ਬੀਜਾਣੂ ਛੱਡੇ ਜਾਂਦੇ ਹਨ ਤਾਂ ਚਾਬੁਕ ਦਾ ਸਿਰਫ਼ ਕੇਂਦਰ ਹੀ ਬਚਿਆ ਰਹਿ ਜਾਂਦਾ ਹੈ। ਇਸ ਦੇ ਇਲਾਵਾ, ਬੂਟੇ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਪੱਤੇ ਪਤਲੇ ਅਤੇ ਕੜਕ ਹੁੰਦੇ ਹਨ।

Recommendations

ਜੈਵਿਕ ਨਿਯੰਤਰਣ

ਲਾਗ ਵਾਲ਼ੇ ਬੂਟਿਆਂ ਅਤੇ ਡੰਡਲਾਂ ਦੀ ਸਾਰੀ ਰਹਿੰਦ-ਖੂਹੰਦ ਹਟਾ ਦਿਓ। ਬੀਜ ਨੂੰ ਬਿਮਾਰੀ-ਰਹਿਤ ਬਣਾਉਣ ਲਈ ਟੋਟਿਆਂ ਨੂੰ 52 ਡਿਗਰੀ ਸੈਲਸੀਅਸ ਗਰਮ ਪਾਣੀ ਵਿੱਚ 30 ਮਿੰਟ ਤੱਕ ਡੁਬੋ ਕੇ ਰੱਖੋ। ਜਾਂ ਫਿਰ ਤੁਸੀਂ ਟੋਟਿਆਂ ਨੂੰ 50 ਡਿਗਰੀ ਸੈਲਸੀਅਸ ਗਰਮ ਪਾਣੀ ਵਿੱਚ 2 ਘੰਟਿਆਂ ਤੱਕ ਡੁਬੋ ਕੇ ਵੀ ਰੱਖ ਸਕਦੇ ਹੋ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਲਾਉਣ ਤੋਂ ਪਹਿਲਾਂ ਇਹਨਾਂ ਦਾ ਬੈਨਜ਼ਿਮੀਡੈਜ਼ੋਲ ਵਰਗੇ ਉੱਲੀਨਾਸ਼ਕਾਂ ਨਾਲ਼ ਕਰਨ ਨਾਲ ਇਲਾਜ ਕਰਨਾ ਬਿਮਾਰੀ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।

ਇਸਦਾ ਕੀ ਕਾਰਨ ਸੀ

ਇਸਦੇ ਬੀਜਾਣੂ, ਜੋ ਚਾਬੁਕਨੁਮਾ ਬਣਤਰ ਵਿੱਚ ਪੈਦਾ ਹੁੰਦੇ ਹਨ, ਨੂੰ ਬਹੁਤ ਸਾਰੇ ਕੀਟਾਂ ਜ਼ਰੀਏ ਫੈਲਦੇ ਹਨ। ਫੈਲਣ ਦਾ ਇੱਕ ਹੋਰ ਜ਼ਰੀਆ ਹੈ, ਗੰਨੇ ਦੀਆਂ ਰੋਗ-ਗ੍ਰਸਤ ਪੋਰੀਆਂ ਦਾ ਬੀਜ ਲਈ ਵਰਤੋਂ ਕਰਨਾ। ਨਿੱਘੀਆਂ ਅਤੇ ਨਮੀ ਵਾਲ਼ੀਆਂ ਹਾਲਤਾਂ ਲਾਗ ਦੇ ਖ਼ਤਰੇ ਨੂੰ ਵਧਾਉਂਦੀਆਂ ਹਨ। ਲਾਗ ਵਾਲ਼ਾ ਗੰਨਾ ਮਹੀਨਿਆਂ ਤੱਕ ਬਿਨਾਂ ਕੋਈ ਲੱਛਣ ਵਿਖਾਏ ਵਧ ਸਕਦਾ ਹੈ। 2 ਜਾਂ 4 ਮਹੀਨੇ (ਕਈ ਵਾਰ ਇਕ ਸਾਲ ਤਕ) ਦੇ ਬਾਅਦ, ਗੰਨੇ ਦਾ ਵਧ ਰਿਹਾ ਬਿੰਦੂ “ ਚਾਬੁਕ ” ਪੈਦਾ ਕਰਦਾ ਹੈ।


ਰੋਕਥਾਮ ਦੇ ਉਪਾਅ

  • ਉਹ ਕਿਸਮਾਂ ਉਗਾਓ ਜੋ ਇਸ ਬਿਮਾਰੀ ਨਾਲ਼ ਲੜਨ ਦੀ ਤਾਕਤ ਰੱਖਦੀਆਂ ਹਨ। ਬਿਮਾਰੀ-ਰਹਿਤ ਸੰਦਾਂ ਦੀ ਵਰਤੋ ਕਰੋ। ਫ਼ਸਲੀ ਚੱਕਰ ਅਪਣਾਓ। ਬ੍ਰੀਡਰ ਬੀਜਾਂ ਦੀ ਪੈਦਾਵਾਰ ਲਈ ਸੇਕੇ ਵਾਲ਼ਾ ਇਲਾਜ ਅਪਣਾਓ (ਨਮੀਦਾਰ ਗਰਮ ਹਵਾ ਵਾਲ਼ਾ ਇਲਾਜ – 54 ਡਿਗਰੀ ਸੈਲਸੀਅਸ ਤਾਪਮਾਨ ‘ਤੇ 150 ਮਿੰਟਾਂ ਲਈ ਜਾਂ ਗਰਮ ਪਾਣੀ ਵਾਲ਼ਾ ਇਲਾਜ – 50 ਡਿਗਰੀ ਸੈਲਸੀਅਸ ਤਾਪਮਾਨ ‘ਤੇ 2 ਘੰਟਿਆਂ ਲਈ).

ਪਲਾਂਟਿਕਸ ਡਾਊਨਲੋਡ ਕਰੋ