ਹੋਰ

ਸਿੱਟੇ ਦਾ ਸੜਨਾ

Penicillium spp.

ਉੱਲੀ

5 mins to read

ਸੰਖੇਪ ਵਿੱਚ

  • ਉੱਲੀ ਮੱਕੀ ਦੇ ਗੁੱਲ ਨੂੰ ਲਾਗੀ ਕਰਦੀ ਹੈ, ਪ੍ਰਵੇਸ਼ ਦੁਆਰ 'ਤੇ ਕੀੜਿਆਂ ਦੇ ਜਖਮ ਜਾਂ ਮਕੈਨੀਕਲ ਸੱਟਾਂ ਹੋ ਸਕਦੀਆਂ ਹਨ। ਇੱਕ ਨੀਲੀ-ਰਹੀ ਜਿਹੀ ਪਰਤ ਛੱਲੀ ਦੀ ਸਤ੍ਹਾਂ 'ਤੇ ਅਤੇ ਦਾਣਿਆਂ ਦੇ ਵਿਚਕਾਰ ਵਿਕਸਿਤ ਹੁੰਦੀ ਦਿਖਾਈ ਦਿੰਦੀ ਹੈ। ਸੰਕਰਮਿਤ ਦਾਣੇ ਆਮ ਤੌਰ 'ਤੇ ਫਿੱਕੇ ਪੈ ਜਾਂਦੇ ਹਨ ਅਤੇ ਅੰਦਰੂਨੀ ਤੌਰ 'ਤੇ ਸੜ ਜਾਂਦੇ ਹਨ (ਲੱਛਣ ਜਿਸਨੂੰ ਬਲੂ ਆਈ ਕਿਹਾ ਜਾਂਦਾ ਹੈ)। ਕਈ ਵਾਰੀ ਇਹ ਪਰਤ ਸਿਰਫ ਵਾਢੀ ਤੋਂ ਬਾਅਦ ਜਾਂ ਭੰਡਾਰਨ ਦੇ ਦੌਰਾਨ ਵਿਕਸਿਤ ਹੁੰਦੀ ਨਜ਼ਰ ਆਉਂਦੀ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਹੋਰ

ਲੱਛਣ

ਗੁੱਲ ਦੀ ਪੈਨੀਸਿਲੀਅਮ ਸੜਨ ਪਹਿਲੀ ਵਾਰ ਵਾਢੀ ਦੇ ਬਾਅਦ ਮੱਕੀ ਦੇ ਦਾਣਿਆਂ 'ਤੇ ਦੇਖਣ ਨੂੰ ਮਿਲਦੀ ਹੈ, ਜਿਸਦੇ ਨਤੀਜੇ ਵਜੋ ਇਸਦਾ ਨਾਮ ਸਾਹਮਣੇ ਆਉਦਾ ਹੈ। ਬਨਸਪਤਿਕ ਪੜਾਅ ਦੇ ਦੌਰਾਨ ਲਾਗੀ ਪੌਦੇ ਰੁੱਕਿਆ ਹੋਇਆ ਵਿਕਾਸ, ਮੁਰਝਾਉਣਾ ਅਤੇ ਕਲਰੋਸਿਸ ਦਿਖਾਉਂਦੇ ਹਨ। ਬਾਅਦ ਦੀਆਂ ਪੌਦਿਆਂ ਦੇ ਪੜਾਵਾਂ ਦੇ ਦੌਰਾਨ, ਉੱਲੀ ਗੁੱਲ ਨੂੰ ਲਾਗੀ ਕਰ ਸਕਦੀ ਹੈ, ਕੀੜੇ-ਮਕੌੜਿਆਂ ਦੇ ਜ਼ਖਮ ਜਾਂ ਮਸ਼ੀਨੀ ਸੱਟਾਂ ਨੂੰ ਦਾਖ਼ਲੇ ਦੇ ਤੌਰ 'ਤੇ ਪ੍ਰਵੇਸ਼ ਮੁਹੱਈਆ ਕਰ ਸਕਦੇ ਹਨ। ਮਸ਼ੀਨੀ ਜ਼ਖ਼ਮ ਖੇਤ ਦੇ ਕੰਮ ਜਾਂ ਫ਼ਸਲ ਦੀ ਵਾਢੀ ਦੇ ਦੌਰਾਨ ਹੋ ਸਕਦੇ ਹਨ। ਉੱਚ ਤਾਪਮਾਨ ਅਤੇ ਜਿਆਦਾ ਨਮੀ ਕਾਰਨ ਛੱਲੀ ਦੀ ਸਤ੍ਹਾਂ 'ਤੇ ਅਤੇ ਦਾਣਿਆਂ 'ਤੇ ਨੀਲੀ-ਹਰੀ ਰੰਗ ਦੀ ਉੱਲੀ ਦਾ ਵਿਕਾਸ ਹੁੰਦਾ ਹੈ। ਲਾਗੀ ਦਾਣੇ ਆਮ ਤੌਰ 'ਤੇ ਫਿੱਕੇ ਅਤੇ ਧਾਰੀਆਂ ਵਾਲੇ ਹੋ ਜਾਂਦੇ ਹੈ ਅਤੇ ਉਹ ਅੰਦਰੂਨੀ ਤੌਰ 'ਤੇ ਸੜ ਰਹੇ ਹੁੰਦੇ ਹਨ (ਲੱਛਣ ਜਿਸਨੂੰ ਬਲੂ ਆਈ ਕਿਹਾ ਜਾਂਦਾ ਹੈ)। ਕਈ ਵਾਰੀ ਇਹ ਪਰਤ ਸਿਰਫ ਵਾਢੀ ਤੋਂ ਬਾਅਦ ਜਾਂ ਸਟੋਰੇਜ ਦੇ ਦੌਰਾਨ ਵਿਕਸਿਤ ਹੁੰਦੀ ਹੀ ਨਜ਼ਰ ਆਉਂਦੀ ਹੈ। ਸੜ ਰਹੇ ਦਾਣਿਆਂ ਤੋਂ ਉਪਜ ਜਾਂ ਵਾਢੀ ਤੋ ਬਾਅਦ ਵਾਲੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ।

