ਅਸੀਂ ਦੁਨੀਆ ਭਰ ਦੇ ਛੋਟੇ ਪੱਧਰ ਦੇ ਕਿਸਾਨਾਂ ਅਤੇ ਖੇਤੀਬਾੜੀ-ਪ੍ਰਚੂਨ ਵਿਕਰੇਤਾਵਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਾਂ। ਏਆਈ ਟੈਕਨਾਲੋਜੀ, ਡਾਟਾ ਵਿਸ਼ਲੇਸ਼ਣ ਅਤੇ ਵਿਗਿਆਨਿਕ ਖੋਜ ਦੀ ਵਰਤੋਂ ਕਰਦਿਆਂ, ਸਾਡਾ ਟੀਚਾ ਸਹੀ ਹੱਲ ਪ੍ਰਦਾਨ ਕਰਨਾ, ਟਿਕਾਊ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਅਤੇ ਖੇਤੀ ਉਤਪਾਦਕਤਾ ਨੂੰ ਵਧਾਉਣਾ ਹੈ।
ਅਸੀਂ ਆਪਣੀ ਖੇਤੀਬਾੜੀ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ - ਛੋਟੇ ਪੱਧਰ ਦੇ ਕਿਸਾਨਾਂ ਅਤੇ ਖੇਤੀ-ਪ੍ਰਚੂਨ ਵਿਕਰੇਤਾਵਾਂ ਨੂੰ ਮਜ਼ਬੂਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡੀਆਂ ਦੋ ਐਪਾਂ, ਪਲਾਂਟਿਕਸ ਅਤੇ ਪਲਾਂਟਿਕਸ ਪਾਰਟਨਰ, ਸਿਰਫ਼ ਸਾਧਨ ਨਹੀਂ ਹਨ; ਉਹ ਇੱਕ ਅੰਦੋਲਨ ਦੀ ਬੁਨਿਆਦ ਹਨ। ਇਹ ਖੇਤੀਬਾੜੀ ਉਦਯੋਗ ਨੂੰ ਬਦਲਣ ਵਾਲੀ ਇੱਕ ਲਹਿਰ ਦੀ ਨੀਂਹ ਹਨ, ਜਿੱਥੇ ਇਹ ਕਿਸਾਨਾਂ ਨੂੰ ਆਪਣੀ ਆਮਦਨੀ ਅਤੇ ਰੋਜ਼ੀ-ਰੋਟੀ ਵਿੱਚ ਸੁਧਾਰ ਲਿਆ ਰਹੀਆਂ ਹਨ, ਉੱਥੇ ਹੀ ਖੇਤੀ-ਪ੍ਰਚੂਨ ਵਿਕਰੇਤਾਵਾਂ ਦੀ ਮੱਦਦ ਕਰ ਰਹੀਆਂ ਹਨ ਕਿ ਉਹ ਆਪਣੇ ਕਿਸਾਨ ਭਾਈਚਾਰੇ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਸਕਦੇ ਹਨ ।
ਸਾਡੇ ਬ੍ਰਾਂਡ ਦੀਆਂ ਕਦਰਾਂ-ਕੀਮਤਾਂ ਇਸ ਗੱਲ ਨੂੰ ਦਰਸਾਉਂਦੀਆਂ ਹਨ ਕਿ ਅਸੀਂ ਕਿਸ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਅਸੀਂ ਆਪਣੇ ਕਾਰੋਬਾਰ ਨੂੰ ਕਿਵੇਂ ਚਲਾਉਣਾ ਚਾਹੁੰਦੇ ਹਾਂ। ਇਹ ਸਾਡੇ ਸਾਰੇ ਕੰਮਾਂ ਨੂੰ ਆਕਾਰ ਦੇਣ ਵਾਲੇ ਮਾਰਗਦਰਸ਼ਕ ਅਸੂਲ ਹਨ।
ਜਰਮਨੀ ਅਤੇ ਭਾਰਤ ਵਿੱਚ ਦਫ਼ਤਰਾਂ ਵਾਲੀ ਇੱਕ ਅੰਤਰਰਾਸ਼ਟਰੀ ਕੰਪਨੀ ਹੋਣ ਦੇ ਨਾਤੇ, ਸਾਡਾ ਟੀਚਾ ਜੀਵਨ ਦੇ ਸਾਰੇ ਖੇਤਰਾਂ ਅਤੇ ਵਿਭਿੰਨ ਸਮਾਜਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ। ਅਸੀਂ ਇੱਕ ਕਾਰਜ ਸਥਾਨ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹਾਂ ਜੋ ਤਰੱਕੀ, ਕਾਬਲੀਅਤ ਅਤੇ ਇਮਾਨਦਾਰੀ ਨੂੰ ਮਹੱਤਵ ਦਿੰਦੀ ਹੈ, ਇੱਕ ਅਜਿਹਾ ਵਾਤਾਵਰਣ ਬਣਾਉਂਦੀ ਹੈ ਜਿੱਥੇ ਹਰ ਕੋਈ ਖੁਸ਼ਹਾਲ ਰਹਿ ਸਕਦਾ ਹੈ।