ਲਾਇਵ ਟ੍ਰੈਕਿੰਗ

ਪਲਾਂਟਿਕਸ ਪੈਸ਼ਟ ਟਰੈਕਰ

ਭਾਰਤ ਵਿੱਚ ਆਰ੍ਮੀਵੋਰ੍ਮ ਦੇ ਤੇਜ ਫੈਲਾਅ ਦੇ ਕਾਰਨ, ਅਸੀਂ ਸੋਚਿਆ ਕਿ ਅਸੀਂ ਆਪਣੀਆਂ ਤਕਨਿਕਾਂ ਨੂੰ ਜਮੀਨੀ ਪੱਧਰ 'ਤੇ ਤੁਹਾਡੇ ਲੋਕਾਂ ਨੂੰ ਸਭ ਤੋਂ ਵਧੀਆ ਅਤੇ ਪ੍ਰਭਾਵੀ ਤੌਰ 'ਤੇ ਕਿਵੇਂ ਉਪਲੱਬਧ ਕਰਵਾਉਣ ਵਿੱਚ ਮਦਦ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਮੌਜੂਦਾ ਸਮੇਂ ਵਿਚ ਹਮਲਾਵਰ ਕੀੜਿਆਂ ਨੂੰ ਟਰੈਕ ਕਰਨ ਵਾਲਾ ਨਵਾਂ ਸਾਧਨ “ਪਲਾਂਟਿਕਸ ਪੈਸ਼ਟ ਟਰੈਕਰ” ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਅਸੀਂ ਹੌਲੀ-ਹੌਲੀ ਇਸ ਸਾਧਨ ਵਿੱਚ ਭਾਰਤ ਦੇ ਸਭ ਤੋਂ ਵੱਧ ਆਮ ਅਤੇ ਹਮਲਾਵਰ ਕੀੜਿਆਂ ਅਤੇ ਬੀਮਾਰੀਆਂ ਬਾਰੇ ਵੱਧ ਤੋਂ ਵੱਧ ਨਕਸ਼ੇ ਜੋੜਾਂਗੇ ਤਾਂ ਕਿ ਤੁਹਾਡੇ ਕੋਲ ਇਕ ਭਰੋਸੇਯੋਗ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਹੋਵੇ ਜੋ ਹਮੇਸ਼ਾਂ ਨਵੀਨਤਮ ਵੀ ਰਹੇ।

ਡੇਟਾ ਸ੍ਰੋਤ: ਸਾਡੇ ਕਿਸਾਨ ਐਪ ਪਲਾਂਟਿਕਸ ਨਾਲ, ਸਾਨੂੰ ਹਰ ਰੋਜ਼ ਇਕਲਿਆਂ ਭਾਰਤ ਤੋਂ ਹੀ 20 ਹਜ਼ਾਰ ਤੋਂ ਵੱਧ ਤਸਵੀਰਾਂ ਪ੍ਰਾਪਤ ਹੁੰਦੀਆਂ ਹਨ। ਅਸੀਂ ਇਸ ਡੇਟਾ ਨੂੰ ਉਹ ਸੂਝਾਅ ਪੈਦਾ ਕਰਨ ਲਈ ਵਰਤਦੇ ਹਾਂ ਜੋ ਅਸੀਂ ਸਾਰੇ ਸਾਝੇਦਾਰਾ ਨਾਲ ਸਾਂਝਾ ਕਰਦੇ ਹਾਂ। ਇਹ ਸਭ ਡਾਟਾ ਪੋਇੰਟ ਲਾਈਵ ਟਰੈਕਿੰਗ ਨਕਸ਼ੇ ਵਿੱਚ ਦਿਖਾਏ ਜਾਂਦੇ ਹਨ ਅਤੇ ਇਹ ਮਾਹਰਾਂ ਦੁਆਰਾ ਪ੍ਰਮਾਣਿਤ ਕਿਤੇ ਗਏ ਹੁੰਦੇ ਹਨ। ਸਾਰੇ ਨਿਰਦੇਸ਼ਕਾਂ ਨੂੰ 10 ਕਿ.ਮੀ. ਤੱਕ ਦੀ ਸਪਸ਼ਟਤਾ ਲਈ ਨਾਮਾਂਕਿਤ ਕੀਤਾ ਜਾਂਦਾ ਹੈ ਅਤੇ ਡਾਟਾ ਰੋਜ਼ਾਨਾ ਅਪਡੇਟ ਕੀਤਾ ਜਾਂਦਾ ਹੈ। ਕੱਚਾ ਡੇਟਾ ਪ੍ਰਾਪਤ ਕਰਨ ਲਈ ਜਾਂ ਆਪਣਾ ਡੇਟਾ ਮੈਪ 'ਤੇ ਜੋੜਨ ਲਈ, ਕਿਰਪਾ ਕਰਕੇ contact@peat.ai 'ਤੇ ਜਾਓ।