ਕਪਾਹ

ਚਕਰਦਾਰ ਸੋਕਾ

Verticillium spp.

ਉੱਲੀ

ਸੰਖੇਪ ਵਿੱਚ

  • ਪੱਤਿਆਂ ਦਾ ਪੀਲਾ ਪੈਣਾ - ਹਾਸ਼ੀਏ ਤੋਂ ਸ਼ੁਰੂ ਹੁੰਦਾ। ਮੁੱਖ ਪੱਤਿਆਂ ਦੀਆਂ ਨਾੜੀਆਂ ਹਰੀਆਂ ਰਹਿੰਦੀਆਂ ਹਨ। ਡੰਡੀ 'ਤੇ ਕਾਲੀਆਂ ਧਾਰੀਆਂ। ਪੌਦਾ ਦੇ ਕੁਮਲਾਉਣਾ।.

ਵਿੱਚ ਵੀ ਪਾਇਆ ਜਾ ਸਕਦਾ ਹੈ

26 ਫਸਲਾਂ
ਖੜਮਾਨੀ
ਸੇਮ
ਕਰੇਲਾ
ਗੌਭੀ
ਹੋਰ ਜ਼ਿਆਦਾ

ਕਪਾਹ

ਲੱਛਣ

ਵੱਖ-ਵੱਖ ਫਸਲਾਂ ਦੇ ਲੱਛਣ ਵੱਖ-ਵੱਖ ਹੁੰਦੇ ਹਨ। ਆਮ ਤੌਰ 'ਤੇ ਪਹਿਲਾਂ ਨਾੜੀਆਂ ਵਿਚਕਾਰ ਦੀ ਹਰਿਤ ਹੀਣਤਾ ਪੁਰਾਣੇ ਪੱਤਿਆਂ ਦੇ ਹਾਸ਼ੀਏ 'ਤੇ ਪ੍ਰਗਟ ਹੁੰਦੀ ਹੈ। ਜਿਵੇਂ-ਜਿਵੇਂ ਬਾਕੀ ਦੇ ਟਿਸ਼ੂ 'ਤੇ ਹਰਿਤ ਹੀਣਤਾ ਵਿਸਤ੍ਰਿਤ ਹੁੰਦੀ ਹੈ, ਪੱਤਾ ਇੱਕ ਮੁਰਝਾਈ ਹੋਈ ਦਿੱਖ ਲੈ ਲੈਂਦਾ ਹੈ, ਇਹ ਅਕਸਰ ਸਿਰਫ਼ ਇਕ ਪਾਸੇ ਹੁੰਦਾ ਹੈ। ਇਸ ਵਿਸ਼ੇਸ਼ ਲੱਛਣ ਨੂੰ ਸੈਕਟੋਰਲ ਕਲੋਰੋਸਿਸ ਜਾਂ

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਜੈਵਿਕ-ਉੱਲੀਨਾਸ਼ਕ ਵਾਲਾ ਸਟ੍ਰੈਪਟੋਮਾਈਸਿਸ ਲਿਡਿਕਸ, ਉੱਲੀ ਦੇ ਜੀਵਨ ਚੱਕਰ ਨੂੰ ਤੋੜਦਾ ਹੈ ਅਤੇ ਬਿਮਾਰੀ ਦੀ ਪ੍ਰਕਿਰਿਆ ਨੂੰ ਕਾਬੂ ਕਰਨ ਵਿੱਚ ਮਦਦ ਕਰ ਸਕਦਾ ਹੈ।