Recommendations

ਜੈਵਿਕ ਨਿਯੰਤਰਣ

ਮੁਆਫ ਕਰਨਾ, ਅਸੀਂ ਪੈਨਿਸਿਲਿਅਮ ਸੇਪਪ. ਦੇ ਵਿਰੁੱਧ ਕਿਸੇ ਵੀ ਵਿਕਲਪਕ ਇਲਾਜ ਬਾਰੇ ਨਹੀਂ ਜਾਣਦੇ। ਕਿਪ੍ਰਾ ਕਰਕੇ ਸਾਡੇ ਨਾਲ ਸੰਪਰਕ ਕਰੋ ਜੇ ਤੁਸੀਂ ਅਜਿਹੀ ਕੋਈ ਚੀਜ਼ ਬਾਰੇ ਜਾਣਦੇ ਹੋ ਜੋ ਇਸ ਬਿਮਾਰੀ ਨਾਲ ਲੜਨ ਲਈ ਮਦਦ ਕਰ ਸਕਦੀ ਹੋਵੇ। ਤੁਹਾਡੇ ਵਲੋਂ ਸੁਣਨ ਦੀ ਉਡੀਕ ਵਿੱਚ।

ਰਸਾਇਣਕ ਨਿਯੰਤਰਣ

ਰਸਾਇਣਕ ਨਿਯੰਤ੍ਰਣ ਦੇ ਉਪਾਵਾਂ ਦੀ ਚੋਣ ਕਰਨ ਤੋਂ ਪਹਿਲਾਂ ਹਮੇਸ਼ਾਂ ਇਕ ਇਕੱਠੀ ਪਹੁੰਚ ਵੱਲ ਧਿਆਨ ਦਿਓ। ਜੇ ਸੱਚਮੁਚ ਜ਼ਰੂਰੀ ਹੋਵੇ ਤਾਂ ਮੈਨਕੋਜ਼ੇਬ ਜਾਂ ਕੈਪਟਨ ਵਾਲੇ ਉੱਲੀਨਾਸ਼ਕਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ।

