ਸ਼ਿਮਲਾ ਮਿਰਚ ਅਤੇ ਮਿਰਚ

ਮਿਰਚ ਦਾ ਨਰਮ ਸਾੜਾ

Pectobacterium carotovorum subsp. carotovorum

ਬੈਕਟੀਰਿਆ

5 mins to read

ਸੰਖੇਪ ਵਿੱਚ

  • ਪੱਤੀਆਂ ਦੀਆਂ ਗੁੜ੍ਹੀਆਂ ਨਾੜੀਆਂ। ਪੱਤੇ ਪਹਿਲਾਂ ਕਲੋਰੋਟਿਕ ਅਤੇ ਬਾਅਦ ਵਿੱਚ ਨੈਕਰੋਟਿਕ ਹੋ ਜਾਂਦੇ ਹਨ। ਫ਼ੱਲਾਂ ਅਤੇ ਤਣਿਆਂ 'ਤੇ ਪਾਣੀ ਭਰੇ ਜ਼ਖ਼ਮ। ਫ਼ਲ ਦੇ ਡੰਡੇ ਦਾ ਰੰਗ ਫਿੱਕਾ ਹੋਣਾ ਸੰਭਵ ਹੈ। ਉਨ੍ਹਾਂ ਵਿਚੋਂ ਗੰਦੀ ਬਦਬੂ ਵੀ ਆ ਸਕਦੀ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਸ਼ਿਮਲਾ ਮਿਰਚ ਅਤੇ ਮਿਰਚ

ਲੱਛਣ

ਸ਼ੁਰੂਆਤੀ ਲੱਛਣ ਅਕਸਰ ਪੱਤੇ ਤੇ ਕਾਲੇ ਨਾੜੀ ਉੱਤਕ ਅਤੇ ਨੇਕਰੋਟਿਕ ਖੇਤਰਾਂ ਵਾਲੇ ਹੁੰਦੇ ਹਨ। ਧੱਸੇ ਹੋਏ, ਪਾਣੀ ਭਰੇ ਜ਼ਖ਼ਮ, ਜੋ ਤੇਜੀ ਨਾਲ ਟਾਹਣੀਆ, ਫ਼ੱਲਾ ਅਤੇ ਫੱਲ ਦੀ ਡੰਡੀਆਂ ਤੇ ਫੈਲਦੇ ਹਨ। ਜਿਉਂ ਜਿਉਂ ਬੀਮਾਰੀ ਵੱਧਦੀ ਹੈ, ਉੱਥੇ ਪੌਦਿਆਂ 'ਤੇ ਸੁੱਕੇ, ਗੁੜ੍ਹੇ ਭੂਰੇ ਜਾਂ ਕਾਲੇ ਛਾਲੇ ਜਿਹੇ ਹੋ ਜਾਂਦੇ ਹਨ, ਜੋ ਅਕਸਰ ਸ਼ਾਖਾ ਤੋੜ ਦਿੰਦੇ ਹਨ। ਅੰਤ ਵਿੱਚ, ਸਾਰਾ ਫ਼ਲ ਗਲ ਜਾਂਦਾ ਹੈ, ਨਰਮ ਹੋ ਕੇ ਅਤੇ ਸੜਨ ਦੀ ਸ਼ੁਰੂਆਤ ਕਰਦਾ ਹੈ। ਜੋ ਪਾਣੀ ਦੇ ਇੱਕ ਥੈਲੇ ਵਾਂਗ ਪੌਦਿਆਂ ਉੱਤੇ ਲਟਕਿਆ ਹੁੰਦਾ ਹੈ। ਆਮ ਤੌਰ ਤੇ, ਜੀਵਾਣੂ ਰਿਸਾਵ ਬੀਮਾਰ ਉੱਤਕਾਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਨਾਲ ਇੱਕ ਬਦਬੂਦਾਰ ਗੰਧ ਵੀ ਹੋ ਸਕਦੀ ਹੈ। ਪ੍ਰਭਾਵਿਤ ਪੌਦੇ ਮੁਰਝਾ ਜਾਂਦੇ ਹਨ ਅਤੇ ਬਾਅਦ ਵਿੱਚ ਮਰ ਜਾਂਦੇ ਹਨ।