ਰਸਾਇਣਕ ਨਿਯੰਤਰਣ

ਹਮੇਸ਼ਾ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ 'ਤੇ ਵਿਚਾਰ ਕਰੋ ਜੇਕਰ ਉਪਲੱਬਧ ਹੋ ਸਕੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਬਚਾਓ ਦੇ ਉਪਾਅ ਇਕੱਠੇ ਕਰੋ। ਜਦੋਂ ਦਰੱਖ਼ਤ ਬਿਮਾਰੀ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਇਸ ਤੋਂ ਛੁਟਕਾਰਾ ਕਰਨਾ ਬਹੁਤ ਔਖਾ ਹੁੰਦਾ ਹੈ। ਮਿੱਟੀ ਦੇ ਧੂੰਏਂ ਦੀ ਵਰਤੋਂ ਇੱਕ ਪ੍ਰਭਾਵੀ, ਪਰ ਮਹਿੰਗੀ ਨਿਯੰਤਰਣ ਕਰਨ ਦੀ ਰਣਨੀਤੀ ਹੈ। ਰਸਾਇਣ ਦਾ ਪ੍ਰਭਾਵ ਉਪਯੋਗਤਾ ਦੇ ਸਮੇਂ, ਵਰਤੀ ਗਈ ਦਰ ਅਤੇ ਵਾਤਾਵਰਨ ਦੀਆਂ ਸਥਿਤੀਆਂ 'ਤੇ ਨਿਰਭਰ ਕਰਦਾ ਹੈ। ਪ੍ਰਭਾਵਿਤ ਪੌਦਿਆਂ ਦੇ ਹਿੱਸਿਆਂ ਦਾ ਇਲਾਜ ਵੀ ਸੋਚਿਆ ਜਾ ਸਕਦਾ ਹੈ।

ਇਸਦਾ ਕੀ ਕਾਰਨ ਸੀ

ਇਹ ਲੱਛਣ ਮਿੱਟੀ ਤੋਂ ਪੈਦਾ ਹੋਏ ਉੱਲੀ ਦੀ ਇੱਕ ਲੜੀ, ਦੂਜੀਆਂ ਵਿੱਚ ਵੀ. ਡਾਹਲੀਏ ਦੇ ਕਾਰਣ ਹੁੰਦੇ ਹਨ, ਜੋ ਕਿ ਫ਼ਸਲਾਂ ਦੇ ਮਲਬੇ ਤੋਂ ਮਿੱਟੀ ਵਿੱਚ ਬਚਿਆ ਰਹਿੰਦਾ ਹੈ ਜਦੋਂ ਮੇਜ਼ਬਾਨ ਉਪਲਬਧ ਨਹੀਂ ਹੁੰਦਾ। ਇਹ ਪੌਦੇ ਦੇ ਨਾੜੀ ਟਿਸ਼ੂ ਵਿੱਚ ਜੜ੍ਹਾਂ ਰਾਹੀਂ ਜਾਂ ਛਾਲ ਦੇ ਜ਼ਖ਼ਮਾਂ ਰਾਹੀਂ ਦਾਖਲ ਕਰਦਾ ਹੈ। ਇੱਕ ਵਾਰ ਪੌਦੇ ਜਾਂ ਦਰੱਖਤ ਦੇ ਅੰਦਰ ਜਾਣ ਮਗਰੋਂ, ਇਹ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਆਵਾਜਾਈ ਨੂੰ ਰੋਕ ਦਿੰਦਾ ਹੈ, ਜਿਸਦੇ ਸਿੱਟੇ ਵਜੋਂ ਉਪਰੀ ਹਿੱਸੇ (ਪੱਤੇ ਅਤੇ ਤਣੇ) ਮੁਰਝਾ ਅਤੇ ਸੜ ਜਾਂਦੇ ਹਨ। ਇਹ ਨਿੱਘੇ ਧੁੱਪ ਵਾਲੇ ਮੌਸਮ ਦੁਆਰਾ ਤੇਜ਼ ਕੀਤਾ ਜਾਂਦਾ ਹੈ। ਬਿਮਾਰੀ ਦੇ ਬਾਅਦ ਦੇ ਪੜਾਅ 'ਤੇ, ਉੱਲੀ ਮਰਨ ਵਾਲੇ ਟਿਸ਼ੂਆਂ 'ਤੇ ਬਸਤੀ ਬਣਾਉਂਦੀ ਹੈ ਅਤੇ ਹਨੇਰੇ ਢਾਂਚੇ ਬਣਦੇ ਹਨ ਜਿਸ ਨੂੰ ਮੈਂਗਨਿਫਾਇੰਗ ਲੈਂਸ ਨਾਲ ਦੇਖਿਆ ਜਾ ਸਕਦਾ ਹੈ। ਉੱਲੀ ਇੱਕ ਸਥਾਨ 'ਤੇ ਕਈ ਸਾਲਾਂ ਤਕ ਰਹਿ ਸਕਦੀ ਹੈ।