ਇਸਦਾ ਕੀ ਕਾਰਨ ਸੀ

ਪੈਨੀਸਿਲੀਅਮ ਐਸਪੀਪੀ. ਉੱਲੀ ਹਵਾ ਰਾਹੀ ਪੈਦਾ ਹੁੰਦੀ ਹੈ ਅਤੇ ਵਾਤਾਵਰਨ ਵਿਚ ਸਰਵ ਵਿਆਪਕ ਹੋ ਜਾਂਦੀ ਹੈ। ਉਹ ਪਾਣੀ ਦੀ ਘੱਟ ਉਪਲਬਧਤਾ ਹੋਂਣ 'ਤੇ ਵਧਣ ਦੇ ਯੋਗ ਹੈ ਅਤੇ ਮਿੱਟੀ ਵਿੱਚ ਦੇ ਜਾਂ ਸਟੋਰੇਜ ਦੀ ਸੁਵਿਧਾਵਾਂ ਵਿੱਚ ਦੇ ਪੌਦੇ ਦੇ ਲਾਗੀ ਮਲਬੇ ਵਿੱਚ ਜਿਉਂਣ ਦੇ ਸਮਰੱਥ ਹੈ। ਉਹ ਆਮ ਤੌਰ 'ਤੇ ਹਵਾ ਅਤੇ ਬਾਰਿਸ਼ ਦੇ ਛਿੱਟਿਆਂ ਰਾਹੀਂ ਅਤੇ ਲਾਗੀ ਜ਼ਖ਼ਮਾਂ ਵਾਲੇ ਦਾਣਿਆਂ ਰਾਹੀਂ ਫੈਲਦੀ ਹੈ। ਉਹ ਉੱਚ ਨਮੀ ਅਤੇ ਉੱਚੇ ਤਾਪਮਾਨਾਂ ਵਿਚ ਪਨਪਦੀ ਹੈ। ਫੁੱਲ ਅਤੇ ਫੱਲ ਦੇ ਵਿਕਾਸ ਦੌਰਾਨ ਇਹ ਬਿਮਾਰੀ ਆਮ ਹੁੰਦੀ ਹੈ। ਪਹਿਲੇ ਲੱਛਣ ਸਿਰਫ ਭੰਡਾਰਨ ਦੌਰਾਨ ਹੀ ਦੇਖੇ ਜਾ ਸਕਦੇ ਹਨ।


ਰੋਕਥਾਮ ਦੇ ਉਪਾਅ

  • ਸਿਹਤਮੰਦ ਪੌਦਿਆਂ ਤੋਂ ਜਾਂ ਤਸਦੀਕ ਸਰੋਤਾਂ ਤੋਂ ਪ੍ਰਾਪਤ ਬੀਜਾਂ ਦੀ ਹੀ ਵਰਤੋਂ ਕਰੋ। ਰੋਧਕ ਜਾਂ ਸਹਿਣਸ਼ੀਲ ਕਿਸਮਾਂ ਦੀ ਬਿਜਾਈ ਕਰੋ। ਜੁਤਾਈ ਦਾ ਸਮਾਂ ਠੀਕ ਕਰੋ ਤਾਂ ਜੋ ਘੱਟ ਮੀਂਹ ਅਤੇ ਘੱਟ ਨਮੀ ਦੇ ਸਮੇਂ ਅਨਾਜ ਭਰਨ ਦੀ ਜਗ੍ਹਾ ਹੋਵੇ। ਚੰਗਾ ਹਵਾਦਾਰੀ ਲਈ ਪੌਦਿਆਂ ਦੇ ਵਿਚਕਾਰ ਉੱਚਿਤ ਵਿੱਥ ਛੱਡੋ। ਖੇਤ ਨੂੰ ਜੰਗਲੀ ਬੂਟੀ ਅਤੇ ਵਿਕਲਪਕ ਮੇਜ਼ਬਾਨਾਂ ਤੋਂ ਸਾਫ ਰੱਖੋ। ਸੰਭਾਲ ਦੇ ਦੌਰਾਨ ਫਸਲਾਂ ਨੂੰ ਨੁਕਸਾਨ ਨਾ ਪਹੁੰਚੇ ਇਸਦਾ ਖਾਸ ਧਿਆਨ ਰੱਖੋ। ਨੁਕਸਾਨ ਤੋਂ ਬਚਣ ਲਈ ਜਿੰਨੀ ਜਲਦੀ ਹੋ ਸਕੇ ਫਸਲ ਵੱਢ ਲਓ। ਦਾਣਿਆਂ ਨੂੰ ਉੱਲੀ ਦੇ ਵਿਕਾਸ ਤੋਂ ਬਚਾਉਣ ਲਈ ਭੰਡਾਰਨ ਦੇ ਦੌਰਾਨ ਬੀਜ ਦੀ ਨਮੀ ਦੀ ਮਾਤਰਾ 14% ਤੋਂ ਘੱਟ ਰੱਖੋ। ਲਾਗੀ ਅਨਾਜ ਨੂੰ ਅਗਲੇ ਮੌਸਮ ਵਿੱਚ ਬੀਜ ਦੇ ਤੌਰ 'ਤੇ ਨਹੀਂ ਵਰਤਿਆ ਜਾਣਾ ਚਾਹੀਦਾ।.

ਪਲਾਂਟਿਕਸ ਡਾਊਨਲੋਡ ਕਰੋ