Recommendations

ਜੈਵਿਕ ਨਿਯੰਤਰਣ

ਮਾਫ ਕਰਨਾ, ਸਾਨੂੰ ਪੈਕਟੋਬੈਕਟੀਰੀਮ ਕਾਰੋਟੋਵਰਾਮ ਜਾਂ ਕਾਰੋਟੋਵਰਅਮ ਦੇ ਕਿਸੇ ਹੋਰ ਇਲਾਜ ਬਾਰੇ ਨਹੀਂ ਪਤਾ। ਜੇ ਇਸ ਬੀਮਾਰੀ ਨਾਲ ਲੜਨ ਲਈ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਤਾਂ ਕਿਪ੍ਰਾਂ ਕਰਕੇ ਸਾਨੂੰ ਦੱਸੋ। ਅਸੀਂ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਾਂਗੇ।

ਰਸਾਇਣਕ ਨਿਯੰਤਰਣ

ਜੇ ਉਪਲਬਧ ਹੋਵੇ ਤਾਂ ਹਮੇਸ਼ਾ ਜੈਵਿਕ ਇਲਾਜ ਦੇ ਨਾਲ ਰੋਕਥਾਮ ਵਾਲੇ ਉਪਾਵਾਂ ਦੀ ਇੱਕ ਇੱਕਸਾਰ ਪਹੁੰਚ ਬਾਰੇ ਵਿਚਾਰ ਕਰੋ। ਸੜਨ ਨੂੰ ਹੋਰ ਜਿਆਦਾ ਵਧਣ ਤੋਂ ਰੋਕਣ ਲਈ, ਬੀਜਾਂ ਅਤੇ ਕਟੇ ਹੋਏ ਫ਼ਲ ਦੇ ਸੋਡੀਅਮ ਹਾਈਪੋਕੋਰਾਇਟ ਦੇ ਯੋਗਿਕ ਨਾਲ ਰਸਾਇਣਕ ਇਲਾਜ ਲਾਭਦਾਇਕ ਸਿੱਧ ਹੋ ਸਕਦੇ ਹੈ। ਉਦਾਹਰਨ ਲਈ, ਬੀਜਾਂ ਨੂੰ 1 ਪ੍ਰਤਿਸ਼ਤ ਸੋਡੀਅਮ ਹਾਈਪੋਕਰਾਇਟ ਦੇ ਘੋਲ ਵਿੱਚ (ਬਲੀਚ) 30 ਸਕਿੰਟਾਂ ਲਈ ਪਾਓ ਅਤੇ ਫਿਰ ਇਸਨੂੰ ਸਾਫ਼ ਪਾਣੀ ਨਾਲ ਧੋ ਲਵੋ।