ਰੋਕਥਾਮ ਦੇ ਉਪਾਅ

  • ਰੋਧਕ ਜਾਂ ਸਹਿਣਸ਼ੀਲ ਪੌਦਾ ਕਿਸਮਾਂ ਦੀ ਵਰਤੋਂ ਕਰੋ। ਸੰਵੇਦਨਸ਼ੀਲ ਫਸਲਾਂ ਦੇ ਨਾਲ ਇੰਟਰਕ੍ਰੋਪਿੰਗ ਨਾ ਕਰੋ ਇਹ ਬਿਮਾਰੀ ਨੂੰ ਫੈਲਾ ਸਕਦੀਆਂ ਹਨ। ਨਾਈਟ੍ਰੋਜਨ-ਭਰਪੂਰ ਖ਼ਾਦਾਂ ਅਤੇ ਪਾਣੀ ਦੇ ਜ਼ਿਆਦਾ ਇਸਤੇਮਾਲ ਤੋਂ ਬਚੋ। ਲਾਗ ਦੇ ਵਿਰੁੱਧ ਪੌਦੇ ਨੂੰ ਮਜ਼ਬੂਤ ​​ਕਰਨ ਲਈ ਕਿਲ੍ਹਾਬੰਦੀ ਵਜੋਂ ਵਰਤੇ ਜਾਣ ਵਾਲੇ ਪੌਦਿਆਂ ਦੀ ਵਰਤੋਂ ਕਰੋ। ਪੌਦਿਆਂ ਦੀ ਛੰਗਾਈ ਕਰੋ, ਲਾਗੀ ਪੌਦਿਆਂ ਨੂੰ ਹਟਾਓ ਅਤੇ ਜਲਾਓ। ਲਾਗ ਵਾਲੇ ਪੌਦਿਆਂ ਨਾਲ ਕੰਮ ਕਰਨ ਤੋਂ ਬਾਅਦ ਸਾਰੇ ਸੰਦਾਂ ਅਤੇ ਸਾਜ਼ੋ-ਸਾਮਾਨ ਨੂੰ ਸਾਫ਼ ਕਰੋ। ਖੇਤਾਂ ਵਿਚ ਕੰਮ ਨਾ ਕਰੋ ਜਦੋਂ ਪੱਤੇ ਭਿੱਜੇ ਹੋਏ ਹੋਣ। ਖੇਤ ਵਿਚ ਕੰਮ ਕਰਦੇ ਹੋਏ ਜੜ੍ਹਾਂ ਨੂੰ ਨੁਕਸਾਨ ਨਾ ਪਹੁੰਚੇ ਇਸਦਾ ਖਾਸ ਧਿਆਨ ਰੱਖੋ। ਮਿੱਟੀ ਨੂੰ ਧੁੱਪ ਲਗਾਉਣ (ਸੂਰਜੀਕਰਨ) ਲਈ ਕੁਝ ਸਮੇਂ ਤੱਕ ਲਈ ਮਿੱਟੀ ਨੂੰ ਖੁਲਾ ਛੱਡੋ। ਮਲਬੇ ਨੂੰ ਹਟਾਓ ਅਤੇ ਮਿੱਟੀ ਵਿਚ ਡੂੰਘੇ ਹੇਠਾਂ ਦਬਾ ਕੇ ਮਿੱਟੀ ਵਿੱਚ ਸ਼ਾਮਿਲ ਕਰੋ ਜਾਂ ਉਹਨਾਂ ਨੂੰ ਸਾੜ ਦਿਓ। ਗੈਰ-ਮੇਜ਼ਬਾਨ ਪੌਦਿਆਂ ਦੇ ਨਾਲ ਫਸਲ ਚੱਕਰ ਬਣਾਓ।.

ਪਲਾਂਟਿਕਸ ਡਾਊਨਲੋਡ ਕਰੋ