ਇਸਦਾ ਕੀ ਕਾਰਨ ਸੀ

ਮਿੱਟੀ ਵਿਚੋਂ ਬਣਨ ਵਾਲੇ ਜੀਵਾਣੂ ਜੋ ਨਰਮ ਸੜਨ ਦਾ ਕਾਰਨ ਬਣਦੇ ਹਨ ਵਾਤਾਵਰਣ ਵਿੱਚ ਹਰ ਜਗ੍ਹਾ ਹੁੰਦੇ ਹਨ। ਉਹ ਮਿੱਟੀ ਅਤੇ ਸਤ੍ਹਾਂ ਦੇ ਪਾਣੀ ਨਾਲ ਜੁੜੇ ਹੁੰਦੇ ਹਨ। ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਸੰਕਰਮਨ ਜਿਆਦਾ ਫੈਲਦਾ ਹੈ। ਜੀਵਾਣੂ ਸੂਰਜ ਦੀ ਗਰਮੀ ਦੇ ਦੌਰਾਨ ਪੈਦਾ ਹੋਏ ਕੀੜਿਆਂ, ਕੀੜੇ-ਛੱਲਾਂ ਅਤੇ ਜ਼ਖ਼ਮਾਂ ਰਾਹੀਂ ਪੌਦੇ ਅੰਦਰ ਦਾਖ਼ਲ ਹੋ ਜਾਂਦੇ ਹਨ। ਪੇਟੋਬੈਕਟੀਰੀਅਮ ਕਾਰੋਟੋਵਰਾਮ ਉਪ ਉਪਜ. ਕਾਰੋਟੋਵਰਾਮ ਨਾਲ ਸੰਬੰਧਤ ਉੱਥੇ ਬਹੁਤ ਸਾਰੇ ਪੌਦੇ ਹਨ, ਜਿਵੇਂ ਆਲੂ, ਮਿੱਠੇ ਆਲੂ, ਪਿਆਜ਼, ਗੋਭੀ, ਗਾਜਰ, ਟਮਾਟਰ, ਬੀਨਜ਼, ਮੱਕੀ, ਕਪਾਹ, ਕੋਫੀ ਅਤੇ ਕੇਲਾ।


ਰੋਕਥਾਮ ਦੇ ਉਪਾਅ

  • ਮੱਕੀ, ਰਾਜਮਾ ਜਾਂ ਸੋਇਆਬੀਨ ਵਾਲਾ ਫਸਲ ਚੱਕਰ ਲਾਗੂ ਕਰੋ। ਆਲੂ ਜਾਂ ਗੋਭੀ ਦੇ ਬਾਅਦ ਮਿਰਚ ਦੀ ਫਸਲ ਨਾ ਲਗਾਓ। ਮਿੱਟੀ ਨੂੰ ਸੰਕਰਮਣ ਤੋਂ ਬਚਾਉਣ ਲਈ ਡੂੰਘਾਈ ਵਿੱਚ ਹੱਲ ਵਾਹੋ। ਖੇਤੀ, ਨਰਾਈ ਅਤੇ ਵਾਢੀ ਦੇ ਸਮੇਂ ਧਿਆਨ ਰੱਖੋ। ਗਿੱਲੀ ਸਥਿਤੀਆਂ ਵਿੱਚ ਕੰਮ ਨਾ ਕਰੋ। ਚੰਗੇ ਨਿਕਾਸਾਂ ਦਾ ਪ੍ਰਬੰਧਨ ਕਰੋ। ਬਹੁਤ ਜ਼ਿਆਦਾ ਨਾਈਟ੍ਰੋਜਨ ਖਾਦ ਨਾ ਦਿਓ ਅਤੇ ਲੋੜ ਤੋਂ ਜ਼ਿਆਦਾ ਸਿੰਚਾਈ ਵੀ ਨਾ ਕਰੋ। ਖੇਤੀ (ਪਾਣੀ, ਕੱਪੜੇ, ਸਾਜ਼-ਸਾਮਾਨ) ਲਈ ਸਾਫ ਵਾਤਾਵਰਣ ਪ੍ਰਦਾਨ ਕਰੋ। ਸੰਕਰਮਣ ਤੋਂ ਬਚਾਉਣ ਵਾਲੇ ਉਤਪਾਦਾਂ (ਹੱਥ, ਉਪਕਰਨ) ਦੀ ਵਰਤੋਂ ਕਰੋ। ਪ੍ਰਭਾਵਿਤ ਪੌਦਿਆਂ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਹਟਾ ਦਿਓ ਅਤੇ ਉਨ੍ਹਾਂ ਨੂੰ ਸਾੜੋ ਅਤੇ ਤਬਾਹ ਕਰੋ।.

ਪਲਾਂਟਿਕਸ ਡਾਊਨਲੋਡ ਕਰੋ